SKIP TO MAIN CONTENT

13 ਸਾਲ ਦੀ ਬੱਚੀ ਨਾਲ ਸੈਕਸ ਲਈ ਮਿਲਣ ਕੋਸ਼ਿਸ਼ ਤੇ ਇਸ ਵਿਅਕਤੀ ਨੂੰ ਡਿਪੋਰਟ ਕਰਨ ਦੀ ਤਿਆਰੀ

ਬੱਚਿਆਂ ਨਾਲ ਜਿਨਸੀ ਸਬੰਧ ਬਨਾਉਣ ਵਾਲੇ 29 ਸਾਲਾ ਵਿਅਕਤੀ ਨੂੰ ਵਾਪਸ ਉਸ ਦੇ ਮੁਲਕ ਵਾਪਸ ਭੇਜਿਆ ਜਾ ਰਿਹਾ ਹੈ, ਕਿਉਂਕਿ ਇਹ 13 ਸਾਲਾਂ ਦੀ ਇੱਕ ਕੁੜੀ ਨਾਲ ਸਬੰਧ ਬਨਾਉਣ ਦੀਆਂ ਕੋਸ਼ਿਸ਼ਾਂ ਦੋਰਾਨ ਅਧਿਕਾਰੀਆਂ ਦੇ ਹੱਥੇ ਚੜ੍ਹ ਗਿਆ ਸੀ।

Raihaan
will be deported back to Bangladesh Source: SBS

1 min read

Published

Updated

By SBS Punjabi

Source: SBS


Skip to article content

ਜਿਦਾਂ ਹੀ ਇਹ ਵਿਅਕਤੀ ਨਿਊਕਾਸਲ ਦੇ ਮਾਈਲੇਨਿਅਮ ਬਰਿੱਜ ਤੇ ਇਸ ਬਾਲੜੀ ਨੂੰ ਮਿਲਣ ਲਈ ਪਹੁੰਚਿਆ ਤਾਂ ਉਸ ਦਾ ਸਵਾਗਤ ‘ਗਾਰਡੀਅਨਸ ਆਫ ਦਾ ਨਾਰਥ’ ਅਤੇ ਪੁਲਿਸ ਵਲੋਂ ਹੋਇਆ।

ਇਸ ਵਿਅਕਤੀ ਨੂੰ ਬਾਲੜੀ ਨੇ ਕਈ ਵਾਰ ਕਿਹਾ ਸੀ ਕਿ ਉਹ ਸਿਰਫ 13 ਸਾਲਾਂ ਦੀ ਹੀ ਹੈ। ਇਸ ਬਾਲੜੀ ਨਾਲ ਇਸ ਵਿਅਕਤੀ ਨੇ ਜਿਨਸੀ ਸਬੰਧਾਂ ਅਤੇ ਮਿਲਣੀ ਬਾਬਤ ਕਈ ਵਾਰ ਗੱਲਾਂ ਕੀਤੀਆਂ ਸਨ।

ਪੁੱਛਗਿੱਛ ਕੀਤੇ ਜਾਣ ਉਤੇ ਇਸ ਰਾਇਹਾਨ ਨਾਮਕ ਬੰਗਲਾਦੇਸ਼ੀ, ਜੋ ਕਿ ਨਿਊਕਾਸਲ ਦਾ ਹੀ ਰਹਿਣ ਵਾਲਾ ਹੈ, ਨੇ ਤੁਰੰਤ ਹੀ ਆਪਣਾ ਦੋਸ਼ ਸਵੀਕਾਰ ਕਰ ਲਿਆ।

ਇਸ ਦਾ ਬਚਾਅ ਕਰਨ ਵਾਲੇ ਵਕੀਲ ਨਿੱਕ ਕਾਰਮੇਲ ਨੇ ਦਲੀਲ ਦਿੱਤੀ ਕਿ ਇਹ ਵਿਅਕਤੀ ਇਹੋ ਜਿਹੇ ਕੰਮਾਂ ਦਾ ਅਭਿਆਸੀ ਨਹੀਂ ਹੈ। ਇਸ ਨੇ ਆਪਣਾ ਦੋਸ਼ ਤੁਰੰਤ ਸਵੀਕਾਰ ਕਰ ਲਿਆ ਹੈ ਅਤੇ ਦਿੱਲ ਤੋਂ ਆਪਣੇ ਕੀਤੇ ਉੱਤੇ ਮਾਫੀ ਵੀ ਮੰਗ ਰਿਹਾ ਹੈ।

Rihan
Rihan will be deported to Bangladesh. Source: Facebook

ਪਿਛੋਕੜ ਵਿੱਚ ਉਸ ਵਲੋਂ ਕੋਈ ਵੀ ਹੋਰ ਅਪਰਾਧ ਨਾ ਕੀਤੇ ਹੋਣ ਦੇ ਮੱਦੇਨਜ਼ਰ, ਜੱਜ ਨੇ ਉਸ ਨੂੰ 12 ਮਹੀਨਿਆਂ ਦੀ ਸਜਾ ਸੁਣਾਈ। ਅਤੇ ਨਾਲ ਹੀ ਕਿਹਾ ਕਿ ਰਾਇਹਾਨ ਦਾ ਰੈਜ਼ੀਡੈਂਟ ਸਟੇਟਸ ਹੁਣ ਖਤਰੇ ਵਿੱਚ ਹੈ ਅਤੇ ਇਸ ਨੂੰ ਵਾਪਸ ਭੇਜਿਆ ਜਾ ਸਕਦਾ ਹੈ।

Follow SBS Punjabi on Facebook and Twitter.


Follow SBS Punjabi

Download our apps

Watch on SBS

Punjabi News

Stream now