Coming Up Wed 9:00 PM  AEDT
Coming Up Live in 
Live
Punjabi radio

ਕੋਵਿਡ-19 ਅਪਡੇਟ: ਵਿਕਟੋਰੀਆ ਵਿੱਚ ਦੇਸ਼ ਵਿਚਲੇ ਅੱਜ ਤੱਕ ਦੇ ਸਭ ਤੋਂ ਵੱਧ ਕਰੋਨਾ ਮਾਮਲੇ

People are seen canoeing at Albert Park Lake in Melbourne, Thursday, October 7, 2021. Source: AAP/James Ross

ਇਹ 8 ਅਕਤੂਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

  • ਵਿਕਟੋਰੀਆ ਵੱਲੋਂ ਸਰਹੱਦੀ ਇਲਾਕਿਆਂ ਦੇ ਵਸਨੀਕਾਂ ਲਈ 'ਟ੍ਰੇਵਲ ਬਬਲ' ਰਾਹੀਂ ਕੁਝ ਸੌਖ
  • ਨਿਊ ਸਾਊਥ ਵੇਲਜ਼ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ
  • ਕੈਨਬਰਾ ਵਿੱਚ 68 ਪ੍ਰਤੀਸ਼ਤ ਲੋਕਾਂ ਵਿੱਚ ਟੀਕਾਕਰਨ ਮੁਕੰਮਲ
  • ਕੁਈਨਜ਼ਲੈਂਡ ਤੇ ਦੱਖਣੀ ਆਸਟ੍ਰੇਲੀਆ ਦੇਣਗੇ ਪਾਬੰਦੀਆਂ ਵਿੱਚ ਕੁਝ ਢਿੱਲ 

ਵਿਕਟੋਰੀਆ

ਵਿਕਟੋਰੀਆ ਵਿੱਚ ਅੱਜ 1,838 ਨਵੇਂ ਕੇਸ ਅਤੇ ਪੰਜ ਮੌਤਾਂ ਦਰਜ ਕੀਤੀਆਂ ਗਈਆਂ ਹਨ।

ਕਈ ਸਥਾਨਕ ਸਰਕਾਰੀ ਖੇਤਰਾਂ ਨੂੰ 'ਸਰਹੱਦੀ ਟਰੈਵਲ ਬੁਲਬੁਲੇ' ਵਿੱਚ ਸ਼ਾਮਲ ਕੀਤਾ ਗਿਆ ਹੈ ਜਿਸ ਵਿੱਚ ਬੇਨਾਲਾ, ਗ੍ਰੇਟਰ ਬੇਂਡੀਗੋ, ਬਲੋਕ ਸ਼ਾਇਰ, ਲੋਡਨ, ਯਾਰੀਅਮਬਿਆਕ, ਹੇਅ, ਐਡਵਰਡ ਰਿਵਰ, ਲੌਕਹਾਰਟ, ਮੁਰੁਰਮਬਿਡੀ ਅਤੇ ਵਾਗਾ-ਵਾਗਾ ਸ਼ਾਮਲ ਹਨ।

ਉਹ ਵਸਨੀਕ ਜਿਨ੍ਹਾਂ ਨੇ ਪਿਛਲੇ 14 ਦਿਨਾਂ ਇਹਨਾਂ ਇਲਾਕਿਆਂ ਅੰਦਰ ਬਿਤਾਏ ਹਨ ਉਹ ਬਿਨਾਂ ਪਰਮਿਟ ਵਿਕਟੋਰੀਆ ਵਿੱਚ ‘ਆ-ਜਾ’ ਸਕਦੇ ਹਨ। 

ਵੈਕਸੀਨ ਬੁੱਕ ਕਰਨ ਲਈ ਟੀਕਾਕਰਣ ਕੇਂਦਰਾਂ ਬਾਰੇ ਜਾਣੋ।

ਨਿਊ ਸਾਊਥ ਵੇਲਜ਼

ਨਿਊ ਸਾਊਥ ਵੇਲਜ਼ ਵਿੱਚ 646 ਨਵੇਂ ਕੇਸ ਅਤੇ 11 ਮੌਤਾਂ ਦਰਜ ਕੀਤੀਆਂ ਹਨ, ਜਿਸ ਪਿੱਛੋਂ ਮੌਜੂਦਾ ਪ੍ਰਕੋਪ ਵਿੱਚ ਕੋਵਿਡ ਨਾਲ ਸਬੰਧਤ ਮੌਤਾਂ ਦੀ ਕੁੱਲ ਗਿਣਤੀ 414 ਹੋ ਗਈ ਹੈ।

ਇਸ ਦੌਰਾਨ ਪੱਛਮੀ ਨਿਊ ਸਾਊਥ ਵੇਲਜ਼ ਦੇ ਹੰਟਰ ਨਿਊ ਇੰਗਲੈਂਡ ਅਤੇ ਬਰੇਵਰਰੀਨਾ ਖੇਤਰ ਵਿੱਚ ਸੀਵਰੇਜ ਦੇ ਨਮੂਨਿਆਂ ਵਿੱਚ ਵਾਇਰਸ ਦੇ ਅੰਸ਼ ਪਾਏ ਗਏ ਹਨ।

ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚਾਂਟ ਨੇ ਸਭ ਨੂੰ ਮਾਸਕ ਪਾਉਣਾ ਜਾਰੀ ਰੱਖਣ, ਕੋਡ ਚੈਕਿੰਗ ਕਰਦੇ ਰਹਿਣ, ਸਮਾਜਿਕ ਦੂਰੀ ਬਣਾਈ ਰੱਖਣ ਲਈ ਅਪੀਲ ਕੀਤੀ ਹੈ। ਉਨ੍ਹਾਂ ਕਿਹਾ  ਕਿ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਜੇ ਕੋਵਿਡ-19 ਦੇ ਲੱਛਣਾਂ ਦਾ ਸ਼ੱਕ ਹੋਵੇ ਤਾਂ ਤੁਰੰਤ ਆਪਣੇ-ਆਪ ਨੂੰ ਅਲੱਗ-ਥਲੱਗ ਕਰੋ ਅਤੇ ਜਾਂਚ ਕਰਵਾਓ। 

ਵੈਕਸੀਨ ਬੁੱਕ ਕਰਨ ਲਈ ਕਲਿਕ ਕਰੋ। 

ਆਸਟ੍ਰੇਲੀਆਈ ਰਾਜਧਾਨੀ ਖੇਤਰ, ਕੈਨਬਰਾ 

ਇਸ ਖੇਤਰ ਵਿੱਚ 40 ਨਵੇਂ ਕੇਸ ਦਰਜ ਕੀਤੇ ਗਏ ਹਨ।

ਇਸ ਵੇਲੇ ਹਸਪਤਾਲ ਵਿੱਚ ਕੋਵਿਡ ਦੇ 16 ਮਰੀਜ਼ ਹਨ, ਜਿਨ੍ਹਾਂ ਵਿੱਚ ਛੇ ਦੀ ਨਿਗਰਾਨੀ ਅਤੇ ਪੰਜ ਨੂੰ ਹਵਾਦਾਰੀ ਦੀ ਲੋੜ ਹੈ।

ਇਸ ਵੇਲੇ ਹਸਪਤਾਲ ਵਿੱਚ ਕੋਵਿਡ ਦੇ 16 ਮਰੀਜ਼ ਹਨ, ਜਿਨ੍ਹਾਂ ਵਿੱਚੋਂ ਪੰਜ ਵੈਂਟੀਲੇਟਰ ਉੱਤੇ ਹਨ। 

ਪਿਛਲੇ 24 ਘੰਟਿਆਂ ਵਿੱਚ ਆਸਟ੍ਰੇਲੀਆ

  • ਬ੍ਰਿਸਬੇਨ, ਲੋਗਨ, ਗੋਲਡ ਕੋਸਟ, ਮੋਰੇਟਨ ਬੇ, ਟਾਊਨਸਵਿਲ (ਮੈਗਨੈਟਿਕ ਟਾਪੂ ਸਮੇਤ) ਅਤੇ ਪਾਮ ਆਈਲੈਂਡ ਦੇ ਸਥਾਨਕ ਸਰਕਾਰੀ ਖੇਤਰ ਸ਼ੁੱਕਰਵਾਰ 8 ਅਕਤੂਬਰ ਸ਼ਾਮ 4 ਵਜੇ ਤੋਂ ਸਟੇਜ 3 ਦੀਆਂ ਪਾਬੰਦੀਆਂ ਨਾਲ਼ ਬਾਕੀ ਕੁਈਨਜ਼ਲੈਂਡ ਨਾਲ਼ ਜੋੜ ਦਿੱਤੇ ਜਾਣਗੇ।

  • ਦੱਖਣੀ ਆਸਟ੍ਰੇਲੀਆ ਬਾਕੀ ਦੱਖਣ-ਪੂਰਬ ਰਾਜਾਂ ਵਾਂਗ ਕੁਝ ਵਾਧੂ ਉਪਾਵਾਂ ਦੇ ਨਾਲ ਘਟਕੇ ਲੈਵਲ 1 ਦੀਆਂ ਪਾਬੰਦੀਆਂ ਅਧੀਨ ਹੋ ਗਿਆ ਹੈ।

ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ। ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਸਮਾਰਟ ਟਰੈਵਲਰ ਵੈਬਸਾਈਟ 'ਤੇ ਅਪਡੇਟ ਕੀਤੀ ਜਾਂਦੀ ਹੈ।


Sbs.com.au/coronavirus ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : ਐਨ ਐਸ ਡਬਲਿਊਵਿਕਟੋਰੀਆਕੂਈਨਜ਼ਲੈਂਡਵੈਸਟਰਨ ਆਸਟ੍ਰੇਲੀਆਸਾਊਥ ਆਸਟ੍ਰੇਲੀਆਨਾਰਦਰਨ ਟੈਰੀਟੋਰੀਏਸੀਟੀਤਸਮਾਨੀਆ

ਸਿਹਤ ਵਿਭਾਗ – ਤੁਹਾਡੀ ਭਾਸ਼ਾ ਵਿੱਚ ਟੀਕੇ ਬਾਰੇ ਜਾਣਕਾਰੀ

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। 

This story is also available in other languages.