Coming Up Tue 9:00 PM  AEST
Coming Up Live in 
Live
Punjabi radio

ਕੋਵਿਡ-19 ਅੱਪਡੇਟ: ਨਿਊ ਸਾਊਥ ਵੇਲਜ਼ ਵਿੱਚ ਓਮਿਕਰੋਨ ਨਾਲ ਪਹਿਲੀ ਮੌਤ ਦਰਜ ਅਤੇ ਟੈਸਟਿੰਗ ਪ੍ਰਣਾਲੀ 'ਤੇ ਭਾਰੀ ਦਬਾਅ

Queues for Covid-19 tests at Bondi Beach, Sydney Source: AAP/Mick Tsikas

ਇਹ 27 ਦਸੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

  • ਐਨ ਐਸ ਡਬਲਿਯੂ ਨੇ ਪਹਿਲੀ ਓਮੀਕਰੋਨ ਕੋਵਿਡ-19 ਮੌਤ ਦਰਜ ਕੀਤੀ ਹੈ।
  • ਸਿਹਤ ਸੰਭਾਲ ਪ੍ਰਣਾਲੀ 'ਤੇ ਦਬਾਅ ਨੂੰ ਦੂਰ ਕਰਨ ਲਈ, ਰਾਜ ਸਰਕਾਰਾਂ ਆਸਟ੍ਰੇਲੀਅਨਾਂ ਨੂੰ ਜ਼ਰੂਰੀ ਲੋੜ ਪੈਣ ਤੋਂ ਬਿਨਾਂ ਕੋਵਿਡ-19 ਟੈਸਟਿੰਗ ਸਾਈਟਾਂ ਅਤੇ ਐਮਰਜੈਂਸੀ ਵਿਭਾਗਾਂ 'ਤੇ ਜਾਣ ਤੋਂ ਰੋਕਣ ਦੀਆਂ ਤਾਕੀਦਾਂ ਕਰ ਰਹੀਆਂ ਹਨ ।
  • ਐਨ ਐਸ ਡਬਲਿਯੂ ਹੈਲਥ ਸਿਰਫ਼ ਉਨ੍ਹਾਂ ਲਈ ਪੀ ਸੀ ਆਰ ਟੈਸਟਿੰਗ ਨੂੰ ਉਤਸ਼ਾਹਿਤ ਕਰਦਾ ਹੈ ਜਿਨ੍ਹਾਂ ਵਿੱਚ ਕੋਵਿਡ -19 ਦੇ ਲੱਛਣ ਹਨ ਜਾਂ ਜਿਨ੍ਹਾਂ ਨੂੰ ਅਜਿਹਾ ਕਰਨ ਲਈ ਨਿਰਦੇਸ਼ ਮਿਲਿਆ ਹੈ।
  • ਕੁਝ ਨਜ਼ਦੀਕੀ ਸੰਪਰਕਾਂ ਨੂੰ ਆਪਣੇ ਆਪ ਨੂੰ ਆਈਸੋਲੇਸ਼ਨ ਤੋਂ ਮੁਕਤ ਕਰਨ ਲਈ ਤੇਜ਼ੀ ਨਾਲ ਐਂਟੀਜੇਨ ਟੈਸਟਿੰਗ ਦੀ ਵਰਤੋਂ ਕਰਦਿਆਂ ਵੇਖਦੇ ਹੋਏ, ਵਿਕਟੋਰੀਆ ਦੀ ਸਰਕਾਰ ਵਰਤਮਾਨ ਟੈਸਟਿੰਗ ਪ੍ਰਣਾਲੀ ਵਿੱਚ ਤਬਦੀਲੀਆਂ 'ਤੇ ਵਿਚਾਰ ਕਰ ਰਹੀ ਹੈ।
  • ਪੱਬਾਂ, ਰੈਸਟੋਰੈਂਟਾਂ ਅਤੇ ਕਲੱਬਾਂ ਵਿੱਚ ਨਵੀਂ ਘਣਤਾ ਸੀਮਾਵਾਂ ਦੇ ਨਾਲ-ਨਾਲ ਅੱਜ ਐਨ ਐਸ ਡਬਲਿਯੂ ਵਿੱਚ ਲਾਜ਼ਮੀ ਕਿਊ ਆਰ ਚੈੱਕ-ਇਨ ਵਾਪਸ ਆ ਗਏ ਹਨ।
  • ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਹੋਰ ਕੋਵਿਡ-19 ਪਾਬੰਦੀਆਂ ਦੀ ਘੋਸ਼ਣਾ ਕੀਤੀ ਜਿਸ ਵਿੱਚ ਸਥਾਨ ਦੀ ਘਣਤਾ ਅਤੇ ਘਰੇਲੂ ਵਿਜ਼ਿਟਰਾਂ ਦੀ ਗਿਣਤੀ ਵਿੱਚ ਬਦਲਾਅ ਸ਼ਾਮਲ ਹਨ।
  • ਸਾਊਥ ਆਸਟ੍ਰੇਲੀਆ ਆਉਣ ਵਾਲੇ ਲੋਕਾਂ ਲਈ ਲਾਜ਼ਮੀ ਪੀ ਸੀ ਆਰ ਟੈਸਟਾਂ ਨੂੰ ਰੱਦ ਕਰਦਾ ਹੈ।
  • ਇੰਗਲੈਂਡ ਦੇ ਟੂਰਿੰਗ ਗਰੁੱਪ ਦੇ ਚਾਰ ਮੈਂਬਰਾਂ ਦੇ ਵਾਇਰਸ ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ਕ੍ਰਿਕੇਟ ਦੀ ਐਸ਼ੇਜ਼ ਸੀਰੀਜ਼ ਖ਼ਤਰੇ ਵਿੱਚ ਹੈ।
  • ਯੂਕੇ ਵਿੱਚ ਨਵੀਆਂ ਪਾਬੰਦੀਆਂ ਲਾਗੂ ਹੋ ਗਈਆਂ ਹਨ ਕਿਉਂਕਿ ਵੇਲਜ਼, ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਵੱਧ ਰਹੇ ਕੋਵਿਡ-19 ਕੇਸਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਅਤੇ ਇੰਗਲੈਂਡ 'ਸਰਕਟ-ਬ੍ਰੇਕਰ' ਤਾਲਾਬੰਦੀ ਬਾਰੇ ਵਿਚਾਰ ਕਰ ਰਿਹਾ ਹੈ।

ਕੋਵਿਡ-19 ਦੇ ਅੰਕੜੇ:

ਐਨ ਐਸ ਡਬਲਯੂ ਵਿੱਚ 6,324 ਨਵੇਂ ਮਾਮਲੇ ਅਤੇ 3 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 1,999 ਮਾਮਲੇ ਅਤੇ 3 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਕੁਈਨਸਲੈਂਡ ਵਿੱਚ 5784 ਮਾਮਲੇ, ਏ ਸੀ ਟੀ ਵਿੱਚ 189 ਅਤੇ ਸਾਊਥ ਆਸਟ੍ਰੇਲੀਆ ਵਿੱਚ 774 ਮਾਮਲੇ ਦਰਜ ਕੀਤੇ ਗਏ ਹਨ।

ਤਸਮਾਨੀਆ ਵਿੱਚ 35 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

ਆਪਣੀ ਭਾਸ਼ਾ ਵਿੱਚ COVID-19 ਮਹਾਂਮਾਰੀ ਦੇ ਵਰਤਮਾਨ ਉਪਾਵਾਂ ਲਈ, ਇੱਥੇ ਜਾਓ


 ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਜਾਣੋ ਕਿ ਤੁਸੀਂ ਆਪਣੇ ਰਾਜ ਜਾਂ ਖੇਤਰ ਵਿੱਚ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

ਯਾਤਰਾ

ਆਪਣੀ ਭਾਸ਼ਾ ਵਿੱਚ ਯਾਤਰਾ ਅਤੇ ਕੋਵਿਡ-19 ਅਤੇ ਦੀ ਅੰਤਰਰਾਸ਼ਟਰੀ ਯਾਤਰੀਆਂ ਬਾਰੇ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: ਕੋਵਿਡ-19 ਦੌਰਾਨ ਸਰਵਿਸਿਜ਼ ਆਸਟ੍ਰੇਲੀਆ ਤੋਂ ਭਾਸ਼ਾ ਵਿੱਚ ਮਦਦ ਪ੍ਰਾਪਤ ਕਰੋ।


 



ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:

ਕੋਵਿਡ-19 ਟੀਕਾਕਰਨ ਸ਼ਬਦਾਵਲੀ
ਮੁਲਾਕਾਤ ਰੀਮਾਈਂਡਰ ਟੂਲ।


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:

This story is also available in other languages.