Coming Up Wed 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਪਰਵਾਸੀਆਂ ਦੀ ਜੱਦੋਜਹਿਦ ਤੇ ਹੁੰਦੀ ਬੇਇਨਸਾਫੀ ਦੀਆਂ ਕਹਾਣੀਆਂ ਦੱਸਣੀਆਂ ਬਹੁਤ ਜ਼ਰੂਰੀ: ਸੈਨੇਟਰ ਮਹਿਰੀਨ ਫਾਰੂਕੀ

Senator Mehreen Faruqi says her first book is part memoir and part manifesto. Source: Supplied by Mehreen Faruqi

ਸੈਨੇਟਰ ਮਹਿਰੀਨ ਫਾਰੂਕੀ ਦੀ ਪਲੇਠੀ ਕਿਤਾਬ 'ਟੂ ਮਾਈਗ੍ਰੈਂਟ, ਟੂ ਮੁਸਲਿਮ, ਟੂ ਲਾਊਡ' ਪ੍ਰਕਾਸ਼ਿਤ ਹੋਈ ਹੈ ਜੋ ਕਿ ਉਨ੍ਹਾਂ ਦੀ ਆਪਣੀ ਜ਼ਿੰਦਗੀ ਅਤੇ ਆਸਟ੍ਰੇਲੀਅਨ ਰਾਜਨੀਤੀ ਵਿੱਚ ਇੱਕ ਪ੍ਰਵਾਸੀ ਹੋਣ ਦੇ ਨਾਤੇ ਵੱਖਰਾ ਮੁਕਾਮ ਬਨਾਉਣ ਦੇ ਮੁਸ਼ਕਿਲ ਸਫਰ ਉੱਤੇ ਅਧਾਰਿਤ ਹੈ। ਐਸ ਬੀ ਐਸ ਪੰਜਾਬੀ ਨੂੰ ਦਿੱਤੀ ਇਸ ਇੰਟਰਵਿਊ ਵਿੱਚ ਉਨ੍ਹਾਂ ਆਪਣੀ ਕਿਤਾਬ ਦੀ ਜਾਣਕਾਰੀ ਦੇ ਨਾਲ ਨਸਲਵਾਦ ਤੋਂ ਸੁਚੇਤ ਰਹਿਣ ਬਾਰੇ ਵੀ ਗੱਲਬਾਤ ਕੀਤੀ।

ਮਹਿਰੀਨ ਫਾਰੂਕੀ ਆਸਟ੍ਰੇਲੀਆ ਵਿੱਚ ਪੰਜਾਬੀ ਮੂਲ ਦੀ ਪਹਿਲੀ ਸਾਂਸਦ ਹੋਣ ਦੇ ਨਾਲ-ਨਾਲ ਇੱਕ ਇੰਜੀਨੀਅਰ, ਸਿੱਖਿਅਕ, ਕਾਰਜਕਰਤਾ, ਰਾਜਨੇਤਾ, ਮਾਂ ਤੇ ਲੇਖਕ ਵੀ ਹਨ।

ਨਿਊ ਸਾਊਥ ਵੇਲਜ਼ ਤੋਂ ਸੈਨੇਟ ਵਿਚ ਗਰੀਨਜ਼ ਪਾਰਟੀ ਦੀ ਪ੍ਰਤੀਨਿਧੀ, ਡਾਕਟਰ ਫਰੂਕੀ ਦਾ ਮੰਨਣਾ ਹੈ ਕਿ "ਤਬਦੀਲੀ ਲਿਆਉਣ ਲਈ ਸਿਸਟਮ ਵਿੱਚ ਹਿੱਸਾ ਲੈਣਾ ਹੀ ਇਸ ਵਰਤਾਰੇ ਨੂੰ ਪ੍ਰਭਾਵਤ ਕਰਦਾ ਹੈ"।

"ਰਾਜਨੀਤੀ ਵਿੱਚ ਅਸਲ ਵਿੱਚ ਕੀ ਹੁੰਦਾ ਹੈ ਤੇ ਜੋ ਲੋਕ ਆਸਟ੍ਰੇਲੀਅਨ ਰਾਜਨੀਤੀ ਵਿੱਚ ਨਹੀਂ ਹਨ ਖਾਸ ਕਰਕੇ ਉਹ ਪਰਵਾਸੀ ਜੋ ਮੇਰੇ ਵਾਂਗ ਪਰਵਾਸ ਕਰਕੇ ਆਏ ਹਨ, ਉਨ੍ਹਾਂ ਨੂੰ ਇਹ ਗੱਲਾਂ ਦੱਸਣੀਆਂ ਬਹੁਤ ਜ਼ਰੂਰੀ ਸੀ ਤੇ ਇਸ ਕਿਤਾਬ ਦੇ ਜ਼ਰੀਏ ਮੈਂ ਇਹੀ ਕੋਸ਼ਿਸ਼ ਕੀਤੀ ਹੈ," ਉਨ੍ਹਾਂ ਕਿਹਾ।

Mehreen Faruqi
Mehreen Faruqi's book cover: Too Migrant, Too Muslim, Too Loud
Supplied by Mehreen Faruqi

ਕਿਤਾਬ ਲਿਖਣ ਲਈ ਮਿਲੀ ਪ੍ਰੇਰਨਾ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ - “ਕੋਵਿਡ-19 ਦੌਰਾਨ ਅਸਥਾਈ ਵੀਜ਼ਾ ਧਾਰਕਾਂ ਨੂੰ ਸਹਾਇਤਾ ਦੀ ਘਾਟ, ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਮਾੜਾ ਵਿਵਹਾਰ ਅਤੇ ਉਨ੍ਹਾਂ ਦੀ ਕਿਸੇ ਵੀ ਪੱਖੋਂ ਮੱਦਦ ਨਾਂ ਹੋਣ ਕਰ ਕੇ ਮੈਨੂੰ ਅਹਿਸਾਸ ਹੋਇਆ ਕਿ ਪ੍ਰਵਾਸੀਆਂ ਦੀ ਜੱਦੋ-ਜਹਿਦ ਅਤੇ ਬੇਇਨਸਾਫੀ ਦੀਆਂ ਕਹਾਣੀਆਂ ਦੱਸਣੀਆਂ ਬਹੁਤ ਜ਼ਰੂਰੀ ਹਨ।"

"ਸਰਕਾਰੀ ਨੁਮਾਇੰਦੇ ਇੱਥੇ ਈਦ ਤੇ ਦੀਵਾਲੀ ਉੱਤੇ ਸਾਡੇ ਨਾਲ ਫੋਟੋਆਂ ਖਿਚਵਾਉਂਦੇ ਨੇ ਪਰ ਨਸਲਵਾਦ ਦਾ ਹੱਲ ਨਹੀਂ ਕਰਦੇ।"

ਨਵੇਂ ਪਰਵਾਸੀਆਂ ਨੂੰ ਜੋ ਆਸਟ੍ਰੇਲੀਆ ਦੀ ਮੁਖ ਧਾਰਾ ਨੂੰ ਸਮਝਣਾ ਚਾਹੁੰਦੇ ਹਨ, ਉਨ੍ਹਾਂ ਲਈ ਡਾਕਟਰ ਫਾਰੂਕੀ ਨੇ ਸਲਾਹ ਦਿੰਦਿਆਂ ਕਿਹਾ ਕਿ "ਜੇ ਅਸੀਂ ਚਾਹੁੰਦੇ ਹਾਂ ਕਿ ਸਰਕਾਰਾਂ ਅੰਤਰਰਾਸ਼ਟਰੀ ਵਿਦਿਆਰਥੀ, ਸ਼ਰਨਾਰਥੀਆਂ, ਅਸਥਾਈ ਵੀਜ਼ਾ ਧਾਰਕਾਂ ਨਾਲ ਇੱਕਸਾਰ ਰੱਵਈਆ ਰੱਖਣ ਤਾਂ ਉਸ ਲਈ ਸਾਨੂੰ ਦੇਸ਼ ਦੀਆਂ ਗਤੀਵਿਧੀਆਂ ਵਿੱਚ ਖੁੱਦ ਸ਼ਾਮਿਲ ਹੋਣਾ ਪਵੇਗਾ ਤੇ ਨਸਲਵਾਦ ਦੇ ਰਵਈਏ ਤੋਂ ਸੁਚੇਤ ਰਹਿੰਦਿਆਂ ਆਪਣੇ ਹੱਕਾਂ ਬਾਰੇ ਜਾਗਰੂਕ ਹੋਣਾ ਪਵੇਗਾ।"

Mehreen Faruqi
Writing this book offered me the chance to ponder the two lives I've had, in Pakistan and afterward in Australia says Dr Faruqi
Supplied by Mehreen Faruqi

ਡਾਕਟਰ ਫਾਰੂਕੀ ਦਾ ਕਹਿਣਾ ਹੈ ਕਿ ਇੱਕ ਆਮ ਆਸਟ੍ਰੇਲੀਅਨ ਸਿਆਸਤਦਾਨ ਨਾਲੋਂ ਪਰਵਾਸੀ ਹੋਣ ਕਾਰਨ ਉਨ੍ਹਾਂ ਦਾ ਸਿਆਸਤ ਦਾ ਸਫਰ ਆਸਾਨ ਨਹੀਂ ਸੀ।

"ਬਹੁ-ਸਭਿਆਚਾਰਕ ਭਾਈਚਾਰੇ ਦੀ ਨੁਮਾਇੰਦਗੀ ਕਰਨਾ ਮਹੱਤਵਪੂਰਨ ਹੈ ਅਤੇ ਇਹ ਬਹੁਤ ਮਾਇਨੇ ਵੀ ਰੱਖਦਾ ਹੈ," ਉਨ੍ਹਾਂ ਕਿਹਾ।

ਪੂਰੀ ਇੰਟਰਵਿਊ ਪੰਜਾਬੀ ਵਿਚ ਸੁਣਨ ਲਈ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰੋ।

Coming up next

# TITLE RELEASED TIME MORE
ਪਰਵਾਸੀਆਂ ਦੀ ਜੱਦੋਜਹਿਦ ਤੇ ਹੁੰਦੀ ਬੇਇਨਸਾਫੀ ਦੀਆਂ ਕਹਾਣੀਆਂ ਦੱਸਣੀਆਂ ਬਹੁਤ ਜ਼ਰੂਰੀ: ਸੈਨੇਟਰ ਮਹਿਰੀਨ ਫਾਰੂਕੀ 19/07/2021 16:00 ...
ਆਸਟਰੇਲੀਆ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਦੁਬਾਰਾ ਖੋਲ੍ਹਣ ਵਿੱਚ ਦੇਰੀ ਕਾਰਨ ਸੈਰ-ਸਪਾਟਾ ਉਦਯੋਗ ਨੂੰ ਇੱਕ ਹੋਰ ਝਟਕਾ 08/12/2021 12:00 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
View More