Coming Up Mon 9:00 PM  AEDT
Coming Up Live in 
Live
Punjabi radio

ਕੋਵਿਡ-19 ਅਪਡੇਟ: ਨਿਊ ਸਾਊਥ ਵੇਲਜ਼ ‘ਚ 1,281 ਨਵੇਂ ਮਾਮਲੇ, ਵਿਕਟੋਰੀਆ ਵੱਲੋਂ ਕਿਰਾਏਦਾਰਾਂ ਲਈ ਵਿੱਤੀ ਸਹੂਲਤ

NSW Ambulances park in the receiving bay for the Emergency Department at the Blacktown Hospital in Sydney, Thursday, August 26, 2021. Source: AAP Image/Bianca De March

ਇਹ 6 ਸਤੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

  • ਨਿਊ ਸਾਊਥ ਵੇਲਜ਼ ਵਿੱਚ 41 ਪ੍ਰਤੀਸ਼ਤ ਵਸਨੀਕਾਂ ਵਿੱਚ ਟੀਕਾਕਰਨ ਮੁਕੰਮਲ
  • ਵਿਕਟੋਰੀਆ ਵੱਲੋਂ ਕਿਰਾਏ ਦੇ ਸੰਕਟ ਨਾਲ਼ ਜੂਝਦੇ ਲੋਕਾਂ ਲਈ ਵਿੱਤੀ ਸਹੂਲਤ ਦਾ ਐਲਾਨ
  • ਏ ਸੀ ਟੀ ਨੇ ਐਸਟਰਾਜ਼ੇਨੇਕਾ ਦੇ ਦੂਜੇ ਟੀਕੇ ਲਈ ਸਮਾਂ ਚਾਰ ਤੋਂ ਅੱਠ ਹਫਤਿਆਂ ਦੇ ਵਿਚਕਾਰ ਘਟਾਇਆ
  • ਕੁਈਨਜ਼ਲੈਂਡ ਨੇ ਫਾਈਜ਼ਰ ਟੀਕੇ ਲਾਉਣ ਵਾਲੇ ਡਾਕਟਰਾਂ ਦੀ ਗਿਣਤੀ ਵਧਾਈ 

ਨਿਊ ਸਾਊਥ ਵੇਲਜ਼

ਨਿਊ ਸਾਊਥ ਵੇਲਜ਼ ਵਿੱਚ ਸਿਡਨੀ ਦੇ ਪੱਛਮ ਅਤੇ ਦੱਖਣ-ਪੱਛਮ ਵਿੱਚ 831 ਕੇਸਾਂ ਦੇ ਨਾਲ ਕੁੱਲ 1,281 ਨਵੇਂ ਕੋਵਿਡ ਮਾਮਲੇ ਦਰਜ ਕੀਤੇ ਹਨ। ਪੰਜ ਲੋਕਾਂ ਦੀ ਵਾਇਰਸ ਕਰਕੇ ਮੌਤ ਹੋਈ  ਹੈ।

ਪ੍ਰੀਮੀਅਰ ਗਲੈਡਿਸ ਬੇਰੇਜਿਕਲਿਅਨ ਦਾ ਕਹਿਣਾ ਹੈ ਕਿ ਮਾਡਲਿੰਗ ਦਰਸਾਉਂਦੀ ਹੈ ਕਿ ਰਾਜ ਵਿੱਚ 70 ਪ੍ਰਤੀਸ਼ਤ ਲੋਕਾਂ ਦੇ ਟੀਕੇ ਲਗਾਉਣ ਦੇ ਬਾਵਜੂਦ ਹਸਪਤਾਲਾਂ ਵਿੱਚ ਭਰਤੀ ਸਿਖਰ ਉੱਤੇ ਹੈ ਪਰ ਉਸ ਨਾਲ ਪਾਬੰਦੀਆਂ ਨੂੰ ਸੌਖਾ ਕਰਨ 'ਤੇ ਕੋਈ ਅਸਰ ਨਹੀਂ ਪਵੇਗਾ। ਇਸ ਵੇਲੇ 177 ਕੋਵਿਡ ਮਰੀਜ਼ ਸਖਤ ਦੇਖਭਾਲ ਵਿੱਚ ਹਨ ਜਿਨ੍ਹਾਂ ਵਿੱਚੋਂ 67 ਨੂੰ 'ਵੈਂਟੀਲੇਟਰ' ਉੱਤੇ ਰੱਖਿਆ ਹੋਇਆ ਹੈ।

ਵੈਕਸੀਨ ਬੁੱਕ ਕਰਨ ਲਈ ਕਲਿਕ ਕਰੋ।

ਵਿਕਟੋਰੀਆ

ਵਿਕਟੋਰੀਆ ਵਿੱਚ 246 ਨਵੇਂ ਕੇਸ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 121 ਜਾਣੇ-ਪਛਾਣੇ ਫੈਲਾਅ ਨਾਲ ਜੁੜੇ ਹੋਏ ਹਨ।

ਰਿਹਾਇਸ਼ ਮੰਤਰੀ ਰਿਚਰਡ ਵਾਇਨ ਨੇ ਇੱਕ ਨਵੇਂ ਰਾਹਤ ਪ੍ਰੋਗਰਾਮ ਦਾ ਐਲਾਨ ਕੀਤਾ ਹੈ ਜਿਸ ਤਹਿਤ ਆਪਣੀ 30 ਪ੍ਰਤੀਸ਼ਤ ਤੋਂ ਵੱਧ ਆਮਦਨੀ ਦਾ ਭੁਗਤਾਨ ਕਰਨ ਵਾਲੇ ਕਿਰਾਏਦਾਰਾਂ ਅਤੇ ਕਿਰਾਏ ਵਿੱਚ ਆਪਣੀ ਆਮਦਨੀ ਦਾ 20 ਪ੍ਰਤੀਸ਼ਤ ਜਾਂ ਵੱਧ ਗੁਆਉਣ ਵਾਲੇ ਮਕਾਨ ਮਾਲਕਾਂ ਲਈ ਵਿੱਤੀ ਸਹੂਲਤ ਦਿੱਤੀ ਜਾਵੇਗੀ।

ਇੱਥੇ ਟੈਸਟਿੰਗ ਸਾਈਟਾਂ ਦੀ ਸੂਚੀ ਅਤੇ ਟੀਕਾਕਰਣ ਕੇਂਦਰਾਂ ਦੀ ਸੂਚੀ ਬਾਰੇ ਜਾਣੋ।

alc covid mental health
ALC

ਆਸਟ੍ਰੇਲੀਅਨ ਰਾਜਧਾਨੀ ਖੇਤਰ (ਕੈਨਬਰਾ)

ਏ ਸੀ ਟੀ ਵਿੱਚ 11 ਨਵੇਂ ਕੇਸ ਦਰਜ ਕੀਤੇ ਹਨ, ਜਦੋਂ ਕਿ ਲਾਗ ਦੇ ਦੌਰਾਨ ਘੱਟੋ-ਘੱਟ ਸੱਤ ਲੋਕ ਉਸ ਵੇਲ਼ੇ ਭਾਈਚਾਰੇ ਵਿੱਚ ਸਰਗਰਮ ਸਨ।

ਕੈਨਬਰਾ ਵਾਸੀ ਹੁਣ ਆਪਣੀ ਦੂਜੀ ਐਸਟਰਾਜ਼ੇਨੇਕਾ ਡੋਜ਼/ਟੀਕਾ ਮਾਈਡੀਐਚਆਰ ਪੋਰਟਲ ਦੀ ਵਰਤੋਂ ਕਰਕੇ ਜਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਦੇ ਵਿਚਕਾਰ (02) 5124 7700 'ਤੇ ਫ਼ੋਨ ਕਰਕੇ ਪਹਿਲਾਂ ਬੁਕ ਕਰ ਸਕਦੇ ਹਨ।

ਇੱਥੇ ਟੈਸਟਿੰਗ ਸਾਈਟਾਂ ਦੀ ਸੂਚੀ ਅਤੇ ਟੀਕਾਕਰਣ ਕੇਂਦਰਾਂ ਦੀ ਸੂਚੀ ਬਾਰੇ ਜਾਣੋ।

ਆਸਟ੍ਰੇਲੀਆ ਵਿੱਚ ਪਿਛਲੇ 24 ਘੰਟੇ

  • ਕੁਈਨਜ਼ਲੈਂਡ ਵਿੱਚ 341 ਜਨਰਲ ਪ੍ਰੈਕਟੀਸ਼ਨਰ (ਡਾਕਟਰ) ਇਸ ਵੇਲ਼ੇ ਫਾਈਜ਼ਰ ਦੇ ਕੋਵਿਡ-19 ਟੀਕੇ ਲਾ ਰਹੇ ਹਨ ਅਤੇ ਅਗਲੇ ਕੁਝ ਹਫਤਿਆਂ ਵਿੱਚ 642 ਹੋਰ ਡਾਕਟਰ ਇਸ ਮੁਹਿੰਮ ਵਿੱਚ ਸ਼ਾਮਲ ਹੋਣਗੇ।
  • ਯੂਕੇ ਦੇ ਨਾਲ ਅਦਲਾ-ਬਦਲੀ ਸਮਝੌਤੇ ਤਹਿਤ 500,000 ਫਾਈਜ਼ਰ ਖੁਰਾਕਾਂ ਐਤਵਾਰ 5 ਸਤੰਬਰ ਨੂੰ ਸਿਡਨੀ ਪਹੁੰਚ ਗਈਆਂ ਹਨ।

ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ। ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਸਮਾਰਟ ਟਰੈਵਲਰ ਵੈਬਸਾਈਟ 'ਤੇ ਅਪਡੇਟ ਕੀਤੀ ਜਾਂਦੀ ਹੈ।


Sbs.com.au/coronavirus ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : ਐਨ ਐਸ ਡਬਲਿਊਵਿਕਟੋਰੀਆਕੂਈਨਜ਼ਲੈਂਡਵੈਸਟਰਨ ਆਸਟ੍ਰੇਲੀਆਸਾਊਥ ਆਸਟ੍ਰੇਲੀਆਨਾਰਦਰਨ ਟੈਰੀਟੋਰੀਏਸੀਟੀਤਸਮਾਨੀਆ

ਸਿਹਤ ਵਿਭਾਗ – ਤੁਹਾਡੀ ਭਾਸ਼ਾ ਵਿੱਚ ਟੀਕੇ ਬਾਰੇ ਜਾਣਕਾਰੀ

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। 

This story is also available in other languages.