Coming Up Wed 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਆਸਟ੍ਰੇਲੀਅਨ ਲੋਕਾਂ ਨੂੰ ਫਲੂ ਦਾ ਟੀਕਾ ਲਗਵਾਉਣ ਲਈ ਕੀਤੀ ਜਾ ਰਹੀ ਹੈ ਪੁਰਜ਼ੋਰ ਅਪੀਲ

Influenza is not to be taken lightly Source: Getty

ਸਰਕਾਰ ਵਲੋਂ ਆਸਟ੍ਰੇਲੀਅਨ ਲੋਕਾਂ ਨੂੰ ਇੱਕ ਵਾਰ ਫੇਰ ਤੋਂ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸਰਦੀਆਂ ਦੌਰਾਨ ਬਿਮਾਰ ਹੋਣ ਤੋਂ ਬਚਣ ਲਈ ਫਲੂ ਦਾ ਟੀਕਾ ਤੁਰੰਤ ਲਗਵਾ ਲੈਣ। ਬੇਸ਼ਕ ਪਿਛਲੇ ਸਾਲ ਕੋਈ 70% ਆਸਟ੍ਰੇਲੀਅਨ ਲੋਕਾਂ ਨੇ ਇਹ ਟੀਕਾ ਲਗਵਾ ਲਿਆ ਸੀ ਪਰ ਇਸ ਸਾਲ ਕਰੋਨਾਵਾਇਰਸ ਕਾਰਨ ਕਹਾਣੀ ਵੱਖਰੀ ਹੈ। ਮਾਹਰਾਂ ਮੁਤਾਬਕ, ਵਡੇਰੀ ਉਮਰ ਦੇ ਆਸਟ੍ਰੇਲੀਅਨ, ਇੰਡੀਜਿਨਸ ਭਾਈਚਾਰਾ ਅਤੇ ਜਿਹਨਾਂ ਨੂੰ ਪਹਿਲਾਂ ਤੋਂ ਹੀ ਕੋਈ ਸਿਹਤ ਮਸਲੇ ਹਨ, ਉਹਨਾਂ ਨੂੰ ਇਸ ਸਾਲ ਫਲੂ ਤੋਂ ਕੁੱਝ ਜ਼ਿਆਦਾ ਖਤਰਾ ਹੋ ਸਕਦਾ ਹੈ।

ਬੇਸ਼ਕ ਇਸ ਸਾਲ ਪੂਰੇ ਦੇਸ਼ ਵਿੱਚ ਕਰੋਨਾਵਾਇਰਸ ਤੋਂ ਬਚਾਉਣ ਲਈ ਟੀਕਾਕਰਣ ਉੱਤੇ ਹੀ ਜ਼ੋਰ ਦਿੱਤਾ ਜਾ ਰਿਹਾ ਹੈ, ਪਰ ਫੇਰ ਵੀ ਜਨਰਲ ਪਰੈਕਟੀਸ਼ਨਰ ਲੋਰੈਨ ਬੇਕਰ ਅਨੁਸਾਰ ਲੋਕਾਂ ਨੂੰ ਇਨਫਲੂਐਂਜ਼ਾ ਦੇ ਮਾਮਲੇ ਵਿੱਚ ਵੀ ਢਿੱਲ ਮੱਠ ਨਹੀਂ ਵਰਤਣੀ ਚਾਹੀਦੀ।

ਸਾਲ 2019 ਦੌਰਾਨ ਇਨਫਲੂਐਂਜ਼ਾ ਨੇ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਜਿਆਦਾ ਕਹਿਰ ਢਾਇਆ ਸੀ। ਤਕਰੀਬਨ 3 ਲੱਖ ਫਲੂ ਦੀਆਂ ਲਾਗਾਂ ਅਤੇ 800 ਦੇ ਕਰੀਬ ਮੌਤਾਂ ਸਿਰਫ ਇੱਕ ਸਾਲ ਵਿੱਚ ਹੀ ਦਰਜ ਹੋਈਆਂ ਸਨ। ਦਸਣਯੋਗ ਹੈ ਕਿ ਇਨਫਲੂਐਂਜ਼ਾ ਆਮ ਸਰਦੀ ਵਾਲੀ ਬਿਮਾਰੀ ਨਾਲੋਂ ਜਿਆਦਾ ਤਕਲੀਫ ਦਿੰਦਾ ਹੈ। ਡਾ ਜੋਨਾਥਨ ਐਂਡਰਸਨ ਅਨੁਸਾਰ ਜਿਆਦਾਤਰ ਲੋਕ ਇੱਕ ਹਫਤੇ ਵਿੱਚ ਇਸ ਲਾਗ ਤੋਂ ਮੁਕਤ ਹੋ ਜਾਂਦੇ ਹਨ, ਪਰ ਕਈਆਂ ਨੂੰ ਕਾਫੀ ਲੰਬਾ ਸਮਾਂ ਇਸ ਨਾਲ ਜੂਝਣਾ ਪੈਂਦਾ ਹੈ।

ਸਾਲ 2020 ਦੌਰਾਨ ਲੱਗੀਆਂ ਬੰਦਸ਼ਾਂ ਕਾਰਨ ਇਨਫਲੂਐਂਜ਼ਾ ਕੁੱਝ ਮੱਠਾ ਰਿਹਾ ਸੀ। ਪਰ ਹੁਣ ਬੰਦਸ਼ਾਂ ਖਤਮ ਹੋਣ ਉੱਤੇ ਇਸ ਦਾ ਖਤਰਾ ਇੱਕ ਵਾਰ ਫੇਰ ਬਹੁਤ ਜਿਆਦਾ ਦੇਖਿਆ ਜਾ ਰਿਹਾ ਹੈ।
ਹਾਲੀਆ ਖੋਜ ਵਿੱਚ ਪਤਾ ਚੱਲਿਆ ਹੈ ਕਿ ਆਸਟ੍ਰੇਲੀਆ ਫਲੂ ਵਿਰੁੱਧ ਹਾਲ ਦੀ ਘੜੀ ਚੰਗੀ ਤਰਾਂ ਨਾਲ ਤਿਆਰ ਨਹੀਂ ਹੈ। ਪਿਛਲੇ ਸਾਲਾਂ ਦੇ ਮੁਕਾਬਲੇ ਜਦੋਂ 90% ਲੋਕਾਂ ਨੇ ਫਲੂ ਦੇ ਟੀਕੇ ਲਗਵਾਏ ਸਨ, ਇਸ ਸਾਲ ਸਿਰਫ 66% ਲੋਕਾਂ ਨੇ ਹੀ ਹਾਲੇ ਤੱਕ ਇਹ ਟੀਕੇ ਲਗਵਾਏ ਹਨ। ਅਤੇ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਮੰਨਿਆ ਜਾ ਰਿਹਾ ਹੈ।

ਸਿਹਤ ਮਾਹਰਾਂ ਵਲੋਂ ਸਲਾਹ ਦਿੱਤੀ ਜਾ ਰਹੀ ਹੈ ਕਿ ਪ੍ਰਵਾਸੀ ਅਤੇ ਮੂਲ ਲੋਕਾਂ ਦੀ ਜਿਆਦਾ ਵੱਸੋਂ ਵਾਲੀਆਂ ਥਾਵਾਂ ਉੱਤੇ ਫਲੂ ਦੇ ਟੀਕੇ ਲਗਾਉਣ ਵਾਸਤੇ ਹੋਰ ਵੀ ਜਿਆਦਾ ਉਪਰਾਲੇ ਕਰਨ ਦੀ ਲੋੜ ਹੈ।

ਆਸਟ੍ਰੇਲੀਅਨ ਇੰਡੀਜਿਨਸ ਡਾਕਟਰਸ ਐਸੋਸ਼ੀਏਸ਼ਨ ਦੀ ਡਾ ਤਾਨੀਆ ਸ਼ਰਾਮ ਮੁਤਾਬਕ ਸਾਨੂੰ 2015 ਵਾਲੇ ਸਵਾਈਨ ਫਲੂ ਨੂੰ ਅਣਗੋਲਿਆਂ ਨਹੀਂ ਕਰਨਾ ਚਾਹੀਦਾ।
ਆਸਟ੍ਰੇਲੀਆ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਉਹ ਇੱਕ ਯੂਨਿਵਰਸਲ ਟੀਕਾ ਬਨਾਉਣ ਦੇ ਬਿਲਕੁੱਲ ਨਜ਼ਦੀਕ ਪਹੁੰਚ ਚੁੱਕੇ ਹਨ ਜਿਸ ਨਾਲ ਇੰਡੀਜਿਨਸ ਭਾਈਚਾਰੇ ਨੂੰ ਬਹੁਤ ਲਾਭ ਹੋਣ ਦੀ ਉਮੀਦ ਹੈ।

ਪਰੋਫੈਸਰ ਕੈਥਰੀਨ ਕੈਜ਼ੀਰਸਕਾ ਅਨੁਸਾਰ ਇਹ ਨਵਾਂ ਟੀਕਾ ਇੰਡੀਜਿਨਸ ਭਾਈਚਾਰੇ ਨਾਲ ਮਿਲਦੇ ਜੁਲਦੇ ਪਰੋਟੀਨਜ਼ ਉੱਤੇ ਕੇਂਦਰਤ ਹੋਵੇਗਾ ਜਿਸ ਨਾਲ ਇਮਿਊਨ ਸਿਸਟਮ ਨੂੰ ਬਲ ਮਿਲਦਾ ਹੈ।

ਵਿਗਿਆਨੀਆਂ ਨੇ ਕਿਹਾ ਹੈ ਕਿ ਬੇਸ਼ਕ ਇਹ ਟੀਕਾ ਹਾਲੇ ਦੋ ਸਾਲ ਤੱਕ ਸ਼ਾਇਦ ਨਾ ਤਿਆਰ ਹੋ ਸਕੇ, ਪਰ ਇਸ ਦੇ ਸੰਭਾਵੀ ਨਤੀਜ਼ਿਆਂ ਤੋਂ ਡਾ ਸ਼ਰਾਮ ਬਹੁਤ ਉਤਸ਼ਾਹਤ ਨਜ਼ਰ ਆ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਸਾਨੂੰ ਆਪਣਾ ਸਾਰਾ ਧਿਆਨ ਫਲੂ ਤੋਂ ਹੋਣ ਵਾਲੇ ਖਤਰਿਆਂ ਉੱਤੇ ਹੀ ਕੇਂਦਰਤ ਕਰਨਾ ਚਾਹੀਦਾ ਹੈ।

 

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।   

Coming up next

# TITLE RELEASED TIME MORE
ਆਸਟ੍ਰੇਲੀਅਨ ਲੋਕਾਂ ਨੂੰ ਫਲੂ ਦਾ ਟੀਕਾ ਲਗਵਾਉਣ ਲਈ ਕੀਤੀ ਜਾ ਰਹੀ ਹੈ ਪੁਰਜ਼ੋਰ ਅਪੀਲ 27/05/2021 05:00 ...
ਪੰਜਾਬੀਆਂ ਦੇ ਹਰਮਨ ਪਿਆਰੇ ਲੋਕ ਨਾਚ 26/10/2021 06:33 ...
ਸਕੂਲੀ ਬੱਚਿਆਂ ਵਿੱਚ ਧੱਕੇਸ਼ਾਹੀ ਅਤੇ ਮਹਾਂਮਾਰੀ ਦੇ ਸਦਮੇ ਨੂੰ ਘਟਾਉਣ ਵਿੱਚ ਮਾਪੇ ਕਰ ਸਕਦੇ ਹਨ ਮੱਦਦ 25/10/2021 25:00 ...
ਆਸਟ੍ਰੇਲੀਆ ਦੀਆਂ ਪਰਵਾਸੀ ਔਰਤਾਂ ਨੂੰ ਛਾਤੀ ਦੇ ਕੈਂਸਰ ਤੋਂ ਬਚਾਅ ਲਈ ਨਿਯਮਤ ਮੈਮੋਗ੍ਰਾਮ ਕਰਵਾਉਣ ਦੀ ਅਪੀਲ 25/10/2021 08:51 ...
ਆਸਟ੍ਰੇਲੀਆ ਵਿੱਚ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਬਾਰੇ ਜ਼ਰੂਰੀ ਜਾਣਕਾਰੀ 21/10/2021 11:26 ...
ਸੌਖੀਆਂ ਹੋਣ ਜਾ ਰਹੀਆਂ ਹਨ ਮੈਲਬੌਰਨ ਦੀਆਂ ਕੋਵਿਡ-19 ਪਾਬੰਦੀਆਂ 21/10/2021 09:00 ...
ਆਸਟ੍ਰੇਲੀਆ ਵਿੱਚ ਖ਼ੁਸ਼ਹਾਲ ਜ਼ਿੰਦਗੀ ਦੇ ਸੁਪਨੇ ਨੂੰ ਸੱਚ ਕਰਨ ਆਈ ਇੱਕ ਅੰਤਰਰਾਸ਼ਟਰੀ ਵਿਦਿਆਰਥਣ ਦੀ ਕਹਾਣੀ 18/10/2021 10:29 ...
ਸਾਲ 2020-21 ਵਿੱਚ ਸਥਾਈ ਨਿਵਾਸ ਦੇ ਪ੍ਰਮੁੱਖ ਕਿੱਤਿਆਂ ਬਾਰੇ ਜਾਣੋ 18/10/2021 07:27 ...
ਡਾਕਟਰਾਂ ਵਲੋਂ ਗਰਭਵਤੀ ਔਰਤਾਂ ਨੂੰ ਕੋਵਿਡ-19 ਵੈਕਸੀਨੇਸ਼ਨ ਕਰਵਾਉਣ ਲਈ ਅਪੀਲ 13/10/2021 10:00 ...
ਸਿੰਗਾਪੁਰ ਦੇ ਉੱਦਮੀ ਜੋੜੇ ਨੇ ਬਣਾਈ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਉੱਤੇ ਇੱਕ ਦਸਤਾਵੇਜ਼ੀ ਫਿਲਮ 13/10/2021 25:00 ...
View More