Coming Up Wed 9:00 PM  AEDT
Coming Up Live in 
Live
Punjabi radio

ਯਾਤਰਾ ਛੋਟਾਂ ਹੋਣ ਦੇ ਬਾਵਜੂਦ ਵੀ ਕਈ ਅਸਥਾਈ ਵੀਜ਼ਾ ਧਾਰਕਾਂ ਨੂੰ ਕਵਾਂਟਾਸ ਨੇ "ਆਖ਼ਰੀ ਮਿੰਟ" ਉਡਾਣਾਂ ਚੜਨ ਤੋਂ ਰੋਕਿਆ

International arrivals won't have to isolate when entering NSW if they are fully vaccinated and test negative for the virus before and after their flight Source: Qantas

ਵਿਦੇਸ਼ੀ ਮਾਮਲਿਆਂ ਅਤੇ ਵਪਾਰ ਵਿਭਾਗ (ਡੀ ਐਫ ਏ ਟੀ) ਨੇ ਪੁਸ਼ਟੀ ਕੀਤੀ ਹੈ ਕਿ ਸਿਰਫ਼ ਆਸਟ੍ਰੇਲੀਆ ਦੇ ਨਾਗਰਿਕਾਂ, ਸਥਾਈ ਨਿਵਾਸੀਆਂ ਅਤੇ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੂੰ ਭਾਰਤ ਤੋਂ ਆਯੋਜਿਤ ਉਡਾਣਾਂ ਵਿੱਚ ਫ਼ਿਲਹਾਲ ਸੀਟਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।

ਇਸ ਫ਼ੈਸਲੇ ਨਾਲ਼ ਉਨ੍ਹਾਂ ਅਸਥਾਈ ਵੀਜ਼ਾ ਧਾਰਕਾਂ ਜਿਨ੍ਹਾਂ ਕੋਲ਼ ਜਾਇਜ਼ ਯਾਤਰਾ ਛੋਟਾਂ ਹਨ ਲਈ ਵਾਪਸ ਆਉਣਾ ਹੋਰ ਵੀ ਮੁਸ਼ਕਲ ਹੋ ਗਿਆ ਹੈ।

ਇਸ ਮੁੱਦੇ 'ਤੇ ਸਫ਼ਾਈ ਪੇਸ਼ ਕਰਦਿਆਂ ਡੀ ਐਫ ਏ ਟੀ ਦੇ ਬੁਲਾਰੇ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਫ਼ਿਲਹਾਲ ਇਨ੍ਹਾਂ ਉਡਾਣਾਂ ਵਿੱਚ ਸੀਟਾਂ ਦੀ ਪੇਸ਼ਕਸ਼ ਕੇਵਲ ਨਾਗਰਿਕਾਂ, ਸਥਾਈ ਨਿਵਾਸੀਆਂ ਅਤੇ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਜੋ ਕਿ ਡੀ ਐਫ ਏ ਟੀ ਨਾਲ ਰਜਿਸਟਰਡ ਹਨ ਨੂੰ ਕੀਤੀ ਜਾ ਰਹੀ ਹੈ।

ਭਾਰਤ ਵਿੱਚ ਫ਼ਸੇ ਅਸਥਾਈ ਵੀਜ਼ਾ ਧਾਰਕ ਜਿਨ੍ਹਾਂ ਕੋਲ ਲੋੜੀਂਦੀਆਂ ਵਾਪਸ ਆਉਣ ਦੀਆਂ ਛੋਟਾਂ ਹਨ ਲਈ ਆਸਟ੍ਰੇਲੀਆ ਆਉਣ ਦੇ ਘਟਦੇ ਵਿਕਲਪ ਇੱਕ ਵੱਡੀ ਚਿੰਤਾ ਦਾ ਕਾਰਣ ਬਣੇ ਹੋਏ ਹਨ, ਜਿਨ੍ਹਾਂ ਵਿਚੋਂ ਬਹੁਤਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ "ਆਖ਼ਰੀ ਮਿੰਟ" ਵਿੱਚ ਉਡਾਣਾਂ ਚੜਨ ਤੋਂ ਰੋਕ ਦਿੱਤਾ ਗਿਆ।

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।