Coming Up Mon 9:00 PM  AEDT
Coming Up Live in 
Live
Punjabi radio

ਗਿੰਨੀਜ਼ ਵਰਲਡ ਰਿਕਾਰਡ ਬਣਾਉਣ ਵਿੱਚ ਸ਼ਾਮਿਲ ਹੈ ਮੈਲਬੌਰਨ ਦਾ ਇਹ ਪੰਜਾਬੀ ਪਰਿਵਾਰ

Source: Supplied

ਮੈਲਬੌਰਨ ਦੇ ਪੱਛਮ ਵਿੱਚ ਸਥਿੱਤ ਵੁਡਲੀ ਇਲਾਕੇ ਵਿੱਚ 26 ਅਕਤੂਬਰ ਨੂੰ 'ਵਿਸ਼ਵ ਦੇ ਸਭ ਤੋਂ ਵੱਡੇ ਫੁੱਟਬਾਲ ਸਬਕ' ਦਾ ਰਿਕਾਰਡ ਬਣਾਇਆ ਗਿਆ ਹੈ। ਮਨਦੀਪ ਸਿੰਘ ਅਤੇ ਉਸਦੇ ਪਰਿਵਾਰ ਸਮੇਤ 800 ਤੋਂ ਵੀ ਵੱਧ ਲੋਕਾਂ ਨੇ ਗਿੰਨੀਜ਼ ਵਰਲਡ ਰਿਕਾਰਡ ਬਣਾਉਣ ਦੀ ਇਸ ਸਫ਼ਲ ਕੋਸ਼ਿਸ਼ ਵਿੱਚ ਹਿੱਸਾ ਲਿਆ। ਪੂਰੀ ਜਾਣਕਾਰੀ ਲਈ ਸੁਣੋ ਇਹ ਗੱਲਬਾਤ।

ਫ਼ੁੱਟਬਾਲ ਨੂੰ ਉਤਸ਼ਾਹਿਤ ਕਰਨ ਦੇ ਇਰਾਦੇ ਨਾਲ਼ 26 ਅਕਤੂਬਰ ਨੂੰ ਰੌਕਬੈਂਕ ਦੇ ਫਰੰਟੀਅਰ ਪਾਰਕ ਵਿੱਚ ਲੋਕਾਂ ਨੂੰ ਇੱਕ ਖਾਸ ਸਮਾਗਮ ਵਿੱਚ ਹਿੱਸਾ ਲੈਣ ਲਈ ਸੱਦਿਆ ਗਿਆ।

ਇਸ ਵੱਡੇ ਇਕੱਠ ਵਿੱਚ ਇੱਕ ਪੰਜਾਬੀ ਪਰਿਵਾਰ ਵੀ ਸ਼ਾਮਿਲ ਸੀ ਜਿਸਨੇ 'ਵਿਸ਼ਵ ਦੇ ਸਭ ਤੋਂ ਵੱਡੇ ਫ਼ੁੱਟਬਾਲ (ਸੌਕਰ) ਸਬਕ' ਲਈ ਗਿੰਨੀਜ਼ ਵਰਲਡ ਰਿਕਾਰਡ ਬਣਾਉਣ ਦੀ ਸਫਲ ਕੋਸ਼ਿਸ਼ ਵਿੱਚ ਆਪਣਾ ਹਿੱਸਾ ਪਾਇਆ। 

Woodlea
ਬੱਚਿਆਂ ਨੇ ਭਾਰੀ ਤਾਦਾਦ ਵਿੱਚ ਸ਼ਾਮਿਲ ਹੋਕੇ ਗਿੰਨੀਜ਼ ਵਰਲਡ ਰਿਕਾਰਡ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ।
Supplied

ਮਨਦੀਪ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ 835 ਲੋਕਾਂ ਦੇ ਇੱਕ ਸਮੂਹ ਨੇ ਅੱਧੇ ਘੰਟੇ ਲਈ ਫ਼ੁੱਟਬਾਲ (ਸੌਕਰ) ਦੀ ਸਿਖਲਾਈ ਲੈਕੇ ਇਹ ਰਿਕਾਰਡ ਬਣਾਇਆ ਹੈ।

ਸ਼੍ਰੀ ਸਿੰਘ ਦਾ ਬੇਟਾ ਤਵਨੂਰ ਸਿੰਘ ਫੁੱਟਬਾਲ ਦੀ ਖੇਡ ਨੂੰ ਖਾਸ ਤੌਰ 'ਤੇ ਪਸੰਦ ਕਰਦਾ ਹੈ - "ਅਸੀਂ ਚਾਹੁੰਦੇ ਸੀ ਕਿ ਖੇਡਾਂ ਵਾਲ਼ੀ ਜੀਵਨਸ਼ੈਲੀ ਉਸਦੀ ਜ਼ਿੰਦਗੀ ਦਾ ਹਿੱਸਾ ਬਣੇ ਅਤੇ ਉਹ ਇਸ ਗੱਲ ਦੀ ਅਹਿਮੀਅਤ ਨੂੰ ਜਾਣ ਸਕੇ ਕਿ ਇੱਕ ਨਰੋਏ ਸਰੀਰ ਵਿੱਚ ਹੀ ਨਰੋਆ ਮਨ ਵਾਸ ਕਰਦਾ ਹੈ।"

ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੋਈ ਕਿ ਰਿਕਾਰਡ ਤੋੜ੍ਹਨ ਲਈ ਸਾਡੇ ਆਪਣੇ ਸਿੱਖ ਭਾਈਚਾਰੇ ਵਿੱਚੋਂ ਬਹੁਤ ਸਾਰੇ ਲੋਕਾਂ ਵੱਧ-ਚੜ੍ਹ ਕੇ ਹਿੱਸਾ ਪਾਇਆ। ਇਸ ਦਿਨ ਥੋੜ੍ਹਾ ਮੀਂਹ ਵੀ ਪੈ ਰਿਹਾ ਸੀ ਪਰ ਲੋਕਾਂ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਸੀ।

ਪੂਰੀ ਜਾਣਕਾਰੀ ਲਈ ਸੁਣੋ ਉੱਪਰ ਦਿੱਤੀ ਗੱਲਬਾਤ…

Woodlea
ਮਨਦੀਪ ਸਿੰਘ ਅਤੇ ਉਸਦੇ ਪਰਿਵਾਰ ਨੇ ਮੀਂਹ ਪੈਣ ਦੇ ਬਾਵਜੂਦ ਆਪਣੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ।
Supplied

26 ਅਕਤੂਬਰ ਦੇ ਇਸ ਸਮਾਗਮ ਵਿੱਚ ਸਾਬਕਾ ਸੋਕਰੂਸ ਖਿਡਾਰੀ ਕੇਵਿਨ ਮਸਕਟ ਅਤੇ ਮਟਿਲਡਾਅਜ਼ ਸਟਰਾਈਕਰ ਅਤੇ ਵਿਸ਼ਵ ਰਿਕਾਰਡ ਹੋਲ੍ਡਰ ਕੀਆ ਸਾਈਮਨ ਉਚੇਚੇ ਤੌਰ 'ਤੇ ਸ਼ਾਮਿਲ ਹੋਏ - ਇਸ ਦੌਰਾਨ ਬ੍ਰਾਜ਼ੀਲ ਦੇ ਪੰਜ ਸਾਬਕਾ ਪੇਸ਼ੇਵਰ ਖਿਡਾਰੀ ਵੀ ਹਾਜ਼ਿਰ ਹੋਏ।

ਦੱਸਣਯੋਗ ਹੈ ਕਿ ਕਿ ਇਸ ਕਿਸਮ ਦਾ ਪਹਿਲਾ ਰਿਕਾਰਡ 705 ਲੋਕਾਂ ਦੇ ਇੱਕ ਸਮੂਹ ਨੇ 8 ਅਪ੍ਰੈਲ, 2018 ਨੂੰ ਪੋਲੈਂਡ ਵਿੱਚ ਬਣਾਇਆ ਸੀ।

Woodlea
26 ਅਕਤੂਬਰ ਦੇ ਇਸ ਸਮਾਗਮ ਵਿੱਚ ਕਈ ਮਸ਼ਹੂਰ ਅਤੇ ਪੇਸ਼ੇਵਰ ਫ਼ੁੱਟਬਾਲ (ਸੌਕਰ) ਖਿਡਾਰੀ ਹਾਜ਼ਿਰ ਹੋਏ।
Supplied

SBS Punjabi ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣੋ ਅਤੇ ਸਾਨੂੰ Facebook ਤੇ Twitter 'ਤੇ ਫੌਲੋ ਕਰੋ। 

Coming up next

# TITLE RELEASED TIME MORE
ਗਿੰਨੀਜ਼ ਵਰਲਡ ਰਿਕਾਰਡ ਬਣਾਉਣ ਵਿੱਚ ਸ਼ਾਮਿਲ ਹੈ ਮੈਲਬੌਰਨ ਦਾ ਇਹ ਪੰਜਾਬੀ ਪਰਿਵਾਰ 07/11/2019 09:32 ...
SBS Punjabi Australia News: Friday 26 Nov 2021 26/11/2021 11:23 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
India Diary: Cabinet approves bill to repeal three farm laws 26/11/2021 08:33 ...
Karan Deol to share screen with uncle Abhay Deol in upcoming movie ‘Velle’ 26/11/2021 05:00 ...
SBS Punjabi Australia News: Thursday 25th Nov 2021 25/11/2021 13:09 ...
SBS Punjabi Australia News: Wednesday 24th Nov 2021 24/11/2021 10:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
Pakistan Diary: IMF grants $6 billion bailout package for struggling economy 24/11/2021 06:56 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
View More