ਆਸਟ੍ਰੇਲੀਆ ਦੇ ਨਾਗਰਿਕ ਅਤੇ ਪੱਕੇ ਵਸਨੀਕ ਜੋ ਕਿ ਹਵਾਈ ਉਡਾਣਾਂ ਮੁਲਤਵੀ ਹੋਣ ਕਾਰਨ ਭਾਰਤ ਵਿੱਚ ਫਸੇ ਹੋਏ ਹਨ, ਨੇ ਸਰਕਾਰ ਤੋਂ ਵਿੱਤੀ ਸਹਾਇਤਾ ਦੀ ਮੰਗ ਕਰਦੇ ਕਿਹਾ ਕੀ ਵਾਪਸ ਨਾ ਪਰਤ ਸਕਣ ਵਿੱਚ ਉਹ ਨਹੀਂ ਬਲਕਿ ਹਾਲਾਤ ਜ਼ਿਮੇਵਾਰ ਹਨ, ਅਤੇ ਇਸ ਮੁਸ਼ਕਿਲ ਸਮੇਂ ਵਿੱਚ ਬਾਹਰ ਦੇਸ਼ਾਂ ਵਿੱਚ ਫਸੇ ਲੋਕਾਂ ਸਾਹਮਣੇ ਗੰਭੀਰ ਚੁਣੋਤੀਆਂ ਨੂੰ ਵੀ ਸਮਝਣ ਦੀ ਲੋੜ ਹੈ।
ਮੌਜੂਦਾ ਹਲਾਤਾਂ ਵਿੱਚ ਬਾਹਰ ਮੁਲਕਾਂ ਵਿੱਚ ਫ਼ਸੇ ਆਸਟ੍ਰੇਲੀਆਈ ਪਰਿਵਾਰਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕੀ ਕੋਵਿਡ ਕਾਰਨ ਗ੍ਰਾਂਟ ਅਤੇ ਤਨਖਾਹ ਸਬਸਿਡੀ ਰਾਹੀਂ ਦਿੱਤੀ ਜਾ ਰਹੀ ਸਹਾਇਤਾ ਵਿੱਚ ਉਨ੍ਹਾਂ ਨੂੰ ਸ਼ਾਮਲ ਕੀਤਾ ਜਾਣਾ ਚਾਹਿਦਾ ਹੈ।
ਏਅਰਲਾਈਨ ਵਲੋਂ ਪੰਜ ਵਿਚੋਂ ਛੇ ਫਲਾਈਟਾਂ ਦੀਆਂ ਟਿਕਟਾਂ ਕੈਂਸਲ ਕਰ ਦਿੱਤੇ ਜਾਣ ਤੋਂ ਬਾਦ ਵਿਦੇਸ਼ਾਂ ਵਿੱਚ ਫ਼ਸੇ ਰਹਿ ਗਏ ਆਸਟ੍ਰੇਲੀਆਈ ਨਾਗਰਿਕਾਂ ਲਈ ਵਾਪਸ ਮੁੜਨ ਵਿੱਚ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਇਹਨਾਂ ਪਰਿਵਾਰਾਂ ਵਲੋਂ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ ਕੀ ਇਹਨਾਂ ਡਾਢੇ ਕੋਵਿਡ-19 ਹਾਲਾਤਾਂ ਵਿੱਚ ਉਹਨਾਂ ਨੂੰ ਵੀ ਸਰਕਾਰੀ ਗ੍ਰਾਂਟਾਂ ਦਾ ਲਾਭ ਮਿਲਣਾ ਚਾਹਿਦਾ ਹੈ।
ਆਪਣੇ ਪਰਿਵਾਰ ਸਮੇਤ ਪਿੱਛਲੇ ਚਾਰ ਮਹਿਨੀਆਂ ਤੋਂ ਭਾਰਤ ਵਿੱਚ ਫਸੇ ਲਖਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜਿੱਥੇ ਇੱਕ ਪਾਸੇ ਉਹ ਆਪਣੇ ਘਰ ਦੇ ਕਰਜ਼ੇ ਨੂੰ ਵਾਪਸ ਮੋੜਨ ਵਿੱਚ ਸੰਘਰਸ਼ ਕਰ ਰਹੇ ਹਨ, ਉਥੇ ਭਾਰਤ ਵਿੱਚ ਆਪਣੇ ਪਰਿਵਾਰ ਨਾਲ ਇਨ੍ਹਾਂ ਲੰਬਾ ਸਮਾਂ ਠਹਿਰਨ ਨਾਲ ਉਹਨਾਂ ਦੀ ਜਮਾਂ ਪੂੰਜੀ ਨੂੰ ਵੀ ਖੋਰਾ ਲੱਗ ਰਿਹਾ ਹੈ।
ਛੇ ਹਫਤਿਆਂ ਤੋਂ ਵੱਧ ਬਾਹਰ ਰਹਿਣ ਕਾਰਣ ਸਰਕਾਰ ਵਲੋਂ ਉਹਨਾਂ ਦੇ ਪਰਿਵਾਰ ਨੂੰ ਮਿਲ ਰਹੀ ਵਿੱਤੀ ਸਹਾਇਤਾ ਵੀ ਮੁਅੱਤਲ ਕਰ ਦਿੱਤੀ ਗਈ ਹੈ ਅਤੇ ਇਸੇ ਕਾਰਨ ਉਹ ਜੋਬਸੀਕਰ ਲਈ ਵੀ ਅਯੋਗ ਕਰਾਰ ਦਿੱਤੇ ਗਏ ਹਨ।
ਇਨ੍ਹਾਂ ਕਸੂਤੇ ਹਾਲਾਤਾਂ ਕਾਰਨ ਜੇ ਕਿਸੇ ਦੀ ਨੌਕਰੀ ਖੁਸ ਜਾਂਦੀ ਹੈ ਤੇ ਰੋਜ਼ਗਾਰਦਾਤਾ ਮੁੜ ਬਹਾਲੀ ਨਹੀਂ ਕਰਦਾ ਤਾਂ ਜੋਬਕੀਪਰ ਦਾ ਲਾਭ ਵੀ ਨਹੀਂ ਉਠਾਯਾ ਜਾ ਸੱਕਦਾ।
ਇਹਨਾਂ ਸਖ਼ਤ ਹਲਾਤਾਂ ਤੋਂ ਪਹਿਲਾਂ ਹੀ ਜੂਝ ਰਹੇਂ ਇਹਨਾਂ ਪਰਿਵਾਰਾਂ ਨੇਂ ਵਾਪਸ ਪਰਤ ਰਹੇ ਯਾਤਰੀਆਂ ਕੋਲੋਂ ਲਾਜ਼ਮੀ ਕੁਆਰੰਟੀਨ ਦਾ ਖ਼ਰਚ ਵਸੂਲਣ ਦੇ ਸਰਕਾਰ ਦੇ ਫੈਸਲੇ ਤੇ ਵੀ ਨਿਰਾਸ਼ਾ ਜਤਾਈ ਹੈ। ਉਨ੍ਹਾਂ ਸਰਕਾਰ ਨੂੰ ਬਾਹਰ ਫ਼ਸੇ ਨਾਗਰਿਕਾਂ ਦੇ ਕਰੜੇ ਆਰਥਿੱਕ ਹਾਲਾਤਾਂ ਉੱਤੇ ਪੁਨਰ ਵੀਚਾਰ ਕਰਨ ਦੀ ਬੇਨਤੀ ਕੀਤੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।