Coming Up Thu 9:00 PM  AEDT
Coming Up Live in 
Live
Punjabi radio

ਕੋਵਿਡ-19 ਅਪਡੇਟ: ਨਿਊ ਸਾਊਥ ਵੇਲਜ਼ ਪ੍ਰੀਮੀਅਰ ਵੱਲੋਂ ਹਾਲਾਤ ਹੋਰ ਵਿਗੜਣ ਦੀ ਚੇਤਾਵਨੀ, 1431 ਨਵੇਂ ਕੇਸ ਤੇ 12 ਮੌਤਾਂ

People are seen exercising outdoor at Parramatta park in Sydney, Friday, September 3, 2021. Source: AAP Image/Dan Himbrechts

ਇਹ 3 ਸਤੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

  • ਨਿਊ ਸਾਊਥ ਵੇਲਜ਼ ਦੇ ਹਸਪਤਾਲਾਂ ਵਿੱਚ ਹੁਣ ਲਗਭਗ 1,000 ਕੋਵਿਡ ਮਰੀਜ਼

  • ਵਿਕਟੋਰੀਆ ਵਿੱਚ 50,000 ਐਸਟਰਾਜ਼ੇਨੇਕਾ ਬੁਕਿੰਗਜ਼ ਉਪਲਬਧ
  • ਏ ਸੀ ਟੀ ਵਿੱਚ ਕਿਰਾਏ ਦੀਆਂ ਥਾਵਾਂ ਉੱਤੇ ਬੇਦਖਲੀ 'ਤੇ ਬਾਰਾਂ ਹਫਤਿਆਂ ਦੀ ਰੋਕ

ਨਿਊ ਸਾਊਥ ਵੇਲਜ਼

ਨਿਊ ਸਾਊਥ ਵੇਲਜ਼ ਵਿੱਚ 1,431 ਨਵੇਂ ਕੇਸ ਦਰਜ ਕੀਤੇ ਗਏ ਹਨ ਜਦਕਿ ਵਾਇਰਸ ਕਰਕੇ 12 ਮੌਤਾਂ ਹੋਈਆਂ ਹਨ।

ਇਸ ਦੌਰਾਨ ਪ੍ਰੀਮੀਅਰ ਬੇਰੇਜਿਕਲਿਅਨ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਹਫਤਿਆਂ ਵਿੱਚ ਰਾਜ ਦਾ ਡੈਲਟਾ ਸੰਕਟ ਹੋਰ ਗੰਭੀਰ ਹੋ ਸਕਦਾ ਹੈ।

ਹਸਪਤਾਲਾਂ ਵਿੱਚ ਹੁਣ 979 ਕੋਵਿਡ-19 ਮਰੀਜ਼ ਭਾਰਤੀ ਹਨ ਜਿਨ੍ਹਾਂ ਵਿੱਚੋਂ 160 ਇੰਟੈਂਸਿਵ ਕੇਅਰ ਵਿੱਚ ਹਨ ਅਤੇ 63 ਵੈਂਟੀਲੇਟਰਾਂ ਉੱਤੇ ਹਨ। ਸਿਹਤ ਅਧਿਕਾਰੀ ਉਮੀਦ ਕਰ ਰਹੇ ਹਨ ਕਿ ਅਗਲੇ ਪੰਦਰਵਾੜੇ ਵਿੱਚ ਇਹ ਮਾਮਲੇ ਵਧਣਗੇ।

ਵੈਕਸੀਨ ਬੁੱਕ ਕਰਨ ਲਈ ਕਲਿਕ ਕਰੋ ਜਾਂ ਆਪਣੇ ਟੀਕੇ ਦਾ ਸਬੂਤ ਪ੍ਰਾਪਤ ਕਰਨ ਬਾਰੇ ਪਤਾ ਲਗਾਓ।

ਵਿਕਟੋਰੀਆ

ਵਿਕਟੋਰੀਆ ਵਿੱਚ ਅੱਜ 208 ਨਵੇਂ ਕੇਸ ਦਰਜ ਕੀਤੇ ਹਨ ਜਿਨ੍ਹਾਂ ਵਿੱਚੋਂ 96 ਜਾਣੇ-ਪਛਾਣੇ ਫੈਲਾਅ ਨਾਲ ਜੁੜੇ ਹੋਏ ਹਨ। ਇਸ ਦੌਰਾਨ 60 ਦੀ ਉਮਰ ਵਾਲ਼ੇ ਇੱਕ ਆਦਮੀ ਦੀ ਮੌਤ ਹੋ ਗਈ ਹੈ।

ਪ੍ਰੀਮੀਅਰ ਐਂਡਰਿਊਜ਼ ਦਾ ਕਹਿਣਾ ਹੈ ਕਿ 12ਵੀਂ ਦੇ ਵਿਦਿਆਰਥੀਆਂ ਲਈ ਤਰਜੀਹੀ ਟੀਕਾਕਰਣ ਪ੍ਰੋਗਰਾਮ ਅਗਲੇ ਮੰਗਲਵਾਰ 7 ਸਤੰਬਰ ਨੂੰ ਸ਼ੁਰੂ ਹੋਵੇਗਾ ਜਦੋਂਕਿ 12 ਸਾਲ ਦੇ ਬੱਚੇ ਫਾਈਜ਼ਰ ਕੋਵਿਡ-19 ਟੀਕੇ ਲਈ ਅਗਲਾ ਤਰਜੀਹੀ ਸਮੂਹ ਹੋਣਗੇ।

ਇੱਥੇ ਟੈਸਟਿੰਗ ਸਾਈਟਾਂ ਦੀ ਸੂਚੀ ਅਤੇ ਟੀਕਾਕਰਣ ਕੇਂਦਰਾਂ ਦੀ ਸੂਚੀ ਬਾਰੇ ਜਾਣੋ।

alc covid mental health
ALC

ਆਸਟ੍ਰੇਲੀਅਨ ਰਾਜਧਾਨੀ ਖੇਤਰ (ਕੈਨਬਰਾ)

ਏ ਸੀ ਟੀ ਨੇ 18 ਨਵੇਂ ਮਾਮਲੇ ਦਰਜ ਕੀਤੇ ਹਨਜਿੰਨਾ ਵਿਚੋਂ 15 ਲਾਗ ਦੇ ਦੌਰਾਨ ਭਾਈਚਾਰੇ ਵਿੱਚ ਸਰਗਰਮ ਸਨ।

ਸਰਕਾਰ ਨੇ ਤਾਲਾਬੰਦੀ ਕਾਰਨ ਆਮਦਨੀ ਦੇ ਘਾਟੇ ਜਾਂ ਕੰਮ ਦੇ ਘੰਟਿਆਂ ਕਾਰਨ ਵਿੱਤੀ ਪ੍ਰੇਸ਼ਾਨੀ ਝੱਲਦੇ ਕਿਰਾਏਦਾਰਾਂ ਲਈ ਕਿਰਾਏ ਦੇ ਬਕਾਏ ਲਈ ਬੇਦਖਲੀ ਉੱਤੇ ਬਾਰਾਂ ਹਫਤਿਆਂ ਦੀ ਰੋਕ ਲਗਾ ਦਿੱਤੀ ਹੈ।

ਇੱਥੇ ਟੈਸਟਿੰਗ ਸਾਈਟਾਂ ਦੀ ਸੂਚੀ ਅਤੇ ਟੀਕਾਕਰਣ ਕੇਂਦਰਾਂ ਦੀ ਸੂਚੀ ਬਾਰੇ ਜਾਣੋ।

ਆਸਟ੍ਰੇਲੀਆ ਵਿੱਚ ਪਿਛਲੇ 24 ਘੰਟੇ

  • ਸੋਮਵਾਰ 6 ਸਤੰਬਰ ਤੋਂ ਕੁਈਨਜ਼ਲੈਂਡ ਵਿੱਚ ਹੋਟਲ ਦੀ ਸਮਰੱਥਾ ਦੇ ਮੁੱਦਿਆਂ ਕਾਰਨ ਰਾਜ ਦੇ ਆਉਣ ਤੋਂ ਰੋਕ ਲਾਉਣ ਬਾਅਦ ਹੁਣ ਹੋਟਲ ਕੁਆਰੰਟੀਨ ਵਿੱਚ 680 ਕਮਰੇ ਉਪਲਬਧ ਹੋਣਗੇ।

  • ਇੱਕ ਤਰਜੀਹੀ ਸਮੂਹ ਹੋਣ ਦੇ ਬਾਵਜੂਦ, ਸਿਰਫ 20 ਪ੍ਰਤੀਸ਼ਤ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਦੇ 16 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲੋੜ੍ਹੀਂਦੇ ਦੋ ਟੀਕੇ ਲਾਏ ਗਏ ਹਨ।
  • ਕਾਰਜਕਾਰੀ ਪ੍ਰੀਮੀਅਰ ਜੇਰੇਮੀ ਰੌਕਲੀਫ ਨੇ ਤਸਮਾਨੀਆ ਵਿੱਚ ਸਿਹਤ ਸੰਭਾਲ ਕਰਮਚਾਰੀਆਂ ਲਈ ਲਾਜ਼ਮੀ ਟੀਕੇ ਲਗਾਉਣਦਾ ਐਲਾਨ ਕੀਤਾ ਹੈ।

ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ। ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਸਮਾਰਟ ਟਰੈਵਲਰ ਵੈਬਸਾਈਟ 'ਤੇ ਅਪਡੇਟ ਕੀਤੀ ਜਾਂਦੀ ਹੈ।


Sbs.com.au/coronavirus ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : ਐਨ ਐਸ ਡਬਲਿਊਵਿਕਟੋਰੀਆਕੂਈਨਜ਼ਲੈਂਡਵੈਸਟਰਨ ਆਸਟ੍ਰੇਲੀਆਸਾਊਥ ਆਸਟ੍ਰੇਲੀਆਨਾਰਦਰਨ ਟੈਰੀਟੋਰੀਏਸੀਟੀਤਸਮਾਨੀਆ

ਸਿਹਤ ਵਿਭਾਗ – ਤੁਹਾਡੀ ਭਾਸ਼ਾ ਵਿੱਚ ਟੀਕੇ ਬਾਰੇ ਜਾਣਕਾਰੀ

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।