Coming Up Wed 9:00 PM  AEDT
Coming Up Live in 
Live
Punjabi radio

ਵਿਦਿਆਰਥੀ ਅਤੇ ਅਸਥਾਈ ਗ੍ਰੈਜੂਏਟ ਵੀਜ਼ਾ ਸ਼੍ਰੇਣੀ ਵਿੱਚ ਕਈ ਸਾਰਥੱਕ ਤਬਦੀਲੀਆਂ ਹੋਈਆਂ ਲਾਗੂ

The pandemic stalled Australia's migration program, and the net intake is expected to fall into negative levels for the first time since World War II. Source: SBS

ਅੰਤਰਰਾਸ਼ਟਰੀ ਸਿੱਖਿਆ ਨੂੰ ਮੁੜ ਸੁਰਜੀਤ ਕਰਨ ਦੇ ਇਰਾਦੇ ਨਾਲ਼ ਆਸਟ੍ਰੇਲੀਆਈ ਸਰਕਾਰ ਨੇ ਕੁੱਝ ਅਹਿਮ ਤਬਦੀਲੀਆਂ ਦਾ ਐਲਾਨ ਕੀਤਾ ਹੈ। ਗ੍ਰਹਿ ਵਿਭਾਗ ਦੇ ਬੁਲਾਰੇ ਨੇ ਐਸਬੀਐਸ ਪੰਜਾਬੀ ਨੂੰ ਦੱਸਿਆ ਹੈ ਕਿ 5 ਅਗਸਤ 2020 ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਅਰਜ਼ੀਆਂ ਤੇ ਲੱਗਣ ਵਾਲ਼ੀ ਫ਼ੀਸ ਮਾਫ਼ ਕਰ ਦਿੱਤੀ ਗਈ ਹੈ।

ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੱਜ ਨੇ ਕਿਹਾ ਹੈ ਕਿ ਕੌਵੀਡ-19 ਮਹਾਂਮਾਰੀ ਦੇ ਪ੍ਰਭਾਵ ਹੇਠ ਜੇ ਕੋਈ ਵਿੱਦਿਆਰਥੀ ਆਪਣੀ ਵੀਜ਼ਾ ਵੈਧਤਾ ਦੀ ਮਿਆਦ ਅੰਦਰ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਪਾਉਂਦਾ, ਤਾਂ ਵੀਜ਼ਾ ਵਧਾਉਣ ਲਈ ਉਸਨੂੰ ਕੋਈ ਫ਼ੀਸ ਨਹੀਂ ਦੇਣੀ ਪਵੇਗੀ।

ਐਸ ਬੀ ਐਸ ਪੰਜਾਬੀ ਵਲੋਂ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਗ੍ਰਹਿ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਫ਼ੀਸ ਮੁਆਫੀ ਸਹੂਲਤ ਉਨ੍ਹਾਂ ਪ੍ਰਭਾਵਤ ਵਿਦਿਆਰਥੀਆਂ ਲਈ ਉਪਲਬਧ ਹੋਵੇਗੀ ਜਿਨ੍ਹਾਂ ਕੋਲ 1 ਫਰਵਰੀ 2020 ਤੋਂ ਬਾਅਦ ਜਾਇਜ਼ ਵੀਜ਼ਾ ਸੀ ਅਤੇ ਉਹ ਕੋਵਿਡ -19 ਦੇ ਪ੍ਰਭਾਵ ਕਾਰਨ ਆਪਣੀ ਅਸਲ ਵੀਜ਼ਾ ਵੈਧਤਾ ਦੇ ਅੰਦਰ ਆਪਣਾ ਕੋਰਸ ਪੂਰਾ ਨਹੀਂ ਕਰ ਸਕੇ।

ਅਰਜ਼ੀ ਫ਼ੀਸ ਮੁਆਫ਼ ਕਰਾਉਣ ਲਈ ਵਿਦਿਆਰਥੀਆਂ ਨੂੰ ਆਪਣੀ ਵੀਜ਼ਾ ਅਰਜ਼ੀ ਦੇ ਨਾਲ਼ ਆਪਣੇ ਸਿਖਿਆ ਪ੍ਰਦਾਤਾ ਕੋਲੋਂ ਪ੍ਰਮਾਣਿਤ '1545 ਕੋਵਿਡ-19 ਪ੍ਰਭਾਵਿਤ ਵਿਦਿਆਰਥੀ ਫ਼ਾਰਮ' ਵੀ ਨਾਲ਼ ਜਮਾਂ ਕਰਾਉਣਾ ਪਵੇਗਾ। ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ ਵੀ ਇਸ ਫ਼ੀਸ ਮੁਆਫੀ ਲਈ ਯੋਗ ਹੋਣਗੇ।

ਵਿਭਾਗ ਨੇ ਆਪਣੀ ਵੈੱਬਸਾਈਟ 'ਤੇ ਸਪੱਸ਼ਟ ਕੀਤਾ ਹੈ ਸਿਰਫ਼ ਨਵੀਂਆਂ ਅਰਜ਼ੀਆਂ ਹੀ ਫ਼ੀਸ ਮੁਆਫ਼ੀ ਲਈ ਯੋਗ ਹੋਣਗੀਆਂ ਅਤੇ ਜਿਹੜੇ ਵਿਦਿਆਰਥੀ ਪਹਿਲੇ ਹੀ ਵੀਜ਼ਾ ਅਰਜ਼ੀ ਫ਼ੀਸ ਜਮਾਂ ਕਰਾਂ ਚੁੱਕੇ ਹਨ ਉਨ੍ਹਾਂ ਨੂੰ ਰਿਫੰਡ ਨਹੀਂ ਦਿੱਤਾ ਜਾਵੇਗਾ।

ਇਕ ਹੋਰ ਵੱਡੀ ਤਬਦੀਲੀ ਵਿਚ ਮੰਤਰੀ ਐਲਨ ਟੱਜ ਨੇ ਅਸਥਾਈ ਗ੍ਰੈਜੂਏਟ ਵੀਜ਼ਾ ਲਈ ਯੋਗਤਾ ਦੀਆਂ ਸ਼ਰਤਾਂ ਵਿਚ ਢਿੱਲ ਦੇਣ ਦਾ ਐਲਾਨ ਵੀ ਕੀਤਾ। ਕੋਵਿਡ-19 ਕਾਰਨ ਪ੍ਰਭਾਵਤ ਅੰਤਰਰਾਸ਼ਟਰੀ ਵਿਦਿਆਰਥੀਆਂ ਜਿਨ੍ਹਾਂ ਨੇ ਆਪਣੀ ਸਿੱਖਿਆ ਓਨ ਲਾਈਨ ਪ੍ਰਾਪਤ ਕੀਤੀ ਹੈ ਅਤੇ ਜੋ ਵਿੱਦਿਆਰਥੀ ਇਸ ਸਮੇਂ ਦੇਸ਼ ਤੋਂ ਬਾਹਰ ਹਨ, ਅਸਥਾਈ ਗ੍ਰੈਜੂਏਟ ਵੀਜ਼ਾ (ਉਪ-ਕਲਾਸ 485) ਲਈ ਹੁਣ ਵੀਜ਼ਾ ਅਰਜ਼ੀ ਲਾ ਸੱਕਦੇ ਹਨ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।

 

This story is also available in other languages.
Show languages