Coming Up Tue 9:00 PM  AEST
Coming Up Live in 
Live
Punjabi radio

ਕੋਵਿਡ -19 ਅਪਡੇਟ: ਐਨ ਐਸ ਡਬਲਯੂ ਵਿੱਚ ਮਾਮਲਿਆਂ ਦੇ ਵਾਧੇ ਤੋਂ ਬਾਅਦ ਆਸਟ੍ਰੇਲੀਆ ਵਿੱਚ ਸਭ ਤੋਂ ਵੱਧ ਰੋਜ਼ਾਨਾ ਲਾਗਾਂ ਦਰਜ

Source: AAP Image/Bianca De Marchi

ਇਹ 16 ਦਸੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

  • ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਆਸਟ੍ਰੇਲੀਆ ਵਿੱਚ ਰੋਜ਼ਾਨਾ ਮਾਮਲਿਆਂ ਦਾ ਸਭ ਤੋਂ ਵੱਧ ਅੰਕੜਾ ਦਰਜ ਕੀਤਾ ਗਿਆ ਹੈ। 
  • ਐਨ ਐਸ ਡਬਲਯੂ ਨੇ ਹੰਟਰ ਨਿਊ ਇੰਗਲੈਂਡ ਖੇਤਰ ਵਿੱਚ ਲਗਭਗ ਇੱਕ ਤਿਹਾਈ ਮਾਮਲਿਆਂ ਦੇ ਨਾਲ ਰੋਜ਼ਾਨਾ ਸਭ ਤੋਂ ਵੱਧ ਲਾਗਾਂ ਦਰਜ ਕੀਤੀਆਂ ਹਨ।
  • ਨਿਊਕਾਸਲ ਵਿੱਚ ਇੱਕ ਹੋਰ ਪੱਬ ਨੂੰ ਐਨ ਐਸ ਡਬਲਯੂ ਹੈਲਥ ਦੁਆਰਾ ਇੱਕ ਐਕਸਪੋਜ਼ਰ ਸਾਈਟ ਵਜੋਂ ਸੂਚੀਬੱਧ ਕੀਤਾ ਗਿਆ ਸੀ ਅਤੇ ਇਸਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ।
  • ਐਨ ਐਸ ਡਬਲਯੂ ਨੇ 19.5 ਬਿਲੀਅਨ ਡਾਲਰ ਦਾ ਬਜਟ ਘਾਟਾ ਪੇਸ਼ ਕੀਤਾ ਹੈ, ਜੋ ਕਿ  ਮਹਾਂਮਾਰੀ ਲਈ ਜਨਤਕ ਖਜਾਨੇ ਦੀ ਲਾਗਤ ਨੂੰ ਦਰਸਾਉਂਦਾ ਹੈ।
  • ਕੁਈਨਜ਼ਲੈਂਡ ਦੇ ਸਿਹਤ ਮੰਤਰੀ ਯਵੇਟ ਡੇਥ ਦਾ ਕਹਿਣਾ ਹੈ ਕਿ ਵਸਨੀਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਰਾਜ ਵਿੱਚ ਵੱਧ ਰਹੇ ਕੋਵਿਡ-19 ਦੇ ਪ੍ਰਕੋਪ ਦੇ ਮੱਦੇਨਜ਼ਰ ਸਮਝਦਾਰੀ ਨਾਲ ਕਿਵੇਂ ਕੰਮ ਕਰਨਾ ਹੈ।
  • ਆਸਟ੍ਰੇਲੀਅਨ ਕ੍ਰਿਕਟ ਕਪਤਾਨ ਪੈਟ ਕਿਉਮਿੰਸ ਨਜ਼ਦੀਕੀ ਸੰਪਰਕ ਵਜੋਂ ਪੁਸ਼ਟੀ ਹੋਣ ਤੋਂ ਬਾਅਦ ਐਡੀਲੇਡ ਟੈਸਟ ਤੋਂ ਖੁੰਝ ਜਾਣਗੇ।
  • ਨਿਊਜ਼ੀਲੈਂਡ 90 ਫੀਸਦੀ ਦੋਹਰੀ ਟੀਕਾਕਰਨ ਦਰ 'ਤੇ ਪਹੁੰਚ ਗਿਆ ਹੈ।

ਕੋਵਿਡ-19 ਦੇ ਅੰਕੜੇ:

ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 1,622 ਮਾਮਲੇ ਅਤੇ ਨੌਂ ਮੌਤਾਂ ਦਰਜ ਕੀਤੀਆਂ ਗਈਆਂ ਹਨ ।

ਐਨ ਐਸ ਡਬਲਯੂ ਵਿੱਚ 1,742 ਨਵੇਂ ਭਾਈਚਾਰਕ ਮਾਮਲੇ ਦਰਜ ਕੀਤੇ ਗਏ ਹਨ।

ਕੁਈਨਜ਼ਲੈਂਡ ਵਿੱਚ 22 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 18 ਸਥਾਨਕ ਤੌਰ 'ਤੇ ਪ੍ਰਾਪਤ ਕੀਤੇ ਗਏ ਹਨ।

ਏ ਸੀ ਟੀ ਵਿੱਚ 11 ਮਾਮਲੇ ਅਤੇ ਤਸਮਾਨੀਆ ਵਿੱਚ ਇੱਕ ਮਾਮਲਾ ਦਰਜ ਹੋਇਆ ਹੈ।

ਆਪਣੀ ਭਾਸ਼ਾ ਵਿੱਚ COVID-19 ਮਹਾਂਮਾਰੀ ਦੇ ਵਰਤਮਾਨ ਉਪਾਵਾਂ ਲਈ, ਇੱਥੇ ਜਾਓ


ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਜਾਣੋ ਕਿ ਤੁਸੀਂ ਆਪਣੇ ਰਾਜ ਜਾਂ ਖੇਤਰ ਵਿੱਚ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

ਯਾਤਰਾ

ਆਪਣੀ ਭਾਸ਼ਾ ਵਿੱਚ ਯਾਤਰਾ ਅਤੇ ਕੋਵਿਡ-19 ਅਤੇ ਦੀ ਅੰਤਰਰਾਸ਼ਟਰੀ ਯਾਤਰੀਆਂ ਬਾਰੇ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: ਕੋਵਿਡ-19 ਦੌਰਾਨ ਸਰਵਿਸਿਜ਼ ਆਸਟ੍ਰੇਲੀਆ ਤੋਂ ਭਾਸ਼ਾ ਵਿੱਚ ਮਦਦ ਪ੍ਰਾਪਤ ਕਰੋ।


 



ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:

ਕੋਵਿਡ-19 ਟੀਕਾਕਰਨ ਸ਼ਬਦਾਵਲੀ
ਮੁਲਾਕਾਤ ਰੀਮਾਈਂਡਰ ਟੂਲ।


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:

This story is also available in other languages.