Coming Up Tue 9:00 PM  AEDT
Coming Up Live in 
Live
Punjabi radio

ਕੋਵਿਡ -19 ਅਪਡੇਟ: ਨਿਊ ਸਾਊਥ ਵੇਲਜ਼ ਵਿੱਚ ਕੋਵਿਡ ਕਾਰਨ ਦੋ ਲੋਕਾਂ ਦੀ ਮੌਤ, ਕੁਈਨਜ਼ਲੈਂਡ ਨੇ ਜਨਤਕ ਛੁੱਟੀ ਕੀਤੀ ਰੱਦ

Source: AAP Image/Joel Carrett

ਇਹ 4 ਅਗਸਤ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

  • ਨਿਊਕਾਸਲ ਖੇਤਰ ਦੇ ਸੀਵਰੇਜ ਵਿੱਚ ਵਾਇਰਸ ਦੀਆਂ ਉੱਚ ਦਰਾਂ ਦੀ ਹੋਈ ਪਛਾਣ।
  • ਬ੍ਰਿਸਬੇਨ ਦੀ ਏਕਾ ਜਨਤਕ ਛੁੱਟੀ ਕੀਤੀ ਗਈ ਰੱਦ।
  • ਦੱਖਣੀ ਆਸਟ੍ਰੇਲੀਆ ਨੇ ਕਮਿਊਨਿਟੀ ਵਿੱਚ ਇੱਕ ਨਵਾਂ ਮਾਮਲਾ ਕੀਤਾ ਦਰਜ।
  • ਵਿਕਟੋਰੀਆ ਵਿੱਚ ਕੋਵਿਡ ਦਾ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ।

ਨਿਊ ਸਾਊਥ ਵੇਲਜ਼

ਐਨ ਐਸ ਡਬਲਯੂ ਨੇ ਸਥਾਨਕ ਤੌਰ 'ਤੇ 233 ਨਵੇਂ ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ਵਿੱਚੋਂ ਘੱਟੋ-ਘੱਟ 47 ਮਾਮਲੇ ਕਮਿਊਨਿਟੀ ਵਿੱਚ ਵਿਚਰਦੇ ਸਮੇਂ ਛੂਤਕਾਰੀ ਸਨ। ਕੋਵਿਡ -19 ਨਾਲ ਦੱਖਣ-ਪੱਛਮੀ ਸਿਡਨੀ ਦੇ 20 ਸਾਲ ਦੇ ਇੱਕ ਵਿਅਕਤੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਹੈ, ਦੱਸਿਆ ਜਾ ਰਿਹਾ ਹੈ ਕਿ 20 ਸਾਲਾਂ ਨੌਜਵਾਨ ਦੀ ਹਾਲਤ ਅਚਾਨਕ ਵਿਗੜ ਗਈ ਸੀ।

ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ ਨੇ ਨਿਊਕਾਸਲ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਂਚ ਲਈ ਅੱਗੇ ਆਉਣ ਕਿਉਂਕਿ ਸਥਾਨਕ ਸੀਵਰੇਜ ਵਿੱਚ ਵਾਇਰਸ ਦੀਆਂ ਉੱਚੀਆਂ ਦਰਾਂ ਦਾ ਪਤਾ ਲਗਾਇਆ ਗਿਆ ਹੈ।

ਬਰਮਿੰਘਮ ਗਾਰਡਨ, ਸ਼ੌਰਟਲੈਂਡ, ਮੈਰੀਲੈਂਡ, ਫਲੇਚਰ, ਮਿਨਮੀ, ਕੈਮਰੋਨ ਪਾਰਕ, ​​ਮੇਫੀਲਡ, ਸਟਾਕਟਨ ਅਤੇ ਫਰਨ ਬੇ ਖਾਸ ਚਿੰਤਾ ਵਾਲੇ ਉਪਨਗਰ ਹਨ।

ਇੱਥੇ ਟੀਕਾਕਰਣ ਕਲੀਨਿਕਾਂ ਦੀ ਸੂਚੀ ਬਾਰੇ ਜਾਣੋ।

ਕੁਈਨਜ਼ਲੈਂਡ

ਕੁਈਨਜ਼ਲੈਂਡ ਨੇ ਸਥਾਨਕ ਤੌਰ 'ਤੇ ਕੋਵਿਡ -19 ਦੇ 17 ਨਵੇਂ ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ਵਿੱਚੋਂ 16 ਮਾਮਲੇ ਮੌਜੂਦਾ ਪ੍ਰਕੋਪ ਨਾਲ ਜੁੜੇ ਹੋਏ ਹਨ। ਇੱਕ 17 ਵਾਂ ਮਾਮਲਾ, ਬ੍ਰਿਸਬੇਨ ਦੇ ਪ੍ਰਕੋਪ ਨਾਲ ਜੁੜਿਆ ਨਹੀਂ ਹੋਇਆ ਬਲਕਿ ਇਹ ਮਾਮਲਾ 3 ਅਗਸਤ ਦੀ ਦੁਪਹਿਰ ਨੂੰ ਕੇਰਨਜ਼ ਵਿੱਚ ਰਿਪੋਰਟ ਕੀਤਾ ਗਿਆ ਸੀ।

ਬ੍ਰਿਸਬੇਨ ਵਿੱਚ ਇਸ ਹਫਤੇ ਦੇ ਅੰਤ ਵਿੱਚ ਸ਼ੁਰੂ ਹੋਣ ਵਾਲੀ ਏਕਾ ਜਨਤਕ ਛੁੱਟੀ ਰੱਦ ਕਰ ਦਿੱਤੀ ਗਈ ਹੈ ਅਤੇ ਇਸ ਸਾਲ ਦੇ ਅੰਤ ਵਿੱਚ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੀ ਜਾਵੇਗੀ।

ਮੁੱਖ ਸਿਹਤ ਅਧਿਕਾਰੀ ਜੇਨੇਟ ਯੰਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਮਿਊਨਿਟੀ ਵਿੱਚ ਸਮਾਂ ਬਿਤਾਉਣ ਦੀ ਬਜਾਏ ਆਨਲਾਈਨ ਖਰੀਦਦਾਰੀ ਕਰਨ ਜਾਂ ਫਿਰ ਆਪਣੀ ਖਰੀਦਦਾਰੀ ਵਿੱਚ ਦੇਰੀ ਕਰਨ ਬਾਰੇ ਵਿਚਾਰ ਕਰਨ।

ਆਪਣੀ ਭਾਸ਼ਾ ਵਿੱਚ ਕੋਵਿਡ-19 ਟੀਕੇ ਦੀ ਜਾਣਕਾਰੀ ਬਾਰੇ ਇੱਥੇ ਜਾਣੋ।

ਆਸਟ੍ਰੇਲੀਆ ਦੇ ਆਲੇ ਦੁਆਲੇ ਪਿਛਲੇ 24 ਘੰਟੇ

  • ਦੱਖਣੀ ਆਸਟ੍ਰੇਲੀਆ ਨੇ ਸਥਾਨਕ ਤੌਰ 'ਤੇ ਇੱਕ ਨਵਾਂ ਮਾਮਲਾ ਦਰਜ ਕੀਤਾ ਹੈ ਜੋ ਕਿ ਇੱਕ 20 ਸਾਲਾਂ ਆਦਮੀ ਹੈ ਜੋ ਕਿ ਇਸ ਵੇਲੇ ਇਕਾਂਤਵਾਸ ਵਿੱਚ ਰਹਿ ਰਿਹਾ ਹੈ।
  • ਵਿਕਟੋਰੀਆ ਵਿੱਚ ਤਿੰਨ ਹਫਤਿਆਂ ਵਿੱਚ ਪਹਿਲੀ ਵਾਰ ਕੋਵੀਡ-19 ਦਾ ਕੋਈ ਵੀ ਨਵਾਂ ਮਾਮਲਾ ਦਰਜ ਨਹੀਂ ਹੋਇਆ।

ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ। ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਸਮਾਰਟ ਟਰੈਵਲਰ ਵੈਬਸਾਈਟ 'ਤੇ ਅਪਡੇਟ ਕੀਤੀ ਜਾਂਦੀ ਹੈ।


Sbs.com.au/coronavirus ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : ਐਨ ਐਸ ਡਬਲਿਊਵਿਕਟੋਰੀਆਕੂਈਨਜ਼ਲੈਂਡਵੈਸਟਰਨ ਆਸਟ੍ਰੇਲੀਆਸਾਊਥ ਆਸਟ੍ਰੇਲੀਆਨਾਰਦਰਨ ਟੈਰੀਟੋਰੀਏਸੀਟੀਤਸਮਾਨੀਆ

ਸਿਹਤ ਵਿਭਾਗ – ਤੁਹਾਡੀ ਭਾਸ਼ਾ ਵਿੱਚ ਟੀਕੇ ਬਾਰੇ ਜਾਣਕਾਰੀ

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

This story is also available in other languages.