Coming Up Mon 9:00 PM  AEST
Coming Up Live in 
Live
Punjabi radio

ਕੋਵਿਡ-19 ਅੱਪਡੇਟ: ਦੂਜੇ ਕੋਵਿਡ ਟੀਕੇ ਅਤੇ ਬੂਸਟਰ ਡੋਜ਼ ਵਿੱਚਕਾਰ ਅੰਤਰਾਲ ਨੂੰ 4 ਮਹੀਨੇ ਤੱਕ ਘਟਾ ਦਿਤਾ ਗਿਆ ਹੈ

NSW COVID-19 testing in Redfern Source: AAP Image/MICK TSIKAS

ਇਹ 24 ਦਸੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

  • ਫੈਡਰਲ ਸਰਕਾਰ, ਟੀਕਾਕਰਨ 'ਤੇ ਆਸਟ੍ਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ (ਏ ਟੀ ਏ ਜੀ ਆਈ) ਦੀ ਸਲਾਹ ਤੋਂ ਬਾਅਦ ਲੋਕਾਂ ਦੀ ਦੂਜੀ ਖੁਰਾਕ ਅਤੇ ਬੂਸਟਰ ਕੋਵਿਡ -19 ਵੈਕਸੀਨ ਵਿਚਕਾਰ ਅੰਤਰਾਲ ਨੂੰ ਚਾਰ ਮਹੀਨਿਆਂ ਤੱਕ ਘਟਾ ਦੇਵੇਗੀ।
  • ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਅੰਤਰਾਲ 4 ਜਨਵਰੀ ਤੋਂ ਚਾਰ ਮਹੀਨੇ ਅਤੇ 31 ਜਨਵਰੀ ਤੋਂ ਤਿੰਨ ਮਹੀਨਿਆਂ ਤੱਕ ਲਿਆਇਆ ਜਾਵੇਗਾ।
  • ਮੁੱਖ ਸਿਹਤ ਅਧਿਕਾਰੀ, ਪਾਲ ਕੈਲੀ ਦਾ ਕਹਿਣਾ ਹੈ ਕਿ ਕੇਸ ਨੰਬਰ 'ਮਹੱਤਵਪੂਰਨ ਨਹੀਂ' ਹਨ ਪਰ ਲੋਕਾਂ ਨੂੰ ਆਪਣੇ ਬੂਸਟਰ ਸ਼ਾਟ ਲੈਣ ਲਈ ਉਤਸ਼ਾਹਿਤ ਕਰਦੇ ਹਨ।
  • ਐਨ ਐਸ ਡਬਲਿਯੂ ਵਿੱਚ, ਨਿੱਜੀ ਘਰਾਂ ਨੂੰ ਛੱਡ ਕੇ, ਅੰਦਰੂਨੀ ਸੈਟਿੰਗਾਂ ਲਈ ਇੱਕ ਮਾਸਕ ਆਦੇਸ਼ ਅੱਜ ਤੋਂ 27 ਜਨਵਰੀ ਤੱਕ ਲਾਗੂ ਹੋ ਗਿਆ ਹੈ। ਹਾਸਪੀਟੈਲਿਟੀ ਸਥਾਨਾਂ 'ਤੇ ਇਕੱਠ ਸੀਮਾਵਾਂ ਅਤੇ ਲਾਜ਼ਮੀ ਕਿਊ ਆਰ ਚੈੱਕ-ਇਨ 27 ਦਸੰਬਰ ਤੋਂ 27 ਜਨਵਰੀ ਤੱਕ ਲਾਗੂ ਰਹਿਣਗੇ।
  • ਵਿਕਟੋਰੀਆ ਵੀਰਵਾਰ ਨੂੰ ਸਖ਼ਤ ਮਾਸਕ ਨਿਯਮ ਪੇਸ਼ ਕਰ ਰਿਹਾ ਹੈ, ਅਤੇ ਪੱਛਮੀ ਆਸਟ੍ਰੇਲੀਆ 28 ਦਸੰਬਰ ਤੱਕ ਸਾਰੀਆਂ ਜਨਤਕ ਇਨਡੋਰ ਸੈਟਿੰਗਾਂ ਅਤੇ ਨਾਈਟ ਕਲੱਬਾਂ ਲਈ ਮਾਸਕ ਲਾਜ਼ਮੀ ਕਰ ਰਿਹਾ ਹੈ।
  • ਇੱਕ ਏਅਰਲਾਈਨ ਦੇ ਅਮਲੇ ਨੂੰ ਕ੍ਰਿਸਮਸ ਦੀ ਸ਼ਾਮ ਨੂੰ ਆਈਸੋਲੇਸ਼ਨ ਹੁਕਮ ਜਾਰੀ ਹੋਣ ਕਾਰਨ ਵਿਕਟੋਰੀਆ ਵਿੱਚ ਯਾਤਰੀਆਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
  • ਪਰਥ ਵਿੱਚ ਐਕਸਪੋਯਰ ਸਾਈਟਾਂ ਦੀ ਸੂਚੀ ਵਿੱਚ ਵਾਧਾ ਹੋਇਆ ਹੈ। ਅਧਿਕਾਰੀ ਇਹ ਪਤਾ ਲਗਾਉਣ ਲਈ ਕਾਹਲੇ ਹਨ ਕਿ ਵਇਰਸ ਕੁਈਨਜ਼ਲੈਂਡ ਤੋਂ ਇੱਕ ਸੰਕਰਮਿਤ ਬੈਗਪੈਕਰ ਦੁਆਰਾ ਫੈਲਿਆ ਸੀ ਜਾਂ ਨਹੀਂ।

ਕੋਵਿਡ-19 ਦੇ ਅੰਕੜੇ:

ਐਨ ਐਸ ਡਬਲਯੂ ਵਿੱਚ 5,612 ਨਵੇਂ ਮਾਮਲੇ ਅਤੇ ਇੱਕ ਮੌਤ ਦਰਜ ਕੀਤੀ ਗਈ  ਹੈ।

ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 2,095 ਮਾਮਲੇ ਅਤੇ 8 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਕੁਈਨਸਲੈਂਡ ਵਿੱਚ 589 ਮਾਮਲੇ , ਏ ਸੀ ਟੀ ਵਿੱਚ 102 ਅਤੇ ਤਸਮਾਨੀਆ ਵਿੱਚ 27 ਮਾਮਲੇ  ਦਰਜ ਕੀਤੇ ਗਏ ਹਨ।

ਆਪਣੀ ਭਾਸ਼ਾ ਵਿੱਚ COVID-19 ਮਹਾਂਮਾਰੀ ਦੇ ਵਰਤਮਾਨ ਉਪਾਵਾਂ ਲਈ, ਇੱਥੇ ਜਾਓ


 ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਜਾਣੋ ਕਿ ਤੁਸੀਂ ਆਪਣੇ ਰਾਜ ਜਾਂ ਖੇਤਰ ਵਿੱਚ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

ਯਾਤਰਾ

ਆਪਣੀ ਭਾਸ਼ਾ ਵਿੱਚ ਯਾਤਰਾ ਅਤੇ ਕੋਵਿਡ-19 ਅਤੇ ਦੀ ਅੰਤਰਰਾਸ਼ਟਰੀ ਯਾਤਰੀਆਂ ਬਾਰੇ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: ਕੋਵਿਡ-19 ਦੌਰਾਨ ਸਰਵਿਸਿਜ਼ ਆਸਟ੍ਰੇਲੀਆ ਤੋਂ ਭਾਸ਼ਾ ਵਿੱਚ ਮਦਦ ਪ੍ਰਾਪਤ ਕਰੋ।


 



ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:

ਕੋਵਿਡ-19 ਟੀਕਾਕਰਨ ਸ਼ਬਦਾਵਲੀ
ਮੁਲਾਕਾਤ ਰੀਮਾਈਂਡਰ ਟੂਲ।


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:

This story is also available in other languages.