Coming Up Wed 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਮੈਲਬੌਰਨ ਦੇ ਮੈਲਟਨ ਮੇਲੇ 'ਚ ਭਾਰੀ ਇਕੱਠ, ਕੋਵਿਡ ਤਾਲਾਬੰਦੀ ਦੇ ਲੰਬੇ ਦੌਰ ਪਿੱਛੋਂ ਰੌਣਕਾਂ ਫੇਰ ਪਰਤੀਆਂ

Thousands gather to enjoy Melbourne's 'Melton Mela' on 16 May, 2021. Source: Supplied by Deep Art Media

ਮੈਲਬੌਰਨ ਦੇ ਪੱਛਮੀ ਇਲਾਕੇ ਮੈਲਟਨ ਵਿੱਚ ਇਸ ਐਤਵਾਰ ਪੰਜਾਬੀ ਰੰਗਾਂ ਨਾਲ਼ ਲਬਰੇਜ਼ ਇੱਕ ਮੇਲਾ ਕਰਵਾਇਆ ਗਿਆ। ਪ੍ਰਬੰਧਕਾਂ ਮੁਤਾਬਕ ਪੰਜ ਹਜ਼ਾਰ ਤੋਂ ਵੀ ਵੱਧ ਲੋਕਾਂ ਨੇ ਮੀਂਹ-ਕਣੀ ਦੇ ਅੰਦੇਸ਼ੇ ਦੇ ਬਾਵਜੂਦ ਇਸ ਮੇਲੇ ਦਾ ਆਨੰਦ ਮਾਣਿਆ।

ਮੇਲੇ ਦੇ ਪ੍ਰਬੰਧਕਾਂ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਇਸ ਮੇਲੇ ਨੂੰ ਮੈਲਟਨ ਕੌਂਸਲ ਤੋਂ ਮਿਲੀ ਪ੍ਰਵਾਨਗੀ ਤੋਂ ਬਾਅਦ ਹੀ ਕਰਵਾਇਆ ਗਿਆ ਹੈ।

ਲੋਕਾਂ ਦੇ ਮਨੋਰੰਜਨ ਵਿੱਚ ਨਿਊਜ਼ੀਲੈਂਡ ਤੋਂ ਆਏ ਪੰਜਾਬੀ ਗਾਇਕ ਹਰਦੇਵ ਮਾਹੀਨੰਗਲ ਤੇ ਪੰਜਾਬੀ ਕਲਾਕਾਰ ਜੀਤ ਪੈਂਚਰਾਂ ਵਾਲੇ ਦਾ ਖ਼ਾਸ ਯੋਗਦਾਨ ਰਿਹਾ।

ਗਿੱਲ ਈਲਵਾਲੀਆ ਤੇ ਰਾਜਾ ਬੁੱਟਰ ਨੇ ਦੱਸਿਆ ਕਿ ਮੇਲੇ ਵਿਚ ਕਬੱਡੀ, ਚਾਟੀ ਤੇ ਕੁਰਸੀ ਦੌੜ, ਰੱਸਾਕਸ਼ੀ, ਮੁੰਡਿਆਂ ਕੁੜੀਆਂ ਦੇ ਬੋਲੀਆਂ ਭੰਗੜੇ ਆਦਿ ਨੇ ਇੱਕ ਵੱਖਰਾ ਰੰਗ ਸਿਰਜਿਆ।

"ਭਾਰਤ ਵਿੱਚ ਕੋਵਿਡ -19 ਤੋਂ ਪੈਦਾ ਹੋਏ ਹਾਲਾਤ ਕਾਫ਼ੀ ਦੁਖਦਾਈ ਹਨ। ਮੈਲਬੌਰਨ ਵਿੱਚ ਵੀ ਕਰੋਨਾਵਾਇਰਸ ਲਾਕਡਾਊਨ ਕਰਕੇ ਲੋਕ ਬੁਰੀ ਤਰ੍ਹਾਂ ਪ੍ਰੇਸ਼ਾਨ ਰਹੇ ਹਨ। ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਇਹੋ ਜਿਹੇ ਮੇਲੇ ਤੇ ਮੇਲ-ਮਿਲਾਪ ਲੋਕਾਂ ਨੂੰ ਮਾਨਸਿਕ ਤਣਾਅ ਤੇ ਉਦਾਸੀ ਦੇ ਪਲਾਂ ਤੋਂ ਕੁਝ ਸਮੇਂ ਲਈ ਰਾਹਤ ਜ਼ਰੂਰ ਦਿੰਦੇ ਹੋਣਗੇ," ਗਿੱਲ ਈਲਵਾਲੀਆ ਨੇ ਕਿਹਾ।

Melton Mela organisers
ਮੈਲਟਨ ਮੇਲੇ ਨੂੰ ਕਾਮਯਾਬ ਕਰਨ ਵਾਲ਼ੇ ਗਿੱਲ ਈਲਵਾਲੀਆ, ਰਾਜਾ ਬੁੱਟਰ ਅਤੇ ਹੋਰ ਪ੍ਰਬੰਧਕ
Supplied

ਮੇਲੇ ਬਾਰੇ ਹੋਰ ਜਾਣਕਾਰੀ ਤੇ ਹਰਦੇਵ ਮਾਹੀਨੰਗਲ ਦੇ ਗੀਤ ਸੁਣਨ ਲਈ ਇਥੇ ਕਲਿਕ ਕਰੋ:

ਮੈਲਬੌਰਨ ਦੇ ਮੈਲਟਨ ਮੇਲੇ 'ਚ ਭਾਰੀ ਇਕੱਠ, ਕੋਵਿਡ ਤਾਲਾਬੰਦੀ ਦੇ ਲੰਬੇ ਦੌਰ ਪਿੱਛੋਂ ਰੌਣਕਾਂ ਫੇਰ ਪਰਤੀਆਂ
00:00 00:00

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।

Coming up next

# TITLE RELEASED TIME MORE
ਮੈਲਬੌਰਨ ਦੇ ਮੈਲਟਨ ਮੇਲੇ 'ਚ ਭਾਰੀ ਇਕੱਠ, ਕੋਵਿਡ ਤਾਲਾਬੰਦੀ ਦੇ ਲੰਬੇ ਦੌਰ ਪਿੱਛੋਂ ਰੌਣਕਾਂ ਫੇਰ ਪਰਤੀਆਂ 17/05/2021 13:20 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
View More