Coming Up Thu 9:00 PM  AEDT
Coming Up Live in 
Live
Punjabi radio

ਕੋਵਿਡ-19 ਅਪਡੇਟ: ਅਧਿਕਾਰੀਆਂ ਵੱਲੋਂ ਟੈਸਟਿੰਗ ਅਤੇ ਟੀਕਾਕਰਣ ਦਰਾਂ ਵਿੱਚ ਵਾਧੇ ਦੀ ਮੰਗ

Maafisa wa jeshi la Australia, wawasaidia watu walio enda kupokea chanjo katika kituo cha chanjo cha Qudos Bank Arena, NSW. Source: AAP Image/Bianca De March

ਇਹ 17 ਅਗਸਤ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

  • ਨਿਊ ਸਾਊਥ ਵੇਲਜ਼ ਵਿੱਚ ਨਵੇਂ ਮਾਮਲਿਆਂ ਵਿੱਚ ਜ਼ਿਆਦਾਤਰ 40 ਤੋਂ ਘੱਟ ਉਮਰ ਦੇ ਲੋਕ।
  • ਵਿਕਟੋਰੀਆਂ ਪ੍ਰੀਮੀਅਰ ਵੱਲੋਂ ਉੱਚ ਟੈਸਟਿੰਗ ਦਰਾਂ ਦੀ ਮੰਗ।
  • ਕੈਨਬਰਾ ਵਿੱਚ ਸਥਾਨਕ ਤੌਰ 'ਤੇ ਸਤਾਰਾਂ ਨਵੇਂ ਮਾਮਲਿਆਂ ਦੀ ਪਛਾਣ।
  • ਨੋਰਦਰਨ ਟੈਰੀਟਰੀ ਵਿੱਚ ਕੋਈ ਵੀ ਨਵਾਂ ਮਾਮਲਾ ਨਹੀਂ ਆਇਆ ਸਾਹਮਣੇ।

ਨਿਊ ਸਾਊਥ ਵੇਲਜ਼

ਐਨ ਐਸ ਡਬਲਯੂ ਵਿੱਚ ਸਥਾਨਕ ਤੌਰ 'ਤੇ ਲਾਗ ਦੇ 452 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਛੂਤਕਾਰੀ ਹੋਣ ਦੌਰਾਨ ਘੱਟੋ-ਘੱਟ 50 ਮਾਮਲੇ ਭਾਈਚਾਰੇ ਵਿੱਚ ਸਰਗਰਮ ਸਨ। ਨਵੇਂ ਮਾਮਲਿਆਂ ਵਿੱਚ 75 ਫੀਸਦੀ ਮਾਮਲੇ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੇ ਹਨ।

ਇਸ ਦੌਰਾਨ 70 ਸਾਲਾਂ ਤੋਂ ਵੱਧ ਉਮਰ ਦੀ ਇੱਕ ਔਰਤ ਜਿਸਦਾ ਅਜੇ ਟੀਕਾਕਰਨ ਨਹੀਂ ਹੋਇਆ ਸੀ, ਦੀ ਲਾਗ ਕਾਰਨ ਮੌਤ ਹੋ ਗਈ ਹੈ।

ਲੈਨੋਕਸ ਹੈਡ ਦੇ ਵਸਨੀਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਟੈਸਟ ਕਰਵਾਉਣ ਕਿਉਂਕਿ ਸਥਾਨਕ ਸਹੂਲਤ ਵਿੱਚ ਗੰਦੇ ਪਾਣੀ ਦੀ ਜਾਂਚ ਵਿੱਚ ਕੋਵਿਡ ਦੇ ਵਿਸ਼ਾਣੂਆਂ ਦਾ ਪਤਾ ਲਗਾਇਆ ਗਿਆ ਹੈ।

ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਵਾਉਣ ਲਈ ਇੱਕ ਵਿਸ਼ੇਸ ਅਪੀਲ ਕੀਤੀ ਹੈ।

ਇੱਥੇ ਆਪਣੀ ਟੀਕਾਕਰਣ ਮੁਲਾਕਾਤ ਬੁੱਕ ਕਰੋ।

ਵਿਕਟੋਰੀਆ

ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 24 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ 'ਚੋਂ ਤਿੰਨ ਮਾਮਲੇ ਜਾਣੇ-ਪਛਾਣੇ ਪ੍ਰਕੋਪ ਨਾਲ ਨਹੀਂ ਜੁੜੇ ਹੋਏ।

ਛੂਤਕਾਰੀ ਹੁੰਦੇ ਹੋਏ ਦਸ ਮਾਮਲੇ ਭਾਈਚਾਰੇ ਵਿੱਚ ਸਰਗਰਮ ਸਨ।

ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਟੈਸਟਿੰਗ ਵਧਾਉਣ ਦੀ ਮੰਗ ਕੀਤੀ ਹੈ, ਜਿਸ ਦੌਰਾਨ ਪੋਰਟ ਫਿਲਿਪ, ਬੇਸਾਈਡ ਸਮੇਤ ਸੇਂਟ ਕਿਲਡਾ ਖੇਤਰ ਦੇ ਉਪਨਗਰਾਂ ਨੂੰ ਖਾਸ ਧਿਆਨ ਦੇਣ ਦੀ ਅਪੀਲ ਕੀਤੀ ਗਈ ਹੈ।

ਇੱਥੇ ਟੈਸਟਿੰਗ ਸਾਈਟਾਂ ਦੀ ਸੂਚੀ ਅਤੇ ਟੀਕਾਕਰਣ ਕੇਂਦਰਾਂ ਦੀ ਸੂਚੀ ਬਾਰੇ ਜਾਣੋ।

ਆਸਟ੍ਰੇਲੀਆ ਦੇ ਆਲੇ ਦੁਆਲੇ ਪਿਛਲੇ 24 ਘੰਟੇ

  • ਕੈਨਬਰਾ ਵਿੱਚ ਸਥਾਨਕ ਤੌਰ 'ਤੇ 17 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਿਸ ਨਾਲ  ਸਰਗਰਮ ਮਾਮਲਿਆਂ ਦੀ ਕੁੱਲ ਸੰਖਿਆ 45 ਹੋ ਗਈ ਹੈ। ਕੈਨਬਰਾ ਵਿੱਚ ਹੁਣ ਤਕਰੀਬਨ 100 ਥਾਵਾਂ ਐਕਸਪੋਜਰ ਸਾਈਟਾਂ ਦੀ ਸੂਚੀ ਵਿੱਚ ਸ਼ਾਮਲ ਹਨ।
  • ਨੋਰਦਰਨ ਟੈਰੀਟਰੀ ਨੇ ਕੱਲ੍ਹ ਕੀਤੇ ਗਏ 1,846 ਟੈਸਟਾਂ ਵਿੱਚੋਂ ਸਥਾਨਕ ਤੌਰ 'ਤੇ ਕਿਸੇ ਵੀ ਨਵੇਂ ਮਾਮਲੇ ਦੀ ਪਛਾਣ ਨਹੀਂ ਕੀਤੀ।
  • ਕੁਈਨਜ਼ਲੈਂਡ ਨੇ ਸਥਾਨਕ ਤੌਰ 'ਤੇ ਘਰੇਲੂ ਇਕਾਂਤਵਾਸ ਵਿੱਚ ਇੱਕ ਨਵਾਂ ਮਾਮਲਾ ਦਰਜ ਕੀਤਾ ਹੈ।

alc covid mental health
ALC

ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ। ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਸਮਾਰਟ ਟਰੈਵਲਰ ਵੈਬਸਾਈਟ 'ਤੇ ਅਪਡੇਟ ਕੀਤੀ ਜਾਂਦੀ ਹੈ।


Sbs.com.au/coronavirus ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : ਐਨ ਐਸ ਡਬਲਿਊਵਿਕਟੋਰੀਆਕੂਈਨਜ਼ਲੈਂਡਵੈਸਟਰਨ ਆਸਟ੍ਰੇਲੀਆਸਾਊਥ ਆਸਟ੍ਰੇਲੀਆਨਾਰਦਰਨ ਟੈਰੀਟੋਰੀਏਸੀਟੀਤਸਮਾਨੀਆ

ਸਿਹਤ ਵਿਭਾਗ – ਤੁਹਾਡੀ ਭਾਸ਼ਾ ਵਿੱਚ ਟੀਕੇ ਬਾਰੇ ਜਾਣਕਾਰੀ

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।