ਮਨਮੀਤ ਅਲੀਸ਼ੇਰ ਜਿਸ ਦੀ ਇਕ ਬਹੁਤ ਹੀ ਦੁਖਦਾਈ ਘਟਨਾਂ ਤਹਿਤ ਪਿਛਲੇ ਸਾਲ 28 ਅਕਤੂਬਰ 2016 ਨੂੰ ਬਰਿਸਬੇਨ ਵਿਚ ਮੌਤ ਹੋ ਗਈ ਸੀ, ਦੀ ਪਹਿਲੀ ਬਰਸੀ ਪਿਛਲੇ ਸ਼ਨੀਵਾਰ ਨੂੰ ਬਰਿਸਬੇਨ ਵਿਚ ਮਨਾਈ ਗਈ। ਇਸ ਮੋਕੇ ਮਨਮੀਤ ਦੇ ਪਿਤਾ, ਭਰਾ ਅਤੇ ਦੋ ਭੈਣਾਂ ਇਸ ਵਿਚ ਸ਼ਰੀਕ ਹੋਣ ਲਈ ਭਾਰਤ ਤੋਂ ਉਚੇਚੇ ਤੋਰ ਤੇ ਪਹੁੰਚੇ। ਮਾਤਾ ਜੀ ਦੀ ਤਬੀਅਤ ਠੀਕ ਨਾਂ ਹੋਣ ਕਾਰਨ ਉਹਨਾਂ ਨੂੰ ਸਫਰ ਨਾਂ ਕਰਨ ਦੀ ਸਲਾਹ ਦਿਤੀ ਗਈ ਸੀ। ਇਨਾਲਾ ਦੇ ਗੁਰੂਦੁਆਰਾ ਸਾਹਿਬ ਵਿਚ ਮਨਮੀਤ ਦੀ ਨੂੰ ਸ਼ਰਧਾਂਜਲੀ ਦੇਣ ਹਿਤ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਜਿਸ ਵਿਚ ਕਈ ਪਤਵੰਤੇ ਸਜਣਾਂ ਅਤੇ ਮਨਮੀਤ ਦੇ ਕੰਮ ਵਾਲੇ ਸਾਥੀਆਂ ਨੇ ਸ਼ਰਧਾਂਜਲੀਆਂ ਦਿਤੀਆਂ। ਇਸ ਮੋਕੇ ਭਾਰਤ ਤੋਂ ਸ ਮਨਜਿੰਦਰ ਸਿੰਘ ਸਿਰਸਾ, ਐਮ ਐਲ ਏ ਦਿੱਲੀ ਅਤੇ ਦਿੱਲੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਵੀ ਪਰਿਵਾਰ ਨਾਲ ਇਥੇ ਆਏ ਹੋਏ ਸਨ। ਮਨਮੀਤ ਨੂੰ ਸ਼ਰਧਾਂਜਲੀਆਂ ਦੇਣ ਮੋਕੇ ਕਈਆਂ ਨੇ ਉਸ ਦੀ ਪਿਆਰ ਤੇ ਸਤਿਕਾਰ ਵਾਲੇ ਮਿਠੇ ਸੁਬਾਉ ਬਾਬਤ ਚਾਨਣਾ ਪਾਇਆ ਅਤੇ ਕਿਹਾ ਕਿ ਕਈਆਂ ਕਿਹਾ ਕਿ ਉਸ ਦੀ ਅਚਨਚੇਤ ਮੋਤ ਕਾਰਨ ਬਰਿਸਬੇਨ ਦੇ ਸਟੇਜੀ ਰੰਗਮੰਚ ਉਤੇ ਇਕ ਠਹਿਰਾਅ ਆ ਗਿਆ ਹੈ।

died a tragic death in Brisbane while driving a bus Source: SBS Punjabi/MP Singh