Coming Up Wed 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਔਰਤਾਂ ਦੀ ਸਿਹਤ: ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਸਵੈ-ਦੇਖਭਾਲ ਨੂੰ ਕਿਵੇਂ ਸ਼ਾਮਲ ਕਰੀਏ

Different scams cost $22 million to the culturally and linguistically diverse communities in Australia in 2020 Source: Getty Images/Peter Dazeley

ਸਵੈ-ਦੇਖਭਾਲ ਵੱਖੋ-ਵੱਖਰੇ ਲੋਕਾਂ ਲਈ ਵੱਖੋ-ਵੱਖਰਾ ਮਤਲਬ ਰੱਖਦੀ ਹੈ। ਡਾਕਟਰੀ ਖੋਜ ਦਰਸਾਉਂਦੀ ਹੈ ਕਿ ਆਪਣੇ ਆਪ ਦੀ ਦੇਖਭਾਲ ਕਰਨਾ ਬਿਹਤਰ ਤੰਦਰੁਸਤੀ ਲਈ ਰਾਹ ਪੱਧਰਾ ਕਰਦਾ ਹੈ। ਪਰ ਹਮੇਸ਼ਾ ਅਜਿਹਾ ਪ੍ਰਬੰਧਨ ਕਰਨਾ ਘਰ ਜਾਂ ਬੱਚਿਆਂ ਵਾਲੀਆਂ ਔਰਤਾਂ ਲਈ ਸੌਖਾ ਨਹੀਂ ਹੁੰਦਾ।

ਲੋਗਨ ਅਧਾਰਤ ਤਿੰਨ ਬੱਚਿਆਂ ਦੀ ਮਾਂ, ਫਾਤਿਮਾ ਹਾਸ, ਫੁੱਲ-ਟਾਈਮ ਕੰਮ ਕਰਦਿਆਂ ਆਪਣੇ ਪਰਿਵਾਰ ਨੂੰ ਸੰਭਾਲਣ ਲਈ ਸੰਘਰਸ਼ ਕਰਨ ਵਿੱਚ ਖੁਸ਼ ਨਹੀਂ ਸੀ।

ਬਦਲਾਅ ਲਈ ਬੇਚੈਨ, ਉਹ ਹਫ਼ਤੇ ਭਰ ਚੱਲਣ ਵਾਲੇ ਨਿੱਜੀ ਵਿਕਾਸ ਪ੍ਰੋਗਰਾਮ ਵਿੱਚ ਸ਼ਾਮਲ ਹੋਈ ਅਤੇ ਉਸਨੂੰ ਅਹਿਸਾਸ ਹੋਇਆ ਕਿ ਉਸਨੂੰ ਆਪਣਾ ਖੁਦ ਦਾ ਧਿਆਨ ਰੱਖਣ ਦੀ ਵੀ ਜ਼ਰੂਰਤ ਹੈ। 

ਡਾਕਟਰ ਮੇ ਲੀ ਵੋਂਗ ਵਿਮੈਨ ਹੈਲਥ ਵੀਕ ਦੇ ਪੇਸ਼ਕਾਰ ਜੀਨ ਹੈਲਸ ਫਾਰ ਵਿਮੈਨਜ਼ ਹੈਲਥ ਨਾਲ ਇੱਕ ਜੀਪੀ ਹੈ।

ਉਹ ਸਵੈ-ਦੇਖਭਾਲ ਦੀ ਤੁਲਨਾ ਦੂਜਿਆਂ ਦੀ ਮਦਦ ਕਰਨ ਤੋਂ ਪਹਿਲਾਂ ਖੁਦ ਆਕਸੀਜਨ ਮਾਸਕ ਪਾਉਣ ਨਾਲ ਕਰਦੀ ਹੈ। 

ਆਸਟ੍ਰੇਲੀਆ ਵਿੱਚ ਸਵੈ-ਦੇਖਭਾਲ ਦੀ ਸਥਿਤੀ ਬਾਰੇ ਹਾਲ ਹੀ ਵਿੱਚ ਵਿਕਟੋਰੀਆ ਯੂਨੀਵਰਸਿਟੀ ਦਾ ਅਧਿਐਨ ਦਰਸਾਉਂਦਾ ਹੈ ਕਿ ਦਿਲ ਦੀ ਬਿਮਾਰੀ, ਸਟ੍ਰੋਕ ਅਤੇ ਟਾਈਪ-2 ਸ਼ੂਗਰ ਦੇ 80 ਪ੍ਰਤੀਸ਼ਤ ਅਤੇ ਕੈਂਸਰ ਦੇ ਇੱਕ ਤਿਹਾਈ ਹਿੱਸੇ ਨੂੰ ਬਿਹਤਰ ਸਵੈ-ਦੇਖਭਾਲ ਦੁਆਰਾ ਰੋਕਿਆ ਜਾ ਸਕਦਾ ਹੈ - ਜਿਵੇਂ ਕਿ ਨਿਯਮਤ ਕਸਰਤ, ਸਿਹਤਮੰਦ ਭੋਜਨ ਅਤੇ ਅਲਕੋਹਲ ਅਤੇ ਸਿਗਰਟਨੋਸ਼ੀ ਛੱਡਣਾ। 

ਡਾ. ਵੋਂਗ ਦਾ ਕਹਿਣਾ ਹੈ ਕਿ ਸਵੈ-ਦੇਖਭਾਲ ਦਾ ਮਤਲਬ ਹੈ ਕਿ ਆਪਣੀ ਸਰੀਰਕ ਸਿਹਤ ਦੇ ਨਾਲ-ਨਾਲ ਆਪਣੀ ਮਾਨਸਿਕ ਸਿਹਤ ਦੀ ਦੇਖਭਾਲ ਕਰਨਾ।

ਸੰਘੀ ਸਿਹਤ ਵਿਭਾਗ ਦੇ ਅਨੁਸਾਰ, ਪੁਰਸ਼ਾਂ ਦੇ ਮੁਕਾਬਲੇ ਔਰਤਾਂ ਵਿੱਚ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਦੇ ਨਾਲ ਰਹਿਣ ਦੀ ਸੰਭਾਵਨਾ 1.6 ਗੁਣਾ ਜ਼ਿਆਦਾ ਹੁੰਦੀ ਹੈ। 

ਪਰ ਬਿਓਂਡ ਬਲੂ ਦੇ ਪ੍ਰਮੁੱਖ ਕਲੀਨਿਕਲ ਸਲਾਹਕਾਰ, ਡਾ. ਗ੍ਰੈਂਟ ਬਲਾਸ਼ਕੀ ਨੂੰ ਚਿੰਤਾ ਹੈ ਕਿ ਕੁਝ ਸਭਿਆਚਾਰਾਂ ਦੇ ਲੋਕ ਸਮਾਜਿਕ ਅਤੇ ਸਭਿਆਚਾਰਕ ਕਲੰਕ ਦੇ ਕਾਰਨ ਆਪਣੇ ਜੀਪੀ ਨਾਲ ਮਾਨਸਿਕ ਸਿਹਤ ਦੇ ਮੁੱਦਿਆਂ 'ਤੇ ਚਰਚਾ ਕਰਨ ਤੋਂ ਪਰਹੇਜ਼ ਕਰਦੇ ਹਨ। 

ਉਹ ਬਿਓਂਡ ਬਲੂ ਦੇ ਨਤੀਜਿਆਂ ਨੂੰ ਉਜਾਗਰ ਕਰਦੇ  ਹੋਏ ਦੱਸਦੇ ਹਨ ਕਿ ਸਾਰੇ ਆਸਟ੍ਰੇਲੀਆ ਦੇ ਲਗਭਗ ਅੱਧੇ ਲੋਕ ਆਪਣੇ ਜੀਵਨ ਕਾਲ ਵਿੱਚ ਮਾਨਸਿਕ ਸਿਹਤ ਦੀ ਸਥਿਤੀ ਦਾ ਅਨੁਭਵ ਕਰਨਗੇ ਜਿਨ੍ਹਾਂ ਵਿਚੋਂ ਇੱਕ ਮਿਲੀਅਨ ਲੋਕ ਡਿਪਰੈਸ਼ਨ ਅਤੇ 20 ਲੱਖ ਚਿੰਤਾ ਦਾ ਅਨੁਭਵ ਕਰਨਗੇ। 

ਬ੍ਰਿਸਬੇਨ ਅਧਾਰਤ ਦੋ ਬੱਚਿਆਂ ਦੀ ਮਾਂ ਮਾਰਸੇਲਾ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਦੀ ਉਦਾਸੀ ਤੋਂ ਪੀੜਤ ਸੀ, ਪਰ ਉਸਨੇ ਆਪਣੀ ਰੁਟੀਨ ਵਿੱਚ ਸਵੈ-ਦੇਖਭਾਲ ਨੂੰ ਸਰਗਰਮੀ ਨਾਲ ਸ਼ਾਮਲ ਕਰਨਾ ਸ਼ੁਰੂ ਕਰਕੇ ਆਪਣੇ ਜੀਵਨ ਲਈ ਜੋਸ਼ ਮੁੜ ਪ੍ਰਾਪਤ ਕਰ ਲਿਆ। 

ਮਾਰਸੇਲਾ ਨਿਯਮਤ ਪੈਡੀਕਯੂਰ, ਮੈਨਿਕਯੂਰ, ਮਸਾਜ ਅਤੇ ਸੈਰ ਕਰਨ ਜਾਂਦੀ ਹੈ। ਇਸ ਤੋਂ ਇਲਾਵਾ, ਉਹ ਇੱਕ ਵਿਅਸਤ ਦਿਨ ਤੋਂ ਬਾਅਦ ਗਾਈਡਿਡ ਮੈਡੀਟੇਸ਼ਨ ਨੂੰ ਵੀ ਸੁਣਦੀ ਹੈ ਅਤੇ ਕਈ ਵਾਰ, ਸਿਰਫ ਇੱਕ ਕੱਪ ਚਾਹ ਪੀਣ ਲਈ ਪੰਦਰਾਂ ਮਿੰਟ ਲੈਣਾ ਵੀ ਇੱਕ ਅੰਤਰ ਬਣਾਉਂਦਾ ਹੈ। 

ਹਾਲਾਂਕਿ ਡਾ. ਵੋਂਗ ਦਾ ਕਹਿਣਾ ਹੈ ਕਿ ਜਿਹੜੀਆਂ ਔਰਤਾਂ ਭਾਸ਼ਾ ਦੀ ਰੁਕਾਵਟ ਦਾ ਸਾਹਮਣਾ ਕਰਦੀਆਂ ਹਨ, ਉਨ੍ਹਾਂ ਨੂੰ ਕਈ ਚਣੋਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

ਸੱਭਿਆਚਾਰਕ ਤੌਰ 'ਤੇ ਯੋਗ ਪੇਸ਼ੇਵਰ ਨਾਲ ਗੱਲ ਕਰਨ ਦੀ ਆਜ਼ਾਦੀ ਨਾ ਹੋਣਾ ਉਨ੍ਹਾਂ ਦੀ ਸਮੁੱਚੀ ਤੰਦਰੁਸਤੀ ਵਿੱਚ ਇੱਕ ਰੁਕਾਵਟ ਬਣਦਾ ਹੈ। 

ਮਾਰੀਆ ਹੈਚ ਮਲਟੀਕਲਚਰਲ ਸੈਂਟਰ ਫਾਰ ਵਿਮੈਨਜ਼ ਹੈਲਥ ਦੀ ਸੀਨੀਅਰ ਨੀਤੀ ਸਲਾਹਕਾਰ ਹੈ।  ਉਹ ਕਹਿੰਦੀ ਹੈ ਕਿ ਵਿਅਕਤੀਗਤ ਸਥਿਤੀਆਂ ਦੇ ਅਧਾਰ ਤੇ, ਸਵੈ-ਦੇਖਭਾਲ ਦਾ ਅਰਥ ਵੱਖੋ ਵੱਖਰੇ ਲੋਕਾਂ ਲਈ ਵੱਖਰੀਆਂ ਚੀਜ਼ਾਂ ਹੋ ਸਕਦਾ ਹੈ।  ਕੁਝ ਲੋਕਾਂ ਲਈ, ਇਹ ਦੁਰਵਿਵਹਾਰ ਵਾਲੇ ਘਰ ਵਿੱਚ ਸੁਰੱਖਿਅਤ ਰਹਿਣ ਨਾਲ ਸੰਬੰਧਤ ਹੋ ਸਕਦਾ ਹੈ।

ਉਸਦੀ ਖੋਜ ਦਰਸਾਉਂਦੀ ਹੈ ਕਿ ਸਵੈ-ਦੇਖਭਾਲ ਕਮਿਊਨਿਟੀ ਕੇਅਰ ਨਾਲ ਗੂੜ੍ਹੀ ਤਰ੍ਹਾਂ ਜੁੜੀ ਹੋਈ ਹੈ ਅਤੇ ਇਹ ਦਰਸਾਉਂਦੀ ਹੈ ਕਿ ਮਜ਼ਬੂਤ ਵਿਅਕਤੀ ਆਖਿਰਕਾਰ ਬਿਹਤਰ ਸਮਾਜ ਬਣਾਉਂਦੇ ਹਨ। 

ਦੋ ਸਾਲਾਂ ਬਾਅਦ, ਫਾਤਿਮਾ ਹਾਸ ਨੇ ਸਿਰਫ 10 ਕਿੱਲੋ ਵਜ਼ਨ ਹੀ ਨਹੀਂ ਘਟਾਇਆ, ਬਲਕਿ ਉਸਨੇ ਇੱਕ ਬਿਲਕੁਲ ਵੱਖਰੇ ਵਿਅਕਤੀ ਵਜੋਂ ਆਪਣੇ ਮੋਢਿਆਂ ਤੋਂ ਬਹੁਤ ਵੱਡਾ ਭਾਵਨਾਤਮਕ ਭਾਰ ਵੀ ਉਤਾਰਿਆ ਹੈ। 

ਉਹ ਹੁਣ ਆਪਣੇ ਸਭ ਤੋਂ ਵਧੀਆ ਰੂਪ ਲਈ ਖੁਦ ਨੂੰ 100 ਪ੍ਰਤੀਸ਼ਤ ਦੇ ਸਕਦੀ ਹੈ - ਨਿਯਮਿਤ ਤੌਰ 'ਤੇ ਜਿੰਮ ਵਿੱਚ ਜਾਣਾ, ਪੰਜ ਵਾਰ ਪ੍ਰਾਰਥਨਾ ਕਰਨਾ ਅਤੇ ਹਰ ਰੋਜ਼ ਅੱਧੇ ਘੰਟੇ ਲਈ ਕੁਝ ਨਵਾਂ ਸਿੱਖਣਾ ਉਸਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ। 

6 ਤੋਂ 10 ਸਤੰਬਰ ਤੱਕ ਇਸ ਰਾਸ਼ਟਰੀ ਮਹਿਲਾ ਹਫਤੇ ਨੂੰ ਆਪਣੀ ਸਵੈ-ਸੰਭਾਲ ਦੀ ਤਰਜੀਹ ਦਿਓ। ਸੁਝਾਵਾਂ ਲਈ, www.womenshealthweek.com.au 'ਤੇ ਜਾਓ। 

ਭਾਵਨਾਤਮਕ ਸਹਾਇਤਾ ਲਈ, ਬਿਓਂਡ ਬਲੂ ਦੀ ਮੁਫਤ 24 ਘੰਟੇ ਦੀ ਹੈਲਪਲਾਈਨ ਨੂੰ 1300 22 46 36 ਤੇ ਕਾਲ ਕਰੋ। 

ਕਿਸੇ ਵੀ ਸੇਵਾ ਲਈ ਮੁਫਤ ਅਨੁਵਾਦਕ ਨੂੰ ਐਕਸੈਸ ਕਰਨ ਲਈ, ਅਨੁਵਾਦ ਅਤੇ ਵਿਆਖਿਆ ਸੇਵਾ ਨੂੰ 13 14 50 'ਤੇ ਕਾਲ ਕਰੋ ਅਤੇ ਆਪਣੇ ਮਨੋਨੀਤ ਸੇਵਾ ਪ੍ਰਦਾਤਾ ਬਾਰੇ ਪੁੱਛੋ। 

ਜੇ ਤੁਸੀਂ ਘਰੇਲੂ ਜਾਂ ਜਿਨਸੀ ਸ਼ੋਸ਼ਣ ਤੋਂ ਪੀੜਤ ਹੋ ਤਾਂ 1800 737 732 'ਤੇ 1800 RESPECT 'ਤੇ ਕਾਲ ਕਰੋ। 

ਜੇ ਤੁਹਾਡੀ ਜਾਨ ਕਿਸੇ ਖਤਰੇ ਵਿੱਚ ਹੈ ਤਾਂ ਤੁਰੰਤ 000 ਨੂੰ ਕਾਲ ਕਰੋ। 


ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।


ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Coming up next

# TITLE RELEASED TIME MORE
ਔਰਤਾਂ ਦੀ ਸਿਹਤ: ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਸਵੈ-ਦੇਖਭਾਲ ਨੂੰ ਕਿਵੇਂ ਸ਼ਾਮਲ ਕਰੀਏ 02/09/2021 09:08 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
ਨਨਕਾਣਾ ਸਾਹਿਬ ਵਿਖੇ ਉਤਸ਼ਾਹ ਨਾਲ ਗੁਰਪੁਰਬ ਦੇ ਸਮਾਗਮਾਂ ਦਾ ਆਗਮਨ 18/11/2021 07:01 ...
View More