Coming Up Wed 9:00 PM  AEDT
Coming Up Live in 
Live
Punjabi radio

ਇੰਡੀਜਿਨਸ ਰਿਕੋਗਨੀਸ਼ਨ ਦਾ ਅਸਲ ਮਤਲਬ ਕੀ ਹੈ?

An umbrella in the colours of the Aboriginal flag and the word 'deadly' written on it. (AAP Image/Lukas Coch) NO ARCHIVING Source: AAP

“ਅਵਾਜ਼, ਪਹਿਚਾਣ, ਪ੍ਰਭੂਸੱਤਾ ਅਤੇ ਸੰਧੀ”, ਆਦਿ ਉਸ ਭਾਸ਼ਾ ਦਾ ਮਹੱਤਵਪੂਰਨ ਹਿੱਸਾ ਬਣ ਗਏ ਹਨ ਜੋ ਆਸਟ੍ਰੇਲੀਆ ਦੇ ਸਵਦੇਸ਼ੀ ਲੋਕਾਂ ਦੇ ਨਾਲ ਆਸਟ੍ਰੇਲੀਆ ਦੇ ਵਿਕਾਸ ਬਾਰੇ ਵਿਚਾਰ ਵਟਾਂਦਰੇ ਸਮੇਂ ਵਰਤੇ ਜਾਂਦੇ ਹਨ। ਜਿਆਦਾਤਰ ਲੋਕਾਂ ਲਈ ਇਹ ਸਿਰਫ ਲਫਜ਼ ਹੋਣਗੇ, ਪਰ ਫਰਸਟ ਨੇਸ਼ਨਸ ਲੋਕਾਂ ਲਈ ਇਹ, ਫੈਸਲਿਆਂ ਸਮੇਂ ਵਧੇਰੇ ਸ਼ਮੂਲੀਅਤ ਅਤੇ ਸੰਮਲਿਤ ਭਵਿੱਖ ਦਾ ਅਜਿਹਾ ਪ੍ਰਤੀਕ ਹਨ ਜੋ ਉਹਨਾਂ ਨੂੰ ਸਿੱਧਾ ਪ੍ਰਭਾਵਤ ਕਰਦੇ ਹਨ।

ਆਸਟ੍ਰੇਲੀਆ ਵਿੱਚ ਹਰ 26 ਜਨਵਰੀ ਵਾਲਾ ਦਿਨ, 1788 ਵਿੱਚ ਹੋਈ ਬਰਿਟਿਸ਼ ਬਸਤੀਵਾਦ ਦੀ ਯਾਦ ਵਜੋਂ ਮਨਾਇਆ ਜਾਂਦਾ ਹੈ।

ਸਮੇਂ ਸਮੇਂ ਉੱਤੇ ਇਸ ਨੂੰ ਕਈ ਨਾਮਾਂ ਜਿਵੇਂ, “ਵਰ੍ਹੇਗੰਢ ਦਿਵਸ, ਪਹਿਲਾ ਲੈਂਡਿੰਗ ਡੇਅ, ਸਥਾਪਨਾ ਦਿਵਸ” ਅਤੇ ਸਾਲ 1994 ਵਿੱਚ ਇਸ ਨੂੰ “ਆਸਟ੍ਰੇਲੀਆ ਡੇਅ” ਨਾਮ ਨਾਲ ਜਾਣਿਆ ਜਾਣ ਲੱਗਾ।

ਪਰ ਕਈ ਐਬੋਰੀਜਨਲ ਅਤੇ ਟੋਰਿਸ ਸਟਰੇਟ ਆਈਲੈਂਡਰ ਲੋਕਾਂ ਵਲੋਂ ਇਸ ਦਿਨ ਨੂੰ ਸਾਲ 1938 ਤੋਂ ਹੀ “ਸੋਗ ਦੇ ਦਿਨ” ਵਜੋਂ ਦੇਖਿਆ ਗਿਆ ਹੈ। ਅਜੋਕੇ ਸਮੇਂ ਵਿੱਚ ਇਸ ਨੂੰ “ਹਮਲਾ ਦਿਨ ਜਾਂ ਸਰਵਾਈਵਲ ਡੇਅ” ਵੀ ਕਿਹਾ ਗਿਆ ਹੈ।

ਕੁੱਝ ਬਹੁ-ਸਭਿਆਚਾਰਕ ਭਾਈਚਾਰਿਆਂ ਵਲੋਂ ਇਸ ਦਿਨ ਨੂੰ ਸਿਰਫ “26 ਜਨਵਰੀ” ਹੀ ਕਿਹਾ ਜਾਂਦਾ ਹੈ।

ਇਹਨਾਂ ਵੱਖੋ-ਵੱਖਰੇ ਨਾਮਾਂ ਪਿੱਛੇ ਉਸ ਪ੍ਰਭੂਸੱਤਾ ਦਾ ਸੰਕਲਪ ਦਰਸਾਉਂਦਾ ਹੈ, ਜੋ ਸਵਦੇਸ਼ੀ ਆਸਟ੍ਰੇਲੀਅਨ ਲੋਕਾਂ ਦੀਆਂ ਜ਼ਮੀਨਾਂ ਅਤੇ ਲੋਕਾਂ ਬਾਰੇ ਸੁਭਾਵਕ ਅਧਿਕਾਰਾਂ, ਜੋ ਯੂਰੋਪਿਅਨ ਲੋਕਾਂ ਦੇ ਪਹੁੰਚਣ ਤੋਂ ਪਹਿਲਾਂ ਮੌਜੂਦ ਸਨ, ਅਤੇ ਉਹਨਾਂ ਨੂੰ ਕਦੇ ਸੌਪਿਆ ਨਹੀਂ ਗਿਆ ਸੀ।

ਹਾਲਾਂਕਿ ਸਵਦੇਸ਼ੀ ਸਮੂਹਾਂ ਵਿੱਚ ਵੀ ਇਸ ਬਾਰੇ ਵੱਖੋ-ਵੱਖਰੇ ਵਿਚਾਰ ਹਨ ਕਿ ਇਸ ਸਰਵਸੱਤਾ ਨੂੰ ਮਾਨਤਾ ਕਿਸ ਤਰੀਕੇ ਨਾਲ ਦੇਣੀ ਚਾਹੀਦੀ ਹੈ?

ਅਤੇ ਇਹੀ “ਮਾਨਤਾ, ਸੰਧੀ, ਅਵਾਜ਼ ਅਤੇ ਸੱਚ” ਬਾਰੇ ਆਸਟ੍ਰੇਲੀਅਨ ਬਹਿਸ ਦਾ ਸ਼ੁਰੂਆਤੀ ਬਿੰਦੂ ਹੈ।

ਆਦਿਵਾਸੀ ਅਤੇ ਟੋਰਿਸ ਸਟਰੇਟ ਆਈਲੈਂਡਰ ਲੋਕਾਂ ਨੂੰ ਪਛਾਨਣ ਲਈ ਸੰਵਿਧਾਨਕ ਤਬਦੀਲੀ ਕਰਨਾ ਕੋਈ ਸਧਾਰਨ ਗੱਲ ਨਹੀਂ ਹੈ।

ਇਹ ਪ੍ਰਕਿਰਿਆ ਜਿਸ ਹਾਲਾਤ ਵਿੱਚ ਹੁਣ ਪਹੁੰਚ ਚੁੱਕੀ ਹੈ, ਇਸ ਪਿੱਛੇ ਕਈ ਦਹਾਕਿਆਂ ਦੀ ਮਾਹਰਾਂ ਦੀ ਮਿਹਨਤ, ਸੈਨੇਟ ਪੜਤਾਲਾਂ, ਸੰਵਿਧਾਨਿਕ ਕਮਿਸ਼ਨਾਂ ਅਤੇ ਜਨਮਤ ਦੀਆਂ ਸਿਫਾਰਸ਼ਾਂ ਦੀ ਮਿਹਨਤ ਲੱਗੀ ਹੋਈ ਹੈ।

ਉਲੁਰੂ ਸਟੇਟਮੈਂਟ ਫਰੋਮ ਦਾ ਹਾਰਟ ਵਾਲੇ ਮਾਡਲ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ।

ਇਸ ਜਨਤਕ ਮੁਹਿਮ ਦੇ ਮੁਖੀ ਡੀਨ ਪਾਰਕਿਨ ਕਹਿੰਦੇ ਹਨ ਕਿ ਇਸ ਦਾ ਮੰਤਵ ਵਧੇਰੇ ਸਮਰਥਨ ਪੈਦਾ ਕਰਨਾ ਹੈ, ਅਤੇ ਵਿਸ਼ੇਸ਼ ਤੌਰ ਤੇ ਸੰਵਿਧਾਨ ਵਿੱਚ ਇੱਕ ਆਦਿਵਾਸੀ ਸਲਾਹਕਾਰ ਸੰਸਥਾ ਗਠਿਤ ਕਰਨਾ ਹੈ।

ਸਵਦੇਸ਼ੀ ਲੋਕਾਂ ਲਈ ਬਣਾਏ ਮੰਤਰਾਲੇ ਦੇ ਮੰਤਰੀ ਕੈਨ ਵਿਆਤ ਦਾ ਮੰਨਣਾ ਹੈ ਕਿ ਇਹ “ਅਵਾਜ਼” ਇੱਕ ਪ੍ਰਤੀਨਿਧੀ ਸੰਸਥਾ ਬਣਾ ਕੇ ਪੈਦਾ ਕੀਤੀ ਜਾ ਸਕਦੀ ਹੈ ਅਤੇ ਇਸ ਨਾਲ “ਪਾਰਲੀਆਮੈਂਟ ਦੀ ਥਾਂ ‘ਤੇ ਸਰਕਾਰ ਦੀ ਅਵਾਜ਼” ਪੈਦਾ ਹੋ ਸਕੇਗੀ।

ਪਰ ਬੰਨਜਾਲਾਂਗ ਅਤੇ ਕੰਗਰਾਹਕਨ ਮੁਖੀ ਡਾਨੀ ਲਾਰਕਿਨ ਕਹਿੰਦੀ ਹੈ ਕਿ ਮੰਤਰੀ ਵਲੋਂ ਸਿਰਫ ਅਵਾਜ਼ ਪੈਦਾ ਕਰਨ ਵਾਸਤੇ ਇੱਕ ਸੰਗਠਨ ਬਨਾਉਣ ਦਾ ਪ੍ਰਸਤਾਵ ਮੰਦਭਾਗਾ ਹੈ ਅਤੇ ਇਸ ਨਾਲ ਨਿਰਾਸ਼ਾ ਪੈਦਾ ਹੋਵੇਗੀ ਕਿਉਂਕਿ ਅਜਿਹਾ ਕਰਨ ਨਾਲ ਸੰਵਿਧਾਨ ਵਿੱਚ ਸ਼ਮੂਲੀਅਤ ਨਹੀਂ ਹੋ ਪਾਏਗੀ।

ਇਸ ਸਮੇਂ ਇੱਕ ਰਸਮੀ “ਸੰਧੀ” ਉੱਤੇ ਵੀ ਵਿਚਾਰਾਂ ਹੋ ਰਹੀਆਂ ਹਨ, ਜਿਸ ਨਾਲ ਸਰਕਾਰ ਅਤੇ ਸਵਦੇਸ਼ੀ ਲੋਕਾਂ ਵਿਚਕਾਰ ਇੱਕ ਅਜਿਹਾ ਸਮਝੋਤਾ ਕਰਨਾ ਹੈ ਜਿਸ ਨਾਲ ਬਰਿਟਿਸ਼ ਲੋਕਾਂ ਦੇ ਆਉਣ ਤੋਂ ਪਹਿਲਾਂ ਵਾਲੀ ਆਦਿਵਾਸੀ ਅਤੇ ਟੋਰਿਸ ਸਟਰੇਟ ਆਈਲੈਂਡਰ ਦੇਸ਼ਾਂ ਦੀ ਹੌਂਦ ਨੂੰ ਮੰਨਣਾ ਹੋਵੇਗਾ।

ਬਹੁਤ ਸਾਰੇ ਲੋਕਾਂ ਲਈ ਇਹ ਸੰਧੀ ਬੇਸ਼ਕ ਰਾਸ਼ਟਰੀ, ਖੇਤਰੀ ਜਾਂ ਰਾਜ ਅਧਾਰਿਤ ਹੀ ਕਿਉਂ ਨਾ ਹੋਵੇ, ਪਰ ਇਹ ਵਾਇਸ ਟੂ ਪਾਰਲੀਆਮੈਂਟ ਤੋਂ ਪਹਿਲਾਂ ਹੋਣੀ ਚਾਹੀਦੀ ਹੈ।

ਇਸ ਨਾਲ ਪ੍ਰਭੂਸੱਤਾ ਦੀ ਪਛਾਣ, ਮੇਲ ਮਿਲਾਪ ਅਤੇ ਸੱਚ ਦੀ ਅਜਿਹੀ ਪਛਾਣ ਹੋਵੇਗੀ ਜਿਸ ਤਰਾਂ ਨਿਊਜ਼ੀਲੈਂਡ, ਕਨੇਡਾ ਅਤੇ ਸੰਯੁਕਤ ਰਾਜ ਨੇ ਕੀਤੀ ਹੋਈ ਹੈ।

ਸਾਲ 2017 ਵਿੱਚ ਉਲੁਰੂ ਸਟੇਟਮੈਂਟ ਵਿੱਚੋਂ ਕੁੱਝ ਸਮੂਹ ਬਾਹਰ ਹੋ ਗਏ ਸਨ ਜਿਹਨਾਂ ਵਿੱਚ ਵਿਕਟੋਰੀਆ ਦੀ ਮੌਜੂਦਾ ਗਰੀਨਜ਼ ਸੈਨੇਟਰ ਲਿਡੀਆ ਥੋਰਪ ਵੀ ਸ਼ਾਮਲ ਸੀ। ਮਿਸ ਥੋਰਪ ਦਾ ਕਹਿਣਾ ਹੈ ਕਿ ਸਵਦੇਸ਼ੀ ਮਾਨਤਾ ਲਈ “ਸੰਧੀ” ਦੀ ਵਕਾਲਤ ਕਰਨਾ ਸਭ ਤੋਂ ਉੱਤਮ ਕਦਮ ਹੋਵੇਗਾ।

ਬੇਸ਼ਕ ਕਿਸੇ ਸੰਧੀ ਵਾਸਤੇ ਜਨਮਤ ਦੀ ਜਰੂਰਤ ਨਹੀਂ ਹੋਵੇਗੀ, ਪਰ ਮਿਸ ਥੋਰਪ ਦਾ ਮੰਨਣਾ ਹੈ ਕਿ ਇਸ ਵਾਸਤੇ ਇੱਕ ਸੰਪੂਰਨ ਅਤੇ ਸੰਮਲਿਤ ਸਲਾਹ-ਮਸ਼ਵਰੇ ਦੀ ਜਰੂਰਤ ਤਾਂ ਜਰੂਰ ਹੀ ਹੋਵੇਗੀ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋComing up next

# TITLE RELEASED TIME MORE
ਇੰਡੀਜਿਨਸ ਰਿਕੋਗਨੀਸ਼ਨ ਦਾ ਅਸਲ ਮਤਲਬ ਕੀ ਹੈ? 25/01/2021 08:00 ...
SBS Punjabi Australia News: Tuesday 7 Dec 2021 07/12/2021 10:00 ...
Punjabi Diary: Congress ropes in singer Sidhu Moosewala to attract young voters 07/12/2021 08:00 ...
ਆਸਟਰੇਲੀਆ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਦੁਬਾਰਾ ਖੋਲ੍ਹਣ ਵਿੱਚ ਦੇਰੀ ਕਾਰਨ ਸੈਰ-ਸਪਾਟਾ ਉਦਯੋਗ ਨੂੰ ਇੱਕ ਹੋਰ ਝਟਕਾ 07/12/2021 12:00 ...
TGA provisionally approves vaccine for children 5-11 06/12/2021 08:34 ...
SBS Punjabi Australia News: Monday 6th Dec 2021 06/12/2021 12:00 ...
Interview with Pakistani Punjabi writer and poet Mehmood Awan 06/12/2021 11:51 ...
International students turn away from Australia amid uncertainty over border reopening 06/12/2021 08:52 ...
Cancer death rates decline - but more in men than women 06/12/2021 07:26 ...
Omicron investigations to understand the threat 06/12/2021 07:11 ...
View More