Coming Up Mon 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਮਾਪਿਆਂ ਨੂੰ 'ਇੱਮੀਡੀਏਟ' ਪਰਿਵਾਰਕ ਮੈਂਬਰਾਂ ਵਜੋਂ ਸ਼੍ਰੇਣੀਬੱਧ ਕਰਨ ਦੇ ਯਤਨ ਹੋਏ ਕਾਮਯਾਬ

Harjot Singh, an active campaigner for parents to be classified as immediate family for travel reasons with his wife and son. Source: Supplied by Harjot Singh

ਲਗਾਤਾਰ ਇੱਕ ਸਾਲ ਤੋਂ ਸੋਸ਼ਲ ਮੀਡਿਆ ਤੇ 'ਪੇਰੈਂਟਸ ਆਰ ਇੱਮੀਡੀਏਟ ਫੈਮਿਲੀ ' ਨਾਮਕ ਗਰੁੱਪ, ਮਾਪਿਆਂ ਨੂੰ ਕੋਵਿਡ ਯਾਤਰਾ ਪਾਬੰਦੀ ਤੋਂ ਛੋਟ ਦੇਣ ਦੀ ਜ਼ੋਰਦਾਰ ਅਪੀਲ ਕਰ ਰਿਹਾ ਸੀ। 'ਇੱਮੀਡੀਏਟ' ਪਰਿਵਾਰਕ ਮੈਂਬਰਾਂ ਵਿੱਚ ਮਾਪਿਆਂ ਦੀ ਸ਼ਮੂਲੀਅਤ ਹੋਣ ਦੀ ਮੁਹਿੰਮ ਦੇ ਸਿਰੇ ਚੜ੍ਹਨ ਪਿੱਛੇ ਕੀਤੇ ਗਏ ਉਪਰਾਲਿਆਂ ਬਾਰੇ ਗਰੁੱਪ ਦੇ ਪ੍ਰਸ਼ਾਸਕਾਂ ਨਾਲ ਖਾਸ ਗੱਲਬਾਤ।

ਆਸਟ੍ਰੇਲੀਆਈ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੇ ਮਾਪਿਆਂ ਨੂੰ ਹੁਣ ਆਸਟ੍ਰੇਲੀਆ ਦੇ 80 ਪ੍ਰਤੀਸ਼ਤ ਟੀਕਾਕਰਨ ਮੁਕੰਮਲ ਕਰ ਚੁੱਕੇ ਰਾਜਾਂ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਜਾ ਰਹੀ ਹੈ।

ਕੋਵਿਡ ਦੀ ਵੀਜ਼ਾ ਰਿਆਤ ਤਹਿਤ ਸਰਕਾਰ ਦੁਆਰਾ 15 ਅਕਤੂਬਰ ਨੂੰ ਮਾਪਿਆਂ ਨੂੰ 'ਇੱਮੀਡੀਏਟ' ਪਰਿਵਾਰਕ ਮੈਂਬਰਾਂ ਵਿੱਚ ਸ਼ਾਮਿਲ ਕਰਨ ਦਾ ਫੈਂਸਲਾ ਸੁਣਾਇਆ ਗਿਆ ਹੈ।

ਤਕਰੀਬਨ ਇੱਕ ਸਾਲ ਤੋਂ ਕਾਫ਼ੀ ਲੋਕ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਮਾਪਿਆਂ ਦੇ ਆਸਟ੍ਰੇਲੀਆ ਆਉਣ ਲਈ ਨਿਯਮਾਂ ਵਿੱਚ ਛੋਟ ਦੇਣ ਦੀ ਅਪੀਲ ਕਰ ਰਹੇ ਸਨ।

25000 ਤੋਂ ਵੱਧ ਫੇਸਬੁੱਕ ਗਰੁੱਪ ਮੈਂਬਰਾਂ ਦਾ ਇਹ ਫੇਸਬੁੱਕ ਸਮੂਹ ਵੀ ਇਹਨਾਂ ਲੋਕਾਂ ਵਿੱਚ ਸ਼ਾਮਲ ਹੈ ਜੋ ਮਾਪਿਆਂ 'ਤੇ ਆਸਟ੍ਰੇਲੀਆ ਵਿੱਚ ਦਾਖਲ ਹੋਣ' ਤੇ ਲਗਾਈਆਂ ਗਈਆਂ ਪਾਬੰਦੀਆਂ ਵਿਰੁੱਧ ਪਟੀਸ਼ਨਾਂ, ਫਲਾਇੰਗ ਬੈੱਨਰਜ਼, ਗੱਡੀਆਂ ਦੇ ਪਿੱਛੇ ਸਟੀਕਰਾਂ ਤੇ ਲਿਖੇ ਸੰਦੇਸ਼ਾਂ ਰਾਹੀਂ ਇੱਕ ਸਾਲ ਤੋਂ ਸਰਗਰਮ ਰਿਹਾ ਹੈ। 

parents are immediate family
Lobby group ‘Parents are Immediate Family’ campaigned through petitions, flying banners, stickers, billboards.
Supplied by Harjot Singh

17 ਸਾਲਾਂ ਤੋਂ ਆਸਟ੍ਰੇਲੀਆ ਰਹਿ ਰਹੇ ਗਰੁੱਪ ਦੇ ਪ੍ਰਕਾਸ਼ਕ ਹਰਜੋਤ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਪਣੀ ਮਾਂ ਦੀ ਮੌਤ ਪਿੱਛੋਂ ਆਪਣੇ ਪਿਤਾ ਜੀ ਨੂੰ ਇੱਥੇ ਬੁਲਾਉਣ ਦੀਆਂ ਬਹੁਤ ਸਾਰੀਆਂ 'ਐਕਜ਼ਮਪਸ਼ਨ ਲੈੱਟਰਜ਼' (ਛੋਟ ਪੱਤਰ) ਨਾ ਮਨਜ਼ੂਰ ਹੋਣ ਤੋਂ ਬਾਅਦ ਉਨ੍ਹਾਂ ਨੇ ਇਹ ਫੇਸਬੁੱਕ ਗਰੁੱਪ ਸ਼ੁਰੂ ਕੀਤਾ।

"ਜੱਦ ਸਿਰ ਤੇ ਪਈ ਤਾਂ ਪਤਾ ਲੱਗਾ ਕਿ ਮਾਪੇ ਤਾਂ 'ਇੱਮੀਡੀਏਟ ਫੈਮਿਲੀ' ਹੀ ਨਹੀਂ ਮੰਨੇ ਜਾਂਦੇ," ਉਨ੍ਹਾਂ ਕਿਹਾ।

"ਆਸਟ੍ਰੇਲੀਆ ਵਸਦੇ ਹਜ਼ਾਰਾਂ ਲੋਕ ਹੌਲੀ-ਹੌਲੀ ਇਸ ਗਰੁੱਪ ਨਾਲ ਜੁੜਨ ਲੱਗੇ। ਯੂਰਪੀ ,ਅਮਰੀਕਨ, ਏਸ਼ੀਆਈ ਅਤੇ ਪੂਰੀ ਦੁਨੀਆਂ ਦੇ ਮੁਲਕਾਂ ਤੋਂ ਇੱਥੇ ਵਸੇ ਲੋਕ  ਇਸ ਮੁਹਿੰਮ ਦਾ ਹਿੱਸਾ ਬਣੇ ਅਤੇ ਰਲਵੇਂ ਯਤਨਾਂ ਸਦਕਾ ਹੀ ਇਹ ਸਭ ਸੰਭਵ ਹੋ ਪਾਇਆ ਹੈ," ਉਨ੍ਹਾਂ ਕਿਹਾ।

parents are immediate family
Harjot Singh and his family.
Supplied by Harjot Singh

ਗਰੁੱਪ ਵਲੋਂ ਕੀਤੇ ਗਏ ਉਧੱਮ

ਹਰਜੋਤ ਨੇ ਦੱਸਿਆ ਕਿ ਵੈਸਟਰਨ ਆਸਟ੍ਰੇਲੀਆ ਦੀ ਲਿਬਰਲ ਸੰਸਦ ਮੈਂਬਰ ਸੇਲੀਆ ਹੈਮੰਡ ਵਲੋਂ ਇਸ ਮਸਲੇ ਦੀ ਪਟੀਸ਼ਨ ਫ਼ੇਡਰਲ ਸੰਸਦ ਵਿੱਚ ਪੇਸ਼ ਕੀਤੀ ਗਈ। ਫਿਰ ਜਨਵਰੀ ਵਿੱਚ ਆਸਟ੍ਰੇਲੀਆ ਭਰ ਦਿਆਂ ਰਾਜਾਂ ਵਿੱਚ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕੀਤੇ ਗਏ। ਇਨ੍ਹਾਂ ਵਿਰੋਧਾਂ ਵਿੱਚ ਬੱਚੇ , ਬੁੱਢੇ ਹਰ ਵਰਗ ਦੇ ਲੋਗ ਸ਼ਾਮਿਲ ਹੋਏ ਅਤੇ ਦੂਸਰੀ ਪੇਟਿਸ਼ਨ ਰਾਹੀਂ  70-75000 ਦਸਤਕ ਸੰਸਦ ਵਿੱਚ ਪੇਸ਼ ਕੀਤੇ ਗਏ।

"ਸਾਡੀ ਅਗਲੀ ਕੋਸ਼ਿਸ਼ ਰਹੇਗੀ ਕਿ ਅਸਥਾਈ ਵੀਜ਼ਾ ਧਾਰਕਾਂ ਦੇ ਮਾਪਿਆਂ ਨੂੰ ਵੀ 'ਇੱਮੀਡੀਏਟ' ਪਰਿਵਾਰਕ ਮੈਂਬਰਾਂ ਵਿੱਚ ਸ਼ਾਮਿਲ ਕੀਤਾ ਜਾਵੇ," ਉਨ੍ਹਾਂ ਕਿਹਾ।

ਇਸ ਗਰੁੱਪ ਦੀ ਇੱਕ ਹੋਰ ਸਰਗਰਮ ਮੈਂਬਰ ਮੈਂਡੀ ਬਿੰਦਲ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹ ਵੀ ਆਪਣੇ ਪਿਤਾ ਜੀ ਨੂੰ ਆਸਟ੍ਰੇਲੀਆ ਲਿਆਉਣਾ ਚਾਹੁੰਦੀ ਸੀ ਜੋ  ਨਿਯਮਾਂ ਕਰਕੇ ਸੰਭਵ ਨਹੀਂ ਹੋ ਪਾਇਆ।

"ਕੋਵਿਡ ਦੇ ਚਲਦਿਆਂ ਮਾਪਿਆਂ ਨੂੰ ਆਪਣੇ ਕੋਲ ਨਾਂ ਬੁਲਾ ਪਾਉਣ ਕਰਕੇ, ਮਨ ਵਿੱਚ ਇੱਕ ਡਰ ਬੈਠ ਗਿਆ ਸੀ। ਅਸੀਂ ਸੋਚਿਆ ਕਿ ਇਸ ਮੁਤੱਲਕ ਯਤਨ ਕੀਤੇ ਜਾਣੇ ਚਾਹੀਦੇ ਹਨ।

parents as immediate family
Mandy Bindal with her husband Anuj and daughters Anvi (L) and Nyra (R).
Supplied by Mandy Bindal

"ਅਸੀਂ ਆਸਟ੍ਰੇਲੀਆ ਭਰ ਦੇ ਸੰਸਦ ਮੈਂਬਰਾ ਨੂੰ ਚਿੱਠੀਆਂ ਰਾਹੀਂ ਸੁਨੇਹੇ ਭੇਜੇ ਕਿ ਮਾਪੇ ਵੀ ਪਰਿਵਾਰ ਦਾ ਜ਼ਰੂਰੀ ਹਿੱਸਾ ਹਨ," ਮੈਂਡੀ ਨੇ ਕਿਹਾ।

ਉਸ ਨੇ ਦੱਸਿਆ ਕਿ ਹੁਣ ਉਹ ਆਪਣੇ ਫੇਸਬੁੱਕ ਗਰੁੱਪ ਨੂੰ ਇੱਕ 'ਸਪੋਰਟ '(ਸਹਿਯੋਗ) ਗਰੁੱਪ ਬਣਾ ਰਹੇ ਹਨ ਤਾਂ ਕਿ ਵੀਜ਼ਾ ਪ੍ਰਕਿਰਿਆ ਵਿੱਚ ਲੋਕਾਂ ਦੀ ਮੱਦਦ ਹੋ ਸਕੇ।

ਪੰਜਾਬੀ ਵਿਚ ਵਿਸਥਾਰ ਇੰਟਰਵਿਊ ਸੁਣਨ ਲਈ ਉੱਪਰ ਦਿੱਤੀ ਫੋਟੋ 'ਤੇ ਬਣੇ ਆਡੀਓ ਆਈਕਨ 'ਤੇ ਕਲਿਕ ਕਰੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

 

Coming up next

# TITLE RELEASED TIME MORE
ਮਾਪਿਆਂ ਨੂੰ 'ਇੱਮੀਡੀਏਟ' ਪਰਿਵਾਰਕ ਮੈਂਬਰਾਂ ਵਜੋਂ ਸ਼੍ਰੇਣੀਬੱਧ ਕਰਨ ਦੇ ਯਤਨ ਹੋਏ ਕਾਮਯਾਬ 28/10/2021 16:42 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
View More