Coming Up Mon 9:00 PM  AEST
Coming Up Live in 
Live
Punjabi radio

ਕੋਵਿਡ -19 ਅਪਡੇਟ: ਨਵੇਂ ਕਰੋਨਾ ਮਾਮਲੇ ਆਉਣ ਨਾਲ ਨੋਰਦਰਨ ਟੈਰੀਟੋਰੀ ਵਲੋਂ ਤਾਲਾਬੰਦੀ ਵਿੱਚ ਵਾਧਾ

Kiongozi wa Wilaya ya Kaskazini Michael Gunner, azungumza na waandishi wa habari katika bunge la NT mjini Darwin. Source: AAP Image/Aaron Bunch

ਇਹ 23 ਨਵੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

  • ਨੋਰਦਰਨ ਟੈਰੀਟੋਰੀ ਵਲੋਂ 3 ਨਵੇਂ ਸਥਾਨਕ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿੱਚੋਂ ਪੀੜਤ ,ਇੱਕ ਬੱਚਾ ਵੀ ਹੈ। ਇਨ੍ਹਾਂ ਨਵੀਆਂ ਲਾਗਾਂ ਤੋਂ ਬਾਅਦ ਨੋਰਦਰਨ ਟੈਰੀਟੋਰੀ ਹੁਣ 4 ਦਸੰਬਰ ਤੱਕ ਤਾਲਾਬੰਦੀ ਵਿੱਚ ਰਹੇਗਾ।
  • ਕੁਈਨਜ਼ਲੈਂਡ ਦੀ ਪ੍ਰੀਮੀਅਰ ਅਨਾਸਤਾਸੀਆ ਪਲਾਸਜ਼ੁਕ ਦਾ ਕਹਿਣਾ ਹੈ ਕਿ ਜਦੋਂ ਤੱਕ ਕੁਈਨਜ਼ਲੈਂਡ ਟੀਕਾਕਰਨ ਦੇ 90 ਫੀਸਦੀ ਟੀਚੇ ਨੂੰ ਹਾਸਲ ਨਹੀਂ ਕਰ ਲੈਂਦਾ, ਉਦੋਂ ਤੱਕ ਸਿਡਨੀ ਦੀਆਂ ਯਾਤਰਾਵਾਂ 'ਸਵਾਲ ਤੋਂ ਬਾਹਰ' ਹਨ।
  • ਐਨ ਐਸ ਡਬਲਿਊ ਨੇ ਘਰੇਲੂ ਯਾਤਰੀਆਂ ਲਈ ਟੈਸਟਿੰਗ ਪ੍ਰਣਾਲੀ ਦੇ ਸੁਧਾਰ ਦੀ ਮੰਗ ਕੀਤੀ ਹੈ।
  • ਦੱਖਣੀ ਆਸਟ੍ਰੇਲੀਆ ਨੇ ਐਨ ਐਸ ਡਬਲਿਊ , ਏ ਸੀ ਟੀ ਅਤੇ ਵਿਕਟੋਰੀਆ ਦੇ ਯਾਤਰੀਆਂ ਲਈ ਕੁਆਰੰਟੀਨ-ਮੁਕਤ ਯਾਤਰਾ ਖੋਲ੍ਹ ਦਿੱਤੀ ਹੈ। ਸ਼ੁੱਕਰਵਾਰ ਦੁਪਹਿਰ ਤੋਂ ਹੁਣ ਤੱਕ 43,000 ਯਾਤਰੀਆਂ ਨੇ ਐਂਟਰੀ ਚੈਕ ਵੈੱਬਸਾਈਟ ਰਾਹੀਂ ਅਪਲਾਈ ਕੀਤਾ ਹੈ।
  • 80 ਪ੍ਰਤੀਸ਼ਤ ਤੋਂ ਘੱਟ ਟੀਕਾਕਰਨ ਦਰ ਅਤੇ ਕਮਿਊਨਿਟੀ ਟ੍ਰਾਂਸਮਿਸ਼ਨ ਵਾਲੇ ਸਥਾਨਕ ਖੇਤਰਾਂ ਤੋਂ ਯਾਤਰਾ ਕਰਨ ਵਾਲੇ ਲੋਕਾਂ ਨੂੰ ਅਜੇ ਵੀ ਦੱਖਣੀ ਆਸਟ੍ਰੇਲੀਆ ਵਿੱਚ ਕੁਆਰੰਟੀਨ ਦੀ ਲੋੜ ਹੋਵੇਗੀ।

ਕੋਵਿਡ-19 ਦੇ ਅੰਕੜੇ:

ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 827 ਮਾਮਲੇ ਅਤੇ 19 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 17 ਦਾ ਟੀਕਾਕਰਨ ਨਹੀਂ ਕੀਤਾ ਗਿਆ ਸੀ।

ਐਨ ਐਸ ਡਬਲਯੂ ਵਿੱਚ 173 ਨਵੇਂ ਭਾਈਚਾਰਕ ਮਾਮਲੇ ਅਤੇ ਦੋ ਮੌਤਾਂ ਦਰਜ ਕੀਤੀਆਂ ਗਈਆਂ ਹਨ।

ਏ ਸੀ ਟੀ ਨੇ 19 ਨਵੇਂ ਸਥਾਨਕ ਮਾਮਲੇ ਦਰਜ ਕੀਤੇ ਹਨ।


ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਜਾਣੋ ਕਿ ਤੁਸੀਂ ਆਪਣੇ ਰਾਜ ਜਾਂ ਖੇਤਰ ਵਿੱਚ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

ਯਾਤਰਾ

ਆਪਣੀ ਭਾਸ਼ਾ ਵਿੱਚ ਯਾਤਰਾ ਅਤੇ ਕੋਵਿਡ-19 ਅਤੇ ਦੀ ਅੰਤਰਰਾਸ਼ਟਰੀ ਯਾਤਰੀਆਂ ਬਾਰੇ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: ਕੋਵਿਡ-19 ਦੌਰਾਨ ਸਰਵਿਸਿਜ਼ ਆਸਟ੍ਰੇਲੀਆ ਤੋਂ ਭਾਸ਼ਾ ਵਿੱਚ ਮਦਦ ਪ੍ਰਾਪਤ ਕਰੋ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:

ਕੋਵਿਡ-19 ਟੀਕਾਕਰਨ ਸ਼ਬਦਾਵਲੀ
ਮੁਲਾਕਾਤ ਰੀਮਾਈਂਡਰ ਟੂਲ।


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:

 

This story is also available in other languages.