Coming Up Tue 9:00 PM  AEST
Coming Up Live in 
Live
Punjabi radio

ਭਾਰਤੀ ਮਾਈਗ੍ਰੇਸ਼ਨ ਫਰਮ ਵੱਲੋਂ ਆਸਟ੍ਰੇਲੀਆ ਭੇਜਣ ਦੇ ਨਾਂ ਤੇ $4 ਮਿਲੀਅਨ ਦੀ ਠੱਗੀ ਦਾ ਦੋਸ਼

ਫਰਮ ਦੇ ਮਲਿਕ ਵੱਲੋਂ ਅਦਾਲਤ ਵਿੱਚ ਪੀੜਿਤਾਂ ਨੂੰ ਉਹਨਾਂ ਦੀ ਰਕਮ ਮੋੜਨ ਦਾ ਭਰੋਸਾ ਦੇਣ ਦੇ ਬਾਵਜੂਦ ਅਜਿਹਾ ਨਾ ਕਰਨ ਮਗਰੋਂ ਉਸਨੂੰ ਗਿਰਫ਼ਤਾਰ ਕੀਤਾ ਗਿਆ ਹੈ।


ਚੰਡੀਗੜ੍ਹ ਪੁਲਿਸ ਨੇ ਇੱਕ ਮਾਈਗ੍ਰੇਸ਼ਨ ਫਰਮ ਦੇ ਮਲਿਕ, ਉਸਦੀ ਪਤਨੀ ਜੋ ਕਿ ਫਰਮ ਦੀ ਡਾਇਰੈਕਟਰ ਵੀ ਹੈ ਅਤੇ ਦੋ ਮੁਲਾਜ਼ਮਾਂ ਤੇ ਅਪਰਾਧਿਕ ਸਾਜ਼ਿਸ਼ ਅਤੇ ਧੋਖਾਧੜੀ ਦੇ ਦੋਸ਼ ਆਇਦ ਕੀਤੇ ਹਨ।

1200 ਪੰਨਿਆਂ ਦੇ ਦੋਸ਼ ਪੱਤਰ ਵਿੱਚ ਫੋਰਨ ਹੋਰਾਈਜ਼ਨ ਦੇ ਮਲਿਕ ਅਰਵਿੰਦ ਆਸ਼ਟ, ਉਸਦੀ ਪਤਨੀ ਤਨੀਸ਼ਾ ਆਸ਼ਟ ਸਮੇਤ ਚਾਰ ਦੋਸ਼ੀਆਂ ਖਿਲਾਫ ਚਾਲੀ ਗਵਾਹਾਂ ਦੇ ਬਿਆਨ ਦਰਜ ਹਨ ਅਤੇ ਦੋਸ਼ੀਆਂ ਵਿਰੁੱਧ ਮਾਮਲਾ ਚਲਾਏ ਜਾਨ ਦੀ ਸਿਫਾਰਿਸ਼ ਕੀਤੀ ਹੈ।

ਪਿਛਲੇ ਸਾਲ ਮਾਰਚ ਵਿੱਚ ਲੁਧਿਆਣਾ ਨਿਵਾਸੀ ਰੁਪਿੰਦਰ ਸਿੰਘ ਵੱਲੋਂ ਪੁਲਿਸ ਤੱਕ ਪਹੁੰਚ ਕਰ ਕੇ ਸ਼ਿਕਾਇਤ ਕੀਤੀ ਗਈ ਸੀ ਕਿ ਇਸ ਕੰਪਨੀ ਨੇ ਉਸ ਅਤੇ ਕਈ ਹੋਰਨਾਂ ਤੋਂ ਆਸਟ੍ਰੇਲੀਆ ਭੇਜਣ ਦੇ ਨਾ ਤੇ ਪੈਸੇ ਲੈ ਕੇ ਉਸਨੂੰ ਨਾ ਤਾਂ ਵੀਜ਼ਾ ਦੁਆਇਆ ਹੈ ਅਤੇ ਨਾ ਹੀ ਉਸਦੇ ਪੈਸੇ ਹੀ ਵਾਪਿਸ ਕੀਤੇ।

ਸ਼ਿਕਾਇਤ ਉਪਰੰਤ ਕਈ ਹੋਰ ਕਥਿਤ ਪੀੜਤਾਂ ਨੇ ਵੀ ਪੁਲਿਸ ਤੱਕ ਪਹੁੰਚ ਕੀਤੀ। ਇਸ ਮਾਮਲੇ ਵਿੱਚ ਹੁਣ ਕੁੱਲ 373 ਪੀੜਿਤ ਸਾਹਮਣੇ ਆਏ ਹਨ ਜੋ ਕਿ ਕੁੱਲ 21 ਕਰੋੜ ਰੁਪਏ ਫਰਮ ਨੇ ਦੇ ਚੁੱਕਣ ਦਾ ਦਾਅਵਾ ਕਰਦੇ ਹਨ।

ਪਿਛਲੇ ਸਾਲ ਫਰਮ ਦੇ ਦੋ ਮੁਲਾਜ਼ਮਾਂ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਸੀ। ਅਦਾਲਤ ਵਿੱਚ ਸਾਰੇ ਪੀੜਿਤਾਂ ਨੂੰ ਓਹਨਾ ਦੇ ਪੈਸੇ ਵਾਪਿਸ ਕਰਨ ਦਾ ਭਰੋਸਾ ਦੁਆਉਣ ਤੇ ਅਰਵਿੰਦ ਆਸ਼ਟ ਨੂੰ ਅਗ੍ਰਿਮ ਜਮਾਨਤ ਮਿਲ ਗਈ ਸੀ।

ਪਰੰਤੂ, ਉਸ ਵੱਲੋਂ ਕੇਵਲ 40 ਕੁ ਪੀੜਤਾਂ ਨੂੰ ਹੀ ਪੈਸੇ ਮੋੜੇ ਗਏ ਅਤੇ ਬਾਕੀਆਂ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ।

ਇਸ ਸਾਲ ਮਾਰਚ ਮਹੀਨੇ ਵਿੱਚ ਚੰਡੀਗੜ੍ਹ ਪੁਲਿਸ ਦੀ ਬਾਣੀ ਇੱਕ ਖਾਸ ਜਾਂਚ ਟੀਮ ਨੇ ਆਸ਼ਟ ਅਤੇ ਉਸਦੀ ਪਤਨੀ ਨੂੰ ਅਪ੍ਰੈਲ ਮਹੀਨੇ ਵਿੱਚ ਗਿਰਫ਼ਤਾਰ ਕਰ ਲਿਆ।
ਦੋਸ਼ ਹੈ ਕਿ ਆਸ਼ਟ 45 ਦਿਨਾਂ ਅੰਦਰ ਆਸਟ੍ਰੇਲੀਆ ਦਾ ਵੀਜ਼ਾ ਦੁਆਉਣ ਦਾ ਦਾਅਵਾ ਕਰਦਾ ਸੀ। ਪਰੰਤੂ ਇਹਨਾਂ 373 ਪੀੜਤਾਂ ਮੁਤਾਬਿਕ ਓਹਨਾ ਦੇ ਕਾਗਜ਼ ਅਤੇ ਵੀਜਾ ਅਰਜ਼ੀਆਂ ਆਸਟ੍ਰੇਲੀਅਨ ਹਾਈ ਕਮਿਸ਼ਨ ਵਿੱਚ ਵੀਜ਼ੇ ਲਈ ਦਾਖਿਲ ਹੀ ਨਹੀਂ ਕੀਤੀਆਂ ਗਈਆਂ।

ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹੋ 

Police in India have charged the head of an immigration firm and three others with cheating and criminal conspiracy over a $4 million dollar fraud that allegedly left 373 visa aspirants out of pocket.

The police in the union territory of Chandigarh charged Arvind Ashat of the Foreign Horizon Overseas Consultants, his wife and firm director Tanisha Ashat and two employees of the firm, telling the court they should stand trial in the case.

The case was registered in March last year after Rupinder Singh, a former client of the Mr Ashat accused him of immigration fraud. Mr Singh said he and many others had paid money to Mr Ashat who promised them to send to Australia within 45 days of making an application. Mr Singh alleged that after receiving money, the firm failed to get them their visas or refund their money.

It was claimed that the firm never submitted the visa applications to the Australian High Commission in India for processing.

The two employees charged now were arrested last year. As his lawyer denied all charges in the court, Mr Ashat was given an anticipatory bail in October last year after he gave an undertaking to the court to return the money he received from his clients.

However, he refunded just about 40 clients and the remaining petitioned the Punjab and Haryana High Court to seek an investigation of the case by India’s premier investigating agency, the Central Bureau of Investigation.

“Our allegation before the High Court was that the Chandigarh Police was deliberately going soft on the accused. Despite his [Mr Ashat] pre-trial bail being refused by the court, the police hadn’t arrested him,” lawyer Navkiran Singh who is representing around 50 victims in the High Court told SBS Punjabi.

He said it was after he petitioned the court that the Chandigarh Police began seriously investigating the case.

“He duped 373 people of their hard-earned money selling them dreams of a life abroad. But he did not get a visa for any one of them,” said Mr Singh.

In March this year, a special investigation team was formed to investigate this case. A month later, the police arrested Mr and Mrs Ashat over an immigration fraud with 373 people. The accused were refused bail.  

The accused will face a trial under the Emigration Act. If found guilty, they face a prison term of up to six months for criminal conspiracy and up to seven years for cheating.

Follow SBS Punjabi on Facebook and Twitter.

This story is available in 1 other languages.
Show translations