ਇਹ 11 ਜਨਵਰੀ, 2022 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।
- ਵਿਕਟੋਰੀਆ ਵਿੱਚ ਲਗਭਗ 37,994 ਨਵੇਂ ਕੋਵਿਡ -19 ਮਾਮਲੇ ਦਰਜ ਕੀਤੇ ਗਏ ਹਨ ਜਦੋਂ ਕਿ ਐਨ ਐਸ ਡਬਲਯੂ ਵਿੱਚ 25,870 ਮਾਮਲਿਆਂ ਦੀ ਰਿਪੋਰਟ ਕੀਤੀ ਗਈ ਹੈ।
- ਵਿਕਟੋਰੀਆ ਵਿੱਚ, ਹਸਪਤਾਲ ਵਿੱਚ 861 ਮਰੀਜ਼ ਦਾਖਲ ਹਨ, ਜਿਨ੍ਹਾਂ ਵਿੱਚ 117 ਨੂੰ ਆਈਸੀਯੂ ਵਿੱਚ ਅਤੇ 27 ਵੈਂਟੀਲੇਟਰ ਤੇ ਰੱਖਿਆ ਗਿਆ ਹੈ।
- ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ ਸੋਮਵਾਰ ਨੂੰ 56 ਸਟੇਟ ਟੈਸਟਿੰਗ ਕਲੀਨਿਕਾਂ 'ਤੇ ਲਗਭਗ 34,000 ਮੁਫਤ ਰੈਪਿਡ ਐਂਟੀਜੇਨ ਟੈਸਟ ਦਿੱਤੇ ਗਏ ਸਨ।
- ਸ੍ਰੀ ਐਂਡਰਿਊਜ਼ ਦਾ ਕਹਿਣਾ ਹੈ ਕਿ ਇੱਥੇ ਲਗਭਗ 3,992 ਹਸਪਤਾਲ ਕਰਮਚਾਰੀ ਅਤੇ 422 ਐਂਬੂਲੈਂਸ ਵਿਕਟੋਰੀਆ ਸਟਾਫ ਮੈਂਬਰ ਵਾਇਰਸ ਨਾਲ ਸਕਾਰਾਤਮਕ ਹੋਣ ਜਾਂ ਕਿਸੇ ਮਾਮਲੇ ਦੇ ਨਜ਼ਦੀਕੀ ਸੰਪਰਕ ਹੋਣ ਕਾਰਨ ਉਪਲਬਧ ਨਹੀਂ ਹਨ।
- ਉਨ੍ਹਾਂ ਨੇ ਜੀਪੀ ਅਤੇ ਕਮਿਊਨਿਟੀ ਫਾਰਮੇਸੀਆਂ ਨੂੰ ਸਕੂਲਾਂ ਵਿੱਚ ਜਾਕੇ ਟੀਕੇ ਮੁੱਹਈਆ ਕਰਾਉਣ ਵਿੱਚ ਮਦਦ ਕਰਨ ਲਈ $4 ਮਿਲੀਅਨ ਦੇ ਪ੍ਰੋਗਰਾਮ ਦਾ ਐਲਾਨ ਵੀ ਕੀਤਾ ਹੈ।
- ਐਨ ਐਸ ਡਬਲਯੂ ਵਿੱਚ, ਕੋਵਿਡ-19 ਨਾਲ ਹਸਪਤਾਲ ਵਿੱਚ 2,186 ਲੋਕ ਦਾਖਲ ਹਨ, ਜਿਨ੍ਹਾਂ ਵਿੱਚ 170 ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ।
- ਹੈਲਥ ਸਰਵਿਸਿਜ਼ ਯੂਨੀਅਨ ਦੁਆਰਾ ਕਰਵਾਏ ਗਏ 1000 ਬਜ਼ੁਰਗ ਦੇਖਭਾਲ ਕਰਮਚਾਰੀਆਂ ਦੇ ਇੱਕ ਨਵੇਂ ਸਰਵੇਖਣ ਵਿੱਚ ਪਾਇਆ ਗਿਆ ਕਿ ਮਹਾਂਮਾਰੀ ਦੇ ਨਵੇਂ ਪੜਾਅ ਦੌਰਾਨ ਸਟਾਫ ਕਾਮਿਆਂ ਦੀ ਗੰਭੀਰ ਘਾਟ ਅਤੇ ਕੰਮ ਦੇ ਬਹੁਤ ਜ਼ਿਆਦਾ ਬੋਝ ਨਾਲ ਨਜਿੱਠ ਰਿਹਾ ਹੈ।
- ਆਸਟ੍ਰੇਲੀਆਈ ਕੌਂਸਲ ਆਫ਼ ਟਰੇਡ ਯੂਨੀਅਨਜ਼ ਦੀ ਸਕੱਤਰ ਸੈਲੀ ਮੈਕਮੈਨਸ ਨੇ ਰਾਤੋ-ਰਾਤ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੂੰ ਮੰਗਾਂ ਦੀ ਇੱਕ ਸੂਚੀ ਦੇ ਨਾਲ ਪੱਤਰ ਲਿਖਿਆ ਜਿਸ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ "ਅਣਅਧਿਕਾਰਤ ਤਾਲਾਬੰਦੀ" ਪ੍ਰਭਾਵਿਤ ਕਰਮਚਾਰੀਆਂ ਨੂੰ ਨੁਕਸਾਨ ਪਹੁੰਚਾ ਰਹੀ ਹੈ।
- ਸਿਡਨੀ ਦੇ ਵਿਲੋਵੁੱਡ ਨਜ਼ਰਬੰਦੀ ਕੇਂਦਰ ਵਿੱਚ ਲਾਗ ਦਾ ਪ੍ਰਕੋਪ ਵਧਣ ਦਾ ਡਰ ਬਣਿਆ ਹੋਇਆ ਹੈ ਅਤੇ ਸ਼ਰਨਾਰਥੀ ਵਕੀਲ ਸਵਾਲ ਕਰ ਰਹੇ ਹਨ ਕਿ ਨਜ਼ਰਬੰਦ ਲੋਕਾਂ ਨੂੰ ਅਜਿਹੇ ਉੱਚ-ਜੋਖਮ ਵਾਲੇ ਮਾਹੌਲ ਵਿੱਚ ਕਿਉਂ ਰਹਿਣਾ ਪੈ ਰਿਹਾ ਹੈ।
ਕਈ ਰਾਜਾਂ ਨੇ ਆਰ ਏ ਟੀ ਰਜਿਸਟ੍ਰੇਸ਼ਨ ਫਾਰਮ ਸਥਾਪਤ ਕੀਤੇ ਹਨ।
ਕੋਵਿਡ-19 ਅੰਕੜੇ:
ਨਿਊ ਸਾਊਥ ਵੇਲਜ਼ ਨੇ ਪੀਸੀਆਰ ਟੈਸਟਾਂ ਰਾਹੀਂ 25,870 ਮਾਮਲੇ ਹਾਸਿਲ ਕੀਤੇ ਹਨ ਅਤੇ 11 ਮੌਤਾਂ ਹੋਈਆਂ ਹਨ। ਐਨ ਐਸ ਡਬਲਯੂ ਨੇ ਅਜੇ ਰੈਪਿਡ ਐਂਟੀਜੇਨ ਟੈਸਟਾਂ ਤੋਂ ਡਾਟਾ ਪ੍ਰਕਾਸ਼ਿਤ ਕਰਨਾ ਸ਼ੁਰੂ ਕਰਨਾ ਹੈ।
ਵਿਕਟੋਰੀਆ ਵਿੱਚ 37,994 ਨਵੇਂ ਮਾਮਲੇ ਅਤੇ 13 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 18,503 ਮਾਮਲੇ ਆਰ ਏ ਟੀ ਟੈਸਟਾਂ ਤੋਂ ਦਰਜ ਕੀਤੇ ਗਏ ਸਨ।
ਕੁਈਨਜ਼ਲੈਂਡ ਵਿੱਚ 20,566 ਨਵੇਂ ਮਾਮਲੇ ਅਤੇ ਇੱਕ ਮੌਤ ਦਰਜ ਕੀਤੀ ਗਈ ਹੈ, ਅਧਿਕਾਰੀਆਂ ਦੁਆਰਾ ਪੀਸੀਆਰ ਟੈਸਟਾਂ ਅਤੇ ਵਸਨੀਕਾਂ ਦੁਆਰਾ ਪੇਸ਼ ਕੀਤੇ ਸਕਾਰਾਤਮਕ ਰੈਪਿਡ ਐਂਟੀਜੇਨ ਟੈਸਟ (ਆਰ ਏ ਟੀ) ਦੇ ਨਤੀਜਿਆਂ ਦੀ ਗਿਣਤੀ ਕੀਤੀ ਗਈ ਹੈ।
ਤਸਮਾਨੀਆ ਵਿੱਚ 1,379 ਮਾਮਲੇ ਸਾਹਮਣੇ ਆਏ ਹਨ।
ਆਪਣੀ ਭਾਸ਼ਾ ਵਿੱਚ ਕੋਵਿਡ-19 ਮਹਾਂਮਾਰੀ ਦੇ ਵਰਤਮਾਨ ਉਪਾਵਾਂ ਲਈ, ਇੱਥੇ ਜਾਓ।
ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:
ਜਾਣੋ ਕਿ ਤੁਸੀਂ ਆਪਣੇ ਰਾਜ ਜਾਂ ਖੇਤਰ ਵਿੱਚ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।
ਯਾਤਰਾ
ਆਪਣੀ ਭਾਸ਼ਾ ਵਿੱਚ ਯਾਤਰਾ ਅਤੇ ਕੋਵਿਡ-19 ਅਤੇ ਦੀ ਅੰਤਰਰਾਸ਼ਟਰੀ ਯਾਤਰੀਆਂ ਬਾਰੇ ਜਾਣਕਾਰੀ ਹਾਸਿਲ ਕਰੋ।
ਵਿੱਤੀ ਮਦਦ
ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: ਕੋਵਿਡ-19 ਦੌਰਾਨ ਸਰਵਿਸਿਜ਼ ਆਸਟ੍ਰੇਲੀਆ ਤੋਂ ਭਾਸ਼ਾ ਵਿੱਚ ਮਦਦ ਪ੍ਰਾਪਤ ਕਰੋ।
- sbs.com.au/coronavirus 'ਤੇ 60 ਤੋਂ ਵੱਧ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ ਹਾਸਿਲ ਕਰੋ।
- ਤੁਹਾਡੇ ਰਾਜ ਜਾਂ ਖੇਤਰ ਲਈ ਸੰਬੰਧਿਤ ਦਿਸ਼ਾ-ਨਿਰਦੇਸ਼: ਐਨ ਐਸ ਡਬਲਯੂ, ਵਿਕਟੋਰੀਆ, ਕੁਈਨਜ਼ਲੈਂਡ, ਪੱਛਮੀ ਆਸਟ੍ਰੇਲੀਆ, ਦੱਖਣੀ ਆਸਟ੍ਰੇਲੀਆ, ਨੋਰਦਰਨ ਟੈਰੀਟੋਰੀ, ਏ ਸੀ ਟੀ, ਤਸਮਾਨੀਆ।
- ਤੁਹਾਡੀ ਭਾਸ਼ਾ ਵਿੱਚ ਕੋਵਿਡ-19 ਟੀਕਾਕਰਨ ਬਾਰੇ ਜਾਣਕਾਰੀ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:
ਕੋਵਿਡ-19 ਟੀਕਾਕਰਨ ਸ਼ਬਦਾਵਲੀ
ਮੁਲਾਕਾਤ ਰੀਮਾਈਂਡਰ ਟੂਲ।
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ: