Coming Up Wed 9:00 PM  AEDT
Coming Up Live in 
Live
Punjabi radio

ਜਾਣੋ ਉਨ੍ਹਾਂ ਮੁੱਖ ਕਿੱਤਿਆਂ ਬਾਰੇ ਜਿੰਨ੍ਹਾਂ ਨਾਲ ਆਸਟ੍ਰੇਲੀਆ ਦੀ ਪਰਮਾਨੈਂਟ ਰੇਸੀਡੈਂਸੀ ਮਿਲ ਸਕਦੀ ਹੈ

Source: SBS

ਆਸਟ੍ਰੇਲੀਆ ਦਾ ਸਕਿਲਡ ਮਾਈਗ੍ਰੇਸ਼ਨ ਪ੍ਰੋਗਰਾਮ ਹੁਨਰ-ਅਧਾਰਿਤ ਕਾਮਿਆਂ ਦੀ ਕਮੀ ਨੂੰ ਪੂਰਾ ਕਰਨ ਲਈ ਬਣਾਇਆ ਗਿਆ ਹੈ। ਇਮੀਗਰੇਸ਼ਨ ਪ੍ਰੋਗਰਾਮ ਤਹਿਤ ਰਾਖਵੀਆਂ 190,000 ਸੀਟਾਂ ਵਿੱਚੋਂ 70 ਫ਼ੀਸਦ ਕੋਟਾ ਉਨ੍ਹਾਂ ਕਾਮਿਆਂ ਲਈ ਰਾਖਵਾਂ ਰੱਖਿਆ ਗਿਆ ਹੈ ਜੋ ਆਸਟ੍ਰੇਲੀਅਨ ਅਰਥਚਾਰੇ ਵਿੱਚ ਆਪਣੇ ਯੋਗਦਾਨ ਪਾ ਸਕਦੇ ਹੋਣ।

ਚੰਗੇ ਜਨਜੀਵਨ ਅਤੇ ਰੁਜ਼ਗਾਰ ਦੇ ਵਧੀਆ ਮੌਕਿਆਂ ਦੇ ਚਲਦਿਆਂ ਆਸਟ੍ਰੇਲੀਆ ਪਰਵਾਸੀਆਂ ਲਈ ਚੋਣਵੇਂ ਮੁਲਕਾਂ ਦੀ ਲਿਸਟ ਵਿੱਚ ਸਿਖਰ 'ਤੇ ਹੈ।

ਕੁਝ ਖਾਸ ਕਿੱਤਿਆਂ ਦੀ ਲੋੜ ਨੂੰ ਪੂਰਾ ਕਰਨ ਲਈ ਆਸਟ੍ਰੇਲੀਆ ਯਤਨਸ਼ੀਲ ਹੈ ਜਿਸਦੇ ਚਲਦਿਆਂ ਹਰ ਸਾਲ 128,000 ਤੋਂ ਵੀ ਵੱਧ ਪ੍ਰਵਾਸੀ ਕਾਮਿਆਂ ਨੂੰ ਇਥੇ ਸਥਾਈ ਤੌਰ ਤੇ ਰਹਿਣ ਦਾ ਮੌਕਾ ਦਿੱਤਾ ਜਾਂਦਾ ਹੈ।  

ਮੰਗ ਦੇ ਅਧਾਰ 'ਤੇ ਇਸ ਸਾਲ ਇਨ੍ਹਾਂ ਮੁੱਖ ਕਿੱਤਿਆਂ ਵਿੱਚ ਪਰਮਾਨੈਂਟ ਰੇਸੀਡੈਂਸੀ ਹੋਣ ਦੇ ਜ਼ਿਆਦਾ ਮੌਕੇ ਉਪਲਭਦ ਹਨ - ਨਰਸਾਂ, ਇਲੈਕਟ੍ਰਿਸ਼ਨ, ਸੈਕੰਡਰੀ ਸਕੂਲ ਟੀਚਰ, ਮੋਟਰ ਮਕੈਨਿਕ, ਮੈਟਲ ਫਿੱਟਰ, ਕਾਰਪੇਂਟਰ ਅਤੇ ਜੋਇਨਰ। 

ਸਾਲ 2108-19 ਲਈ ਸਕਿਲਡ ਇੰਡਿਪੈਂਡੈਂਟ ਸਟਰੀਮ ਵਿਚਲੀਆਂ 43,990 ਸੀਟਾਂ ਵਿੱਚੋਂ 17,322 ਰਜਿਸਟਰਡ ਨਰਸਾਂ ਲਈ ਰਾਖਵੀਆਂ ਸਨ।

ਇਸ ਵੀਜ਼ਾ ਪ੍ਰਣਾਲੀ ਤਹਿਤ ਬਿਨੇਕਾਰ ਨੂੰ ਕਿਸੇ ਸਟੇਟ ਜਾਂ ਰੁਜ਼ਗਾਰਦਾਤਾ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਉਹ ਆਸਟ੍ਰੇਲੀਆ ਦੇ ਕਿਸੇ ਵੀ ਹਿੱਸੇ ਵਿੱਚ ਨੌਕਰੀ ਅਤੇ ਰਹਿਣ ਦੇ ਯੋਗ ਹੁੰਦਾ ਹੈ। 

Nurse
A nurse examining a patient. Image by rawpixel.com on Unsplash
Unsplash

ਛੇ ਮੁੱਖ ਕਿੱਤੇ ਜਿੰਨ੍ਹਾਂ ਵਿੱਚ ਆਸਟ੍ਰੇਲੀਆ ਦੀ ਪਰਮਾਨੈਂਟ ਰੇਸੀਡੈਂਸੀ ਮਿਲਣ ਦੇ ਜ਼ਿਆਦਾ ਆਸਾਰ ਹਨ

ਡਿਪਾਰਟਮੈਂਟ ਓਫ ਹੋਮ ਅਫੇਅਰਜ਼ ਵੱਲੋਂ ਇਸ ਸਾਲ ਦੀ ਇਮੀਗ੍ਰੇਸ਼ਨ ਨੀਤੀ ਤਹਿਤ 17,322 ਨਰਸਾਂ ਨੂੰ ਸਥਾਈ ਵੀਜ਼ੇ ਦੇਣ ਦਾ ਪ੍ਰਬੰਧ ਹੈ ਪਰ 11 ਸਤੰਬਰ ਤੱਕ ਸਿਰਫ 413 ਬਿਨੈਕਾਰਾਂ ਨੂੰ ਹੀ ਪਰਮਾਨੈਂਟ ਰੇਸੀਡੈਂਟ ਬਣਨ ਦਾ ਮੌਕਾ ਮਿਲਿਆ।

ਇਸੇ ਤਰ੍ਹਾਂ 9,303 ਇਲੈਕਟ੍ਰਿਸ਼ਨ, 8,480 ਸੈਕੰਡਰੀ ਸਕੂਲ ਟੀਚਰ, 8,372 ਕਾਰਪੇਂਟਰ ਅਤੇ ਜੋਇਨਰ, 6,979 ਮੈਟਲ ਫਿੱਟਰ, 6,099 ਮੋਟਰ ਮਕੈਨਿਕਾਂ ਲਈ ਸੀਟਾਂ ਰਾਖਵੀਆਂ ਹਨ ਪਰ ਡਿਪਾਰਟਮੈਂਟ ਵੱਲੋਂ ਵੀਜ਼ੇ ਲਈ ਸੱਦਾ ਨਾ ਦੇ ਬਰਾਬਰ ਹੈ।

ਲਕਸ਼ਿਆ ਮਾਈਗ੍ਰੇਸ਼ਨ ਤੋਂ ਰਣਬੀਰ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਭਾਵੇਂ ਸੀਟਾਂ ਦੀ ਗਿਣਤੀ ਕਾਫੀ ਹੈ ਪਰ ਡਿਪਾਰਟਮੈਂਟ ਵੱਲੋਂ ਲੋੜ੍ਹੀਂਦੇ ਸੱਦੇ ਨਾ ਆਉਣ ਕਰਕੇ ਬਹੁਤ ਸਾਰੇ ਬਿਨੈਕਾਰਾਂ ਦਾ ਭਵਿੱਖ ਦਾਅ 'ਤੇ ਹੈ ਅਤੇ ਉਨ੍ਹਾਂ ਨੂੰ 'ਕਾਫੀ ਇੰਤਜ਼ਾਰ' ਕਰਨਾ ਪੈ ਰਿਹਾ ਹੈ।

ਉਨ੍ਹਾਂ ਉਦਾਹਰਣ ਦਿੰਦਿਆਂ ਦੱਸਿਆ ਕਿ ਕੁਝ ਹੋਰਨਾਂ ਕਿੱਤਿਆਂ ਵਾਂਗ ਲਾਇਵਸਟਾਕ ਫਾਰਮਰ ਲਈ ਰਾਖਵੀਆਂ 4841ਸੀਟਾਂ ਵਿੱਚੋਂ ਸ਼ਾਇਦ ਹੀ ਕਿਸੇ ਬਿਨੇਕਾਰ ਨੂੰ ਮੌਕਾ ਮਿਲਿਆ ਹੋਵੇ।

ਉਨ੍ਹਾਂ ਇਸ ਪਿਛਲਾ ਕਾਰਣ ਵੀਜ਼ੇ ਦੇ ਸਖ਼ਤ ਮਾਪਦੰਡ ਜਿਸ ਵਿੱਚ ਕੰਮਕਾਰ ਦਾ ਤਜ਼ੁਰਬਾ ਅਤੇ ਅੰਗਰੇਜ਼ੀ ਵਿੱਚ ਚੰਗੀ ਮੁਹਾਰਤ ਦੀਆਂ ਸ਼ਰਤਾਂ ਨੂੰ ਦੱਸਿਆ ਹੈ। 

Livestock farmer
A livestock farmer (The image is for representation only)
Photo by Agence Producteurs Locaux Damien Kühn on Unsplash

ਰਾਖਵੀਆਂ ਸੀਟਾਂ ਦੀ ਗਿਣਤੀ ਹਜ਼ਾਰਾਂ 'ਹੋਣ ਦੇ ਬਾਵਜੂਦ ਵੀਜ਼ਾ ਮਨਜ਼ੂਰੀ ਵਿੱਚ ਕਮੀ ਕਿਓਂ?

ਸਕਿਲਡ ਮਾਈਗ੍ਰੇਸ਼ਨ ਤਹਿਤ ਅਰਜ਼ੀ ਦਾਇਰ ਕਰਨ ਲਈ ਭਾਵੇਂ 65 ਅੰਕਾਂ ਦੀ ਲੋੜ ਹੁੰਦੀ ਹੈ ਪਰ ਵਧਦੇ ਮੁਕਾਬਲੇ ਦੇ ਚਲਦਿਆਂ ਕਈ ਬਿਨੈਕਾਰ 80 ਅੰਕਾਂ ਦੇ ਚਲਦਿਆਂ ਵੀ ਪੀ ਆਰ ਲੈਣ ਤੋਂ ਅਸਮਰੱਥ ਹਨ। 

ਰਣਬੀਰ ਨੇ ਦੱਸਿਆ ਕਿ ਵੀਜ਼ਾ ਵਿਭਾਗ ਵੱਲੋਂ ਹੁਣ ਹਰ ਅਰਜ਼ੀ ਦੀ ਚੰਗੀ ਤਰ੍ਹਾਂ ਤਫਤੀਸ਼ ਕੀਤੀ ਜਾਂਦੀ ਹੈ ਜਿਸਦੇ ਚਲਦਿਆਂ ਵੀਜ਼ਾ ਮਨਜ਼ੂਰੀ ਲਈ ਪਹਿਲਾਂ ਨਾਲੋਂ ਜ਼ਿਆਦਾ ਵਕਤ ਲੱਗ ਰਿਹਾ ਹੈ।   

ਸੋਫਟਵੇਰ ਐਂਡ ਐਪਲੀਕੇਸ਼ਨ ਪ੍ਰੋਗਰਾਮਰ ਦੀਆਂ ਰਾਖਵੀਆਂ 7,200 ਸੀਟਾਂ ਵਿੱਚੋਂ 11 ਸਤੰਬਰ ਤੱਕ ਸਿਰਫ 1,231 ਅਰਜ਼ੀਆਂ ਨੂੰ ਹੀ ਪ੍ਰਵਾਨਗੀ ਮਿਲੀ ਹੈ।  

ਉਨ੍ਹਾਂ ਕਿਹਾ ਕਿ ਇਹ ਸਾਰੇ ਕੋਟੇ ਪਹਿਲਾਂ ਤੋਂ ਮਿੱਥੇ ਪ੍ਰੋਗਰਾਮ ਤਹਿਤ ਭਰਨਾ ਵੀਜ਼ਾ ਵਿਭਾਗ ਦੀ ਮਜਬੂਰੀ ਨਹੀਂ ਹੈ ਅਤੇ ਜੇ ਕੋਈ ਰਾਖਵੀਆਂ ਸੀਟਾਂ ਕਿਸੇ ਖਾਸ ਕਿੱਤੇ ਲਈ ਨਹੀਂ ਭਰੀਆਂ ਜਾਂਦੀਆਂ ਤਾਂ ਉਹ ਕੋਟਾ ਦੂਜੇ ਕੋਟੇ ਵਿੱਚ ਤਬਦੀਲ ਨਹੀਂ ਕੀਤਾ ਜਾਂਦਾ।

ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਨਿਰਧਾਰਿਤ ਕੋਟੇ ਤੋਂ 12,000 ਘੱਟ ਸਕਿਲਡ ਵੀਜ਼ੇ ਮਨਜ਼ੂਰ ਹੋਏ ਜਿਸ ਪਿਛਲਾ ਕਾਰਣ ਵੀਜ਼ਾ ਵਿਭਾਗ ਦੀ ਸਖ਼ਤ ਪੜਤਾਲ ਅਤੇ ਲੋੜ੍ਹੀਂਦੇ ਕਿੱਤਾਕਾਰਾਂ ਦਾ ਨਾ ਮਿਲਣਾ ਹੋ ਸਕਦਾ ਹੈ।

ਇਸ ਪੂਰੀ ਖਬਰ ਨੂੰ ਅੰਗਰੇਜ਼ੀ ਵਿੱਚ ਹੇਠਾਂ ਪੜ੍ਹੋ:

Australia has one of the biggest immigration programs in the world with 190,000 places kept every year for permanent migrants. A large part of the program- nearly 70 per cent - is reserved for skilled migrants who bring the in-demand skills to meet the needs of the Australian economy.

Over 128,000 permanent visas are issued to skilled migrants with the requisite skills each year.

The most in-demand skills this year in Australia include nurses, electricians, secondary school teachers, motor mechanics, metal fitters, carpenters and joiners.

In the year 2018-19, Australia has reserved over 17,300 places for registered nurses under the Skilled Independent stream which has a total of 43,990 places. Under this stream, visa applicants are not required to have any state/territory or employer nomination and they are issued a permanent visa (Subclass 189) and they are free to live and work anywhere in Australia.

Top six jobs that can get you Australian permanent residency

In this year’s immigration planning in Australia, 17,322 registered nurses are required and the Department of Home Affairs has invited only 413 people to apply for a visa until 11 September.

While with 9,303 electricians, 8,480 secondary school teachers, 83,72 carpenters and joiners, 6,979 metal fitters and machinists and 6,099 motor mechanics are some of the most in-demand occupations, very few people have been invited to apply for a visa under these occupations.

teacher
Photo by NeONBRAND on Unsplash

Based on the skills and qualifications demonstrated in the Expression of Interest submitted by a prospective visa applicant, the Department of Home Affairs issues them an invite to submit a visa application. 

The Department of Home Affairs has until 11 September invited 15 electricians, 115 secondary school teachers, six carpenters and joiners, ten motor mechanics and just three metal fitters and machinists to apply for a visa.

Ranbir Singh of Lakshaya Migration says while there’s great demand for some occupations in Australia, not many applicants are able to qualify to apply for a permanent residency under those occupations.

“I can’t recall having a single client who nominated Livestock Farmer occupation all these years,” he told SBS Punjabi last month. 

So far, the Department of Home Affairs hasn’t issued a single invite even as there are 4,841 places reserved for livestock farmers this year.

“Countries like India are fueling Australia’s immigration intake but those engaged in such occupations in India wouldn’t have the requisite qualifications and English language proficiency that’s mandatory for a permanent visa in Australia,” Mr Singh says. 

Australia has a massive skill shortage, particularly in rural and regional areas. Agriculture Minister David Littleproud told SBS Punjabi last month that the farming sector in particular was grappling with shortage of labour.

“Agriculture has a huge shortage of labour, particularly for picking, and an ag visa [agriculture visa] can help address that,” Mr Littleproud said last month.

While a stand-alone agriculture visa has run into trouble with the coalition partners- the Liberals and the Nationals- have different views on it, the new Immigration Minister has repeatedly said that his priority is to address the skill gap in regional Australia.

In contrast to skills gaps that are hard to fill, there are some occupations such as Software and Applications Programmers and Accountants, which attract a very high number of applicants and seem on track to exhaust their quota.

There were over 7,200 places for Software Programmers at the start of this year and 1,231 applicants were issued invites until 11 September to apply for a visa.

While the minimum threshold for applying for an Australian permanent visa was lifted to 65 points in July this year, for occupations that have higher interest from visa applicants the required points score can be as high as 80.

Carpenter
Photo by Andrew Ruiz on Unsplash

Mr Singh says many of his clients in such occupations are forced to wait for “very long times”.

“IT professionals and Accountants have been facing a very tough time since the last year when the minimum point score on points test climbed to 75. We were hoping that some adjustment would be made in the occupation ceiling this year to accommodate the high interest by applicants in these occupations. But that has not happened.”

He says occupations that don’t exhaust their individual quota of places for failing to attract enough applicants aren’t allocated to other occupations.

“Last year we saw there were 12,000 fewer skilled visas granted compared to the previous year. Yes, it was due to increased scrutiny of applicants but a part of it was due to the skills that are required in Australia but don’t get enough applicants,” Mr Singh told SBS Punjabi.  

Follow SBS Punjabi on Facebook and Twitter.