Coming Up Thu 9:00 PM  AEST
Coming Up Live in 
Live
Punjabi radio

10 ਸਾਲਾ ਭਾਰਤੀ ਭਾਰਤੀ ਬੱਚੇ ਨੂੰ 'ਰੋਜ਼ਗਾਰ' ਨਾ ਹੋਣ ਕਾਰਨ ਤਿੰਨ ਵਾਰ ਵੀਜ਼ੇ ਤੋਂ ਇਨਕਾਰ

Harmanpreet Singh Source: Supplied

10 ਸਾਲ ਦੇ ਇੱਕ ਭਾਰਤੀ ਬੱਚੇ ਨੂੰ ਇਮੀਗ੍ਰੇਸ਼ਨ ਵੱਲੋਂ ਇਹ ਕਹਿ ਕੇ ਤਿੰਨ ਵਾਰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਚੁੱਕਾ ਹੈ ਕਿ ਉਸਦੇ ਕੋਲ ਅਜਿਹਾ ਕੋਈ ਰੋਜ਼ਗਾਰ ਜਾਂ ਵਿੱਤੀ ਕਾਰਨ ਨਹੀਂ ਹੈ ਕਿ ਉਹ ਆਪਣੀ ਆਸਟ੍ਰੇਲੀਆ ਫੇਰੀ ਮਗਰੋਂ ਭਾਰਤ ਵਾਪਿਸ ਮੁੜ ਸਕੇ।

ਹਰਮਨਪ੍ਰੀਤ ਸਿੰਘ ਦੇ ਪਿਤਾ ਹਰਿੰਦਰ ਸਿੰਘ ਇੱਕ ਸੜਕ ਦੁਰਘਟਨਾ ਵਿੱਚ ਆਪਣੀ ਪਹਿਲੀ ਪਤਨੀ ਨੂੰ ਭਾਰਤ ਵਿੱਚ ਗੁਆ ਦੇਣ ਮਗਰੋਂ ਵਿਆਹ ਕਰਵਾ ਕੇ ਸਾਲ 2015 ਵਿੱਚ ਮੈਲਬਰਨ ਆ ਗਏ। ਉਸ ਵੇਲੇ ਉਹ ਆਪਣੀ ਦੂਸਰੀ ਪਤਨੀ ਗੁਰਜੋਤ ਦੇ 457 ਵੀਜ਼ਾ ਤੇ ਡਿਪੈਂਡੈਂਟ ਦੇ ਤੌਰ ਤੇ ਆਏ ਸਨ ਅਤੇ ਉਹਨਾਂ ਦਾ ਪੁੱਤਰ ਹਰਮਨਪ੍ਰੀਤ ਜੋ ਕੇ 7 ਸਾਲ ਦਾ ਸੀ, ਵੀ ਉਹਨਾਂ ਦੇ ਨਾਲ ਆਇਆ ਸੀ। ਪਰੰਤੂ ਹਰਮਨਪ੍ਰੀਤ ਨੇ ਭਾਰਤ ਵਿੱਚ ਹੀ ਪੜ੍ਹਾਈ ਕਰਨਾ ਪਸੰਦ ਕੀਤਾ ਅਤੇ ਉਹ ਉਸਦੇ ਵੀਜ਼ੇ ਦੀ 18 ਮਹੀਨੇ ਤੋਂ ਵੱਧ ਮਿਆਦ ਬਚਦਿਆਂ ਹੀ ਭਾਰਤ ਮੁੜ ਗਿਆ।

ਉਹ ਆਖਰੀ ਸਮਾਂ ਸੀ ਜਦੋਂ ਹਰਿੰਦਰ ਸਿੰਘ ਨੇ ਆਪਣੇ ਪੁੱਤਰ ਨੂੰ ਆਪਣੀ ਗਲਵੱਕੜੀ ਵਿੱਚ ਲਿਆ।
ਉਸ ਤੋਂ ਬਾਅਦ ਹੁਣ ਤੱਕ, ਹਰਿੰਦਰ ਆਪਣੇ ਪੁੱਤਰ ਨਾਲ ਆਸਟ੍ਰੇਲੀਆ ਵਿੱਚ ਕੁਝ ਸਮਾਂ ਬਿਤਾਉਣ ਲਈ ਤਿੰਨ ਵਾਰ ਉਸਦੇ ਵੀਜ਼ੇ ਲਈ ਅਰਜੀ ਦਾਖਿਲ ਕਰ ਚੁੱਕੇ ਹਨ ਪਰੰਤੂ ਇਸਨੂੰ ਹਰ ਵਾਰ ਇਹ ਕਹਿ ਕੇ ਖਾਰਿਜ ਕੀਤਾ ਗਿਆ ਕਿ ਹਰਮਨਪ੍ਰੀਤ ਦਾ ਆਸਟ੍ਰੇਲੀਆ ਤੋਂ ਵਾਪਿਸ ਭਾਰਤ ਮੁੜਨ ਦੀ ਮਨਸ਼ਾ ਤੇ ਯਕੀਨ ਨਹੀਂ ਹੈ ਕਿਉਂਕਿ ਉਸ ਕੋਲ ਭਾਰਤ ਵਿੱਚ ਕੋਈ ਰੋਜ਼ਗਾਰ ਨਹੀਂ ਹੈ।

ਹਰਿੰਦਰ ਸਿੰਘ ਅਤੇ ਉਹਨਾਂ ਦੀ ਪਤਨੀ ਆਪ ਭਾਰਤ ਨਹੀਂ ਜਾ ਸਕਦੇ ਕਿਉਂਕਿ ਉਹ ਮਜੂਦਾ ਸਮੇ ਵਿੱਚ ਬ੍ਰਿਜਿੰਗ ਵੀਜ਼ਾ ਤੇ ਹਨ ਅਤੇ ਉਹਨਾਂ  ਦੇ ਮਾਮਲੇ ਦੀ ਸੁਣਵਾਈ ਟਰਾਈਬਿਊਨਲ ਵਿੱਚ ਹੋਣੀ ਹੈ। ਹਰਿੰਦਰ ਨੇ ਇਸ ਸਬੰਧੀ ਇਮੀਗ੍ਰੇਸ਼ਨ ਮੰਤਰੀ ਪੀਟਰ ਡੱਟਣ ਨੂੰ ਇੱਕ ਚਿੱਠੀ ਵੀ ਲਿਖੀ। ਜਿਸ ਉਪਰੰਤ ਉਹਨਾਂ ਨੂੰ ਵੀਜ਼ਾ ਅਰਜੀ ਦੇ ਨਾਲ ਵੱਧ ਤੋਂ ਵੱਧ ਜਾਣਕਾਰੀ ਅਤੇ ਇਸ ਗੱਲ ਦੇ ਸਬੂਤ ਕਿ ਓਹਨਾ ਦਾ ਪੁੱਤਰ ਆਸਟ੍ਰੇਲੀਆ ਫੇਰੀ ਤੋਂ ਮਗਰੋਂ ਵਾਪਿਸ ਮੁੜ ਜਾਵੇ ਗਾ, ਦੇਣ ਦੀ ਸਲਾਹ ਦਿੱਤੀ ਗਈ।

ਹਰਿੰਦਰ ਮੁਤਾਬਿਕ ਉਹਨਾਂ ਦੇ ਹਰ ਮੁਮਕਿਨ ਸਬੂਤ ਦੇਣ ਦੇ ਬਾਵਜੂਦ ਵੀਜ਼ਾ ਦੇਣ ਤੋਂ ਇੱਕ ਵਾਰ ਫੇਰ ਇਨਕਾਰ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਆਪਣੇ ਪੁੱਤਰ ਤੋਂ ਇੰਨੇ ਲੰਮੇ ਸਮੇ ਦੂਰ ਹੋਣ ਕਾਰਨ ਉਹ ਕਾਫੀ ਪਰੇਸ਼ਾਨ ਹਨ। ਓਹਨਾ ਇਹ ਵੀ ਦੱਸਿਆ ਕਿ ਉਹਨਾਂ ਦਾ ਮਤਰੇਆ ਪੁੱਤਰ ਜੋ ਕਿ ਉਮਰ ਵਿੱਚ ਹਰਮਨਪ੍ਰੀਤ ਤੋਂ ਵੱਡਾ ਹੈ ਵੀ 5-6 ਵਾਰ ਆਸਟ੍ਰੇਲੀਆ ਆ ਕੇ ਵਾਪਿਸ ਜਾ ਚੁੱਕਾ ਹੈ ਜੋ ਕਿ ਉਹਨਾਂ ਮੁਤਾਬਿਕ ਸਾਬਿਤ ਕਰਦਾ ਹੈ ਕਿ ਉਹ ਵੀਜ਼ਾ ਨਿਯਮਾਂ ਦੀ ਪਾਲਣਾ ਕਰਦੇ ਰਹੇ ਹਨ।

ਐਸ ਬੀ ਐਸ ਨੇ ਇਸ ਸਬੰਧੀ ਇਮੀਗ੍ਰੇਸ਼ਨ ਵਿਭਾਗ ਨਾਲ ਸੰਪਰਕ ਕੀਤਾ ਹੈ ਪਰੰਤੂ ਅਜੇ ਤੱਕ ਕੋਈ ਜੁਆਬ ਨਹੀਂ ਮਿਲਿਆ।

ਪੂਰੀ ਖਬਰ ਨੂੰ ਅੰਗਰੇਜ਼ੀ ਵਿੱਚ ਹੇਠਾਂ ਪੜ੍ਹੋ 

A ten-year-old Indian boy has been refused an Australian visitor visa for the third time in a little over a year as the Department of Home Affairs feels he does not have “employment or financial incentives” to return to India.

Harmanpreet Singh applied for a visitor visa in order to meet his father and stepmother who live in Melbourne during his school summer vacation.

“It has been three years since I have seen my son. We applied for his visa thrice and they have refused the application with the same reason,” his father Harinder Singh tells SBS Punjabi.

Mr Singh’s wife died in a road accident in India in 2012. After he remarried, he moved to Australia in 2015 as a dependent of his wife who had a 457 visa at that time. Harmanpreet also came to Australia with him but returned to India the same year to continue his schooling in India.

Mr Singh and his wife subsequently went on bridging visas after their bid for a permanent residency did not succeed. They currently have a restriction on travelling overseas.

Harinder Singh
Harmanpreet Singh with his father and stepmother in Melbourne in 2015.
Supplied

Harmanpreet, who currently lives with his grandmother in India, first applied for a visitor visa last year.

But the visa was refused as the Department of Immigration and Border Protection wasn’t convinced that he intended to stay temporarily in Australia.

He again applied for a visitor visa on May 3 this year that was refused.

“I find that you have not demonstrated sufficiently strong financial, personal, employment or other commitments in your home country that would be an incentive for you to return after your visit,” the visa officer recorded in the refusal letter.

Earlier this year, Mr Singh wrote to the Minister for Home Affairs, Peter Dutton. He was advised to supply “as much information as possible” to demonstrate an incentive for his son to return to India with his next application. 

“I added the documents of my property in India," Mr Singh says. "A letter from my son’s school and my mother’s guardianship certificate of him issued by a court in India. But all that was not enough and the visa officer again cited a lack of employment and financial incentives."

harmanpreet
Harmanpreet with his stepmother, Gurjot.
Supplied

His latest application for a fast track visa was refused on 28th May, three days after it was made.

“What other evidence could we provide to prove that he would return to India. He has been here and returned to India just a month later when he could live here with us. I am happy to pay a bond if that’s required.

“We didn’t know that government and the system could be so harsh that they would split a family like that,” he says.

Mr Singh, who works as a welder in Melbourne, says the prolonged separation from his son has caused “a lot of stress” in the family.

“If it’s because of our visa status, do people on bridging visas not have the right to even to see their children? Our elder son has been here at least 6 to 7 times and he returned to India each time.”

“I am his only living parent and we want to be together for some time.” 

Mr Singh has started an online petition to get the Minister for Home Affairs to review the decision, which at the moment can’t be appealed in the Administrative Appeals Tribunal - or AAT.  

SBS Punjabi has contacted the Department of Home Affairs for a comment. 

Follow SBS Punjabi on Facebook and Twitter.