Coming Up Wed 9:00 PM  AEST
Coming Up Live in 
Live
Punjabi radio

ਕੋਵਿਡ-19 ਅਪਡੇਟ: ਵਿਕਟੋਰੀਆ ਨੇ ਤਾਲਾਬੰਦੀ ਵਧਾਈ, ਐਨ ਐਸ ਡਬਲਯੂ ਵਿੱਚ 98 ਹੋਰ ਨਵੇਂ ਕੇਸਾਂ ਦੀ ਪੁਸ਼ਟੀ

A person is seen crossing a quiet Flinders Street in Melbourne, Monday, July 19, 2021. Source: AAP Image/Daniel Pockett

ਇਹ 19 ਜੁਲਾਈ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

 • ਵਿਕਟੋਰੀਆ ਦੀ ਤਾਲਾਬੰਦੀ ਪੰਜ ਦਿਨਾਂ ਲਈ ਵਧਾਈ ਗਈ
 • ਨਿਊ ਸਾਊਥ ਵੇਲਜ਼ ਵਿੱਚ ਵਾਇਰਸ ਦੇ ਅੱਜ 98 ਹੋਰ ਸਥਾਨਕ ਮਾਮਲੇ ਜਿਸ ਵਿੱਚ ਭਾਈਚਾਰੇ ਵਿਚਲੇ ਫੈਲਾਅ ਦੇ 20 ਕੇਸ ਸ਼ਾਮਿਲ
 • ਸਰਵਿਸ ਐਨ ਐਸ ਡਬਲਯੂ ਵੱਲੋਂ ਛੋਟੇ ਤੋਂ ਦਰਮਿਆਨੇ ਕਾਰੋਬਾਰਾਂ ਲਈ ਕੋਵਿਡ-19 ਲਾਕਡਾਊਨ ਗ੍ਰਾਂਟ ਲਈ ਬਿਨੈਪੱਤਰ ਲੈਣੇ ਸ਼ੁਰੂ
 • ਕੋਵਿਡ -19 ਟੀਕਾਕਰਣ ਨੂੰ ਤੇਜ਼ ਕਰਨ ਲਈ 10 ਲੱਖ ਹੋਰ ਫਾਈਜ਼ਰ ਟੀਕੇ ਆਸਟ੍ਰੇਲੀਆ ਪਹੁੰਚੇ

ਵਿਕਟੋਰੀਆ

ਵਿਕਟੋਰੀਆ ਵਿੱਚ ਤਾਲਾਬੰਦੀ ਮੰਗਲਵਾਰ ਦੀ ਰਾਤ ਨੂੰ ਪਹਿਲਾਂ ਦੱਸੀ ਯੋਜਨਾ ਤਹਿਤ ਖਤਮ ਨਹੀਂ ਹੋਵੇਗਾ। ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਵੱਲੋਂ ਲਾਕਡਾਊਨ ਨੂੰ ਖੋਲਣ ਲਈ ਨਿਯਮਾਂ ਅਤੇ ਸਮਾਂ-ਸੀਮਾਵਾਂ ਨੂੰ ਅਜੇ ਨਿਰਧਾਰਤ ਕਰਨਾ ਬਾਕੀ ਹੈ।

ਵਿਕਟੋਰੀਆ ਵਿੱਚ 13 ਨਵੇਂ ਸਥਾਨਕ ਕਰੋਨਾਵਾਇਰਸ ਮਾਮਲੇ ਦਰਜ ਕੀਤੇ ਗਏ ਹਨ ਅਤੇ 1 ਕੇਸ ਵਿਦੇਸ਼ ਤੋਂ ਆਇਆ ਦੱਸਿਆ ਗਿਆ ਹੈ। ਵਿਕਟੋਰੀਆ ਵਿੱਚ ਸਰਗਰਮ ਮਾਮਲਿਆਂ ਦੀ ਕੁੱਲ ਸੰਖਿਆ ਹੁਣ 81 ਉੱਤੇ ਪਹੁੰਚ ਗਈ ਹੈ।

ਵਾਇਰਸ ਪੜਚੋਲ ਲਈ ਇਸ ਸਮੇਂ ਅਲੱਗ-ਅਲੱਗ ਥਾਈਂ 250 ਤੋਂ ਵੱਧ ਨਵੀਂਆਂ ਥਾਵਾਂ ਦੇ ਨਾਲ 15,800 ਪ੍ਰਾਇਮਰੀ ਨਜ਼ਦੀਕੀ ਸੰਪਰਕ ਨੋਟ ਕੀਤੇ ਗਏ ਹਨ। ਸੂਚੀ ਜਾਂ ਨਕਸ਼ੇ ਵਿੱਚ ਕੇਸਾਂ ਦੇ ਸਥਾਨ ਬਾਰੇ ਜਾਨਣ ਲਈ ਕਲਿਕ ਕਰੋ


ਨਿਊ ਸਾਊਥ ਵੇਲਜ਼

ਨਿਊ ਸਾਊਥ ਵੇਲਜ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 98 ਨਵੇਂ ਸਥਾਨਕ ਕਰੋਨਾਵਾਇਰਸ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਦੋ ਤਿਹਾਈ ਕੇਸ ਦੱਖਣੀ-ਪੱਛਮੀ ਸਿਡਨੀ ਵਿਚ ਪਾਏ ਗਏ ਹਨ। ਇਸ ਵਿੱਚੋਂ 61 ਕੇਸਾਂ ਨੂੰ ਇੱਕ ਜਾਣੇ-ਪਛਾਣੇ ਸਮੂਹ ਵਿੱਚ ਜੋੜਿਆ ਗਿਆ ਹੈ ਜਦਕਿ 37 ਮਾਮਲਿਆਂ ਦਾ ਸਰੋਤ ਅਜੇ ਤਫ਼ਤੀਸ਼ ਅਧੀਨ ਹੈ। ਇਸ ਸੂਚੀ ਵਿਚਲੇ 20 ਕੇਸ ਲਾਗ ਲੱਗੀ ਹੋਣ ਵੇਲ਼ੇ ਭਾਈਚਾਰੇ ਵਿੱਚ ਇਕ ਦਿਨ ਤੋਂ ਵੱਧ ਸਮੇਂ ਲਈ ਵਿਚਰਦੇ ਰਹੇ ਸਨ।

ਇਸ ਸੂਚੀ ਜਾਂ ਨਕਸ਼ੇ ਵਿੱਚ ਕੇਸਾਂ ਦੇ ਸਥਾਨ ਬਾਰੇ ਜਾਣੋ

ਗ੍ਰੇਟਰ ਸਿਡਨੀ ਵਿੱਚ ਨਵੀਂਆਂ ਪਾਬੰਦੀਆਂ ਤਹਿਤ ਸਾਰੇ ਨਿਰਮਾਣ ਕਾਰਜਾਂ 'ਤੇ ਪਾਬੰਦੀ ਅਤੇ ਸੁਪਰਮਾਰਕੀਟਾਂ, ਦਵਾਈਆਂ, ਬੈਂਕਾਂ ਅਤੇ ਸ਼ਰਾਬ ਦੀਆਂ ਦੁਕਾਨਾਂ ਨੂੰ ਛੱਡਕੇ, ਗ਼ੈਰ-ਜ਼ਰੂਰੀ ਪ੍ਰਚੂਨ ਦੁਕਾਨਾਂ ਨੂੰ ਬੰਦ ਕਰਨਾ ਸ਼ਾਮਲ ਹੈ।

ਸਰਵਿਸ ਐਨ ਐਸ ਡਬਲਯੂ ਨੇ ਛੋਟੇ ਤੋਂ ਦਰਮਿਆਨੇ ਕਾਰੋਬਾਰਾਂ ਲਈ ਕੋਵਿਡ-ਲਾਕਡਾਊਨ ਗਰਾਂਟ ਲਈ ਬਿਨੈਪੱਤਰ ਲੈਣੇ ਸ਼ੁਰੂ ਕਰ ਦਿੱਤੇ ਹਨ। ਉਹ ਕਾਰੋਬਾਰ ਜਿਨ੍ਹਾਂ ਨੇ ਪਿਛਲੀ ਵਾਰ ਵੀ ਕੋਵਿਡ-19 ਛੋਟੇ ਕਾਰੋਬਾਰਾਂ ਦੀਆਂ ਗ੍ਰਾਂਟਾਂ ਪ੍ਰਾਪਤ ਕੀਤੀਆਂ ਸਨ, ਸਮੇਤ ਛੋਟੇ ਕਾਰੋਬਾਰਾਂ ਲਈ 'ਰਿਕਵਰੀ ਗ੍ਰਾਂਟ' ਲਾਗੂ ਹੋ ਸਕਦੀਆਂ ਹਨ।

ਅਰਜ਼ੀਆਂ 13 ਸਤੰਬਰ 2021 ਨੂੰ ਰਾਤ 11:59 ਵਜੇ ਤੱਕ ਦਿੱਤੀਆਂ ਜਾ ਸਕਦੀਆਂ ਹਨ।

ਵਧੇਰੇ ਜਾਣਕਾਰੀ ਲਈ, 2021 ਦੇ ਕੋਵਿਡ-19 ਵਪਾਰਕ ਗਰਾਂਟ ਦਿਸ਼ਾ-ਨਿਰਦੇਸ਼ਾਂ ਉਤੇ ਜਾਓ

ਮੌਜੂਦਾ ਤਾਲਾਬੰਦੀ 30 ਜੁਲਾਈ ਨੂੰ ਸ਼ੁੱਕਰਵਾਰ ਰਾਤ 11:59 ਵਜੇ ਤੱਕ ਵਧਾਈ ਜਾਏਗੀ।


ਆਸਟ੍ਰੇਲੀਆ ਵਿਚ ਪਿਛਲੇ 24 ਘੰਟੇ

 • ਕੁਈਨਜ਼ਲੈਂਡ ਵਿੱਚ ਜ਼ੀਰੋ 'ਕਮਿਊਨਿਟੀ ਟ੍ਰਾਂਸਮਿਸ਼ਨ' ਦਾ ਇੱਕ ਹੋਰ ਦਿਨ
 • ਇੱਕ ਕਾਰਗੋ ਸਮੁੰਦਰੀ ਜਹਾਜ਼ ਦੇ ਚਾਲਕ ਦਲ ਦੇ ਸੱਤ ਮੈਂਬਰਾਂ ਨੂੰ ਸ਼ੱਕ ਦੇ ਅਧਾਰ ਉੱਤੇ ਕੋਵਿਡ-19 ਲੱਛਣਾਂ ਕਰਕੇ ਫ੍ਰੀਮੈਂਟਲ ਬੰਦਗਾਹ ਉੱਤੇ ਰੋਕਿਆ ਗਿਆ ਹੈ।
 • ਸਿਡਨੀ ਵਿੱਚ 800,000 ਤੋਂ ਵੀ ਵੱਧ ਅਤੇ ਮੈਲਬੌਰਨ ਵਿੱਚ ਲਗਭਗ 100,000 ਫਾਈਜ਼ਰ ਟੀਕੇ ਦੀਆਂ ਖੁਰਾਕਾਂ ਪਹੁੰਚੀਆਂ ਹਨ।

ਈਦ ਅਲ ਅਧਾ ("ਕੁਰਬਾਨੀ ਦਾ ਤਿਉਹਾਰ") ਅੱਜ ਰਾਤ ਤੋਂ ਸ਼ੁਰੂ ਹੈ। ਈਦ ਦੀਆਂ ਨਮਾਜ਼ਾਂ ਦੌਰਾਨ ਆਪਣੀ ਅਤੇ ਦੂਜਿਆਂ ਦੀ ਰੱਖਿਆ ਕਰਨਾ ਮਹੱਤਵਪੂਰਨ ਹੈ:

 • ਘਰ ਵਿੱਚ ਹੀ ਪ੍ਰਾਰਥਨਾ ਕਰਨਾ
 • ਵੱਡੇ ਇਕੱਠ ਰੱਦ
 • ਮਾਸਕ ਪਹਿਨਣਾ
 • ਪ੍ਰਾਰਥਨਾ ਲਈ ਆਪੋ-ਆਪਣਾ ਗਲੀਚਾ ਵਰਤਣਾ

ਕੋਵਿਡ-19 ਮਿੱਥ:

ਸਿਹਤਮੰਦ ਨੌਜਵਾਨ ਕੋਵਿਡ-19  ਤੋਂ ਪ੍ਰਭਾਵਤ ਨਹੀਂ ਹੁੰਦੇ। ਇਹ ਸਿਰਫ ਬੁੱਢੇ ਜਾਂ ਬਿਮਾਰ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਮਾਰਦਾ ਹੈ।

ਕੋਵਿਡ-19 ਤੱਥ:

ਵਾਇਰਸ ਬਜ਼ੁਰਗ ਅਤੇ ਪਹਿਲਾਂ ਤੋਂ ਹੀ ਬਿਮਾਰ ਸਥਿਤੀਆਂ ਵਾਲੇ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਕਰਦਾ ਹੈ, ਪਰ ਇੱਹ ਕੁਝ ਤੰਦਰੁਸਤ ਨੌਜਵਾਨਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਅਤੇ ਮੌਤ ਦਾ ਕਾਰਨ ਬਣ ਸਕਦਾ ਹੈ।


ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ। ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਸਮਾਰਟ ਟਰੈਵਲਰ ਵੈਬਸਾਈਟ 'ਤੇ ਅਪਡੇਟ ਕੀਤੀ ਜਾਂਦੀ ਹੈ।


Sbs.com.au/coronavirus ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : ਐਨ ਐਸ ਡਬਲਿਊਵਿਕਟੋਰੀਆਕੂਈਨਜ਼ਲੈਂਡਵੈਸਟਰਨ ਆਸਟ੍ਰੇਲੀਆਸਾਊਥ ਆਸਟ੍ਰੇਲੀਆਨਾਰਦਰਨ ਟੈਰੀਟੋਰੀਏਸੀਟੀਤਸਮਾਨੀਆ

ਸਿਹਤ ਵਿਭਾਗ – ਤੁਹਾਡੀ ਭਾਸ਼ਾ ਵਿੱਚ ਟੀਕੇ ਬਾਰੇ ਜਾਣਕਾਰੀ

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:


ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

This story is also available in other languages.