Coming Up Mon 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਕਰੋਨਾਵਾਇਰਸ ਕਾਰਨ ਘਰਾਂ ਦੇ ਵਿਹੜਿਆਂ ਵਿੱਚੋਂ ਸ਼ੁਰੂ ਹੋਇਆ ਉਪਰਾਲਾ ਬਣਿਆ ਸਿਡਨੀ ਦਾ ਵੱਡਾ ਟੂਰਨਾਮੈਂਟ

A game of backyard badminton amongst friends has grown into a mini tournament in Sydney. Source: Supplied by Manpreet Singh

ਸਿਡਨੀ ਵਸਦੇ ਕਈ ਲੋਕਾਂ ਨੂੰ ਕਰੋਨਾਵਾਇਰਸ ਮਹਾਂਮਾਰੀ ਕਾਰਨ ਘਰਾਂ ਤੋਂ ਹੀ ਕੰਮ ਕਰਨ ਲਈ ਮਜ਼ਬੂਰ ਹੋਣਾ ਪਿਆ ਸੀ। ਇਸਦੇ ਚਲਦਿਆਂ ਕੁੱਝ ਦੋਸਤਾਂ ਨੇ ਘਰਾਂ ਦੇ ਵਿਹੜਿਆਂ ਵਿੱਚ ਬੈਡਮਿੰਟਨ ਖੇਡਣਾ ਸ਼ੁਰੂ ਕੀਤਾ ਜਿਸ ਨੂੰ ਏਨਾ ਹੁੰਗਾਰਾ ਮਿਲਿਆ ਕਿ ਇਹ ਉਪਰਾਲਾ ਹੁਣ ਇੱਕ ਟੂਰਨਾਮੈਂਟ ਦਾ ਰੂਪ ਧਾਰ ਗਿਆ ਹੈ ਜਿਸ ਵਿੱਚ ਹਾਲ ਹੀ ਵਿੱਚ 100 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ ਹੈ।

ਸਿਡਨੀ ਨਿਵਾਸੀ ਮਨਪ੍ਰੀਤ ਸਿੰਘ ਨੇ ਐਸ ਬੀ ਐਸ ਨਾਲ ਗੱਲ ਕਰਦੇ ਹੋਏ ਕਿਹਾ ਕਿ ਕਰੋਨਾਵਾਇਰਸ ਕਾਰਨ ਜਿਹੜੇ ਲੋਕਾਂ ਨੂੰ ਘਰਾਂ ਤੋਂ ਕੰਮ ਕਰਨ ਲਈ ਮਜ਼ਬੂਰ ਹੋਣਾ ਪਿਆ ਉਨ੍ਹਾਂ ਲਈ ਇਸਦੇ ਨਫ਼ੇ-ਨੁਕਸਾਨ ਨਾਲ਼-ਨਾਲ਼ ਚਲਦੇ ਹਨ।

"ਜਿੱਥੇ ਇਸ ਦਾ ਇੱਕ ਵੱਡਾ ਨੁਕਸਾਨ ਸ਼ਰੀਰਕ ਕਸਰਤ ਨਾ ਕਰ ਪਾਉਣਾ ਸੀ ਉੱਥੇ ਇਸ ਦਾ ਇੱਕ ਲਾਭ ਕੰਮ ‘ਤੇ ਜਾਣ ਵਾਲੇ ਸਮੇਂ ਵਿੱਚ ਬੱਚਤ ਵੀ ਸੀ,” ਉਨ੍ਹਾਂ ਕਿਹਾ।

“ਇਹਨਾਂ ਦੋਹਾਂ ਨੁਕਤਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਕੁੱਝ ਦੋਸਤਾਂ ਨੇ ਘਰਾਂ ਦੇ ਵਿਹੜਿਆਂ ਵਿੱਚ ਹੀ ਬੈੱਡਮਿੰਟਨ ਖੇਡਣੀ ਸ਼ੁਰੂ ਕਰ ਦਿੱਤੀ”।

ਉਨ੍ਹਾਂ ਦੱਸਿਆ ਕਿ ਕੀਤੇ ਛੋਟੇ ਜਿਹੇ ਉਪਰਾਲੇ ਨੂੰ ਏਨਾ ਹੁੰਗਾਰਾ ਮਿਲਿਆ ਕਿ ਹੁਣ ਇਹ ਖੇਡ ਇੰਨਡੋਰ ਸਟੇਡਿਅਮ ਵਿੱਚ ਲਿਜਾਣੀ ਪਈ ਹੈ।

“ਸਾਡੇ ਵਿੱਚੋਂ ਬਹੁਤੇ ਖਿਡਾਰੀ ਭਾਰਤੀ ਖਿੱਤੇ ਤੋਂ ਹੀ ਹਨ ਜਿਹਨਾਂ ਨੇ ਸਿਰਫ ਘਰਾਂ ਦੇ ਵਿਹੜਿਆਂ ਵਿੱਚ ਕ੍ਰਿਕੇਟ ਹੀ ਖੇਡੀ ਸੀ। ਬੈੱਡਮਿੰਟਨ ਸ਼ੁਰੂ ਕਰਦੇ ਸਾਰ ਹੀ ਇਹ ਖੇਡ ਸਾਰਿਆਂ ਨੂੰ ਬਹੁਤ ਪਸੰਦ ਆਈ ਅਤੇ ਸਾਡੇ ਨਾਲ ਹੋਰ ਕਈ ਕਲੱਬਾਂ ਦੇ ਖਿਡਾਰੀ ਵੀ ਜੁੜਦੇ ਗਏ,” ਉਨ੍ਹਾਂ ਕਿਹਾ।

ਇਸ ਦੌਰਾਨ ਸਿਡਨੀ ਵਿੱਚ ਇਹਨਾਂ ਲੋਕਾਂ ਵੱਲੋਂ ਇੱਕ ਵੱਡਾ ਟੂਰਨਾਮੈਂਟ ਕਰਵਾਇਆ ਗਿਆ ਹੈ ਜਿਸ ਵਿੱਚ 100 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ ਹੈ।

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।

Coming up next

# TITLE RELEASED TIME MORE
ਕਰੋਨਾਵਾਇਰਸ ਕਾਰਨ ਘਰਾਂ ਦੇ ਵਿਹੜਿਆਂ ਵਿੱਚੋਂ ਸ਼ੁਰੂ ਹੋਇਆ ਉਪਰਾਲਾ ਬਣਿਆ ਸਿਡਨੀ ਦਾ ਵੱਡਾ ਟੂਰਨਾਮੈਂਟ 12/05/2021 11:00 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
View More