An icon, a philanthropist, a legend - some of the many things Arjan Singh will be remembered for....
ਭਾਰਤੀ ਹਵਾਈ ਫੌਜ ਦੇ ਮਾਰਸ਼ਲ ਅਰਜਨ ਸਿੰਘ ਦਾ ਮ੍ਰਿਤਕ ਸਰੀਰ ਪੰਜ ਤੱਤ ਵਿੱਚ ਵਿਲੀਨ ਹੋ ਗਿਆ। ਅਰਜਨ ਸਿੰਘ ਦਾ ਅੰਤਮ ਸਸਕਾਰ ਸਰਕਾਰੀ ਸਨਮਾਨ ਦੇ ਨਾਲ ਕੀਤਾ ਗਿਆ, ਉਨ੍ਹਾਂ ਨੂੰ 17 ਤੋਪਾਂ ਦੀ ਸਲਾਮੀ ਵੀ ਦਿੱਤੀ ਗਈ, ਇਸ ਦੇ ਇਲਾਵਾ ਉਨ੍ਹਾਂ ਨੂੰ ਫਲਾਈ ਪਾਸਟ ਵੀ ਦਿੱਤਾ ਗਿਆ।
ਦੇਸ਼ ਦੇ ਇੱਕਲੌਤੇ ਮਾਰਸ਼ਲ ਆਫ ਏਅਰਫੋਰਸ ਅਰਜਨ ਸਿੰਘ (98 ਸਾਲ) ਦਾ 16 ਸਤੰਬਰ ਨੂੰ ਦੇਹਾਂਤ ਹੋ ਗਿਆ।
ਰੱਖਿਆ ਮੰਤਰਾਲੇ ਮੁਤਾਬਕ, ਸ਼ਨੀਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਨੂੰ ਦਿੱਲੀ ਦੇ ਆਰਮੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਉਨ੍ਹਾਂ ਦਾ ਹਾਲਚਾਲ ਜਾਣਨ ਲਈ ਹਸਪਤਾਲ ਪਹੁੰਚੇ ਸਨ।
ਅਰਜਨ ਸਿੰਘ ਦੇ ਸਨਮਾਨ ਵਿੱਚ ਨਵੀਂ ਦਿੱਲੀ ਦੀ ਸਾਰੀ ਸਰਕਾਰੀ ਇਮਾਰਤਾਂ ‘ਤੇ ਲੱਗਿਆ ਰਾਸ਼ਟਰੀ ਤਰੰਗਾ ਅੱਧਾ ਝੁਕਾ ਦਿੱਤਾ ਗਿਆ।
ਤਿੰਨ ਸੈਨਾਵਾਂ ‘ਚ 5 ਸਟਾਰ ਰੈਂਕ ਹਾਸਲ ਕਰਨ ਦਾ ਮਾਣ ਹੁਣ ਤੱਕ ਤਿੰਨ ਅਫਸਰਾਂ ਨੂੰ ਹੀ ਮਿਲਿਆ। ਅਰਜਨ ਸਿੰਘ ਉਨ੍ਹਾਂ ਵਿੱਚੋਂ ਇੱਕ ਸਨ।
ਮਾਰਸ਼ਲ ਅਰਜਨ ਸਿੰਘ ਸਿਰਫ 44 ਸਾਲ ਦੀ ਉਮਰ ਵਿੱਚ ਏਅਰਫੋਰਸ ਚੀਫ ਬਣੇ ਸਨ। ਅਰਜਨ ਸਿੰਘ ਪਦਮ ਵਿਭੂਸ਼ਣ ਅਵਾਰਡ ਨਾਲ ਵੀ ਸਨਮਾਨਿਤ ਹੋ ਚੁੱਕੇ ਹਨ।