Coming Up Thu 9:00 PM  AEST
Coming Up Live in 
Live
Punjabi radio

ਕੋਵਿਡ-19 ਅੱਪਡੇਟ: 5-11 ਸਾਲ ਦੀ ਉਮਰ ਦੇ ਬੱਚੇ ਹੁਣ ਟੀਕਾਕਰਨ ਲਈ ਯੋਗ

Source: AAP Image/Bianca De Marchi

ਇਹ 10 ਜਨਵਰੀ, 2022 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

 • 5 ਤੋਂ 11 ਸਾਲ ਦੀ ਉਮਰ ਦੇ ਬੱਚੇ ਹੁਣ ਕੋਵਿਡ-19 ਵੈਕਸੀਨ ਲੈਣ ਦੇ ਯੋਗ ਹਨ। ਜ਼ਿਕਰਯੋਗ ਹੈ ਕਿ ਸਕੂਲੀ ਸਾਲ ਦੀ ਸ਼ੁਰੂਆਤ ਵੀ ਨੇੜੇ ਆ ਰਹੀ ਹੈ।
 • ਲੈਫਟੀਨੈਂਟ ਜਨਰਲ ਜੌਹਨ ਫਰਵੇਨ ਦਾ ਕਹਿਣਾ ਹੈ ਕਿ ਬੱਚਿਆਂ ਦੇ ਵੈਕਸੀਨ ਰੋਲਆਊਟ ਲਈ, 10,000 ਤੋਂ ਵੱਧ ਟੀਕਾਕਰਨ ਸਥਾਨ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ ਮਾਪਿਆਂ ਨੂੰ ਅਪੌਇਂਟਮੈਂਟ ਬੁੱਕ ਕੀਤੇ ਜਾਣ ਦੀ ਕੋਸ਼ਿਸ਼ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ ।
 • ਸਕਾਟ ਮੌਰੀਸਨ ਨੇ ਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਦੇ ਇੱਕ ਨਵੇਂ ਸੈੱਟ ਦੀ ਘੋਸ਼ਣਾ ਕੀਤੀ ਹੈ। ਜੇਕਰ ਮਹੱਤਵਪੂਰਨ ਉਦਯੋਗਾਂ ਵਿੱਚ ਵਿੱਚ ਕੰਮ ਕਰਨ ਵਾਲੇ ਪੂਰੀ ਤਰ੍ਹਾਂ ਟੀਕਾਕਰਣ ਕੀਤੇ ਗਏ ਨਜ਼ਦੀਕੀ ਸੰਪਰਕਾਂ ਵਿੱਚ ਕੋਵਿਡ-19 ਦੇ ਕੋਈ ਲੱਛਣ ਨਹੀਂ ਹਨ, ਤਾਂ ਉਨ੍ਹਾਂ ਨੂੰ ਨੂੰ ਆਈਸੋਲੇਸ਼ਨ ਤੋਂ ਬਾਹਰ ਆਉਣ ਦੀ ਇਜਾਜ਼ਤ ਹੋਵੇਗੀ।
 • ਕੁਈਨਜ਼ਲੈਂਡ ਵਿੱਚ ਵਿਦਿਆਰਥੀ 24 ਜਨਵਰੀ ਦੀ ਬਜਾਏ, ਦੋ ਹਫ਼ਤੇ ਬਾਅਦ, 7 ਫਰਵਰੀ ਨੂੰ ਸਕੂਲ ਵਾਪਸ ਪਰਤਣਗੇ।
 • ਟਰਾਂਸਪੋਰਟ ਵਰਕਰਜ਼ ਯੂਨੀਅਨ ਦਾ ਕਹਿਣਾ ਹੈ ਕਿ ਐਨ ਐਸ ਡਬਲਯੂ ਹੈਲਥ ਦੇ ਸਵੈ-ਆਈਸੋਲੇਸ਼ਨ ਲੋੜਾਂ ਨੂੰ ਖਤਮ ਕਰਨ ਦੇ ਫੈਸਲੇ ਮੁਤਾਬਿਕ ਰੁਜ਼ਗਾਰਦਾਤਾ ਕਾਮਿਆਂ ਦੀ ਸੁਰੱਖਿਆ ਨੂੰ ਤਰਜੀਹ ਦੇਣ ਨਾਲੋਂ ਸੰਚਾਲਨ ਮਾਮਲਿਆਂ ਨੂੰ ਤਰਜੀਹ ਦੇਣਗੇ।
 • ਨਿਊ ਸਾਊਥ ਵੇਲਜ਼ ਵਿੱਚ ਵਾਇਰਸ ਨਾਲ ਹਸਪਤਾਲਾਂ ਵਿੱਚ ਭਰਤੀ ਲੋਕਾਂ ਦਾ ਆਂਕੜਾ ਐਤਵਾਰ ਨੂੰ ਰਿਪੋਰਟ ਕੀਤੇ ਗਏ 1,927 ਲੋਕਾਂ ਤੋਂ ਵੱਧ ਕੇ ਹੁਣ 2,030 ਹੋ ਗਿਆ ਹੈ। ਅਤੇ ਆਈ ਸੀ ਯੂ ਵਿੱਚ ਇਹ ਆਂਕੜਾ 151 ਤੋਂ ਵੱਧ ਕੇ 159 ਹੋ ਗਿਆ ਹੈ ।
 • ਵਿਕਟੋਰੀਆ ਵਿੱਚ ਕੋਵਿਡ-19 ਨਾਲ ਹਸਪਤਾਲ ਵਿੱਚ ਭਰਤੀ ਲੋਕਾਂ ਦੀ ਗਿਣਤੀ ਰਾਤੋ ਰਾਤ 752 ਤੋਂ ਵੱਧ ਕੇ 818 ਹੋ ਗਈ ਹੈ।
 • ਕੁਈਨਜ਼ਲੈਂਡ ਵਿੱਚ, ਹੁਣ ਹਸਪਤਾਲ ਵਿੱਚ 419 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ, 21ਇੰਟੈਂਸਿਵ ਕੇਅਰ ਵਿੱਚ ਹਨ ਅਤੇ ਇਨ੍ਹਾਂ ਵਿੱਚੋਂ ਸੱਤ ਵੈਂਟੀਲੇਟਰ 'ਤੇ ਹਨ।
 • ਰਾਜ ਦੇ ਸਿਹਤ ਮੰਤਰੀ ਮਾਰਟਿਨ ਫੋਲੀ ਨੇ ਅੱਜ ਐਲਾਨ ਕੀਤਾ ਕਿ ਖਾਸ ਉਦਯੋਗਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਲਈ ਵਿਕਟੋਰੀਆ ਵਿੱਚ ਕੋਵਿਡ -19 ਟੀਕੇ ਦੀ ਤੀਜੀ ਖੁਰਾਕ ਲਾਜ਼ਮੀ ਹੋਵੇਗੀ ।
 • ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮਿਨਿਕ ਪੇਰੋਟੈਟ ਨੇ ਨਵੇਂ 50 ਮਿਲੀਅਨ ਰੈਪਿਡ ਐਂਟੀਜੇਨ ਟੈਸਟਿੰਗ ਕਿੱਟਾਂ ਦੀ ਖਰੀਦ ਦੀ ਘੋਸ਼ਣਾ ਕੀਤੀ ਹੈ ਜੋ ਰਾਜ ਦੀਆਂ ਕਿੱਟਾਂ ਦੀ ਕੁੱਲ ਸੰਖਿਆ 100 ਮਿਲੀਅਨ ਤੱਕ ਲੈ ਜਾਵੇਗੀ 
 • ਨਿਊ ਸਾਊਥ ਵੇਲਜ਼ ਸਰਕਾਰ ਨੇ ਕਿਹਾ ਕਿ ਉਹ ਇਸ ਹਫਤੇ ਦੇ ਅੰਤ ਵਿੱਚ 'ਸਰਵਿਸ ਐਨ ਐਸ ਡਬਲਿਊ ' ਐਪ ਰਾਹੀਂ ਰੈਪਿਡ ਐਂਟੀਜੇਨ ਟੈਸਟ ਦੇ ਨਤੀਜਿਆਂ ਨੂੰ ਰਜਿਸਟਰ ਕਰਨ ਦੀ ਇਜਾਜ਼ਤ ਦੇਵੇਗੀ।

ਕਈ ਰਾਜਾਂ ਨੇ ਰੈਪਿਡ ਐਂਟੀਜਨ ਟੈਸਟ ਰਜਿਸਟ੍ਰੇਸ਼ਨ ਫਾਰਮ ਸੈਟਅੱਪ ਕੀਤੇ ਹਨ।

ਵਿਕਟੋਰੀਆ
ਕੁਈਨਜ਼ਲੈਂਡ
ਦੱਖਣੀ ਆਸਟ੍ਰੇਲੀਆ
ਤਸਮਾਨੀਆ
ਨੋਰਦਰਨ ਟੈਰੀਟੋਰੀ

ਕੋਵਿਡ-19 ਦੇ ਅੰਕੜੇ:

ਨਿਊ ਸਾਊਥ ਵੇਲਜ਼ ਨੇ ਪੀ ਸੀ ਆਰ ਟੈਸਟਾਂ ਰਾਹੀਂ 20,293 ਨਵੇਂ ਮਾਮਲੇ ਅਤੇ 11 ਮੌਤਾਂ ਦਰਜ ਕੀਤੀਆਂ ਗਈਆਂ ਹਨ। ਐਨ ਐਸ ਡਬਲਿਊ ਨੇ ਰੈਪਿਡ ਐਂਟੀਜਨ ਟੈਸਟਾਂ ਤੋਂ ਹਜੇ ਡਾਟਾ ਪ੍ਰਕਾਸ਼ਿਤ ਸ਼ੁਰੂ ਕਰਨਾ ਹੈ।

ਵਿਕਟੋਰੀਆ ਵਿੱਚ 34,808 ਨਵੇਂ ਕੇਸ ਅਤੇ ਦੋ ਹੋਰ ਮੌਤਾਂ ਦਰਜ ਕੀਤੀਆਂ ਗਈਆਂ ਹਨ।

ਸਨੀਕਾਂ ਦੁਆਰਾ ਪੇਸ਼ ਕੀਤੇ ਪੀ ਸੀ ਆਰ ਅਤੇ ਰੈਪਿਡ ਐਂਟੀਜੇਨ ਟੈਸਟਾਂ ਦੀ ਗਿਣਤੀ ਮੁਤਾਬਿਕ ਕੁਈਨਜ਼ਲੈਂਡ ਵਿੱਚ ਕੋਵਿਡ-19 ਦੇ 9,581 ਨਵੇਂ ਕੇਸ ਦਰਜ ਕੀਤੇ ਗਏ ਹਨ।

ਏ ਸੀ ਟੀ ਨੇ 938 ਨਵੇਂ ਕੇਸ ਦਰਜ ਕੀਤੇ ਹਨ, ਜਦੋਂ ਕਿ ਤਸਮਾਨੀਆ ਵਿੱਚ 1,218 ਨਵੇਂ ਕੇਸ ਦਰਜ ਕੀਤੇ ਗਏ ਹਨ।

ਆਪਣੀ ਭਾਸ਼ਾ ਵਿੱਚ ਕੋਵਿਡ-19 ਮਹਾਂਮਾਰੀ ਦੇ ਵਰਤਮਾਨ ਉਪਾਵਾਂ ਲਈ, ਇੱਥੇ ਜਾਓ


ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਜਾਣੋ ਕਿ ਤੁਸੀਂ ਆਪਣੇ ਰਾਜ ਜਾਂ ਖੇਤਰ ਵਿੱਚ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

ਯਾਤਰਾ

ਆਪਣੀ ਭਾਸ਼ਾ ਵਿੱਚ ਯਾਤਰਾ ਅਤੇ ਕੋਵਿਡ-19 ਅਤੇ ਦੀ ਅੰਤਰਰਾਸ਼ਟਰੀ ਯਾਤਰੀਆਂ ਬਾਰੇ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: ਕੋਵਿਡ-19 ਦੌਰਾਨ ਸਰਵਿਸਿਜ਼ ਆਸਟ੍ਰੇਲੀਆ ਤੋਂ ਭਾਸ਼ਾ ਵਿੱਚ ਮਦਦ ਪ੍ਰਾਪਤ ਕਰੋ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:

ਕੋਵਿਡ-19 ਟੀਕਾਕਰਨ ਸ਼ਬਦਾਵਲੀ
ਮੁਲਾਕਾਤ ਰੀਮਾਈਂਡਰ ਟੂਲ।


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:

This story is also available in other languages.