Coming Up Tue 9:00 PM  AEST
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

'ਵੀਜ਼ਾ ਦਿੱਤਾ ਨਹੀਂ ਬਲਕਿ ਵੇਚਿਆ ਜਾ ਰਿਹਾ ਹੈ': ਪੇਰੈਂਟ ਵੀਜ਼ਾ ਫੈਡਰਲ ਚੋਣਾਂ ਵਿੱਚ ਬਣਿਆ ਅਹਿਮ ਮੁੱਦਾ

Manpreet Singh with his family and his late mother (R) during happy times. Source: Supplied by Manpreet Singh.

ਫੈਡਰਲ ਚੋਣਾਂ ਦੌਰਾਨ ਪ੍ਰਵਾਸੀਆਂ ਨੇ ਮਾਪਿਆਂ ਲਈ ਮੌਜੂਦਾ 'ਮਹਿੰਗੇ ਅਤੇ ਅਸਥਾਈ ਪੇਰੈਂਟ ਵੀਜ਼ਾ' ਵਿਕਲਪਾਂ ਵਿੱਚ ਲੋੜ੍ਹੀਂਦੀਆਂ ਤਬਦੀਲੀਆਂ ਉੱਤੇ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੀ ਚੁੱਪ 'ਤੇ ਸਵਾਲ ਉਠਾਏ ਹਨ। ਪਰਿਵਾਰਾਂ ਦੀ ਮੰਗ ਹੈ ਕਿ ਮਹਿੰਗੀਆਂ ਵੀਜ਼ਾ ਫੀਸਾਂ, ਲੰਬੀ ਉਡੀਕ, ਸੀਮਤ ਵੀਜ਼ੇ ਅਤੇ ਗੁੰਝਲਦਾਰ ਪ੍ਰਕਿਰਿਆਵਾਂ ਨੂੰ ਸੁਖਾਲ਼ਾ ਬਣਾਇਆ ਜਾਵੇ।

ਲੇਬਰ ਅਤੇ ਲਿਬਰਲ ਪਾਰਟੀ ਵਲੋਂ ਪੇਰੈਂਟ ਵੀਜ਼ਾ ਨੂੰ ਲੈ ਕੇ ਕੋਈ ਖਾਸ ਬਿਆਨ ਨਾ ਦੇਣ ਕਾਰਨ ਕਈ ਪ੍ਰਵਾਸੀ ਪਰਿਵਾਰ ਇਨ੍ਹਾਂ ਚੋਣਾਂ 'ਚ ਨਜ਼ਰਅੰਦਾਜ਼ ਹੋਏ ਮਹਿਸੂਸ ਕਰ ਰਹੇ ਹਨ। 

ਭਾਰਤੀ ਆਸਟ੍ਰੇਲੀਅਨ ਭਾਈਚਾਰੇ ਦੇ ਕੁਝ ਪਰਿਵਾਰਾਂ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਵੋਟ 'ਵਧੇਰੇ ਕਿਫਾਇਤੀ' ਤੇ ‘ਸਥਾਈ ਪੇਰੈਂਟ ਵੀਜ਼ਾ’ ਨੀਤੀਆਂ ਉੱਤੇ ਨਿਰਭਰ ਕਰਦੀ ਹੈ।

ਮੈਲਬੌਰਨ ਦੇ ਨਵਦੀਪ ਸਿੰਘ ਨੇ ਕਿਹਾ ਕਿ ਉਹ ਇਸ ਸਾਲ ਆਪਣੀ ਵੋਟ ਗਠਜੋੜ ਦੀ ਸਰਕਾਰ ਦੇ ਹੱਕ ਵਿੱਚ ਨਹੀਂ ਪਏਗਾ।

"ਸਰਕਾਰ ਵੱਲੋਂ ਪਿਛਲੀਆਂ ਚੋਣਾਂ 'ਚ ਕੀਤੇ ਗਏ ਕਈ ਅਹਿਮ ਪ੍ਰਚਾਰ ਵਾਅਦਿਆਂ ਤੋਂ ਮੁਨਕਰ ਹੋਣ ਤੋਂ ਬਾਅਦ ਮੈਂ ਇਹ ਫੈਸਲਾ ਕੀਤਾ ਹੈ। ਮੇਰੀ ਵੋਟ ਉਸ ਪਾਰਟੀ ਲਈ ਹੋਵੇਗੀ ਜੋ ਕਿਫਾਇਤੀ ਸਥਾਈ ਪੇਰੈਂਟ ਵੀਜ਼ਾ ਵਿਕਲਪ ਪ੍ਰਦਾਨ ਕਰੇਗੀ," ਉਨ੍ਹਾਂ ਕਿਹਾ।

Navdeep Singh
Melbourne-based Navdeep Singh with his wife and parents.
Supplied by Mr Singh

2019 ਦੀਆਂ ਚੋਣਾਂ ਦੇ ਉਲਟ, ਦੋਨੋ ਲੇਬਰ ਅਤੇ ਲਿਬਰਲ ਪਾਰਟੀਆਂ ਇਸ ਵਾਰ 'ਪੇਰੈਂਟ ਵੀਜ਼ਾ' ਨੀਤੀਆਂ ਦੇ ਮੁੱਦੇ 'ਤੇ ਚੁੱਪ ਵੱਟ ਰਹੀਆਂ ਹਨ - ਹਾਲਾਂਕਿ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਅਸਥਾਈ ਪੇਰੈਂਟ ਵੀਜ਼ਾ ਫੀਸ ਵਾਜਬ ਹੈ ਜਦਕਿ ਕਈਆਂ ਨੇ ਇਸ ਨੂੰ 'ਬਹੁਤ ਮਹਿੰਗਾ' ਕਰਾਰ ਦਿੱਤਾ ਹੈ।

ਮੈਲਬੌਰਨ ਦੇ ਦੱਖਣੀ-ਪੂਰਬੀ ਇਲਾਕੇ ਦੇ ਵਸਨੀਕ ਮਨਪ੍ਰੀਤ ਸਿੰਘ ਲਈ ਵੀ ਮਾਪਿਆਂ ਦਾ 'ਸਥਾਈ ਅਤੇ ਕਿਫਾਇਤੀ ਵੀਜ਼ਾ' ਕਾਫੀ ਅਹਿਮ ਹੈ।

ਪਿਛਲੇ ਸਾਲ ਮਨਪ੍ਰੀਤ ਸਿੰਘ ਦੀ ਮਾਤਾ ਦਾ ਭਾਰਤ ਵਿੱਚ ਦਿਹਾਂਤ ਹੋ ਗਿਆ ਸੀ। ਮਹਾਂਮਾਰੀ ਦੀਆਂ ਪਾਬੰਦੀਆਂ ਕਾਰਨ ਉਹ ਆਪਣੇ ਮਾਤਾ ਜੀ ਨੂੰ ਆਖਰੀ ਸਮੇਂ ਮਿਲ ਵੀ ਨਹੀਂ ਸਕੇ।

"ਜੇਕਰ ਮਾਤਾ-ਪਿਤਾ ਦੇ ਵੀਜ਼ਾ ਦੇ ਚੰਗੇ ਵਿਕਲਪ ਹੁੰਦੇ ਤਾਂ ਮੇਰੀ ਮਾਂ ਮੇਰੇ ਨਾਲ ਰਹਿੰਦੀ ਅਤੇ ਹੋ ਸਕਦਾ ਹੈ ਕਿ ਮੈਂ ਉਨ੍ਹਾਂ ਨੂੰ ਬਚਾ ਸਕਦਾ," ਉਨ੍ਹਾਂ ਕਿਹਾ।

“ਸਰਕਾਰ ਵੱਲੋਂ ਇਹ ਵੀਜ਼ਾ ਲਾਇਆ ਨਹੀਂ ਬਲਕਿ ਵੇਚਿਆ ਜਾ ਰਿਹਾ ਹੈ ਜਦਕਿ ਸਾਰੇ ਨਾਗਰਿਕ ਆਪਣੀ ਵਿੱਤੀ ਸਥਿਤੀ ਦੇ ਕਾਰਨ ਮੌਜੂਦਾ ਵੀਜ਼ਾ ਖਰੀਦ ਨਹੀਂ ਸਕਦੇ," ਮਨਪ੍ਰੀਤ ਨੇ ਕਿਹਾ।

ਮੈਲਬੌਰਨ ਦੇ ਮਾਈਗ੍ਰੇਸ਼ਨ ਏਜੰਟ ਨਵਜੋਤ ਸਿੰਘ ਕੈਲ਼ੇ ਦਾ ਕਹਿਣਾ ਹੈ ਕਿ ਅਸਥਾਈ ਵੀਜ਼ਿਆਂ ਕਰਕੇ ਪ੍ਰਵਾਸੀ ਪਰਿਵਾਰ ਆਪਣੇ ਬਜ਼ੁਰਗਾਂ ਨੂੰ ਸਦਾ ਲਈ ਨਾਲ਼ ਰਖਣ ਤੋਂ ਅਸਮਰਥ ਹਨ ਜਿਸ ਕਰਕੇ ਪਰਿਵਾਰਾਂ ਦੀ ਲੋੜ ਦੇ ਮੱਦੇਨਜ਼ਰ 'ਸਥਾਈ ਵੀਜ਼ੇ' ਨਾਲ ਜੁੜੀਆਂ ਚੰਗੀਆਂ ਨੀਤੀਆਂ ਦੀ ਲੋੜ ਹੈ।

ਇਸ ਮੁੱਦੇ ਦੇ ਚਲਦਿਆਂ ਐਸ ਬੀ ਐਸ ਪੰਜਾਬੀ ਨੇ ਕੁਝ ਪਰਿਵਾਰਾਂ, ਭਾਈਚਾਰਕ ਨੁਮਾਇੰਦਿਆਂ ਅਤੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨਾਲ਼ ਵਿਚਾਰ-ਵਟਾਂਦਰਾ ਕੀਤਾ।

ਪੂਰੀ ਆਡੀਓ ਰਿਪੋਰਟ ਸੁਨਣ ਲਈ ਇਸ ਲਿੰਕ ਉੱਤੇ ਕਲਿਕ ਕਰੋ.....

'ਵੀਜ਼ਾ ਦਿੱਤਾ ਨਹੀਂ ਬਲਕਿ ਵੇਚਿਆ ਜਾ ਰਿਹਾ ਹੈ': ਪੇਰੈਂਟ ਵੀਜ਼ਾ ਫੈਡਰਲ ਚੋਣਾਂ ਵਿੱਚ ਬਣਿਆ ਅਹਿਮ ਮੁੱਦਾ
00:00 00:00

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

ਇਹ ਵੀ ਜਾਣੋ

Coming up next

# TITLE RELEASED TIME MORE
'ਵੀਜ਼ਾ ਦਿੱਤਾ ਨਹੀਂ ਬਲਕਿ ਵੇਚਿਆ ਜਾ ਰਿਹਾ ਹੈ': ਪੇਰੈਂਟ ਵੀਜ਼ਾ ਫੈਡਰਲ ਚੋਣਾਂ ਵਿੱਚ ਬਣਿਆ ਅਹਿਮ ਮੁੱਦਾ 20/05/2022 31:10 ...
ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੀ ਅਰਥ-ਵਿਵਸਥਾ ਢਹਿ-ਢੇਰੀ ਹੋਣ ਬਾਰੇ ਬਿਆਨ 28/06/2022 04:59 ...
ਪੰਜਾਬੀ ਡਾਇਰੀ: 'ਆਪ' ਸਰਕਾਰ ਦਾ ਪਹਿਲਾ ਬਜਟ, 1 ਜੁਲਾਈ ਤੋਂ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ 28/06/2022 10:03 ...
'ਜੋ ਗੱਲਾਂ ਲੋਕਾਂ ਨਾਲ ਜੁੜੀਆਂ ਹਨ, ਸਦਾ ਓਹੀ ਗਾਈਆਂ ਤੇ ਫਿਲਮਾਈਆਂ': ਕੁਲਵਿੰਦਰ ਬਿੱਲਾ 24/06/2022 09:59 ...
ਆਸਟ੍ਰੇਲੀਆ ਦਾ ਅੰਤਰਰਾਸ਼ਟਰੀ ਵਿਦਿਆਰਥੀ ਖੇਤਰ ਮੰਦੀ ਤੋਂ ਜਲਦ ਉਭਰਨ ਦੀ ਉਮੀਦ ਵਿੱਚ 24/06/2022 06:00 ...
ਘੱਟ ਤਨਖਾਹ ਵਾਲੇ ਕਾਮਿਆਂ ਦੀ ਤਨਖ਼ਾਹ ਵਿੱਚ ਵਾਧਾ, ਲੱਗਭਗ 2.2 ਮਿਲੀਅਨ ਲੋਕਾਂ ਨੂੰ ਫਾਇਦਾ ਮਿਲਣ ਦੀ ਉਮੀਦ 23/06/2022 07:14 ...
ਮੈਲਬੌਰਨ ਵਿੱਚ ਹੋਣ ਜਾ ਰਹੀ ਮਲਟੀਕਲਚਰਲ ਅਥਲੈਟਿਕਸ ਮੀਟ ਲਈ ਤਿਆਰੀਆਂ ਜ਼ੋਰਾਂ 'ਤੇ 22/06/2022 09:49 ...
ਹਰ ਸਾਲ ਫਲੂ ਦਾ ਟੀਕਾ ਲਗਵਾਉਣਾ ਕਿਉਂ ਹੈ ਜ਼ਰੂਰੀ? ਕੀ 'ਇਮਿਊਨਿਟੀ' ਵਧਾਉਣ ਵਾਲੀਆਂ ਦਵਾਈਆਂ ਹੋ ਸਕਦੀਆਂ ਹਨ ਕਾਰਗਰ? 22/06/2022 16:50 ...
ਪੰਜਾਬੀ ਡਾਇਰੀ: ਸੰਗਰੂਰ ਜ਼ਿਮਨੀ ਚੋਣ ਲਈ ਫਸਵਾਂ ਮੁਕਾਬਲਾ, ਆਪ ਲਈ ਬਣਿਆ ਵੱਕਾਰ ਦਾ ਸੁਆਲ 21/06/2022 08:06 ...
'ਮਾਣ ਵਾਲੀ ਗੱਲ': ਭਾਈਚਾਰਕ ਸੇਵਾਵਾਂ ਲਈ ਪਿੰਕੀ ਸਿੰਘ ਨੂੰ ਮਿਲਿਆ 'ਆਰਡਰ ਆਫ ਆਸਟ੍ਰੇਲੀਆ' ਸਨਮਾਨ 20/06/2022 09:16 ...
View More