Coming Up Mon 9:00 PM  AEDT
Coming Up Live in 
Live
Punjabi radio

ਕੋਵਿਡ -19 ਅਪਡੇਟ: ਨਿਊ ਸਾਊਥ ਵੇਲਜ਼ ਵੱਲੋਂ ਹੋਟਲ ਕੁਆਰੰਟੀਨ ਅਤੇ ਘਰੇਲੂ ਇਕਾਂਤਵਾਸ ਨੂੰ ਖਤਮ ਕਰਨ ਦਾ ਐਲਾਨ

From Tuesday, Victoria will scrap quarantine requirements for the fully vaccinated in NSW. Source: AAP

ਇਹ 15 ਅਕਤੂਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

  • ਐਨ ਐਸ ਡਬਲਯੂ 1 ਨਵੰਬਰ ਤੋਂ ਪੂਰੀ ਤਰ੍ਹਾਂ ਟੀਕਾਕਰਣ ਵਾਲੇ ਯਾਤਰੀਆਂ ਲਈ ਕੁਆਰੰਟੀਨ ਜ਼ਰੂਰਤਾਂ ਨੂੰ ਕਰੇਗਾ ਖਤਮ। 
  • ਵਿਕਟੋਰੀਆ ਪੂਰੀ ਤਰ੍ਹਾਂ ਟੀਕਾਕਰਣ ਵਾਲੇ ਐਨ ਐਸ ਡਬਲਯੂ ਵਾਸੀਆਂ ਲਈ ਕੁਆਰੰਟੀਨ ਦੀਆਂ ਜ਼ਰੂਰਤਾਂ ਨੂੰ ਕਰੇਗਾ ਖਤਮ। 
  • ਐਨ ਐਸ ਡਬਲਯੂ ਦੇ ਅੰਦਰ ਖੇਤਰੀ ਯਾਤਰਾ ਵਿੱਚ 1 ਨਵੰਬਰ ਤੱਕ ਦੇਰੀ। 

ਨਿਊ ਸਾਊਥ ਵੇਲਜ਼

ਨਿਊ ਸਾਊਥ ਵੇਲਜ਼ ਵਿੱਚ 399 ਨਵੇਂ ਸਥਾਨਕ ਕੋਰੋਨਾਵਾਇਰਸ ਮਾਮਲੇ ਅਤੇ ਤਿੰਨ ਮੌਤਾਂ ਦਰਜ ਕੀਤੀਆਂ ਗਈਆਂ ਹਨ। 

ਪ੍ਰੀਮੀਅਰ ਡੋਮਿਨਿਕ ਪੈਰੋਟੇਟ ਨੇ ਪੁਸ਼ਟੀ ਕੀਤੀ ਕਿ ਸੋਮਵਾਰ ਨੂੰ ਰਾਜ ਦੇ 80 ਪ੍ਰਤੀਸ਼ਤ ਡਬਲ ਡੋਜ਼ ਟੀਕਾਕਰਣ ਦੇ ਬਾਅਦ ਕੁਝ ਪਾਬੰਦੀਆਂ ਸੌਖਿਆਂ ਹੋ ਜਾਣਗੀਆਂ। 

ਉਨ੍ਹਾਂ ਕਿਹਾ ਕਿ ਉੱਚ ਪੱਧਰੀ ਟੀਕਾਕਰਣ ਦਾ ਮਤਲਬ ਇਹ ਹੈ ਕਿ ਦੋਹਰੀ ਖੁਰਾਕ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਅਤੇ ਸਥਾਨਕ ਲੋਕਾਂ ਲਈ 1 ਨਵੰਬਰ ਤੋਂ ਹੋਟਲ ਕੁਆਰੰਟੀਨ ਅਤੇ ਘਰੇਲੂ ਇਕਾਂਤਵਾਸ ਨੂੰ ਰੋਕਿਆ ਜਾ ਸਕਦਾ ਹੈ। ਯਾਤਰੀਆਂ ਨੂੰ ਉਡਾਣਾਂ ਵਿੱਚ ਸਵਾਰ ਹੋਣ ਤੋਂ ਪਹਿਲਾਂ ਇੱਕ ਨਕਾਰਾਤਮਕ ਪੀਸੀਆਰ ਟੈਸਟ ਦੀ ਜ਼ਰੂਰਤ ਹੋਏਗੀ। ਹਾਸਿਲ ਕੀਤੇ ਗਏ ਟੀਕੇ ਨੂੰ ਟੀਜੀਏ ਦੁਆਰਾ ਮਾਨਤਾ ਪ੍ਰਾਪਤ ਹੋਣਾ ਲਾਜ਼ਮੀ ਰੱਖਿਆ ਗਿਆ ਹੈ। ਵਾਪਸ ਆਉਣ ਵਾਲੇ ਆਸਟ੍ਰੇਲੀਆਈ ਨਾਗਰਿਕਾਂ ਨੂੰ ਤਰਜੀਹ ਦਿੱਤੀ ਜਾਵੇਗੀ। 

ਖੇਤਰੀ ਯਾਤਰਾ 1 ਨਵੰਬਰ ਤੱਕ ਦੇਰੀ ਨਾਲ ਸ਼ੁਰੂ ਹੋਵੇਗੀ। 

ਆਪਣੀ ਵੈਕਸੀਨ ਮੁਲਾਕਾਤ ਅੱਜ ਹੀ ਬੁੱਕ ਕਰਨ ਲਈ ਇਥੇ ਕਲਿਕ ਕਰੋ।

ਵਿਕਟੋਰੀਆ

ਵਿਕਟੋਰੀਆ ਅਗਲੇ ਮੰਗਲਵਾਰ ਤੋਂ ਐਨ ਐਸ ਡਬਲਯੂ ਤੋਂ ਆਉਣ ਵਾਲੇ ਪੂਰੀ ਤਰ੍ਹਾਂ ਟੀਕਾਕਰਣ ਹਾਸਿਲ ਲੋਕਾਂ ਲਈ ਲਾਜ਼ਮੀ ਕੁਆਰੰਟੀਨ ਜ਼ਰੂਰਤਾਂ ਨੂੰ ਖਤਮ ਕਰ ਦੇਵੇਗਾ। 

ਰਾਜ ਵਿੱਚ 2,179 ਨਵੇਂ ਕੋਵਿਡ -19 ਮਾਮਲੇ ਅਤੇ ਛੇ ਮੌਤਾਂ ਦਰਜ ਕੀਤੀਆਂ ਗਈਆਂ ਹਨ। ਰਾਜ ਵਿੱਚ ਪਹੁੰਚਣ ਦੇ 72 ਘੰਟਿਆਂ ਦੇ ਅੰਦਰ ਯਾਤਰੀਆਂ ਦਾ ਨਕਾਰਾਤਮਕ ਟੈਸਟ ਆਇਆ ਹੋਣਾ ਚਾਹੀਦਾ ਹੈ। 

ਅਧਿਕਾਰਤ ਕਰਮਚਾਰੀਆਂ ਲਈ ਹੁਣ ਇੱਕ ਲਾਜ਼ਮੀ ਕੋਵਿਡ -19 ਟੀਕਾ ਆਦੇਸ਼ ਲਾਗੂ ਹੈ, ਸਾਰਿਆਂ ਨੂੰ ਹੁਣ ਸਾਈਟ ਤੇ ਕੰਮ ਕਰਦੇ ਰਹਿਣ ਲਈ ਆਪਣੀ ਪਹਿਲੀ ਖੁਰਾਕ ਜਾਂ ਇੱਕ ਨਿਰਧਾਰਤ ਬੁਕਿੰਗ ਦੀ ਜ਼ਰੂਰਤ ਹੋਵੇਗੀ। 

ਇਥੇ ਆਪਣੇ ਨੇੜੇ ਟੀਕਾਕਰਣ ਕੇਂਦਰਾਂ ਬਾਰੇ ਜਾਣੋ।

ਆਸਟ੍ਰੇਲੀਅਨ ਰਾਜਧਾਨੀ ਖੇਤਰ

ਏ ਸੀ ਟੀ ਵਿੱਚ ਸਥਾਨਕ ਤੌਰ 'ਤੇ 35 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਇਸ ਪ੍ਰਕੋਪ ਦੇ ਕੁੱਲ ਮਾਮਲਿਆਂ ਦੀ ਗਿਣਤੀ 1,394 ਹੋ ਗਈ ਹੈ। 70 ਦੇ ਦਹਾਕੇ ਦੀ ਇੱਕ ਔਰਤ ਦੀ ਬਿਰਧ ਦੇਖਭਾਲ ਸਹੂਲਤ ਵਿੱਚ ਮੌਤ ਹੋ ਗਈ ਹੈ। 

ਇੱਥੇ ਆਪਣਾ ਕੋਵਿਡ -19 ਟੀਕਾਕਰਣ ਬੁੱਕ ਕਰਨ ਬਾਰੇ ਜਾਣੋ। 

ਆਸਟ੍ਰੇਲੀਆ ਦੇ ਆਲੇ ਦੁਆਲੇ ਪਿਛਲੇ 24 ਘੰਟੇ

  • ਲਗਭਗ 97 ਪ੍ਰਤੀਸ਼ਤ ਦੀ ਸ਼ੁੱਧ ਨਤੀਜੇ ਦੇਣ ਵਾਲੀਆਂ ਤਿੰਨ ਕੋਵਿਡ -19 ਸਵੈ-ਜਾਂਚ ਕਿੱਟਾਂ 1 ਨਵੰਬਰ ਨੂੰ ਫਾਰਮੇਸੀ ਦੀਆਂ ਸ਼ੈਲਫਾਂ 'ਤੇ ਆਉਣਗੀਆਂ। 
  • ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਦਾ ਕਹਿਣਾ ਹੈ ਕਿ ਐਨ ਐਸ ਡਬਲਯੂ, ਵਿਕਟੋਰੀਆ ਅਤੇ ਏ ਸੀ ਟੀ ਵਿੱਚ ਤਾਲਾਬੰਦੀ ਕਾਰਨ ਸਤੰਬਰ ਵਿੱਚ ਹੋਰ 138,000 ਨੌਕਰੀਆਂ ਜਾ ਚੁੱਕੀਆਂ ਹਨ।

 

ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ। ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਸਮਾਰਟ ਟਰੈਵਲਰ ਵੈਬਸਾਈਟ 'ਤੇ ਅਪਡੇਟ ਕੀਤੀ ਜਾਂਦੀ ਹੈ।


Sbs.com.au/coronavirus ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : ਐਨ ਐਸ ਡਬਲਿਊਵਿਕਟੋਰੀਆਕੂਈਨਜ਼ਲੈਂਡਵੈਸਟਰਨ ਆਸਟ੍ਰੇਲੀਆਸਾਊਥ ਆਸਟ੍ਰੇਲੀਆਨਾਰਦਰਨ ਟੈਰੀਟੋਰੀਏਸੀਟੀਤਸਮਾਨੀਆ

ਸਿਹਤ ਵਿਭਾਗ – ਤੁਹਾਡੀ ਭਾਸ਼ਾ ਵਿੱਚ ਟੀਕੇ ਬਾਰੇ ਜਾਣਕਾਰੀ

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। 

This story is also available in other languages.