ਆਸਟ੍ਰੇਲੀਆ ਦੀ ਰਾਜਨੀਤੀ ਵਿਚ ਹਾਲ ਦੇ ਦਿਨਾਂ ਦੌਰਾਨ ਐਮ ਪੀ ਅਤੇ ਸੈਨੇਟ ਮੇਮ੍ਬਰਾਂ ਦੀ ਦੂਹਰੀ ਨਾਗਰਿਕਤਾ ਕਾਰਣ ਖਾਸਾ ਵਿਵਾਦ ਹੋਇਆ ਹੈ। ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਦੇ ਫੈਸਲੇ ਮਗਰੋਂ ਹੁਣ ਬਾਰਨਾਬੀ ਜੋਇਸ ਜੋ ਕਿ ਉਪ ਪ੍ਰਧਾਨਮੰਤਰੀ ਸਨ ਹੁਣ ਨਿਊ ਇੰਗਲੈਂਡ ਦੀ ਸੀਟ ਤੋਂ ਬਾਈ ਇਲੈਕਸ਼ਨ ਲੜਨ ਤੇ ਮਜਬੂਰ ਹਨ।
ਹਾਈ ਕੋਰਟ ਦੇ ਫੈਸਲੇ ਵਿਚ ਸੱਤ ਚੋਣ ਪੰਜ ਫੈਡਰਲ ਸਿਆਸਤਦਾਨ ਸੰਸਦ ਵਿਚ ਬੈਠਣ ਦੇ ਅਯੋਗ ਦੱਸੇ ਗਏ।
ਪ੍ਰਧਾਨਮੰਤਰੀ ਮੈਕਲਮ ਟੁਰਨਬੁੱਲ ਨੇ ਮੰਨਿਆ ਕਿ ਅਦਾਲਤ ਦੇ ਫੈਸਲੇ ਮਗਰੋਂ ਹੋਣ ਵਾਲੀ ਉਪ ਚੋਣਾਂ ਦੇ ਨਤੀਜੇ ਜੇਕਰ ਸਰਕਾਰ ਦੇ ਖ਼ਿਲਾਫ਼ ਆਏ ਤਾਂ ਇਕ ਉਸ ਲਈ ਖਤਰਾ ਹੋ ਸਕਦੇ ਹਨ। ਪ੍ਰੰਤੂ ਓਹਨਾ ਕਿਹਾ ਕਿ ਦੂਹਰੀ ਨਾਗਰਿਕਤਾ ਕਾਰਣ ਪੈਦਾ ਹੋਏ ਸੰਕਟ ਦਾ ਹੱਲ ਕਰਨਾ ਜ਼ਰੂਰੀ ਹੈ।
ਇਸ ਕਰਕੇ ਪ੍ਰਧਾਨਮੰਤਰੀ ਦਾ ਪ੍ਰਸਤਾਵ ਹੈ ਕਿ ਸੰਸਦ ਵਿਚ ਬੈਠਣ ਵਾਲੇ ਹਰੇਕ ਸਿਆਸਤਦਾਨ ਲਈ ਆਪਣਾ ਅਤੇ ਆਪਣੇ ਮਾਪਿਆਂ ਦੇ ਜਨਮ ਸਥਾਨ ਬਾਰੇ ਸੰਸਦ ਨੂੰ ਸੂਚਿਤ ਕਰਣ ਅਤੇ ਇਹ ਵੀ ਬਿਆਨ ਦੇਣ ਕਿ ਉਹ ਕਿਸੇ ਹੋਰ ਦੇਸ਼ ਦੇ ਨਾਗਰਿਕ ਨਹੀਂ ਹਨ। ਜੇਕਰ ਉਹ ਕਿਸੇ ਦੇਸ਼ ਦੇ ਨਾਗਰਿਕ ਸਨ, ਤਾਂ ਇਹ ਸਾਫ ਕਰਣ ਕਿ ਉਹ ਵਿਦੇਸ਼ੀ ਨਾਗਰਿਕਤਾ ਛੱਡ ਚੁੱਕੇ ਹਨ।
ਵਿਰੋਧੀ ਧਿਰ ਪ੍ਰਧਾਨਮੰਤਰੀ ਦੇ ਇਸ ਪ੍ਰਸਤਾਵ ਦਾ ਸਮਰਥਨ ਕਰ ਸਕਦਾ ਹੈ ਪਰੰਤੂ ਲੇਬਰ ਪਾਰਟੀ ਇਸ ਵਿਚ ਪ੍ਰਕਿਰਿਆ ਵਿਚ ਕਈ ਹਫਤਿਆਂ ਦਾ ਸਮਾਂ ਲੱਗਣ ਤੇ ਨਾਖੁਸ਼ ਹੈ।
ਪਾਰਟੀ ਦਾ ਮੰਨਣਾ ਹੈ ਕਿ ਸਰਕਾਰ ਇਸ ਔਖੇ ਸਮੇ ਵਿਚ ਇਸ ਸਮੱਸਿਆ ਨੂੰ ਅਗਲੇ ਸਾਲ ਤੱਕ ਟਾਲਣ ਦਾ ਯਤਨ ਕਰ ਰਹੀ ਹੈ।
ਸਰਕਾਰ ਦੀਆਂ ਮੁਸ਼ਕਿਲਾਂ ਉਸ ਵੇਲੇ ਵੱਧ ਗਈਆਂ ਜਦੋਂ ਲਿਬਰਲ ਪਾਰਟੀ ਦੇ ਸਾਂਸਦ ਜਾਨ ਅਲੇਕਸੈਂਡਰ ਨੇ ਬਿਆਨ ਕੀਤਾ ਕਿ ਉਹ ਵੀ ਦੂਹਰੇ ਨਾਗਰਿਕ ਹੋ ਸਕਦੇ ਹਨ। ਉਹ ਪੜਤਾਲ ਕਰ ਰਹੇ ਹਨ ਕਿ ਕਿ ਓਹਨਾ ਦੇ ਪਿਤਾ ਨੇ ਆਪਣੀ ਬ੍ਰਿਟਿਸ਼ ਨਾਗਰਿਕਤਾ ਦਾ ਤਿਆਗ ਕੀਤਾ ਸੀ ਜਾਂ ਨਹੀਂ।
ਇਸੇ ਦੌਰਾਨ, ਕਈ ਸਿਆਸਤਦਾਨ ਇਹ ਵੀ ਮੰਗ ਕਰ ਰਹੇ ਹਨ ਕਿ ਦੂਹਰੀ ਨਾਗਰਿਕਤਾ ਕ਼ਾਨੂਨ ਵਿਚ ਬਦਲਾਅ ਕਰਕੇ ਇਸ ਇਸਨੂੰ ਬਹੁਸੱਭਿਆਚਾਰਿਕ ਪਿਛੋਕੜ ਵਾਲੇ ਆਸਟ੍ਰੇਲੀਅਨਾਂ ਦੇ ਸੰਸਦ ਵਿਚ ਬੈਠਣ ਵਿਚ ਅੜਿਕਾ ਬਣਨ ਤੋਂ ਰੋਕਿਆ ਜਾਵੇ। ਪ੍ਰਧਾਨਮੰਤਰੀ ਇਸ ਨਾਲ ਸਹਿਮਤ ਹਨ। ਪਰੰਤੂ ਓਹਨਾ ਦਾ ਕਹਿਣਾ ਹੈ ਕਿ ਇਹ ਸਾਫ ਨਹੀਂ ਹੈ ਕਿ ਆਸਟ੍ਰੇਲੀਆ ਦੀ ਜਨਤਾ ਦਾ ਦੂਹਰੀ ਨਾਗਰਿਕਤਾ ਵਾਲੇ ਵਿਅਕਤੀਆਂ ਦੇ ਸੰਸਦ ਵਿਚ ਬੈਠਣ ਬਾਰੇ ਕੀ ਵਿਚਾਰ ਹੈ।