Coming Up Wed 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਸਿਡਨੀ ਵਿਚਲਾ 'ਲਿਟਲ ਇੰਡੀਆ' ਬਣੇਗਾ ਭਾਰਤੀ ਸਭਿਆਚਾਰ ਅਤੇ ਵਿਰਾਸਤ ਦਾ ਕੇਂਦਰ

Gurmeet Singh Tuli president Little India Australia shared his vision on developing this project as a showcase of India's culture. Photo Source: Gurmeet Singh Source: Gurmeet Tulli

ਲਿਟਲ ਇੰਡੀਆ ਆਸਟ੍ਰੇਲੀਆ ਐਸੋਸ਼ੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਤੁੱਲੀ ਅਨੁਸਾਰ ਹੈਰਿਸ ਪਾਰਕ ਦੀਆਂ ਤਿੰਨ ਮੁਖ ਸੜਕਾਂ ਉੱਤੇ ਸਥਿਤ ਵਪਾਰ ਭਾਰਤੀ-ਖਿੱਤੇ ਨਾਲ ਸਬੰਧਤ ਲੋਕਾਂ ਦੁਆਰਾ ਚਲਾਏ ਜਾਂਦੇ ਹਨ। ਇਸ ਗੱਲ ਨੂੰ ਮੁੱਖ ਰੱਖਦੇ ਹੋਏ ਐਸੋਸ਼ੀਏਸ਼ਨ ਨੇ ਪੈਰਾਮਾਟਾ ਕਾਂਊਂਸਲ ਕੋਲ ਇਸ ਇਲਾਕੇ ਨੂੰ 'ਲਿਟਲ ਇੰਡੀਆ' ਘੋਸ਼ਤ ਕੀਤੇ ਜਾਣ ਦੀ ਮੰਗ ਰੱਖੀ ਸੀ, ਜੋ ਕਿ ਹੁਣ ਮਨਜ਼ੂਰ ਹੋ ਗਈ ਹੈ।

ਸਾਲ 2002 ਤੋਂ ਬਾਅਦ ਸਿਡਨੀ ਦੇ ਹੈਰਿਸ ਪਾਰਕ ਇਲਾਕੇ ਵਿੱਚ ਭਾਰਤੀ ਮੂਲ ਦੇ ਵਪਾਰਾਂ ਵਿੱਚ ਕਾਫੀ ਤੇਜ਼ੀ ਦੇਖਣ ਨੂੰ ਮਿਲੀ ਹੈ ਅਤੇ ਕਈ ਸਾਲਾਂ ਤੋਂ ਇਸ ਇਲਾਕੇ ਨੂੰ 'ਲਿਟਲ ਇੰਡੀਆ' ਦਾ ਨਾਮ ਦਿੱਤੇ ਜਾਣ ਦੀ ਮੰਗ ਕੀਤੀ ਜਾਂਦੀ ਰਹੀ ਹੈ।

ਲਿਟਲ ਇੰਡੀਆ ਐਸੋਸ਼ਿਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਤੁੱਲੀ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, “ਹੈਰਿਸ ਪਾਰਕ ਦੀਆਂ ਤਿੰਨ ਮੁਖ ਸੜਕਾਂ ਉੱਤੇ ਸਥਾਪਤ ਵਪਾਰਾਂ ਵਿੱਚੋਂ 90% ਦੇ ਕਰੀਬ ਭਾਰਤੀ ਲੋਕਾਂ ਨੇ ਸਥਾਪਤ ਕੀਤੇ ਹੋਏ ਹਨ”।

ਇਸ ਇਲਾਕੇ ਦੇ ਵਪਾਰਾਂ ਵਲੋਂ ਪਾਏ ਜਾਣ ਵਾਲੇ ਯੋਗਦਾਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਹੀ ਢੰਗ ਨਾਲ ਉਜਾਗਰ ਕਰਨ ਲਈ ਲਿਟਲ ਇੰਡੀਆ ਰੈਫਰੈਂਸ ਗਰੁੱਪ ਦੀ ਸਥਾਪਨਾ ਕਰਦੇ ਹੋਏ ਪੈਰਾਮਾਟਾ ਕਾਂਊਂਸਾਲ ਨਾਲ ਸਾਂਝ ਪਾਈ ਗਈ ਸੀ।

Little India in Harris Park
Three main streets of Harris Park declared as Little India Pricinct.
Gurmeet Tulli

ਲਗਾਤਾਰ ਕਈ ਮੀਟਿੰਗਾਂ ਦੌਰਾਨ ਇਸ ਗਰੁੱਪ ਵਲੋਂ ਕਾਂਊਂਸਲ ਪ੍ਰਤੀ ਪਾਈਆਂ ਬੇਨਤੀਆਂ ਦੇ ਸਿੱਟੇ ਵਜੋਂ ਪੈਰਾਮਾਟਾ ਕਾਂਊਂਸਲ ਦੀ 16 ਜੂਨ ਨੂੰ ਹੋਈ ਮੀਟਿੰਗ ਵਿੱਚ ਇਸ ਮਤੇ ਨੂੰ ਬਹੁਮੱਤ ਨਾਲ ਪ੍ਰਵਾਨਗੀ ਦਿੱਤੀ ਗਈ ਹੈ।

ਸ਼੍ਰੀ ਤੁੱਲੀ ਨੇ ਕਿਹਾ, “ਕਿਸੇ ਹੋਰ ਵੱਡੇ ਪਰੋਜੈਕਟ ਵਾਂਗ ਇਹ ਪ੍ਰਵਾਨਗੀ ਵੀ ਅਜੇ ਛੇ ਮਹੀਨਿਆਂ ਲਈ ਹੀ ਦਿੱਤੀ ਗਈ ਹੈ, ਪਰ ਉਮੀਦ ਹੈ ਕਿ ਇਸ ਨੂੰ ਹੋਰ ਅੱਗੇ ਵਧਾ ਦਿੱਤਾ ਜਾਵੇਗਾ”।

ਸ਼੍ਰੀ ਤੁੱਲੀ ਨੇ ਦੱਸਿਆ ਕਿ ਨੇ ਦੱਸਿਆ ਕਿ ਐਸੋਸ਼ਿਏਸ਼ਨ ਵਲੋਂ ਇਸ ਘੋਸ਼ਣਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਭਾਰਤੀ ਦੂਤ-ਘਰ ਤੱਕ ਪਹੁੰਚ ਕੀਤੀ ਗਈ ਹੈ ਜਿੰਨ੍ਹਾਂ ਵਲੋਂ ਇਸ ਵਿੱਚ ਬਣਦਾ  ਯੋਗਦਾਨ ਪਾਉਣ ਦਾ ਵਚਨ ਵੀ ਦਿੱਤਾ ਗਿਆ ਹੈ।

Parramatta council approved Little India in Harris Park with majority
Parramatta council approved Little India Precinct in Harris Park with a majority approval.
Gurneet Tulli

ਸ਼੍ਰੀ ਤੁੱਲੀ ਅਨੁਸਾਰ, “ਭਾਰਤੀ ਦੂਤਘਰ ਨੇ ਲਿਟਲ ਇੰਡੀਆ ਵਿੱਚ ਦਿੱਲੀ ਸਥਿਤ ਇੰਡੀਆ ਗੇਟ ਵਰਗਾ ਇੱਕ ਵੱਡਾ ਦਰਵਾਜ਼ਾ ਉਸਾਰਨ ਦਾ ਪ੍ਰਸਤਾਵ ਵੀ ਦਿੱਤਾ ਹੈ”।

ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦੋ ਸਾਲਾਂ ਦੌਰਾਨ ਇਸ ਇਲਾਕੇ ਵਿੱਚ ਇਹ ਗੇਟ ਉਸਾਰਿਆ ਜਾਵੇ ਅਤੇ ਨਾਲ ਹੀ ਭਾਰਤੀ ਸਭਿਆਚਾਰ ਅਤੇ ਵਿਰਾਸਤ ਨੂੰ ਉਜਾਗਰ ਕਰਦਾ ਹੋਇਆ ਮਾਹੌਲ ਵੀ ਸਿਰਜਿਆ ਜਾਵੇ”।

ਸ਼੍ਰੀ ਤੁੱਲੀ ਨੇ ਕਿਹਾ ਕਿ ਅਜਿਹਾ ਕਰਨ ਨਾਲ ਇਸ ਇਲਾਕੇ ਨੂੰ ਭਾਰਤੀ ਦਿੱਖ ਵਾਲਾ ਸੈਰ-ਸਪਾਟਾ ਕੇਂਦਰ ਬਣਾਇਆ ਜਾ ਸਕੇਗਾ।

ਇਸ ਸਮੇਂ ਹੈਰਿਸ ਪਾਰਕ ਵਿੱਚ ਭਾਰਤੀ ਮੂਲ ਦੇ ਨਵੇਂ ਆਏ ਪ੍ਰਵਾਸੀਆਂ ਦੇ ਨਾਲ-ਨਾਲ ਵਿਦਿਆਰਥੀਆਂ ਦੀ ਵੀ ਬਹੁਤਾਤ ਹੈ। ਬੇਸ਼ਕ ਪਿਛਲੇ ਸਮੇਂ ਦੌਰਾਨ ਕੁੱਝ ਮਸਲੇ ਪੈਦਾ ਹੋਏ ਸਨ ਪਰ ਉਹਨਾਂ ਨੂੰ ਸਾਰਿਆਂ ਦੀ ਸਹਿਮਤੀ ਨਾਲ ਸੁਲਝਾ ਲਿਆ ਗਿਆ ਸੀ," ਸ਼੍ਰੀ ਤੁੱਲੀ ਨੇ ਦੱਸਿਆ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।   

 

Coming up next

# TITLE RELEASED TIME MORE
ਸਿਡਨੀ ਵਿਚਲਾ 'ਲਿਟਲ ਇੰਡੀਆ' ਬਣੇਗਾ ਭਾਰਤੀ ਸਭਿਆਚਾਰ ਅਤੇ ਵਿਰਾਸਤ ਦਾ ਕੇਂਦਰ 08/07/2021 13:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
ਨਨਕਾਣਾ ਸਾਹਿਬ ਵਿਖੇ ਉਤਸ਼ਾਹ ਨਾਲ ਗੁਰਪੁਰਬ ਦੇ ਸਮਾਗਮਾਂ ਦਾ ਆਗਮਨ 18/11/2021 07:01 ...
View More