Coming Up Wed 9:00 PM  AEDT
Coming Up Live in 
Live
Punjabi radio

'ਪਹਿਲਾ ਪਾਇਲਟ ਪ੍ਰੋਗ੍ਰਾਮ':ਕੀ ਇਸ ਸਾਲ ਆਸਟ੍ਰੇਲੀਆ ਵਾਪਸ ਮੁੜ ਸਕਣਗੇ ਅੰਤਰਰਾਸ਼ਟਰੀ ਵਿਦਿਆਰਥੀ

A primeira leva de alunos viajará para Darwin a partir de quatro países que têm permissão para transitar por Cingapura. Source: Getty Images/martin-dm

ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਵਲੋਂ ਚੀਨੀ ਵਿਦਿਆਰਥੀਆਂ ਨੂੰ ਬ੍ਰਿਟੇਨ ਦੇ ਕੈਂਪਸਾਂ ਵਿੱਚ ਚਾਰਟਰ ਉਡਾਣਾਂ ਰਾਹੀਂ ਵਾਪਸ ਲਿਜਾਣ ਲਈ ਸਰਗਰਮੀ ਤੇਜ਼ ਹੋਣ ਨਾਲ਼ ਆਸਟ੍ਰੇਲੀਆ ਉੱਤੇ ਪਹਿਲੇ ਪਾਇਲਟ ਪ੍ਰੋਗਰਾਮ ਅਧੀਨ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦੱਖਣੀ ਆਸਟ੍ਰੇਲੀਆ ਵਾਪਸ ਲਿਆਉਣ ਲਈ ਦਬਾਅ ਵਧ ਗਿਆ ਹੈ।

ਅਗਸਤ ਵਿੱਚ ਯੋਜਨਾਬੱਧ ਕੀਤੇ ਗਏ ਪਹਿਲੇ ਪਾਇਲਟ ਪ੍ਰੋਗਰਾਮ ਅਧੀਨ 300 ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਪਹਿਲਾ ਬੈਚ ਸਤੰਬਰ ਦੇ ਆਖਰੀ ਹਫ਼ਤੇ ਤੱਕ ਆਸਟ੍ਰੇਲੀਆ ਪਹੁੰਚ ਜਾਣ ਦੀ ਉਮੀਦ ਸੀ, ਪਰ ਅਜੇ ਵੀ ਇਸ ਯੋਜਨਾ ਨੂੰ ਫੈਡਰਲ ਸਰਕਾਰ ਤੋਂ ਆਖਰੀ ਪ੍ਰਵਾਨਗੀ ਨਹੀਂ ਮਿਲੀ ਹੈ।

ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਲਈ ਉਸਾਰੇ ਗਏ ਇਨ੍ਹਾਂ ਪ੍ਰੋਗਰਾਮਾਂ ਦੀ ਹੌਲੀ ਰਫ਼ਤਾਰ ਕਰਕੇ ਆਸਟ੍ਰੇਲੀਆ ਦੀ 40 ਬਿਲੀਅਨ ਡਾਲਰ ਦੀ ਅੰਤਰਰਾਸ਼ਟਰੀ ਸਿੱਖਿਆ ਪ੍ਰਣਾਲੀ ਉੱਤੇ ਆਰਥਿਕ ਦਬਾਅ ਵੱਧਣ ਦੀ ਉਮੀਦ ਕੀਤੀ ਜਾ ਰਹੀ ਹੈ। ਸਰਹੱਦਾਂ ਬੰਦ ਹੋਣ ਕਰਕੇ ਇਸ ਵੇਲ਼ੇ 200,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਬਾਹਰ ਫ਼ਸੇ ਹੋਏ ਹਨ।

ਤਾਜ਼ਾ ਅੰਕੜਿਆਂ ਅਨੁਸਾਰ ਜੁਲਾਈ 2020 ਵਿੱਚ ਸਿਰਫ 40 ਵਿਦਿਆਰਥੀ ਵੀਜ਼ਾ ਧਾਰਕ ਆਸਟ੍ਰੇਲੀਆ ਵਾਪਸ ਆਏ ਸਨ। ਪਿਛਲੇ ਸਾਲ ਦੇ ਇਸੇ ਮਹੀਨੇ ਵਿੱਚ ਆਏ ਵਿਦਿਆਰਥੀਆਂ ਦੀ ਤੁਲਨਾ ਵਿੱਚ ਇਸ ਸਾਲ ਇਸ ਵਿੱਚ 100 ਪ੍ਰਤੀਸ਼ਤ ਦੀ ਕਮੀ ਦਰਜ ਕੀਤੀ ਗਈ ਹੈ।

ਪਹਿਲੇ ਪਾਇਲਟ ਯੋਜਨਾ ਦੀ ਪ੍ਰਗਤੀ ਬਾਰੇ ਐਸ ਬੀ ਐਸ ਪੰਜਾਬੀ ਨੂੰ ਦਿੱਤੇ ਬਿਆਨ ਵਿੱਚ ਦੱਖਣੀ ਆਸਟ੍ਰੇਲੀਆ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਰਾਜ ਇਸ ਸਮੇਂ ਪਾਇਲਟ ਪ੍ਰੋਗਰਾਮ ਨੂੰ ਅਮਲੀ ਰੂਪ ਦੇਣ ਦੇ ਅਖ਼ਰੀਲੇ ਪੜਾਵ ਵਿੱਚ ਹੈ।

ਦੱਖਣੀ ਆਸਟ੍ਰੇਲੀਆਈ ਸਰਕਾਰ ਫ਼ੇਡਰਲ ਅਤੇ ਹੋਰ ਸੰਬੰਧਿਤ ਏਜੰਸੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ ਪਹਿਲੇ ਪਾਇਲਟ ਪ੍ਰੋਗਰਾਮ ਅਧੀਨ 300 ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੁਰੱਖਿਅਤ ਢੰਗ ਨਾਲ਼ ਵਾਪਸੀ ਨਿਸ਼ਚਿਤ ਕੀਤੀ ਜਾ ਸਕੇ।

ਭਾਵੇਂ ਰਾਸ਼ਟਰੀ ਕੈਬਨਿਟ ਨੇ ਇਹ ਉਡਾਣਾਂ ਜ਼ਲਦੀ ਸ਼ੁਰੂ ਕਰਣ ਦਾ ਭਰੋਸਾ ਦਵਾਇਆ ਹੈ ਪਰ ਸਿੱਖਿਆ ਮੰਤਰੀ ਡੈਨ ਤਿਹਾਨ ਨੇ ਕਿਹਾ ਹੈ ਕਿ ਅਜੇ ਨਿਸ਼ਚਤ ਤੋਰ ਤੇ ਇਹ ਦੱਸਣਾ ਬਹੁਤ ਮੁਸ਼ਕਲ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਦੇਸ਼ ਵਿੱਚ ਮੁੜ ਦਾਖਲ ਹੋਣ ਦੀ ਆਗਿਆ ਕਦੋਂ ਦਿੱਤੀ ਜਾਏਗੀ।

ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ, ਸਟੀਵਨ ਮਾਰਸ਼ਲ ਨੇ ਮੌਜੂਦਾ ਹਾਲਾਤਾਂ ਨਾਲ਼ ਨਜਿੱਠਣ ਲਈ ਅਪਣਾਈਆਂ ਜਾ ਰਹੀਆਂ ਨੀਤੀਆਂ ਤੇ ਵਿਸ਼ਵਾਸ ਦਾ ਪ੍ਰਗਟਾਵਾ ਕਰਦਿਆਂ ਕ੍ਰਿਸਮਸ ਤੋਂ ਪਹਿਲਾਂ ਵਿਦਿਆਰਥੀਆਂ ਦੀ ਮੁੜ ਵਾਪਸੀ ਦੀ ਆਸ ਜਤਾਈ ਹੈ। 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।