ਜ਼ਿਕਰਯੋਗ ਹੈ ਕਿ ਦੂਜੇ ਸਾਲ ਦੀ ਪੜਾਈ ਦੌਰਾਨ, ਮੈਲਬਰਨ ਦੇ ਮਾਊਂਟ ਵੇਵਰਲੀ ਦੇ ਰਹਿਣ ਵਾਲੇ ਪ੍ਰਭਜੀਤ ਸਿੰਘ ਗਿੱਲ ਨੂੰ ਦਾੜ੍ਹੀ ਕਾਰਨ ਐਂਬੂਲੈਂਸ ਵਿਕਟੋਰੀਆ ਵੱਲੋਂ ਸੇਫਟੀ ਮਾਸਕ ਟੈਸਟ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ।
ਹਾਲਾਂਕਿ ‘ਐਂਬੂਲੈਂਸ ਵਿਕਟੋਰੀਆ’ ਵੱਲੋਂ ਮਨਜ਼ੂਰ ਕੀਤੀ ਗਈ ‘ਠਾਠਾ’ ਤਕਨੀਕ ਨੂੰ ਪਹਿਲਾਂ ਹੀ ਆਸਟ੍ਰੇਲੀਆ ਦੇ ਬਹੁਤ ਸਾਰੇ ਰਾਜਾਂ ਵਿੱਚ ਮਨਜ਼ੂਰੀ ਮਿਲ ਚੁੱਕੀ ਹੈ।
ਜਦੋਂ 'ਮੋਨਾਸ਼ ਯੂਨੀਵਰਸਿਟੀ' ਦੇ 19 ਸਾਲਾ ਵਿਦਿਆਰਥੀ ਪ੍ਰਭਜੀਤ ਗਿੱਲ ਨੂੰ ਕੰਮ ਵਾਲੀ ਥਾਂ ‘ਤੇ ਦਾੜ੍ਹੀ ਕਾਰਨ ਕੰਮ ਕਰਨ ਤੋਂ ਇਨਕਾਰ ਕੀਤਾ ਗਿਆ ਤਾਂ ਉਸਨੇ ਇਸ ਖਿਲਾਫ ਆਸਟ੍ਰੇਲੀਆ ਦੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਦਰਜ ਕੀਤੀ।
ਇਸ ਲੜਾਈ ਵਿੱਚ ਜਿੱਤ ਹਾਸਲ ਕਾਰਨ ਤੋਂ ਬਾਅਦ ਪ੍ਰਭਜੀਤ ਗਿੱਲ ਨੇ ਐਂਬੂਲੈਂਸ ਵਿਕਟੋਰੀਆ ਦੇ ਫੈਸਲੇ ‘ਤੇ ਸੰਤੁਸ਼ਟੀ ਜਤਾਈ।
ਹੁਣ ਕੋਈ ਵੀ ਆਪਣੇ ਧਰਮ ਨੂੰ ਤਿਆਗੇ ਬਿਨਾਂ ਪੈਰਾਮੈਡਿਕ ਬਣ ਸਕਦਾ ਹੈ।ਪ੍ਰਭਜੀਤ ਸਿੰਘ ਗਿੱਲ
ਹੁਣ ਪ੍ਰਭਜੀਤ ਅਤੇ ਉਸ ਵਰਗੇ ਹੋਰ ਵਿਦਿਆਰਥੀ ‘ਠਾਠਾ’ ਤਕਨੀਕ ਰਾਹੀਂ ਮਾਸਕ ਲਗਾ ਕੇ ਪੈਰਾਮੈਡਿਕਸ ‘ਵਜੋਂ ਕੰਮ ਕਰ ਸਕਣਗੇ।
ਜ਼ਿਕਰਯੋਗ ਹੈ ਕਿ ਵਿਕਟੋਰੀਆ ਵਿੱਚ ਕੁਝ ਸਿਹਤ ਸੰਭਾਲ ਵਿਭਾਗਾਂ ਵਿੱਚ ਦਾੜ੍ਹੀ ਨਾਲ ਜੁੜੇ ਸੁਰੱਖਿਆ ਮਾਪਦੰਡਾਂ ਕਾਰਨ ਸਿਰਫ ਕਲੀਨ ਸ਼ੇਵ ਹੀ ਕੰਮ ਕਰ ਸਕਦੇ ਸਨ।

Harmick Singh. Credit: Supplied by Harmick Singh.
ਉਹਨਾਂ ਦੱਸਿਆ ਕਿ ਇਸ ਤਕਨੀਕ ਰਾਹੀਂ ਪੈਰਾਮੈਡਿਕਸ ‘ਚ ਕੰਮ ਕਰਨ ਵਾਲੇ ਸਿੱਖ ਜਾਂ ਸਿੱਖ ਵਿਦਿਆਰਥੀ ਇੱਕ ‘ਠਾਠੀ’ ਵਰਗਾ ਇਲਾਸਟਿਕ ਕੱਪੜਾ ਆਪਣੀ ਦਾੜ੍ਹੀ ‘ਤੇ ਲਪੇਟ ਕੇ ਮਾਸਕ ਪਾ ਸਕਦੇ ਹਨ ਜਦਕਿ ਪਹਿਲਾਂ ਉਹਨਾਂ ਨੂੰ ਕਲੀਨ ਸ਼ੇਵ ਕਰਨ ਦੀ ਹਿਦਾਇਤ ਦਿੱਤੀ ਜਾਂਦੀ ਸੀ।
ਹਾਲਾਂਕਿ ਇਸ ਤਕਨੀਕ ਨੂੰ ਵਿਕਟੋਰੀਆ ਵਰਕਸੇਫ ਵੱਲੋਂ ਵੀ ਪਹਿਲਾਂ ਮਨਜ਼ੂਰੀ ਮਿਲ ਚੁੱਕੀ ਹੈ ਪਰ ਵਿਕਟੋਰੀਆ ਐਂਬੂਲੈਨਸ ਨਾਲ ਸਬੰਧਿਤ ਕੁਝ ਕਾਰਜ ਸਥਾਨਾਂ ਵਿੱਚ ਇਹ ਨਿਯਮ ਨਹੀਂ ਬਦਲਿਆ ਸੀ।
ਉਹਨਾਂ ਕਿਹਾ ਕਿ ਹੁਣ ਜਦੋਂ ‘ਠਾਠਾ’ ਤਕਨੀਕ ਨੂੰ ਮਨਜ਼ੂਰੀ ਮਿਲ ਗਈ ਹੈ ਤਾਂ ਇਸ ਨਾਲ ਪੈਰਾਮੈਡਿਕਸ ‘ਚ ਕੰਮ ਕਰਨ ਦੇ ਚਾਹਵਾਨ ਬਹੁਤ ਸਾਰੇ ਸਿੱਖ ਵਿਦਿਆਰਥੀਆਂ ਅਤੇ ਕਾਮਿਆਂ ਨੂੰ ਰਾਹਤ ਮਿਲੇਗੀ।
ਪੂਰੀ ਗੱਲਬਾਤ ਇਸ ਇੰਟਰਵਿਊ ਰਾਹੀਂ ਸੁਣੋ:
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।













