Coming Up Mon 9:00 PM  AEST
Coming Up Live in 
Live
Punjabi radio

ਆਸਟ੍ਰੇਲੀਆ ਵਿੱਚ ਟੈਕਸੀ ਡਰਾਈਵਰ ਵਜੋਂ ਕੰਮ ਕਰ ਰਹੀ ਹੈ ਇਹ ਦਸਤਾਰਧਾਰੀ ਸਿੱਖ ਔਰਤ

Inderjeet Kaur is actively pursuing a career as a taxi driver since eleven years now. Source: Supplied

ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿੱਚ ਪਿਛਲੇ ਗਿਆਰਾਂ ਸਾਲਾਂ ਤੋਂ ਇੱਕ ਦਸਤਾਰਧਾਰੀ ਸਿੱਖ ਔਰਤ ਟੈਕਸੀ ਚਲਾ ਰਹੀ ਹੈ। ਇੰਦਰਜੀਤ ਕੌਰ ਨੇ ਇੱਕ ਅਜਿਹੇ ਪੇਸ਼ੇ ਵਿੱਚ ਡੂੰਘੀ ਦਿਲਚਸਪੀ ਵਿਖਾਈ ਜਿਸ ਵਿੱਚ ਰਵਾਇਤੀ ਤੌਰ 'ਤੇ ਮਰਦ-ਦਬਦਬਾ ਹੈ। ਉਸਨੇ ਆਪਣੇ ਟੈਕਸੀ ਡਰਾਈਵਰ ਬਣਨ ਦੀ 'ਦਿਲਚਸਪ' ਜੀਵਨ-ਯਾਤਰਾ ਸਾਡੇ ਨਾਲ ਕੁਝ ਇੰਝ ਸਾਂਝੀ ਕੀਤੀ।

ਆਪਣੇ ਕਿੱਤੇ ਨੂੰ ਪਿਆਰ ਕਾਰਨ ਵਾਲ਼ੀ ਇੰਦਰਜੀਤ ਕੌਰ ਮਰਦ-ਪ੍ਰਧਾਨ ਟੈਕਸੀ ਸਨਅਤ ਵਿੱਚ ਪਿਛਲੇ ਗਿਆਰਾਂ ਸਾਲ ਤੋਂ ਕੰਮ ਕਰ ਰਹੀ ਹੈ।

ਹੋ ਸਕਦਾ ਹੈ ਕਿ ਇੱਕ ਦਸਤਾਰਧਾਰੀ ਔਰਤ ਵਜੋਂ ਇੰਨੇ ਲੰਬੇ ਸਮੇਂ ਤੋਂ ਟੈਕਸੀ ਚਲਾਉਣ ਵਾਲ਼ੀ ਉਹ ਇੱਕੋ-ਇੱਕ ਟੈਕਸੀ ਡਰਾਈਵਰ ਹੋਵੇ।

ਅੰਤਰਰਾਸ਼ਟਰੀ ਔਰਤ ਦਿਹਾੜੇ 'ਤੇ ਆਪਣਾ ਸੰਦੇਸ਼ ਸਾਂਝਾ ਕਰਦਿਆਂ ਉਸਨੇ ਕਿਹਾ ਕਿ ਕੋਈ ਵੀ ਕੰਮ ਮੁਸ਼ਕਿਲ ਨਹੀਂ ਬਸ਼ਰਤੇ ਕਿ ਇਹ ਮਿਹਨਤ ਅਤੇ ਲਗਨ ਨਾਲ਼ ਕੀਤਾ ਜਾਵੇ - 'ਜੇ ਤੁਸੀਂ ਆਪਣੇ ਸ਼ੌਕ, ਦਿਲਚਸਪੀ ਜਾਂ ਜਨੂੰਨ ਨੂੰ ਆਪਣੇ ਪੇਸ਼ੇ ਵਿਚ ਬਦਲ ਲੈਂਦੇ ਹੋ ਤਾਂ ਅਜਿਹੀ ਕੋਈ ਵੀ ਚੀਜ਼ ਨਹੀਂ ਜਿਸਨੂੰ ਔਰਤ ਹਾਸਿਲ ਨਹੀਂ ਕਰ ਸਕਦੀ - ਭਾਵੇਂ ਇਹ ਕੰਮ ਟੈਕਸੀ ਡਰਾਈਵਰ, ਵਿਗਿਆਨੀ ਜਾਂ ਪੁਲਾੜ ਯਾਤਰੀ ਬਣਨ ਦਾ ਹੀ ਕਿਓਂ ਨਾ ਹੋਵੇ।'

ਪੰਜਾਬੀ ਭਾਈਚਾਰੇ ਵਿੱਚ ਔਰਤਾਂ ਨੂੰ ਡਰਾਈਵਿੰਗ ਨੂੰ ਇੱਕ ਪੇਸ਼ੇ ਵਜੋਂ ਅਪਨਾਉਣ ਉੱਤੇ ਭਾਵੇਂ ਕੋਈ ਰੋਕ ਨਹੀਂ ਪਰ ਫਿਰ ਵੀ ਔਰਤਾਂ ਵਿੱਚ ਇਸ ਬਾਰੇ ਹਿਚਕਿਚਾਹਟ ਹੈ।

ਇੰਦਰਜੀਤ ਕੌਰ ਕਹਿੰਦੀ ਹੈ ਕਿ ਉਹ ਇਸ ਧਾਰਨਾ ਨੂੰ ਗਲਤ ਸਾਬਤ ਕਰਨਾ ਚਾਹੁੰਦੀ ਸੀ ਕਿ ਔਰਤਾਂ ਵਧੀਆ ਕਾਰ-ਚਾਲਕ ਨਹੀਂ ਹੋ ਸਕਦੀਆਂ - 'ਮੇਰੀ ਸਮਝ ਤੋਂ ਬਾਹਰ ਹੈ ਕਿ ਕਿਓਂ ਔਰਤ ਡਰਾਈਵਰਾਂ ਨੂੰ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ।'

Inderjeet Kaur
Inderjeet Kaur came to Australia in 2003 to live with her husband Bahadar Singh.
Supplied

ਇੰਦਰਜੀਤ ਕੌਰ, ਮੈਲਬੌਰਨ ਦੇ ਵਸਨੀਕ ਬਹਾਦਰ ਸਿੰਘ ਨਾਲ ਵਿਆਹ ਤੋਂ ਬਾਅਦ ਸਨ 2003 ਵਿੱਚ ਆਸਟ੍ਰੇਲੀਆ ਆਈ।

ਐਸ ਬੀ ਐਸ ਪੰਜਾਬੀ ਨਾਲ਼ ਗੱਲ ਕਰਦਿਆਂ ਉਸਨੇ ਦੱਸਿਆ – ‘ਮੇਰੇ ਪਤੀ ਪਹਿਲਾਂ ਤੋਂ ਹੀ ਟੈਕਸੀ ਸਨਅਤ ਵਿੱਚ ਹਨ, ਉਨ੍ਹਾਂ ਨੇ ਹੀ ਮੈਨੂੰ ਡ੍ਰਾਈਵਿੰਗ ਸਿਖਾਈ ਅਤੇ ਇਸ ਕੰਮ ਨੂੰ ਇੱਕ ਪੇਸ਼ੇ ਵਜੋਂ ਅਪਨਾਉਣ ਲਈ ਉਤਸ਼ਾਹਿਤ ਕੀਤਾ।’

‘ਇੱਕ ਦਸਤਾਰਧਾਰੀ ਸਿੱਖ ਔਰਤ ਵਜੋਂ ਟੈਕਸੀ ਚਲਾਉਂਦਿਆਂ ਮੈਨੂੰ ਕਦੇ ਵੀ ਕੋਈ ਸਮੱਸਿਆ ਨਹੀਂ ਆਈ, ਸਗੋਂ ਮੈਨੂੰ ਜ਼ਿਆਦਾ ਸਤਿਕਾਰ ਅਤੇ ਹੌਂਸਲਾ-ਵਧਾਉਣ ਵਾਲੀਆਂ ਗੱਲਾਂ ਹੀ ਸੁਨਣ ਨੂੰ ਮਿਲੀਆਂ ਹਨ।’ 

ਆਪਣੇ ਪਰਿਵਾਰ ਨਾਲ ਮੈਲਬੌਰਨ ਦੇ ਕੀਸਬੋਰੋ ਇਲਾਕੇ ਵਿੱਚ ਰਹਿੰਦਿਆਂ ਹੁਣ ਉਸਨੇ ਆਸਟ੍ਰੇਲੀਆ ਨੂੰ ਸਥਾਈ ਤੌਰ 'ਤੇ ਆਪਣਾ ਟਿਕਾਣਾ ਬਣਾ ਲਿਆ ਹੈ – ‘ਮੈਂ ਆਪਣੇ ਕਿੱਤੇ ਤੋਂ ਖੁਸ਼ ਹਾਂ ਅਤੇ ਆਸਟ੍ਰੇਲੀਆ ਦੀ ਧੰਨਵਾਦੀ ਹਾਂ ਜਿੱਥੇ ਮੈਨੂੰ ਇੱਕ ਦਸਤਾਰਧਾਰੀ ਸਿੱਖ ਵਜੋਂ ਕੰਮ-ਕਾਜ ਦੇ ਵਧੀਆ ਮੌਕਿਆਂ ਦੇ ਨਾਲ਼-ਨਾਲ਼ ਚੰਗੇ ਹਾਂ-ਪੱਖੀ ਸਮਾਜ ਵਿੱਚ ਵਿਚਰਨ ਦਾ ਮੌਕਾ ਮਿਲਿਆ।‘

‘ਇਹ ਸਭ ਮੇਰੇ ਮਾਤਾ ਜੀ ਦੀਆਂ ਅਸੀਸਾਂ ਅਤੇ ਸਿਖਿਆਵਾਂ ਨਾਲ਼ ਸੰਭਵ ਹੋਇਆ ਜੋ ਹਮੇਸ਼ਾ ਮੈਨੂੰ ਇੱਕ ਅਜਿਹੀ ਔਰਤ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਸਨ ਜੋ ਹਰ ਤਰ੍ਹਾਂ ਨਾਲ ਆਪਣੇ ਪਰਿਵਾਰ ਅਤੇ ਸਮਾਜ ਦੀ ਮਾਣ ਨਾਲ ਸੇਵਾ ਕਰ ਸਕਦੀ ਹੋਵੇ।‘

‘ਆਸਟ੍ਰੇਲੀਆ ਵਿੱਚ ਤੁਹਾਨੂੰ ਹਰ ਕੰਮ ਵਿੱਚ ਸਤਿਕਾਰ ਮਿਲਦਾ ਹੈ ਅਤੇ ਤੁਸੀਂ ਮਹਿਸੂਸ ਕਰਦੇ ਹੋ ਕਿ ਕੋਈ ਵੀ ਕੰਮ ਜਾਂ ਨੌਕਰੀ ਛੋਟੀ ਜਾਂ ਘਟੀਆ ਨਹੀਂ ਹੈ, ਸਿਰਫ ਲੋੜ ਹੈ ਤਾਂ ਆਪਣੇ ਕੰਮ ਪ੍ਰਤੀ ਨੇਕ-ਨੀਤੀ ਰੱਖਣ ਅਤੇ ਅਸੂਲਾਂ ਦੀ ਪਾਲਣਾ ਕਰਨ ਦੀ।' 

Inderjeet Kaur
Inderjeet Kaur had a dream to work as a Police Officer in Australia.
Supplied

ਟੈਕਸੀ ਸਨਅਤ ਵਿੱਚ ਪਿਛਲੇ ਦੋ ਸਾਲਾਂ ਵਿੱਚ ਔਰਤ ਡਰਾਇਵਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਪਰ ਹਾਲੇ ਵੀ ਇਹ ਬਾਕੀ ਨੌਕਰੀਆਂ ਦੇ ਮੁਕਾਬਲਤਨ ਕਾਫੀ ਘੱਟ ਹੈ।

ਊਬਰ ਅਤੇ ਓਲਾ ਜਿਹੀਆਂ ਰਾਈਡਸ਼ੇਅਰ ਕੰਪਨੀਆਂ ਦੇ ਉਭਾਰ ਨਾਲ਼ ਔਰਤ ਟੈਕਸੀ ਚਾਲਕਾਂ ਦੀ ਗਿਣਤੀ ਦਿਨ-ਪ੍ਰਤੀ ਦਿਨ ਵਧ ਰਹੀ ਹੈ ਪਰ ਵਿਕਟੋਰੀਆ ਦੀ ਮੁੱਖ ਟੈਕਸੀ ਕੰਪਨੀ 13 ਕੈਬ ਵਿੱਚ ਮਰਦ ਅਤੇ ਔਰਤ ਟੈਕਸੀ ਡਰਾਈਵਰਾਂ ਵਿਚਲਾ ਅਨੁਪਾਤ ਅਜੇ ਵੀ ਪਹਿਲਾਂ ਵਾਂਗ ਹੀ ਹੈ।

13 ਕੈਬ ਕੰਪਨੀ ਲਈ ਕੰਮ ਕਰਦੇ 10,000 ਟੈਕਸੀ ਡਰਾਈਵਰਾਂ ਵਿੱਚੋ ਮਹਿਜ਼ 100 ਔਰਤਾਂ ਹਨ ਜੋ ਇਸ ਪੇਸ਼ੇ ਨੂੰ ਫੁੱਲ-ਟਾਈਮ ਰੋਜ਼ਗਾਰ ਵਜੋਂ ਲੈਂਦੀਆਂ ਹਨ ਜਦਕਿ ਭਾਰਤੀ ਪਿਛੋਕੜ ਦੇ ਟੈਕਸੀ ਚਾਲਕਾਂ ਵਿੱਚ ਅਨੁਪਾਤ ਦਾ ਇਹ ਪਾੜ੍ਹਾ ਹੋਰ ਵੀ ਜ਼ਿਆਦਾ ਹੈ।

ਪੂਰੀ ਗੱਲਬਾਤ ਸੁਨਣ ਲਈ ਉਪਰ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰੋ…

Read this story in English: 

Inderjeet Kaur, often called ‘Australia’s first turbaned Sikh female taxi driver,’ shares a powerful message on International Women’s Day.

“If you turn your passion into your profession then there is nothing a woman can’t achieve – be it a taxi driver, a scientist or an astronaut,” she says confidently.

Ms Kaur is one of the very few women whose profession puts them behind the wheels and she is defying stereotypes within the Australian Sikh community.

She may well be the only turbaned Sikh female who has been actively pursuing a career as a taxi driver for 11 years now, working in an industry which is predominantly male-oriented. 

Inderjeet Kaur
Inderjeet Kaur says her services often get admired by her customers.
Supplied

Although there are no restrictions on women taking up driving as a profession it could be said there's a cultural stigma that women can’t be good drivers.

Ms Kaur says she always wanted to prove this wrong.

“Women can drive as well as men can! I can’t understand why there are so many jokes targeting female drivers and why there has been gender stereotyping,” she says.

“I can understand that India has a patriarchal society, but I don’t know why this should exist here in any of the local communities.” 

Ms Kaur is one such woman who is brazenly upending gender roles.

“There are people who wanted me to do something else other than to be a cabbie,” she says.

“Some men will jokingly say that sitting with a female car driver could be as bad as suicide. There shouldn’t be a comparison. But if someone wants to do it then take our word that we’re as good as men are. Let it be driving or any other job.” 

Ms Kaur arrived in Australia in 2003 after her marriage with Melbourne-based Bahadar Singh.

“My husband was already in the taxi business at that time. He gave me driving lessons and once I was confident, he helped me learn how to find places using a Melway,” she adds. “I must admit that I was equally nervous and excited at that time.”

“I knew my capabilities. All I needed was a bit of encouragement that I later had from my husband. He was very kind and patient to help me through this journey,” she says. 

Inderjeet Kaur
Singh family lives in Melbourne's southeast.
Supplied

Ms Kaur has always been a ‘working woman’ who tried her skills in a wide variety of roles.

“I used to work as a teacher back in India. Once I had dreamt of becoming a police officer, but I couldn’t fulfil it,” she says.

“I have worked in many odd jobs including in a factory, at a child care centre and even at an aged care facility. But none of these jobs gave me as much flexibility with the time that I am enjoying as a taxi driver.” 

Now firmly settled in Australia,  Ms Kaur says she is very content and thankful with what life has offered her here.

“It has been a very intriguing journey so far,” she says. “It all happened with my mother’s blessings and teachings who always wanted me to be an independent woman who could proudly serve her family and society at all times by all means.

“This country treats you with dignity and respect and you feel no job is smaller or inferior as long as you’re committed and passionate about your work,” she says. 

Inderjeet Kaur
Inderjeet Kaur wants more women to consider getting past the stereotypes and getting behind the wheel.
Supplied

Ms Kaur urges more women to consider getting past the stereotypes and getting behind the wheel.

“I am my own boss who can manage her own life and timeline as she wishes to,” she says.

“My profession has definitely helped me achieve my goal of finding the right kind of work-life balance. If I can why can’t someone else benefit from this profession?” 

Gender disparity

A spokesperson for 13CABS in Melbourne told SBS Punjabi that gender disparity has always been a major issue within the taxi industry.

“We have more than 10,000 registered taxi drivers but seeing female taxi drivers is a rare sight,” he says.

“The ratio is very low. It’s hard to put in numbers but I suspect that there could be less than 100 female drivers who are actively pursuing this career.”

“But we’re glad that it’s picking up now with many female drivers opting for day shifts, office pickups and helping elderly and disabled customers using maxi taxis.”

Listen to SBS Punjabi Monday to Friday at 9 pm. Follow us on Facebook and Twitter