Coming Up Tue 9:00 PM  AEST
Coming Up Live in 
Live
Punjabi radio

ਕੋਵਿਡ-19 ਅੱਪਡੇਟ: ਨਿਊ ਸਾਊਥ ਵੇਲਜ਼ ਦੇ ਰੋਜ਼ਾਨਾ ਕੇਸ 5000 ਤੋਂ ਪਾਰ ਅਤੇ ਵਿਕਟੋਰੀਆ ਵਲੋਂ ਮਾਸਕ ਆਦੇਸ਼ ਲਾਗੂ

ਇਹ 23 ਦਸੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

  • ਐਨ ਐਸ ਡਬਲਯੂ ਵਿੱਚ ਨਵੇਂ ਕੋਵਿਡ ਕੇਸਾਂ ਦੀ ਸੰਖਿਆ ਪਹਿਲੀ ਵਾਰ 5,000 ਨੂੰ ਪਾਰ ਕਰ ਗਈ ਹੈ - ਆਸਟ੍ਰੇਲੀਆ ਵਿੱਚ ਸਭ ਤੋਂ ਵੱਧ ਰੋਜ਼ਾਨਾ ਕੋਵਿਡ -19 ਦੀ ਗਿਣਤੀ ਲਈ ਇਹ ਇੱਕ ਨਵਾਂ ਰਿਕਾਰਡ ਹੈ।
  • ਐਨ ਐਸ ਡਬਲਯੂ ਸਰਕਾਰ ਲੋਕਾਂ ਦੇ ਘਰ ਦੇ ਮੇਲ ਬਾਕਸ ਵਿੱਚ ਮੁਫਤ ਰੈਪਿਡ ਐਂਟੀਜੇਨ ਟੈਸਟ ਪ੍ਰਦਾਨ ਕਰਨ 'ਤੇ ਵਿਚਾਰ ਕਰ ਰਹੀ ਹੈ ਅਤੇ ਸੰਭਾਵਨਾ ਹੈ ਕਿ ਰਿਟੇਲ ਅਤੇ ਹਾਸਪੀਟੈਲਿਟੀ ਸਥਾਨਾਂ 'ਤੇ ਲਾਜ਼ਮੀ ਕਿਊ-ਆਰ ਚੈੱਕ-ਇਨਾਂ 'ਤੇ ਵਾਪਸੀ ਹੋਵੇਗੀ।
  • ਐਨ ਐਸ ਡਬਲਯੂ ਹੈਲਥ ਦੁਆਰਾ ਸਾਰਿਆਂ ਨੂੰ ਉੱਚ-ਜੋਖਮ ਵਾਲੀਆਂ ਸੈਟਿੰਗਾਂ ਵਿੱਚ ਮਾਸਕ ਪਹਿਨਣ ਦੀ ਤਾਕੀਦ ਕਰਨ ਦੇ ਬਾਵਜੂਦ, ਪ੍ਰੀਮੀਅਰ ਡੋਮਿਨਿਕ ਪੇਰੋਟੈਟ ਅੰਦਰੂਨੀ ਸਥਾਨਾਂ 'ਤੇ ਮਾਸਕ ਪਹਿਨਣ ਦੇ ਆਦੇਸ਼ਾਂ ਨੂੰ ਵਾਪਸ ਲਿਆਉਣ ਤੇ ਹਿਚਕਿਚਾ ਰਹੇ ਹਨ।
  • ਕਾਰਜਕਾਰੀ ਪ੍ਰੀਮੀਅਰ ਜੇਮਸ ਮਰਲੀਨੋ ਨੇ ਘੋਸ਼ਣਾ ਕੀਤੀ ਕਿ ਵਿਕਟੋਰੀਆ ਵਿੱਚ, ਅੱਠ ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਵੀਰਵਾਰ ਨੂੰ ਰਾਤ 11:59 ਵਜੇ ਤੋਂ ਬੰਦ ਸਥਾਨਾਂ ਵਿੱਚ ਮਾਸਕ ਲਾਜ਼ਮੀ ਹੋਣਗੇ।
  • ਕੁਈਨਜ਼ਲੈਂਡ ਵਿੱਚ ਕੋਵਿਡ-19 ਦੇ 369 ਮਾਮਲੇ ਦਰਜ ਕੀਤੇ ਗਏ ਹਨ, ਜੋ ਰਾਜ ਲਈ ਇੱਕ ਦਿਨ ਵਿੱਚ ਨਵਾਂ ਰਿਕਾਰਡ ਹੈ।
  • ਪ੍ਧਾਨ ਮੰਤਰੀ ਸਕਾਟ ਮੌਰੀਸਨ ਨੇ ਬੁੱਧਵਾਰ ਨੂੰ ਰਾਸ਼ਟਰੀ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਕਿਹਾ ਹੈ ਕਿ ਚਿਹਰੇ ਦੇ ਮਾਸਕ ਪਹਿਨਣ 'ਤੇ ਸੰਘੀ ਸਰਕਾਰ ਦਾ ਆਦੇਸ਼ ਹਜੇ ਸੋਚ ਤੋਂ ਬਾਹਰ ਹੈ।
  • ਰੋਜ਼ਾਨਾ ਕੋਵਿਡ -19 ਕੇਸਾਂ ਦੀ ਗਿਣਤੀ 100,000 ਤੋਂ ਉੱਪਰ ਹੋ ਗਈ ਹੈ। ਉੱਧਰ ਯੂ ਕੇ ਦੇ ਪ੍ਰਧਾਨ ਮੰਤਰੀ ਨੇ ਕ੍ਰਿਸਮਸ ਦੀ ਮਿਆਦ ਦੌਰਾਨ ਇੰਗਲੈਂਡ ਵਿੱਚ ਸਖਤ ਨਿਯਮ ਲਾਗੂ ਕਰਨ ਦੀਆਂ ਮੰਗਾਂ ਦਾ ਵਿਰੋਧ ਕੀਤਾ ਹੈ।

ਕੋਵਿਡ-19 ਦੇ ਅੰਕੜੇ:

ਐਨ ਐਸ ਡਬਲਯੂ ਵਿੱਚ 5,715 ਨਵੇਂ ਮਾਮਲੇ ਅਤੇ ਇੱਕ ਮੌਤ ਦਰਜ ਕੀਤੀ ਗਈ  ਹੈ।

ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 2,005 ਮਾਮਲੇ ਅਤੇ 10 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਕੁਈਨਸਲੈਂਡ ਵਿੱਚ 369 ਮਾਮਲੇ , ਏ ਸੀ ਟੀ ਵਿੱਚ 85 ਅਤੇ ਤਸਮਾਨੀਆ ਵਿੱਚ 26 ਮਾਮਲੇ  ਦਰਜ ਕੀਤੇ ਗਏ ਹਨ।

ਆਪਣੀ ਭਾਸ਼ਾ ਵਿੱਚ COVID-19 ਮਹਾਂਮਾਰੀ ਦੇ ਵਰਤਮਾਨ ਉਪਾਵਾਂ ਲਈ, ਇੱਥੇ ਜਾਓ


ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਜਾਣੋ ਕਿ ਤੁਸੀਂ ਆਪਣੇ ਰਾਜ ਜਾਂ ਖੇਤਰ ਵਿੱਚ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

ਯਾਤਰਾ

ਆਪਣੀ ਭਾਸ਼ਾ ਵਿੱਚ ਯਾਤਰਾ ਅਤੇ ਕੋਵਿਡ-19 ਅਤੇ ਦੀ ਅੰਤਰਰਾਸ਼ਟਰੀ ਯਾਤਰੀਆਂ ਬਾਰੇ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: ਕੋਵਿਡ-19 ਦੌਰਾਨ ਸਰਵਿਸਿਜ਼ ਆਸਟ੍ਰੇਲੀਆ ਤੋਂ ਭਾਸ਼ਾ ਵਿੱਚ ਮਦਦ ਪ੍ਰਾਪਤ ਕਰੋ।


 ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:

ਕੋਵਿਡ-19 ਟੀਕਾਕਰਨ ਸ਼ਬਦਾਵਲੀ
ਮੁਲਾਕਾਤ ਰੀਮਾਈਂਡਰ ਟੂਲ।


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:

This story is also available in other languages.