ਇਹ 1 ਫਰਵਰੀ, 2022 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।
- ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ਏ.ਸੀ.ਸੀ.ਸੀ.) ਨੇ ਰੈਪਿਡ ਐਂਟੀਜੇਨ ਟੈਸਟਾਂ ਲਈ ਖਪਤਕਾਰਾਂ ਤੋਂ ਵੱਧ ਕੀਮਤ ਵਸੂਲੇ ਜਾਣ ਦੀਆਂ ਰੋਜ਼ਾਨਾ 100 ਤੋਂ ਵੱਧ ਰਿਪੋਰਟਾਂ ਪ੍ਰਾਪਤ ਹੋਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ।
- ਵਾਚਡੌਗ ਨੇ ਚੇਤਾਵਨੀ ਦਿੱਤੀ ਕਿ ਰੈਪਿਡ ਐਂਟੀਜਨ ਟੈਸਟ ਕਿੱਟ ਦੀ ਥੋਕ ਕੀਮਤ $5 ਅਤੇ $10 ਦੇ ਵਿਚਕਾਰ ਹੋਣ ਦਾ ਬਾਵਜੂਦ, ਇਹ ਕਥਿਤ ਤੌਰ 'ਤੇ ਖਪਤਕਾਰਾਂ ਨੂੰ $20 ਤੋਂ $30 ਵਿੱਚ ਵੇਚਿਆ ਜਾ ਰਿਹਾ ਹੈ ਅਤੇ ਕੁਝ ਛੋਟੇ ਆਉਟਲੈਟਾਂ ਨੇ ਇਨ੍ਹਾਂ ਕਿੱਟਾਂ ਨੂੰ ਪ੍ਰਤੀ ਟੈਸਟ $70 ਤੋਂ ਵੱਧ 'ਤੇ ਵੇਚਿਆ ਜਾ ਰਿਹਾ ਹੈ।
- ਪ੍ਰਧਾਨ ਮੰਤਰੀ ਸਕਾਟ ਮੌਰੀਸਨ ਵਾਇਰਸ ਨਾਲ ਪ੍ਰਭਾਵਿਤ ਸੈਕਟਰ ਵਿੱਚ ਚੱਲ ਰਹੇ ਕੋਵਿਡ-19 ਸੰਕਟ ਦੇ ਵਧਦੇ ਦਬਾਅ ਦੇ ਜਵਾਬ ਵਿੱਚ ਬਿਰਧ ਦੇਖਭਾਲ ਦੇ ਕਰਮਚਾਰੀਆਂ ਨੂੰ $209 ਮਿਲੀਅਨ ਦੀ ਨਕਦ ਅਦਾਇਗੀ ਸੌਂਪਣਗੇ ਪਰ ਯੂਨੀਅਨਾਂ ਨੇ ਇਸ ਕਦਮ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਅਗਾਮੀ ਚੋਣਾਂ ਦੇ ਲਈ ਵੋਟਾਂ ਜਿੱਤਣ ਦੀ ਸਿਆਸੀ ਚਾਲ ਹੈ।
- ਵਿਕਟੋਰੀਆ ਦੀ ਸਰਕਾਰ ਟੀਕਾਕਰਨ ਤੋਂ ਵਾਂਝੇ ਬੱਚਿਆਂ ਵਿੱਚ ਦਰਾਂ ਨੂੰ ਵਧਾਉਣ ਲਈ ਇੱਕ ਪ੍ਰੋਗਰਾਮ ਦੇ ਹਿੱਸੇ ਵਜੋਂ ਕਈ ਬਾਲ-ਅਨੁਕੂਲ ਸਥਾਨਾਂ 'ਤੇ ਪੌਪ-ਅੱਪ ਟੀਕਾਕਰਨ ਕਲੀਨਿਕ ਖੋਲ੍ਹੇਗੀ। ਸਥਾਨਾਂ ਵਿੱਚ ਮੈਲਬੌਰਨ ਦੇ ਚਿੜੀਆਘਰ ਅਤੇ ਐਕੁਏਰੀਅਮ ਸ਼ਾਮਲ ਹੋਣਗੇ।
- ਨਿਊਜ਼ੀਲੈਂਡ ਦੀ ਕੈਬਨਿਟ ਨੇ ਅੱਜ ਦੇਸ਼ ਦੀਆਂ ਸਰਹੱਦਾਂ ਨੂੰ ਮੁੜ ਖੋਲ੍ਹਣ ਦੀਆਂ ਤਰੀਕਾਂ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗ ਕੀਤੀ ਹੈ। ਸੀਮਤ ਥਾਵਾਂ ਹੋਣ ਦੇ ਬਾਵਜੂਦ ਵਾਪਸ ਆਉਣ ਵਾਲੇ ਨਾਗਰਿਕਾਂ ਨੂੰ ਕੁਆਰੰਟੀਨ ਹੋਟਲਾਂ ਵਿੱਚ 10 ਦਿਨ ਬਿਤਾਉਣੇ ਪੈਣਗੇ ਜਿਸ ਨਾਲ ਵੱਡੇ 'ਬੈਕਲਾਗ' ਹੋਣ ਦਾ ਖਦਸ਼ਾ ਹੈ।
ਕੋਵਿਡ-19 ਅੰਕੜੇ:
- ਐਨ ਐਸ ਡਬਲਯੂ ਵਿੱਚ ਇਸ ਸਮੇਂ ਹਸਪਤਾਲ ਵਿੱਚ ਲਾਗ ਨਾਲ ਪ੍ਰਭਾਵਿਤ 2,749 ਲੋਕ ਦਾਖਲ ਹਨ ਅਤੇ 183 ਮਰੀਜਾਂ ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ ਜਿਨ੍ਹਾਂ ਵਿੱਚੋਂ 70 ਮਰੀਜ਼ ਵੈਂਟੀਲੇਟਰ ਤੇ ਹਨ। ਤਾਜ਼ਾ ਅੰਕੜਿਆਂ ਅਨੁਸਾਰ ਵਾਇਰਸ ਨਾਲ 30 ਹੋਰ ਮੌਤਾਂ ਅਤੇ 12,818 ਨਵੇਂ ਮਾਮਲੇ ਵੀ ਦਰਜ ਕੀਤੇ ਗਏ ਹਨ।
- ਵਿਕਟੋਰੀਆ ਵਿੱਚ, 851 ਲੋਕ ਹਸਪਤਾਲ ਵਿੱਚ ਦਾਖਲ ਹਨ ਅਤੇ 106 ਮਰੀਜ਼ ਆਈ ਸੀ ਯੂ ਵਿੱਚ ਹਨ। ਰਾਜ ਵਿੱਚ ਲਾਗ ਨਾਲ 34 ਮੌਤਾਂ ਅਤੇ 11,311 ਨਵੇਂ ਮਾਮਲੇ ਸਾਹਮਣੇ ਆਏ ਹਨ।
- ਕੁਈਨਜ਼ਲੈਂਡ ਵਿੱਚ 868 ਲੋਕ ਹਸਪਤਾਲ ਵਿੱਚ ਹਨ ਅਤੇ 50 ਆਈ ਸੀ ਯੂ ਵਿੱਚ ਹਨ। ਇੱਥੇ 10 ਮੌਤਾਂ ਅਤੇ 7,588 ਨਵੇਂ ਮਾਮਲੇ ਸਾਹਮਣੇ ਆਏ ਹਨ।
- ਦੱਖਣੀ ਆਸਟ੍ਰੇਲੀਆ ਨੇ ਹਸਪਤਾਲ ਵਿਚ 273 ਲੋਕਾਂ ਅਤੇ ਇੰਟੈਂਸਿਵ ਕੇਅਰ ਵਿਚ 22 ਲੋਕਾਂ ਦੀ ਰਿਪੋਰਟ ਕੀਤੀ ਹੈ। ਇੱਥੇ 3 ਮੌਤਾਂ ਅਤੇ 1266 ਨਵੇਂ ਮਾਮਲੇ ਸਾਹਮਣੇ ਆਏ ਹਨ।
- ਤਸਮਾਨੀਆ ਵਿੱਚ 699 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 16 ਲੋਕ ਹਸਪਤਾਲ ਵਿੱਚ ਹਨ ਅਤੇ ਇੱਕ ਵਿਅਕਤੀ ਆਈ ਸੀ ਯੂ ਵਿੱਚ ਦਾਖਲ ਹੈ।
ਆਪਣੀ ਭਾਸ਼ਾ ਵਿੱਚ ਕੋਵਿਡ-19 ਮਹਾਂਮਾਰੀ ਦੇ ਮੌਜੂਦਾ ਉਪਾਵਾਂ ਨੂੰ ਜਾਨਣ ਲਈ ਇੱਥੇ ਜਾਓ।
ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:
ਜਾਣੋ ਕਿ ਤੁਸੀਂ ਆਪਣੇ ਰਾਜ ਜਾਂ ਖੇਤਰ ਵਿੱਚ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।
ਯਾਤਰਾ
ਆਪਣੀ ਭਾਸ਼ਾ ਵਿੱਚ ਯਾਤਰਾ ਅਤੇ ਅੰਤਰਰਾਸ਼ਟਰੀ ਯਾਤਰੀਆਂ ਬਾਰੇ ਜਾਣਕਾਰੀ ਹਾਸਿਲ ਕਰੋ।
ਵਿੱਤੀ ਮਦਦ
ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: ਕੋਵਿਡ-19 ਦੌਰਾਨ ਸਰਵਿਸਿਜ਼ ਆਸਟ੍ਰੇਲੀਆ ਤੋਂ ਭਾਸ਼ਾ ਵਿੱਚ ਮਦਦ ਪ੍ਰਾਪਤ ਕਰੋ।
- sbs.com.au/coronavirus 'ਤੇ 60 ਤੋਂ ਵੱਧ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ ਹਾਸਿਲ ਕਰੋ।
- ਤੁਹਾਡੇ ਰਾਜ ਜਾਂ ਖੇਤਰ ਲਈ ਸੰਬੰਧਿਤ ਦਿਸ਼ਾ-ਨਿਰਦੇਸ਼: ਐਨ ਐਸ ਡਬਲਯੂ, ਵਿਕਟੋਰੀਆ, ਕੁਈਨਜ਼ਲੈਂਡ, ਪੱਛਮੀ ਆਸਟ੍ਰੇਲੀਆ, ਦੱਖਣੀ ਆਸਟ੍ਰੇਲੀਆ, ਨੋਰਦਰਨ ਟੈਰੀਟੋਰੀ, ਏ ਸੀ ਟੀ, ਤਸਮਾਨੀਆ।
- ਤੁਹਾਡੀ ਭਾਸ਼ਾ ਵਿੱਚ ਕੋਵਿਡ-19 ਟੀਕਾਕਰਨ ਬਾਰੇ ਜਾਣਕਾਰੀ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:
ਕੋਵਿਡ-19 ਟੀਕਾਕਰਨ ਸ਼ਬਦਾਵਲੀ
ਮੁਲਾਕਾਤ ਰੀਮਾਈਂਡਰ ਟੂਲ।
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।