Coming Up Mon 9:00 PM  AEDT
Coming Up Live in 
Live
Punjabi radio

ਕੋਵਿਡ -19 ਅਪਡੇਟ: ਨਿਊ ਸਾਊਥ ਵੇਲਜ਼ ਵੱਲੋਂ ਪਾਬੰਦੀਆਂ ਹਟਾਉਣ ਦੀ ਰੂਪ ਰੇਖਾ ਪੇਸ਼

Members of the public wait in line at a Covid-19 vaccine pop-up vaccination clinic at Marrickville, Sydney, Thursday, September 9, 2021. Source: AAP Image/Joel Carrett

ਇਹ 9 ਸਤੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

  • ਖੇਤਰੀ ਐਨ ਐਸ ਡਬਲਯੂ ਦੇ ਕੁਝ ਹਿੱਸਿਆਂ ਵਿੱਚ ਤਾਲਾਬੰਦੀ ਹਟੀ। 
  • ਪੁਲਿਸ ਖੇਤਰੀ ਵਿਕਟੋਰੀਆ ਦੀ ਅਣਅਧਿਕਾਰਤ ਯਾਤਰਾ ਨੂੰ ਰੋਕਣ ਲਈ ਤਿਆਰ। 
  • ਏ ਸੀ ਟੀ ਨੇ ਚੈੱਕ-ਇਨ ਸੀ ਬੀ ਆਰ ਐਪ ਨੂੰ ਬਦਲਿਆ। 
  • ਕੁਈਨਜ਼ਲੈਂਡ ਨੇ ਸਥਾਨਕ ਤੌਰ 'ਤੇ ਇੱਕ ਨਵਾਂ ਮਾਮਲਾ ਕੀਤਾ ਦਰਜ।    

ਨਿਊ ਸਾਊਥ ਵੇਲਜ਼

ਐਨ ਐਸ ਡਬਲਯੂ ਵਿੱਚ ਸਥਾਨਕ ਤੌਰ 'ਤੇ 1,405 ਨਵੇਂ ਮਾਮਲੇ ਅਤੇ ਸੱਤ ਮੌਤਾਂ ਦਰਜ ਕੀਤੀਆਂ ਗਈਆਂ ਹਨ। 

ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਸੋਮਵਾਰ ਤੋਂ ਐਨ ਐਸ ਡਬਲਯੂ ਦੁਆਰਾ ਬਾਲਗਾਂ ਲਈ 70 ਪ੍ਰਤੀਸ਼ਤ ਦੋਹਰਾ ਟੀਕਾਕਰਣ ਟੀਚਾ ਪਾਸ ਕਰਨ ਤੋਂ ਬਾਅਦ ਕੋਵਿਡ -19 ਟੀਕੇ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਕਰਨ ਵਾਲਿਆਂ ਲਈ ਪਾਬੰਦੀਆਂ ਹਟਾਉਣ ਦੀ ਰੂਪ ਰੇਖਾ ਪੇਸ਼ ਕੀਤੀ ਹੈ। 

ਘਰ ਵਿੱਚ ਹੀ ਰਹਿਣ ਦਾ ਨਿਯਮ ਹੁਣ ਲਾਗੂ ਨਹੀਂ ਹੋਵੇਗਾ, ਅਤੇ ਉਸ ਘਰ ਵਿੱਚ ਪੰਜ ਮਹਿਮਾਨਾਂ ਨੂੰ ਆਗਿਆ ਦਿੱਤੀ ਜਾਏਗੀ ਜਿੱਥੇ  ਸਾਰਿਆਂ ਨੂੰ ਟੀਕਾ ਲੱਗ ਚੁੱਕਾ ਹੈ। ਪ੍ਰਾਹੁਣਚਾਰੀ ਦੇ ਸਥਾਨ, ਪ੍ਰਚੂਨ ਸਟੋਰ, ਖੇਡ ਸਹੂਲਤਾਂ ਅਤੇ ਵਿਅਕਤੀਗਤ ਸੇਵਾਵਾਂ ਜਿਵੇਂ ਕਿ ਹੇਅਰ ਡ੍ਰੈਸਰ ਅਤੇ ਨਹੁੰ ਸੈਲੂਨ ਪ੍ਰਤੀ ਵਿਅਕਤੀ 4 ਵਰਗ ਮੀਟਰ ਦੇ ਨਿਯਮ ਦੇ ਤਹਿਤ ਦੁਬਾਰਾ ਖੁੱਲ੍ਹਣਗੇ।

ਖੇਤਰੀ ਐਨ ਐਸ ਡਬਲਯੂ ਦੇ ਕੁਝ ਹਿੱਸੇ ਜਿਥੇ ਕਿ ਪਿਛਲੇ ਘੱਟੋ-ਘੱਟ 14 ਦਿਨਾਂ ਤੋਂ ਲਾਗ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ ਲਈ 11 ਸਤੰਬਰ ਤੋਂ ਤਾਲਾਬੰਦੀ ਖਤਮ ਹੋ ਜਾਵੇਗੀ। 

ਆਪਣੀ ਵੈਕਸੀਨ ਮੁਲਾਕਾਤ ਅੱਜ ਹੀ ਬੁੱਕ ਕਰਨ ਲਈ ਇਥੇ ਕਲਿਕ ਕਰੋ।

ਵਿਕਟੋਰੀਆ

ਵਿਕਟੋਰੀਆ ਨੇ ਸਥਾਨਕ ਤੌਰ 'ਤੇ 324  ਨਵੇਂ ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ਵਿੱਚੋਂ 107 ਮਾਮਲੇ ਜਾਣੇ -ਪਛਾਣੇ ਪ੍ਰਕੋਪ ਨਾਲ ਜੁੜੇ ਹੋਏ ਹਨ। 

ਵਿਕਟੋਰੀਆ ਪੁਲਿਸ ਮੈਲਬੌਰਨ ਦੇ ਵਸਨੀਕਾਂ ਨੂੰ ਖੇਤਰੀ ਖੇਤਰ ਵੱਲ ਜਾਣ ਤੋਂ ਰੋਕਣ ਲਈ ਆਪਣੀ ਮੌਜੂਦਗੀ ਵਧਾਏਗੀ ਕਿਓਂਕਿ ਖੇਤਰੀ ਖੇਤਰ ਵਿੱਚ 9 ਸਤੰਬਰ ਤੋਂ ਤਾਲਾਬੰਦੀ ਪਬੰਦੀਨ ਅਸਾਨ ਹੋ ਰਹੀਆਂ ਹਨ। 

ਨਿਯਮਾਂ ਦੀ ਉਲੰਘਣਾ ਕਰਨ ਅਤੇ ਖੇਤਰੀ ਖੇਤਰਾਂ ਦੀ ਅਣਅਧਿਕਾਰਤ ਯਾਤਰਾ ਕਰਨ ਤੇ $5,5000 ਤੱਕ ਜੁਰਮਾਨਾ ਹੋ ਸਕਦਾ ਹੈ। 

ਇਥੇ ਆਪਣੇ ਨੇੜੇ ਟੀਕਾਕਰਣ ਕੇਂਦਰਾਂ ਬਾਰੇ ਜਾਣੋ। 

ਆਸਟ੍ਰੇਲੀਅਨ ਰਾਜਧਾਨੀ ਖੇਤਰ

ਏ ਸੀ ਟੀ ਨੇ ਸਥਾਨਕ ਤੌਰ 'ਤੇ 15 ਨਵੇਂ ਮਾਮਲੇ ਦਰਜ ਕੀਤੇ ਹਨ, ਜਦੋਂ ਕਿ ਘੱਟੋ-ਘੱਟ 8 ਮਾਮਲੇ ਛੂਤਕਾਰੀ ਹੋਣ ਦੌਰਾਨ ਕਮਿਊਨਿਟੀ ਵਿੱਚ ਸ਼ਾਮਲ ਸਨ। 

ਚੈੱਕ ਇਨ ਸੀ ਬੀ ਆਰ ਐਪ ਦਾ ਨਵੀਨਤਮ ਅਪਡੇਟ ਉਨ੍ਹਾਂ ਲੋਕਾਂ ਨੂੰ ਨੋਟੀਫਿਕੇਸ਼ਨ ਭੇਜਣ ਦੀ ਆਗਿਆ ਦਿੰਦਾ ਹੈ ਜਿਨ੍ਹਾਂ ਨੇ ਐਕਸਪੋਜ਼ਰ ਸਾਈਟ ਤੇ ਚੈੱਕ ਇਨ ਕੀਤਾ ਹੈ ਅਤੇ ਨਾਲ ਹੀ, ਹਰ ਕੋਈ ਜਿਸ ਕੋਲ ਸਮਾਰਟਫੋਨ ਨਹੀਂ ਹੈ ਲਈ ਇੱਕ ਕਿਉ ਆਰ ਕੋਡ ਵਾਲਾ ਕਾਰਡ ਵੀ ਉਪਲਬਧ ਹੈ। 

ਆਪਣੀ ਟੀਕਾਕਰਣ ਮੁਲਾਕਾਤ ਬੁੱਕ ਕਰਨ ਲਈ ਇੱਥੇ ਕਲਿਕ ਕਰੋ। 

ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ। ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਸਮਾਰਟ ਟਰੈਵਲਰ ਵੈਬਸਾਈਟ 'ਤੇ ਅਪਡੇਟ ਕੀਤੀ ਜਾਂਦੀ ਹੈ।


Sbs.com.au/coronavirus ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : ਐਨ ਐਸ ਡਬਲਿਊਵਿਕਟੋਰੀਆਕੂਈਨਜ਼ਲੈਂਡਵੈਸਟਰਨ ਆਸਟ੍ਰੇਲੀਆਸਾਊਥ ਆਸਟ੍ਰੇਲੀਆਨਾਰਦਰਨ ਟੈਰੀਟੋਰੀਏਸੀਟੀਤਸਮਾਨੀਆ

ਸਿਹਤ ਵਿਭਾਗ – ਤੁਹਾਡੀ ਭਾਸ਼ਾ ਵਿੱਚ ਟੀਕੇ ਬਾਰੇ ਜਾਣਕਾਰੀ

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।