Coming Up Mon 9:00 PM  AEST
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਲੂਨਰ ਨਵਾਂ ਸਾਲ ਕੀ ਹੈ ਅਤੇ ਇਹ ਆਸਟ੍ਰੇਲੀਆ ਵਿੱਚ ਕਿਵੇਂ ਮਨਾਇਆ ਜਾਂਦਾ ਹੈ?

Leão Vermelho no Ano Novo Lunar Source: AAP Image/Jeremy Ng

ਲੂਨਰ ਨਵਾਂ ਸਾਲ ਜਾਂ ਚੀਨੀ ਨਵਾਂ ਸਾਲ ਆਸਟ੍ਰੇਲੀਆਈ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਹਿੱਸਾ ਹੈ। ਉਦਾਹਰਨ ਵਜੋਂ ਏਸ਼ੀਆ ਤੋਂ ਬਾਹਰ ਸਿਡਨੀ ਵਿੱਚ ਸਭ ਤੋਂ ਵੱਡੀ ਕਿਸਮ ਦੇ ਜਸ਼ਨ ਹੁੰਦੇ ਹਨ।

ਇਸ ਸਾਲ, ਲੂਨਰ ਨਵੇਂ ਸਾਲ ਦਾ ਦਿਨ 1 ਫਰਵਰੀ ਨੂੰ ਹੋਵੇਗਾ - 2022 'ਟਾਈਗਰ ਦਾ ਸਾਲ' ਹੈ।

ਡਾਕਟਰ ਪੈਨ ਵੈਂਗ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਵਿੱਚ ਚੀਨੀ ਅਤੇ ਏਸ਼ੀਅਨ ਸਟੱਡੀਜ਼ ਵਿੱਚ ਸੀਨੀਅਰ ਲੈਕਚਰਾਰ ਹਨ।

ਉਹ ਕਹਿੰਦੀ ਹੈ ਕਿ 'ਸਪਰਿੰਗ ਫੈਸਟੀਵਲ' ਪੰਦਰਾਂ ਦਿਨਾਂ ਲਈ 'ਲੈਨਟਰਨ ਫੈਸਟੀਵਲ' ਤੱਕ ਚੱਲਦਾ ਹੈ।

ਡਾ. ਕਾਈ ਝਾਂਗ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਸਕੂਲ ਆਫ਼ ਕਲਚਰ, ਹਿਸਟਰੀ ਐਂਡ ਲੈਂਗੂਏਜ ਵਿਖੇ ਆਧੁਨਿਕ ਚੀਨੀ ਭਾਸ਼ਾ ਪ੍ਰੋਗਰਾਮ ਨਾਲ ਕੰਮ ਕਰਦੀ ਹੈ।

ਉਹ ਕਹਿੰਦੀ ਹੈ ਕਿ ਆਸਟ੍ਰੇਲੀਆ ਵਿੱਚ ਲੂਨਰ ਨਵੇਂ ਸਾਲ ਦਾ ਜਸ਼ਨ ਦੁਨੀਆ ਭਰ ਦੇ ਲੋਕਾਂ ਲਈ ਚੀਨੀ, ਦੱਖਣ-ਪੂਰਬੀ ਅਤੇ ਪੂਰਬੀ ਏਸ਼ੀਆਈ ਸਭਿਆਚਾਰਾਂ ਬਾਰੇ ਜਾਣਨ ਦਾ ਇੱਕ ਵਧੀਆ ਮੌਕਾ ਹੈ।

ਡਾ. ਕਾਈ ਝਾਂਗ ਦੱਸਦੀ ਹੈ ਕਿ 'ਲੈਨਟਰਨ ਫੈਸਟੀਵਲ' ਲੂਨਰ ਸਾਲ ਦੇ 15ਵੇਂ ਦਿਨ ਆਯੋਜਿਤ ਕੀਤਾ ਜਾਂਦਾ ਹੈ।

performers
Chinese dancers perform during the Sydney Lunar Festival Media Launch at the Chinese Garden of Friendship in Sydney on February 9, 2021.
AAP Image/Bianca De Marchi

ਚੀਨ ਦੀ ਜੰਮਪਲ ਆਈਰਿਸ ਟੈਂਗ 20 ਸਾਲ ਪਹਿਲਾਂ ਆਸਟ੍ਰੇਲੀਆ ਆ ਗਈ ਸੀ।

ਉਹ ਕਹਿੰਦੀ ਹੈ ਕਿ ਆਸਟ੍ਰੇਲੀਆ ਅਤੇ ਚੀਨ ਦੇ ਅੰਦਰਲੇ ਜਸ਼ਨਾਂ ਵਿੱਚ ਮੁੱਖ ਅੰਤਰ ਇਹ ਹੈ ਕਿ ਉਸਦੀ ਜਨਮ ਭੂਮੀ ਵਿੱਚ ਲੂਨਰ ਨਵੇਂ ਸਾਲ ਦੌਰਾਨ ਇੱਕ ਲੰਬੀ ਜਨਤਕ ਛੁੱਟੀ ਹੁੰਦੀ ਹੈ - ਇਹ ਉਹ ਸਮਾਂ ਹੁੰਦਾ ਹੈ ਜਦੋਂ ਲੱਖਾਂ ਲੋਕ ਪਰਿਵਾਰਕ ਪੁਨਰ-ਮਿਲਨ ਲਈ ਚੀਨ ਵਿੱਚ ਆਪਣੇ ਜੱਦੀ ਸ਼ਹਿਰਾਂ ਵਿੱਚ ਜਾਂਦੇ ਹਨ।

ਟੈਂਗ ਦੇ ਅਨੁਸਾਰ, ਭੋਜਨ ਚੀਨ ਵਾਂਗ ਆਸਟ੍ਰੇਲੀਆ ਵਿੱਚ ਲੂਨਰ ਨਵੇਂ ਸਾਲ ਦੇ ਜਸ਼ਨਾਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

ਹਾਲਾਂਕਿ ਆਧੁਨਿਕ ਚੀਨ ਗ੍ਰੈਗੋਰੀਅਨ ਕੈਲੰਡਰ ਦੀ ਵਰਤੋਂ ਕਰਦਾ ਹੈ ਪਰ ਰਵਾਇਤੀ ਚੀਨੀ ਕੈਲੰਡਰ ਵੀ ਚੀਨ ਅਤੇ ਵਿਦੇਸ਼ੀ ਚੀਨੀ ਭਾਈਚਾਰਿਆਂ ਦੋਵਾਂ ਵਿੱਚ ਵਿਆਪਕ ਤੌਰ 'ਤੇ ਵਰਤੇ ਜਾਂਦੇ ਹਨ ਕਿਉਂਕਿ ਇਹ ਰਵਾਇਤੀ ਛੁੱਟੀਆਂ ਨੂੰ ਦਰਸਾਉਂਦਾ ਹੈ, ਜਿਵੇਂ ਕਿ ਚੀਨੀ ਨਵਾਂ ਸਾਲ, 'ਲੈਨਟਰਨ ਫੈਸਟੀਵਲ' ਅਤੇ 'ਕਿੰਗਮਿੰਗ ਫੈਸਟੀਵਲ', ਜਿਸਨੂੰ 'ਗ੍ਰੇਵ ਕਲੀਨਿੰਗ ਫੈਸਟੀਵਲ' ਵੀ ਕਿਹਾ ਜਾਂਦਾ ਹੈ।

ਇਹ ਇੱਕ ਸਾਲ ਦੇ ਅੰਦਰ ਤਾਰੀਖਾਂ ਦਾ ਰਵਾਇਤੀ ਚੀਨੀ ਨਾਮਕਰਨ ਵੀ ਦਿੰਦਾ ਹੈ ਜਿਸਦੀ ਵਰਤੋਂ ਲੋਕ ਵਿਆਹਾਂ, ਅੰਤਮ ਸੰਸਕਾਰ, ਘੁੰਮਣ ਜਾਂ ਕਾਰੋਬਾਰ ਸ਼ੁਰੂ ਕਰਨ ਲਈ ਸ਼ੁਭ ਦਿਨਾਂ ਦੀ ਚੋਣ ਕਰਨ ਲਈ ਕਰਦੇ ਹਨ।

ਰਵਾਇਤੀ ਚੀਨੀ ਕੈਲੰਡਰ ਦੀਆਂ ਭਿੰਨਤਾਵਾਂ ਸਾਰੇ ਪੂਰਬੀ ਏਸ਼ੀਆ ਵਿੱਚ ਪਾਈਆਂ ਜਾ ਸਕਦੀਆਂ ਹਨ।

chinese lion
Getty Images/Nigel Killeen

ਡਾ. ਕ੍ਰੇਗ ਸਮਿਥ ਮੈਲਬੌਰਨ ਯੂਨੀਵਰਸਿਟੀ ਵਿੱਚ ਏਸ਼ੀਆ ਇੰਸਟੀਚਿਊਟ ਵਿੱਚ ਚੀਨੀ ਅਨੁਵਾਦ ਅਧਿਐਨ ਦੇ ਇੱਕ ਸੀਨੀਅਰ ਲੈਕਚਰਾਰ ਹਨ।

ਉਹ ਕੁਝ ਸਾਲਾਂ ਲਈ ਤਾਈਵਾਨ ਅਤੇ ਦੱਖਣੀ ਕੋਰੀਆ ਵਿੱਚ ਰਹੇ ਹਨ ਅਤੇ ਦੋਵਾਂ ਥਾਵਾਂ 'ਤੇ ਉਨ੍ਹਾਂ ਦੀਆਂ ਲੂਨਰ ਨਵੇਂ ਸਾਲ ਦੇ ਜਸ਼ਨਾਂ ਦੀਆਂ ਕੁਝ ਮਹਾਨ ਯਾਦਾਂ ਰਹੀਆਂ ਹਨ।

ਡਾ. ਸਮਿਥ ਨੇ ਕਿਹਾ ਕਿ ਦੱਖਣੀ ਕੋਰੀਆ ਵਿੱਚ ਲੂਨਰ ਨਵੇਂ ਸਾਲ ਦਾ ਸਮਾਂ ਆਪਣੇ ਪੁਰਖਿਆਂ ਦਾ ਸਨਮਾਨ ਦੇਣ ਦਾ ਸਮਾਂ ਹੁੰਦਾ ਹੈ।

ਚੀਨੀ ਰਾਸ਼ੀ ਦਾ ਸਾਲ ਲੂਨਰ ਨਵੇਂ ਸਾਲ 'ਤੇ ਸ਼ੁਰੂ ਅਤੇ ਸਮਾਪਤ ਹੁੰਦਾ ਹੈ। 12 ਸਾਲਾਂ ਦੇ ਦੁਹਰਾਉਣ ਵਾਲੇ ਰਾਸ਼ੀ ਚੱਕਰ ਵਿੱਚ ਹਰ ਸਾਲ ਇੱਕ ਰਾਸ਼ੀ, ਆਪਣੇ ਨਾਮਵਰ ਗੁਣਾਂ ਨਾਲ ਜਾਨਵਰ ਦੁਆਰਾ ਪ੍ਰਸਤੁਤ ਕੀਤੀ ਜਾਂਦੀ ਹੈ।

ਕ੍ਰਮਵਾਰ ਇਹ ਜਾਨਵਰ ਹਨ ਚੂਹਾ, ਬਲਦ, ਟਾਈਗਰ, ਖਰਗੋਸ਼, ਅਜਗਰ, ਸੱਪ, ਘੋੜਾ, ਬੱਕਰੀ, ਬਾਂਦਰ, ਕੁੱਕੜ, ਕੁੱਤਾ ਅਤੇ ਸੂਰ।

ਡਾ. ਵੈਂਗ ਦਾ ਕਹਿਣਾ ਹੈ ਕਿ ਟਾਈਗਰ ਤਾਕਤ ਅਤੇ ਚੀਜ਼ਾਂ ਨੂੰ ਕਾਬੂ ਵਿੱਚ ਰੱਖਣ ਦਾ ਪ੍ਰਤੀਕ ਹੈ - ਜੋ ਕਿ ਇਸ ਵੇਲੇ ਵਿਸ਼ਵ ਲਈ ਇੱਕ ਲੋੜੀਂਦੀ ਤਬਦੀਲੀ ਹੈ ਕਿਉਂਕਿ ਮਨੁੱਖਤਾ ਕੋਵਿਡ-19 ਮਹਾਂਮਾਰੀ ਨਾਲ ਜੂਝ ਰਹੀ ਹੈ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Coming up next

# TITLE RELEASED TIME MORE
ਲੂਨਰ ਨਵਾਂ ਸਾਲ ਕੀ ਹੈ ਅਤੇ ਇਹ ਆਸਟ੍ਰੇਲੀਆ ਵਿੱਚ ਕਿਵੇਂ ਮਨਾਇਆ ਜਾਂਦਾ ਹੈ? 28/01/2022 11:21 ...
ਜਾਣੋ ਆਸਟ੍ਰੇਲੀਆ ਦੇ ਆਦਿਵਾਸੀ ਭਾਈਚਾਰੇ ਨਾਲ਼ ਜੁੜੇ ਸਵਦੇਸ਼ੀ ਪ੍ਰੋਟੋਕੋਲ ਕਿਉਂ ਮਹੱਤਵਪੂਰਨ ਹਨ? 27/05/2022 08:45 ...
ਲੱਖਾਂ ਲੋਕ ਹੋ ਸਕਦੇ ਹਨ ਭੁੱਖਮਰੀ ਦਾ ਸ਼ਿਕਾਰ, ਸੰਯੁਕਤ ਰਾਸ਼ਟਰ ਦੀ ਚਿਤਾਵਨੀ 27/05/2022 05:03 ...
ਅਮਰੀਕਾ ਦਾ 'ਗੰਨ ਕਲਚਰ' ਫੇਰ ਸੁਆਲਾਂ ਦੇ ਘੇਰੇ 'ਚ, ਸਕੂਲ ਗੋਲੀਬਾਰੀ ਦੌਰਾਨ 21 ਲੋਕਾਂ ਦੀ ਮੌਤ 26/05/2022 08:44 ...
ਟੈਕਸ ਰਿਟਰਨ 2021-22: ਵਧੇਰੇ ਟੈਕਸ ਰੀਫੰਡ ਹਾਸਿਲ ਕਰਨ ਲਈ ਜਾਣੋਂ ਇਹ ਖ਼ਾਸ ਨੁਕਤੇ 26/05/2022 10:45 ...
ਪਾਕਿਸਤਾਨ ਡਾਇਰੀ: 'ਔਨਰ ਕਿਲਿੰਗ' ਦੇ ਨਾਮ ਉੱਤੇ ਸਪੇਨ ਤੋਂ ਆਈਆਂ ਦੋ ਸਕੀਆਂ ਭੈਣਾਂ ਦਾ ਕਤਲ 25/05/2022 07:58 ...
ਸੰਸਦ ਵਿੱਚ ਬਹੁ-ਸੱਭਿਆਚਾਰਕ ਭਾਈਚਾਰੇ ਦੀ ਨੁਮਾਇੰਦਗੀ ਹੁਣ ਵਧਦੇ ਕ੍ਰਮ ਵਿੱਚ 25/05/2022 05:30 ...
ਆਸਟ੍ਰੇਲੀਆ ਵਲੋਂ ਵਾਤਾਵਰਣ ਸੰਭਾਲ ਦਿਸ਼ਾ ਵਿੱਚ ਸੰਭਾਵੀ ਤਬਦੀਲੀ ਦਾ ਪੈਸਿਫਿਕ ਨੇਤਾਵਾਂ ਵੱਲੋਂ ਸਵਾਗਤ 25/05/2022 07:30 ...
ਪੰਜਾਬੀ ਡਾਇਰੀ: ਨਵਜੋਤ ਸਿੰਘ ਸਿੱਧੂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ ਜੇਲ੍ਹ ਵਿਭਾਗ 23/05/2022 07:00 ...
ਸਧਾਰਣ ਪਰਿਵਾਰਕ ਪਿਛੋਕੜ ਦੇ ਬਾਵਜੂਦ ਮਿਹਨਤ ਅਤੇ ਲਗਨ ਸਦਕੇ ਪ੍ਰਧਾਨ ਮੰਤਰੀ ਬਨਣ ਵਾਲੇ ਐਂਥਨੀ ਐਲਬਨੀਜ਼ 23/05/2022 06:00 ...
View More