Coming Up Mon 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ?

Source: Pexels/energepic.com

ਹਰ ਦੋ ਸਾਲਾਂ ਬਾਅਦ, ਆਸਟ੍ਰੇਲੀਆ ਦੀ ਡਾਇਵਰਸਿਟੀ ਕੌਂਸਲ ਇਨਕਲੂਜ਼ਨ@ਵਰਕ ਇੰਡੈਕਸ ਪ੍ਰਕਾਸ਼ਿਤ ਕਰਦੀ ਹੈ, ਇੱਕ ਅਧਿਐਨ ਜੋ ਆਸਟ੍ਰੇਲੀਅਨ ਕਰਮਚਾਰੀਆਂ ਵਿੱਚ ਸ਼ਮੂਲੀਅਤ, ਪਰੇਸ਼ਾਨੀ ਅਤੇ ਵਿਤਕਰੇ ਨੂੰ ਦਰਸਾਉਂਦਾ ਹੈ। ਅਗਲਾ ਇੰਡੈਕਸ ਇਸ ਸਾਲ ਦਸੰਬਰ ਵਿੱਚ ਜਾਰੀ ਕੀਤਾ ਜਾ ਰਿਹਾ ਹੈ।

ਕੰਮ ਵਾਲੀ ਥਾਂ 'ਤੇ ਗੈਰ-ਕਾਨੂੰਨੀ ਵਿਤਕਰਾ ਉਦੋਂ ਹੁੰਦਾ ਹੈ ਜਦੋਂ ਕੋਈ ਰੁਜ਼ਗਾਰਦਾਤਾ ਵਿਅਕਤੀ ਦੀਆਂ ਕੁਝ ਵਿਸ਼ੇਸ਼ਤਾਵਾਂ - ਜਿਵੇਂ ਕਿ ਨਸਲ, ਉਮਰ, ਜਿਨਸੀ ਝੁਕਾਅ, ਗਰਭ ਅਵਸਥਾ ਜਾਂ ਧਰਮ ਦੇ ਕਾਰਨ ਕਿਸੇ ਵਿਅਕਤੀ ਦੇ ਵਿਰੁੱਧ ਕਾਰਵਾਈ ਕਰਦਾ ਹੈ।

ਇਸ ਵਿੱਚ ਫੁੱਲ ਟਾਈਮ, ਪਾਰਟ ਟਾਈਮ ਅਤੇ ਕੈਜ਼ੂਅਲ ਕਰਮਚਾਰੀ, ਪ੍ਰੋਬੇਸ਼ਨਰੀ ਕਰਮਚਾਰੀ, ਅਪ੍ਰੈਂਟਿਸ, ਸਿਖਿਆਰਥੀ, ਅਤੇ ਨਿਸ਼ਚਿਤ ਸਮੇਂ ਲਈ ਨਿਯੁਕਤ ਵਿਅਕਤੀ ਸ਼ਾਮਲ ਹੋ ਸਕਦੇ ਹਨ।

ਬ੍ਰਿਸਬੇਨ ਅਧਾਰਤ ਪੈਟ੍ਰਿਕ ਟਰਨਰ ਮੌਰੀਸ ਬਲੈਕਬਰਨ ਲਾਇਰਜ਼ ਵਿਖੇ ਰੁਜ਼ਗਾਰ ਅਤੇ ਉਦਯੋਗਿਕ ਕਾਨੂੰਨ ਵਿੱਚ ਸੀਨੀਅਰ ਐਸੋਸੀਏਟ ਮਾਹਰ ਹਨ।

ਉਹ ਕਹਿੰਦੇ ਹਨ ਕਿ adverse action (ਵਿਰੁੱਧ ਕਾਰਵਾਈ) ਇੱਕ ਕਾਨੂੰਨੀ ਸ਼ਬਦ ਹੈ ਅਤੇ ਇਹ ਕਿਸੇ ਨੂੰ ਕੰਮ ਤੋਂ ਕਢਣ; 'ਉਨ੍ਹਾਂ ਦੇ ਰੁਜ਼ਗਾਰ ਵਿੱਚ ਉਨ੍ਹਾਂ ਨੂੰ ਜ਼ਖਮੀ ਕਰਨਾ'; ਅਤੇ ਉਨ੍ਹਾਂ ਦੀ ਸਥਿਤੀ ਦੇ ਅਧਾਰ ਤੇ ਉਨ੍ਹਾਂ ਨਾਲ ਪੱਖਪਾਤ ਕਰਨ ਵਰਗੀਆਂ ਕਾਰਵਾਈਆਂ ਦਾ ਹਵਾਲਾ ਦਿੰਦਾ ਹੈ, ਜੋ ਕਿ ਗੈਰ-ਕਾਨੂੰਨੀ ਹਨ।

ਸਿਡਨੀ ਅਧਾਰਤ ਐਂਡਰਸਨ ਗ੍ਰੇ ਲਾਇਰਜ਼ ਦੀ ਸੀਨੀਅਰ ਵਕੀਲ ਮੇਘਨ ਪੇਪਾ ਦਾ ਕਹਿਣਾ ਹੈ ਕਿ ਲੋਕਾਂ ਨੂੰ ਵਿਤਕਰੇ ਅਤੇ ਪਰੇਸ਼ਾਨੀ ਤੋਂ ਬਚਾਉਣ ਲਈ ਆਸਟ੍ਰੇਲੀਆ ਵਿੱਚ ਸੰਘੀ, ਰਾਜ ਅਤੇ ਖੇਤਰੀ ਕਾਨੂੰਨ ਹਨ।

protective employee
Pexels/Sora Shimazaki

ਮਿਸ ਪੇਪਾ ਦਾ ਕਹਿਣਾ ਹੈ ਕਿ ਇਹ ਨਿਰਧਾਰਿਤ ਕਰਨ ਲਈ ਕਿ ਕੀ ਵਿਤਕਰਾ ਕਾਨੂੰਨੀ ਹੈ ਜਾਂ ਗੈਰ-ਕਾਨੂੰਨੀ ਹੈ, ਹਰੇਕ ਵਿਅਕਤੀ ਦੇ ਹਾਲਾਤਾਂ ਨੂੰ ਕੇਸ-ਦਰ-ਕੇਸ ਦੇ ਆਧਾਰ 'ਤੇ ਦੇਖਣ ਦੀ ਲੋੜ ਹੈ।

ਮਿਸ ਪੇਪਾ ਇੱਕ ਉਦਾਹਰਣ ਦਿੰਦੇ ਹਨ ਜਿੱਥੇ ਰੁਜ਼ਗਾਰਦਾਤਾ ਵਿਤਕਰਾ ਕਰ ਸਕਦੇ ਹਨ।

ਪਰ, ਕਰਮਚਾਰੀਆਂ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੁੰਦੀ ਹੈ ਕਿ ਉਹ ਆਪਣੇ ਮਾਲਕਾਂ ਨੂੰ ਆਪਣੇ ਹਾਲਾਤਾਂ ਬਾਰੇ ਸੂਚਿਤ ਕਰਦੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਰੁਜ਼ਗਾਰਦਾਤਾ ਹਲਾਤਾਂ ਬਾਰੇ ਜਾਣੂ ਹਨ ਤਾਂ ਜੋ ਲੋੜ ਪੈਣ 'ਤੇ ਢੁਕਵੇਂ ਸਮਾਯੋਜਨ ਕੀਤੇ ਜਾ ਸਕਣ।

2019 ਵਿੱਚ ਵਿਭਿੰਨਤਾ ਕੌਂਸਲ ਦੀ ਆਖਰੀ ਰਿਪੋਰਟ ਦੇ ਅਨੁਸਾਰ, ਆਦਿਵਾਸੀ ਅਤੇ ਟੋਰੇਸ ਸਟ੍ਰੇਟਸ ਆਈਲੈਂਡਰਜ਼ ਨੇ ਕੰਮ ਦੇ ਸਥਾਨਾਂ 'ਤੇ ਵਿਤਕਰੇ ਦੀਆਂ ਸਭ ਤੋਂ ਵੱਧ ਦਰਾਂ ਦਾ ਅਨੁਭਵ ਕੀਤਾ ਸੀ।

lawyer
Pexels/Andrea Piacquadio

ਵੱਖ-ਵੱਖ ਉਦਯੋਗਾਂ ਵਿੱਚ ਕੰਮ ਕਰਨ ਵਾਲਿਆਂ ਦੇ ਵੀ ਵੱਖੋ-ਵੱਖਰੇ ਅਨੁਭਵ ਹੁੰਦੇ ਹਨ। ਵਿੱਤ ਅਤੇ ਸੇਵਾ ਉਦਯੋਗਾਂ ਵਿੱਚ ਕਰਮਚਾਰੀਆਂ ਨੇ ਵਧੇਰੇ ਵਿਭਿੰਨਤਾ ਅਤੇ ਸ਼ਮੂਲੀਅਤ ਦੀ ਰਿਪੋਰਟ ਕੀਤੀ, ਜਦੋਂ ਕਿ ਨਿਰਮਾਣ ਉਦਯੋਗ ਵਿੱਚ ਕਰਮਚਾਰੀਆਂ ਨੇ ਸਮਰਥਨ ਦੇ ਸਭ ਤੋਂ ਹੇਠਲੇ ਪੱਧਰ ਦੀ ਰਿਪੋਰਟ ਕੀਤੀ।

ਫੇਅਰ ਵਰਕ ਐਕਟ ਦੇ ਤਹਿਤ, ਜੇਕਰ ਰੁਜ਼ਗਾਰਦਾਤਾ ਕਿਸੇ ਕਰਮਚਾਰੀ ਨਾਲ ਉਸਦੀ ਕਿਸੇ ਵਿਸ਼ੇਸ਼ਤਾ ਦੇ ਕਾਰਨ ਵਿਤਕਰਾ ਨਹੀਂ ਕਰਦਾ, ਤਾਂ ਇਹ ਜ਼ਰੂਰੀ ਤੌਰ 'ਤੇ ਪ੍ਰਤੀਕੂਲ ਕਾਰਵਾਈ ਨਹੀਂ ਮੰਨਿਆ ਜਾਵੇਗਾ।

ਡਾਇਵਰਸਿਟੀ ਕੌਂਸਲ ਆਸਟ੍ਰੇਲੀਆ ਦੀ ਮੁੱਖ ਕਾਰਜਕਾਰੀ ਅਧਿਕਾਰੀ ਲੀਜ਼ਾ ਐਨੀਸ ਦੇ ਅਨੁਸਾਰ, ਕਾਰਗੁਜ਼ਾਰੀ ਪ੍ਰਬੰਧਨ, ਉਦਾਹਰਨ ਲਈ, ਇੱਕ ਵੱਖਰਾ ਮੁੱਦਾ ਹੈ।

make worker
Pexels/Ron Lach

ਮਿਸਟਰ ਟਰਨਰ ਦਾ ਕਹਿਣਾ ਹੈ ਕਿ ਵਿਤਕਰਾ ਅਕਸਰ ਸੂਖਮ ਹੁੰਦਾ ਹੈ, ਪਰ ਕਈ ਵਾਰ ਅਜਿਹੇ ਮੌਕੇ ਵੀ ਹੁੰਦੇ ਹਨ ਜੋ ਵਿਤਕਰੇ ਦਾ ਗਠਨ ਨਹੀਂ ਕਰਦੇ।

ਪਰ ਜੇਕਰ ਤੁਸੀਂ ਸੋਚਦੇ ਹੋ ਕਿ ਤੁਹਾਡੇ ਨਾਲ ਅਸਲ ਵਿੱਚ ਵਿਤਕਰਾ ਕੀਤਾ ਗਿਆ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ?

ਮਿਸ ਪੇਪਾ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਚਿੰਤਾਵਾਂ ਬਾਰੇ ਸਿੱਧੇ ਮਾਲਕ ਨਾਲ ਗੱਲ ਕਰਨਾ ਮਹੱਤਵਪੂਰਨ ਹੈ ਅਤੇ ਜੇਕਰ ਇਹ ਕੰਮ ਨਹੀਂ ਕਰਦਾ, ਤਾਂ ਤੁਸੀਂ ਪੇਸ਼ੇਵਰ ਸਲਾਹ ਲੈ ਸਕਦੇ ਹੋ।

ਮਿਸਟਰ ਟਰਨਰ ਦਾ ਕਹਿਣਾ ਹੈ ਕਿ ਲੋਕਾਂ ਲਈ ਆਸਟ੍ਰੇਲੀਆ ਦੇ ਵਿਤਕਰੇ ਤੋਂ ਮਨਾਹੀ ਕਰਨ ਵਾਲੇ ਸਖ਼ਤ ਕਾਨੂੰਨਾਂ ਤੋਂ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ।

ਉਹ ਕੁਝ ਅਜਿਹੇ ਵੱਖ-ਵੱਖ ਨਤੀਜਿਆਂ ਨੂੰ ਉਜਾਗਰ ਕਰਦੇ ਹਨ ਜੋ ਕਿ ਵਿਤਕਰੇ ਦੇ ਦਾਅਵੇ ਤੋਂ ਪੈਦਾ ਹੋ ਸਕਦੇ ਹਨ।

ਡਾਇਵਰਸਿਟੀ ਕੌਂਸਲ ਤੋਂ ਲੀਜ਼ਾ ਐਨੀਸ ਦਾ ਕਹਿਣਾ ਹੈ ਕਿ ਕੋਈ ਵੀ ਕੰਮ ਵਾਲੀ ਥਾਂ ਉਦੋਂ ਸੰਮਲਿਤ ਹੁੰਦੀ ਹੈ ਜਦੋਂ ਉਹ ਆਦਰਯੋਗ ਹੁੰਦੀ ਹੈ ਅਤੇ ਲੋਕਾਂ ਵਿਚਕਾਰ ਮਨੁੱਖੀ ਸਬੰਧ ਬਣਾਉਂਦੀ ਹੈ।

ਵਧੇਰੇ ਜਾਣਕਾਰੀ ਜਾਂ ਮਦਦ ਲਈ ਫੇਅਰ ਵਰਕ ਓਮਬਡਸਮੈਨ ਦੀ ਵੈਬਸਾਈਟ https://www.fairwork.gov.au 'ਤੇ ਜਾਓ,  ਜਾਂ 13 13 94 'ਤੇ ਫੇਅਰ ਵਰਕ ਇਨਫੋਲਾਈਨ ਨਾਲ ਸੰਪਰਕ ਕਰੋ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Coming up next

# TITLE RELEASED TIME MORE
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਲੂਨਰ ਨਵਾਂ ਸਾਲ ਕੀ ਹੈ ਅਤੇ ਇਹ ਆਸਟ੍ਰੇਲੀਆ ਵਿੱਚ ਕਿਵੇਂ ਮਨਾਇਆ ਜਾਂਦਾ ਹੈ? 28/01/2022 11:21 ...
ਸਿਹਤ ਕਰਮਚਾਰੀਆਂ ਅਤੇ ਨਰਸਾਂ ਦਰਪੇਸ਼ ਅਜੇ ਵੀ ਆ ਰਹੀਆਂ ਨੇ ਕਈ ਚੁਣੋਤੀਆਂ 28/01/2022 07:00 ...
ਪਾਕਿਸਤਾਨ ਡਾਇਰੀ: ਪੱਤਰਕਾਰ ਹੁਸਨੈਨ ਸ਼ਾਹ ਦੀ ਲਾਹੌਰ ਪ੍ਰੈੱਸ ਕਲੱਬ ਦੇ ਬਾਹਰ ਗੋਲੀ ਮਾਰਕੇ ਹੱਤਿਆ 27/01/2022 06:44 ...
'ਤਾਰਾ ਤਾਰਾ ਖੇਡੇ': ਪਾਕਿਸਤਾਨੀ ਪੰਜਾਬੀ ਕਵੀ ਇਰਸ਼ਾਦ ਸਿੰਧੂ ਦਾ ਗ਼ਜ਼ਲ ਪਰਾਗਾ 27/01/2022 10:48 ...
ਇਸ ਸ਼ਤਾਬਦੀ ਦੇ ਅੰਤ ਤੱਕ 1500 ਭਾਸ਼ਾਵਾਂ ਹੋ ਸਕਦੀਆਂ ਹਨ ਅਲੋਪ 25/01/2022 05:00 ...
ਵਿਦਿਆਰਥੀਆਂ ਦੀ ਸੁਰੱਖਿਅਤ ਢੰਗ ਨਾਲ ਸਕੂਲ ਵਾਪਸੀ ਦੀ ਤਿਆਰੀ ਸ਼ੁਰੂ 24/01/2022 07:00 ...
ਆਸਟ੍ਰੇਲੀਆ ਵਿੱਚ 5-11 ਸਾਲ ਦੇ ਬੱਚਿਆਂ ਲਈ ਟੀਕਾਕਰਨ ਦੀ ਹੋਈ ਸ਼ੁਰੂਆਤ 14/01/2022 09:53 ...
ਠੰਡ ਦਾ ਮਹੀਨਾ ਉੱਤੋਂ ਢੋਲੀਆਂ ਦਾ ਸ਼ੋਰ ਹੈ, ਰੌਣਕਾਂ ਨੇ ਲੱਗੀਆਂ ਬਾਈ ਵਿਆਹਾਂ ਦਾ ਦੌਰ ਹੈ 07/01/2022 07:44 ...
ਮੁਸਲਿਮ ਔਰਤਾਂ ਦੀ 'ਨਿਲਾਮੀ ਕਰਨ' ਵਾਲੀ ਐਪ ਬਨਾਉਣ ਵਾਲੇ ਆਰੋਪੀਆਂ ਨੂੰ ਲਿਆ ਗਿਆ ਹਿਰਾਸਤ 'ਚ 05/01/2022 04:13 ...
View More