Coming Up Tue 9:00 PM  AEDT
Coming Up Live in 
Live
Punjabi radio

'ਜੇਲ੍ਹ' ਗਾਣੇ ਲਈ ਚਰਚਾ ਵਿੱਚ ਆਏ ਭਾਰਤੀ ਗਾਇਕ ਨੂੰ ਲਾਇਸੈਂਸ ਧਾਂਦਲੀ ਬਦਲੇ ਹੋਈ ਕੈਦ

A screenshot from Lovepreet Brar's video song 'Jail' - Kytes Media Source: Supplied

25-ਸਾਲਾ ਲਵਪ੍ਰੀਤ ਬਰਾੜ ਉੱਤੇ ਘੱਟੋ-ਘੱਟ $56,000 ਦੀ ਰਿਸ਼ਵਤ ਲੈਣ ਦਾ ਇਲਜ਼ਾਮ ਸੀ ਜਿਸ ਬਦਲੇ ਉਹ ਜਾਅਲੀ ਢੰਗ ਨਾਲ ਲਾਇਸੈਂਸ ਦਿਵਾਇਆ ਕਰਦਾ ਸੀ। ਅਦਾਲਤ ਵੱਲੋਂ ਉਸਨੂੰ 11 ਮਹੀਨੇ ਦੀ ਘਰ ਵਿੱਚ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ ਹੈ।

'ਜੇਲ੍ਹ' ਗੀਤ ਰਾਹੀਂ ਚਰਚਾ ਵਿੱਚ ਆਇਆ ਪੰਜਾਬੀ ਗਾਇਕ ਲਵਪ੍ਰੀਤ ਬਰਾੜ ਅੱਜ ਕੱਲ ਕਿਸੇ ਹੋਰ ਗੱਲ ਕਰਕੇ ਚਰਚਾ ਵਿੱਚ ਹੈ।

ਇੱਕ ਭਾਰਤੀ ਪ੍ਰਵਾਸੀ ਵਜੋਂ ਆਇਆ ਲਵਪ੍ਰੀਤ ਬਰਾੜ ਪਿਛਲੇ ਕੁਝ ਸਾਲਾਂ ਤੋਂ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਵਿੱਚ ਰਹਿੰਦਾ ਹੈ।

ਇੱਕ ਅਦਾਲਤੀ ਕੇਸ ਦੌਰਾਨ ਬਰਾੜ ਨੇ ਲਾਇਸੈਂਸ ਧਾਂਦਲੀ ਦੇ ਦੋਸ਼ ਮੰਨ ਲਏ ਹਨ ਜੋ ਉਸਨੇ ਔਟੋਮੋਬਾਈਲ ਐਸੋਸਿਏਸ਼ਨ ਲਈ 2014 ਤੋਂ 2016 ਤੱਕ ਕੰਮ ਕਰਦਿਆਂ ਕੀਤੇ ਸਨ।

ਰੇਡੀਓ ਨਿਊਜ਼ੀਲੈਂਡ ਦੀ ਇੱਕ ਖ਼ਬਰ ਮੁਤਾਬਿਕ ਜੱਜ ਐਨਾ ਜੋਨਜ਼ ਨੇ ਕੇਸ ਦੀ ਸੁਣਵਾਈ ਪਿੱਛੋਂ ਉਸਨੂੰ 11 ਮਹੀਨੇ ਦੀ ਘਰ ਵਿੱਚ ਨਜ਼ਰਬੰਦੀ ਦੀ ਸਜ਼ਾ ਸੁਣਾਈ ਹੈ।

ਅਦਾਲਤ ਨੇ ਪਾਇਆ ਕਿ ਸਾਲ 2014 ਵਿੱਚ ਲਾਇਸੈਂਸ ਪ੍ਰਕਿਰਿਆ ਵਿੱਚ ਰਿਸ਼ਵਤਖੋਰੀ ਦਾ ਧੰਦਾ ਉਹ ਆਪਣੇ ਕੁਝ ਹੋਰ ਸਾਥੀਆਂ ਨਾਲ ਮਿਲਕੇ ਚਲਾਉਂਦਾ ਸੀ। 

25-ਸਾਲਾ ਬਰਾੜ 'ਤੇ ਘੱਟੋ-ਘੱਟ $56,000 ਦੀ ਰਿਸ਼ਵਤ ਲੈਣ ਦਾ ਇਲਜ਼ਾਮ ਸੀ ਜਿਸ ਬਦਲੇ ਉਹ ਜਾਅਲੀ ਢੰਗ ਨਾਲ ਲਾਇਸੈਂਸ ਦਿਵਾਇਆ ਕਰਦਾ ਸੀ।

ਬਰਾੜ 2014 ਤੋਂ 2016 ਤੱਕ ਔਟੋਮੋਬਾਈਲ ਐਸੋਸਿਏਸ਼ਨ ਲਈ ਕੰਮ ਕਰਦਾ ਰਿਹਾ ਹੈ ਅਤੇ ਇਸ ਕਾਰਜਕਾਲ ਦੌਰਾਨ ਉਸ ਉੱਤੇ ਲੱਗਭਗ 150 ਵਾਰ ਰਿਸ਼ਵਤ ਲੈਣ ਦਾ ਦੋਸ਼ ਸੀ। 

ਅਦਾਲਤ ਵਿੱਚ ਪੇਸ਼ ਕੀਤੇ ਸਬੂਤਾਂ ਮੁਤਾਬਿਕ ਉਹ ਗ਼ਲਤ ਢੰਗ ਨਾਲ ਲਾਇਸੈਂਸ ਜਾਰੀ ਕਰਾਉਣ ਲਈ $400 ਤੋਂ ਲੈਕੇ $2,500 ਤੱਕ ਦੀ ਰਿਸ਼ਵਤ ਲੈਂਦਾ ਸੀ ਅਤੇ ਇਸ ਧਾਂਦਲੀ ਵਿੱਚ ਉਸਦੇ ਅਦਾਰੇ ਦੇ ਕੁਝ ਹੋਰ ਲੋਕ ਵੀ ਸ਼ਾਮਿਲ ਸਨ। ਇਹਨਾਂ ਲਾਇਸੈਂਸਾਂ ਵਿੱਚ ਟਰੱਕ ਜਾ 'ਹੈਵੀ ਵਹੀਕਲ' ਲਾਇਸੈਂਸ ਵੀ ਸ਼ਾਮਿਲ ਸਨ

ਬਰਾੜ ਇੱਕ ਪੰਜਾਬੀ ਗਾਇਕ ਹੈ ਅਤੇ ਉਸਦੇ ਹਾਲ ਹੀ ਵਿੱਚ ਆਏ 'ਜੇਲ' ਗੀਤ ਨੂੰ ਯੂਟਿਊਬ ਉੱਤੇ 4.3 ਮਿਲੀਅਨ 'ਹਿੱਟ' ਵੱਜੇ ਹਨ।

'ਜੇਲ' ਗੀਤ ਵਿੱਚ ਬਰਾੜ ਨੂੰ ਇੱਕ 'ਫੁਕਰੇ' ਵਜੋਂ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਉਸਦੀ ਜ਼ਿੰਦਗੀ ਨੂੰ 'ਗਲੈਮਰ ਅਤੇ ਹਿੰਸਾ' ਨਾਲ ਗ਼ਲਤਾਨ ਦਿਖਾਇਆ ਗਿਆ ਹੈ।

'ਜੇਲ੍ਹ' ਗਾਣੇ ਦੇ ਕੁਝ ਬੋਲ:

ਲਵਪ੍ਰੀਤ ਬਰਾੜ - ‘ਅੱਜ ਬਰੀ ਕੱਲ ਜੇਲ੍ਹ ਅੱਲੜੇ' 

ਗੁਰਲੇਜ਼ ਅਖਤਰ - 'ਪਿੱਛੇ ਹਟੀਂ ਨਾ ਜੱਟਾ, ਕਰ ਲਾ' ਇੰਗਲੈਂਡੋ ਤੇਰੇ ਕੇਸ ਲੜੂੰਗੀ'

Read this story in English:

An Indian migrant and a former worker at the Automobile Association (AA) in Auckland has been sentenced after he admitted a representative charge of obtaining by deception.

Judge Anna Johns said Lovepreet Brar was recruited into a group of men who were taking bribes in exchange for licences in 2014, Radio NZ reported.

25-year-old Brar was accused of obtaining $56,000 in bribes in exchange for selling driver licences while working at the licencing authority.

Brar worked at the AA as a customer service consultant between 2014 and 2016 when he allegedly accepted over 150 bribes ranging from $400 to $2,500.  

Brar is a Punjabi pop singer. In his recent music video 'Jail', he portrays a character who has a glamorous but violent lifestyle. The video has more than 4.3 million hits on Youtube. 

It's alleged that Mr Brar was part of a group involved in taking bribes that included three driver testing officers. The group also allegedly offered heavy vehicle licences.

According to the court documents, the group favoured driving licence applicants who had paid bribes. If those applicants couldn’t be matched with testing officers who were part of the group, Radio New Zealand reported that they "asked uncorrupted officers to go easy on them". 

Mr Brar is accused of retaining over $56,000 of bribes that he allegedly received in his bank account. Bribes received in cash were passed on to testing officers.  

In 2016, police officers searched Mr Brar’s house and informed the Automotive Association about the alleged bribery scheme. He quit the job after the investigation began.

Follow SBS Punjabi on Facebook and Twitter.