Coming Up Tue 9:00 PM  AEST
Coming Up Live in 
Live
Punjabi radio

ਆਸਟ੍ਰੇਲੀਆ ਦੇ ਕਰੋਨਾਵਾਇਰਸ ਟੀਕਾਕਰਣ ਪ੍ਰੋਗਰਾਮ ਬਾਰੇ ਆਪਣੀ ਭਾਸ਼ਾ ਵਿੱਚ ਜਾਣੋ

Source: Getty Images/Larisa Bozhikova

ਆਸਟ੍ਰੇਲੀਆ ਦੀ ਸਰਕਾਰ ਨੇ ਆਸਟ੍ਰੇਲੀਅਨ ਲੋਕਾਂ ਨੂੰ ਕੋਵਿਡ-19 ਟੀਕੇ ਮੁਫਤ ਪ੍ਰਦਾਨ ਕਰਨ ਦੀ ਜਿੰਮੇਵਾਰੀ ਲਈ ਹੈ। ਇਸ ਤੱਥ-ਪੱਤਰ ਵਿੱਚ ਰਾਸ਼ਟਰੀ ਟੀਕਾਕਰਣ ਰੋਲਆਊਟ ਨੀਤੀ ਅਤੇ ਵੈਕਸੀਨ ਸਬੰਧੀ ਜਰੂਰੀ ਜਾਣਕਾਰੀ ਸ਼ਾਮਲ ਹੈ।

ਆਸਟ੍ਰੇਲੀਆ ਦੀ ਕੋਵਿਡ-19 ਟੀਕਾ ਰਾਸ਼ਟਰੀ ਰੋਲਆਊਟ ਨੀਤੀ, ਟੀਕੇ ਲਈ ਪਹਿਲ ਵਾਲ਼ੇ ਲੋਕ, ਅਤੇ ਦੇਸ਼ ਭਰ ਦੀਆਂ ਉਹਨਾਂ ਥਾਵਾਂ ਬਾਰੇ ਜਾਣਕਾਰੀ ਦਿੰਦੀ ਹੈ ਜਿੱਥੇ ਟੀਕੇ ਲਗਾਏ ਜਾ ਰਹੇ ਹਨ।

ਇਸ ਨੀਤੀ ਵਿੱਚ ਫਰੰਟਲਾਈਨ ਹੈਲਥਕੇਅਰ ਕਰਮਚਾਰੀ, ਕੁਆਰਨਟੀਨ ਅਤੇ ਸਰਹੱਦੀ ਕਰਮਚਾਰੀ, ਬੁਢਾਪਾ ਅਤੇ ਅਪਾਹਜ ਦੇਖਭਾਲ ਨਿਵਾਸੀ ਅਤੇ ਕਰਮਚਾਰੀਆਂ ਨੂੰ ਪਹਿਲ ਦਿੱਤੀ ਗਈ ਹੈ।

ਤਿੰਨ ਪ੍ਰਕਾਰ ਦੇ ਟੀਕੇ

ਆਸਟ੍ਰੇਲੀਆ ਵਿਦੇਸ਼ਾਂ ਵਿੱਚ ਬਣੇ ਤਿੰਨ ਵੱਖ-ਵੱਖ ਟੀਕਿਆਂ ਦੀ ਵਰਤੋਂ ਕਰੇਗਾ - ਇਹ ਹਨ ਫਾਈਜ਼ਰ ਬਾਇਓਨ-ਟੈਕ, ਆਕਸਫੋਰਡ ਐਸਟਰਾ-ਜ਼ੈਨਿਕਾ ਅਤੇ ਨੋਵਾਵੈਕਸ

ਇਹਨਾਂ ਵਿੱਚੋਂ ਕੋਈ ਵੀ ਇੱਕ ਟੀਕਾ ਦੋ ਖੁਰਾਕਾਂ ਵਿੱਚ ਲਗਵਾਇਆ ਜਾ ਸਕਦਾ ਹੈ।

ਅਗਰ ਡਾਕਟਰੀ ਸਲਾਹ ਪੁਸ਼ਟੀ ਕਰੇਗੀ ਕਿ ਇਹ ਟੀਕਾ ਲੋੜੀਂਦਾ ਹੈ ਤਾਂ ਹੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਟੀਕਾ ਲਗਾਇਆ ਜਾਵੇਗਾ ਨਹੀਂ ਤਾਂ ਉਦੋਂ ਤੱਕ ਉਹ ਤਿੰਨਾਂ ਟੀਕਿਆਂ ਵਿੱਚੋਂ ਕੋਈ ਵੀ ਲਵਾ ਨਹੀਂ ਸਕਣਗੇ।

ਜ਼ਿਆਦਾਤਰ ਲੋਕ ਹਸਪਤਾਲਾਂ, ਜੀਪੀ ਕਲੀਨੀਕ, ਸਾਹ ਵਾਲੇ ਕਲੀਨਿਕ, ਭਾਈਚਾਰਕ ਦਵਾਖਾਨਿਆਂ ਅਤੇ ਆਦਿਵਾਸੀ ਸਿਹਤ ਸੇਵਾਵਾਂ ਵਿੱਚੋਂ ਟੀਕੇ ਲਗਵਾਉਣਗੇ।

ਜੋ ਲੋਕ ਰਿਹਾਇਸ਼ੀ ਬਜ਼ੁਰਗ ਦੇਖਭਾਲ, ਅਪਾਹਜ ਦੇਖਭਾਲ ਸਹੂਲਤਾਂ ਵਿੱਚ ਰਹਿੰਦੇ ਹਨ ਜਾਂ ਕੰਮ ਕਰ ਰਹੇ ਹਨ, ਉਹਨਾਂ ਨੂੰ ਉਸੇ ਥਾਂ ਉੱਤੇ ਹੀ ਟੀਕੇ ਲਗਾਏ ਜਾਣਗੇ।

Covid Vaccine
SBS

ਸਭਿਆਚਾਰਕ ਅਤੇ ਭਾਸ਼ਾਈ ਵਿਖਰੇਵਿਆਂ ਵਾਲੇ ਲੋਕਾਂ ਲਈ ਟੀਕਾਕਰਣ ਯੋਜਨਾ

ਆਸਟ੍ਰੇਲੀਆਈ ਸਰਕਾਰ ਦੀ ਟੀਕਾਕਰਣ ਯੋਜਨਾ ਦਾ ਉਦੇਸ਼ ਸਭਿਆਚਾਰਕ, ਨਸਲੀ ਅਤੇ ਭਾਸ਼ਾਈ ਵਿਭਿੰਨਤਾ ਵਾਲੇ ਪਿਛੋਕੜ ਦੇ ਲੋਕਾਂ ਤੱਕ ਇਸ ਨੂੰ ਸੁਰੱਖਿਅਤ ਤਰੀਕੇ ਨਾਲ ਪਹੁੰਚਦਾ ਕਰਨਾ ਹੈ।

ਟੀਕਾਕਰਣ ਕਰਨ ਵਾਲਿਆਂ ਨੂੰ ਆਪਣੇ ਅਧਿਕਾਰ ਖੇਤਰਾਂ ਵਾਲੀਆਂ ਭਾਈਚਾਰਕ ਸੰਸਥਾਵਾਂ ਅਤੇ ਮੁਖੀਆਂ ਨਾਲ ਕੰਮ ਕਰਨਾ ਹੋਵੇਗਾ ਤਾਂ ਜੋ ਇਹ ਯਕੀਨੀ ਬਣ ਸਕੇ ਕਿ ਉਹਨਾਂ ਦਾ ਕਲੀਨਿਕ ਸਭਿਆਚਾਰਕ ਤੌਰ 'ਤੇ ਅਸਰਦਾਰ ਢੰਗ ਨਾਲ ਕੰਮ ਕਰ ਰਿਹਾ ਹੈ।

ਅਜਿਹਾ ਸਫਲ ਬਨਾਉਣ ਲਈ ਯੋਜਨਾ ਦੇ ਹਿੱਸੇ ਵਜੋਂ, ਟੀਕਾਕਰਣ ਕਲੀਨਿਕਾਂ ਵਿੱਚ 'ਕਾਲਡ' (CALD) ਭਾਈਚਾਰੇ ਦੇ ਲੋਕਾਂ ਨੂੰ ਸਹਾਇਤਾ ਅਮਲੇ ਵਿੱਚ ਸ਼ਾਮਲ ਕੀਤਾ ਜਾਵੇਗਾ।

ਕੁੱਝ ਜਰੂਰਤਾਂ ਵਜੋਂ, ਇਹਨਾਂ ਵਿੱਚ ਵੱਖਰੇ ਪਿਛੋਕੜਾਂ ਵਾਲੇ ਕਰਮਚਾਰੀ, ਵਧੇਰੇ ਭਾਸ਼ਾਵਾਂ ਜਾਨਣ ਵਾਲੇ ਕਰਮਚਾਰੀ ਅਤੇ ਦੁਭਾਸ਼ੀਏ ਦੀਆਂ ਸੇਵਾਵਾਂ ਵੀ ਲਈਆਂ ਜਾਣਗੀਆਂ ਤਾਂ ਕਿ ਲੋਕਾਂ ਨੂੰ ਦੂਜੀ ਖੁਰਾਕ ਬਾਰੇ ਵਿਆਪਕ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ।

Covid-19 Vaccine
Covid-19 Vaccine
SBS

ਤੁਹਾਡੇ ਟੀਕੇ ਦਾ ਰਿਕਾਰਡ ਜਨਤਕ ਰਜਿਸਟਰ ਵਿੱਚ ਸਾਂਭਿਆ ਜਾਵੇਗਾ

ਸਰਕਾਰ ਨੂੰ ਟੀਕਾ ਲਗਵਾਉਣ ਵਾਲੇ ਲੋਕਾਂ ਬਾਰੇ ਕੁੱਝ ਜਾਣਕਾਰੀ ਸਾਂਭਣੀ ਪੈਂਦੀ ਹੈ ਤਾਂ ਕਿ ਇਹ ਪਤਾ ਚੱਲ ਸਕੇ ਕਿ ਕਿਸ-ਕਿਸ ਨੂੰ ਟੀਕਾ ਲੱਗ ਚੁੱਕਿਆ ਹੈ।

ਟੀਕਾਕਰਣ ਕਰਨ ਵਾਲਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹਰੇਕ ਕੋਵਿਡ-19 ਟੀਕਾ ਲਗਵਾਉਣ ਵਾਲੇ ਵਿਅਕਤੀ ਦਾ ਰਿਕਾਰਡ ਸੰਭਾਲੇ।

ਟੀਕੇ ਦੀ ਜਾਣਕਾਰੀ ਨੂੰ ‘ਮਾਈ ਹੈਲਥ ਰਿਕਾਰਡ’ ਅਤੇ ‘ਮੈਡੀਕੇਅਰ’ (ਟੀਕਾਕਰਣ ਦੇ ਇਤਿਹਾਸ ਬਾਰੇ ਜਾਣਕਾਰੀ) ਵਿੱਚ ਦਰਜ ਕੀਤਾ ਜਾਣਾ, ਜਾਂ ਟੀਕਾਕਰਣ ਸਮੇਂ ਪਰਿੰਟ ਕੀਤੇ ਗਏ ਇੱਕ ਅਧਿਕਾਰਤ ਸਰਟੀਫਿਕੇਟ ਦੇ ਨਾਲ ਇਸ ਨੂੰ ਈਮੇਲ ਦੁਆਰਾ ਵੀ ਭੇਜਿਆ ਜਾਣਾ ਹੈ।

ਟੀਕਾਕਰਣ ਦੇ ਪੱਧਰ ਵੱਖੋ ਵੱਖਰੇ ਹੋ ਸਕਦੇ ਹਨ

ਮਨੁੱਖੀ ਸ਼ਰੀਰ ਵਿਸ਼ਾਣੂਆਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਐਂਟੀਬਾਡੀਜ਼ ਤਿਆਰ ਕਰਦਾ ਹੈ ਅਤੇ ਜਿਸ ਵਾਸਤੇ ਇਸ ਨੂੰ ਦੋ ਹਫਤਿਆਂ ਦਾ ਸਮਾਂ ਲੱਗ ਜਾਂਦਾ ਹੈ ਪਰ ‘ਸੁਰੱਖਿਆ’ ਦਾ ਅਰਥ ‘ਪ੍ਰਤੀਰੋਧ’ ਨਹੀਂ ਹੈ।

ਆਰ ਐਮ ਆਈ ਟੀ ਦੇ ਮਾਹਰ ਡਾ ਕਾਇਲੀ ਕੁਇਨ ਨੇ ਐਸ ਬੀ ਐਸ ਨੂੰ ਟੀਕੇ ਦੀ ਕੁਸ਼ਲਤਾ ਦੇ ਵੱਖੋ-ਵੱਖਰੇ ਪੱਧਰਾਂ ਬਾਰੇ ਦੱਸਿਆ:

  • ਪੱਧਰ-1: ਪੂਰੀ ਤਰਾਂ ਲਾਗ ਨੂੰ ਰੋਕੇ।
  • ਪੱਧਰ-2: ਲਾਗ ਨੂੰ ਰੋਕਣ ਵਿੱਚ ਅਸਮਰੱਥ ਹੈ, ਪਰ ਬਿਮਾਰੀ ਪੈਦਾ ਕਰਨ ਵਾਲ਼ੇ ਢੰਗ ਨੂੰ ਰੋਕ ਸਕਦਾ ਹੈ।
  • ਪੱਧਰ-3: ਬਿਮਾਰੀ ਨੂੰ ਰੋਕਣ ਵਿੱਚ ਅਸਮਰੱਥ ਹੈ, ਪਰ ਕਿਸੇ ਗੰਭੀਰ ਬਿਮਾਰੀ ਵਿੱਚ ਵੀ ਤਬਦੀਲ ਨਹੀਂ ਹੁੰਦਾ।

ਕੋਵਿਡ-19 ਦੇ ਸਾਰੇ ਟੀਕੇ ਮੁਫਤ ਹਨ

ਇਹ ਟੀਕੇ ਸਾਰੇ ਆਸਟ੍ਰੇਲੀਅਨ ਨਾਗਰਿਕਾਂ, ਸਥਾਈ ਵਸਨੀਕਾਂ ਅਤੇ ਸਾਰੇ ਵੀਜ਼ਾ ਧਾਰਕਾਂ ਲਈ ਮੁਫਤ ਹਨ। ਆਸਟ੍ਰੇਲੀਆ ਵਿਚਲਾ ਹਰ ਵਿਦਿਆਰਥੀ, ਕੰਮ ਕਰਨ ਵਾਲਾ, ਪਰਿਵਾਰਕ ਮੈਂਬਰ, ਸਾਥੀ, ਸ਼ਰਣਾਰਥੀ, ਪਨਾਹ ਮੰਗਣ ਵਾਲਾ, ਅਸਥਾਈ ਸੁਰੱਖਿਆ ਵੀਜ਼ਾ ਧਾਰਕ, ਮਨੁੱਖਤਾਵਾਦੀ, ਖੇਤਰੀ, ਬਰਿਜਿੰਗ, ਜਾਂ ਵਿਸ਼ੇਸ਼ ਵੀਜ਼ਾ ਧਾਰਕ ਵੀ ਕੋਵਿਡ-19 ਵਾਲਾ ਟੀਕਾ ਮੁਫਤ ਲਗਵਾਉਣ ਦੇ ਯੋਗ ਹਨ।

ਡਿਟੈਨਸ਼ਨ ਸਹੂਲਤਾਂ ਵਿਚਲੇ ਵਿਅਕਤੀ ਵੀ ਇਸਦੇ ਯੋਗ ਹਨ ਅਤੇ ਉਹ ਵੀ ਜਿਹਨਾਂ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ।


 

ਆਪਣੀ ਭਾਸ਼ਾ ਵਿੱਚ ਕਰੋਨਾਵਾਇਰਸ ਬਾਰੇ ਜਾਣਕਾਰੀ ਹਾਸਲ ਕਰਨ ਲਈ ਐਸਬੀਐਸ.ਕਾਮ.ਏਯੂ/ਕਰੋਨਾਵਾਇਰਸ 'ਤੇ ਜਾਓ।


ਕਰੋਨਾਵਾਇਰਸ ਬਾਰੇ ਸਰਕਾਰ ਵਲੋਂ ਅਧਿਕਾਰਤ ਜਾਣਕਾਰੀ ਇੱਥੋਂ ਮਿਲ ਸਕਦੀ ਹੈ:

ਸਿਹਤ ਵਿਭਾਗ – ਤੁਹਾਡੀ ਭਾਸ਼ਾ ਵਿੱਚ ਟੀਕੇ ਬਾਰੇ ਜਾਣਕਾਰੀ

ਗ੍ਰਹਿ ਮਾਮਲਾ ਵਿਭਾਗ - ਤੁਹਾਡੀ ਭਾਸ਼ਾ ਵਿੱਚ ਟੀਕੇ ਬਾਰੇ ਜਾਣਕਾਰੀ


ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ ਦੂਜੇ ਤੋਂ ਘੱਟੋ ਘੱਟ 1.5 ਮੀਟਰ ਦੀ ਦੂਰੀ ਤੇ ਰਹਿਣਾ ਚਾਹੀਦਾ ਹੈ।

ਜੇ ਤੁਸੀਂ ਠੰਡ ਜਾਂ ਫਲੂ ਵਰਗੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ, ਤਾਂ ਘਰ ਹੀ ਰਹੋ ਅਤੇ ਇੱਕ ਟੈਸਟ ਕਰਵਾਉ।

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : ਐਨ ਐਸ ਡਬਲਿਊ, ਵਿਕਟੋਰੀਆ, ਕੂਈਨਜ਼ਲੈਂਡ, ਵੈਸਟਰਨ ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ, ਨਾਰਦਰਨ ਟੈਰੀਟੋਰੀ, ਏਸੀਟੀ, ਤਸਮਾਨੀਆ


ਫੇਸਬੁੱਕ ਨੇ ਖ਼ਬਰਾਂ ਦੇ ਪਸਾਰ ਨੂੰ ਰੋਕ ਦਿੱਤਾ ਹੈ। ਕਿਰਪਾ ਕਰਕੇ ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।