SKIP TO MAIN CONTENT

3 ਸਾਲ ਦੀ ਬੱਚੀ ਦੀ ਹੱਡੀਆਂ ਤੋੜਨ ਵਾਲੇ ਭਾਰਤੀ ਪਿਤਾ ਨੂੰ ਕੈਦ, ਕੀਤਾ ਜਾਵੇਗਾ ਡਿਪੋਰਟ

ਤਿੰਨ ਸਾਲ ਦੀ ਬੱਚੀ ਦੀ ਜਦੋਂ ਮੈਡੀਕਲ ਜਾਂਚ ਕੀਤੀ ਗਈ ਤਾਂ ਉਸਦਾ ਵਜਨ ਬਹੁਤ ਘੱਟ ਸੀ ਅਤੇ ਉਸਦੇ ਪੂਰੇ ਸ਼ਰੀਰ ਤੇ ਸੱਟਾਂ ਦੇ ਨਿਸ਼ਾਨ ਸਨ। ਉਸਦੀ ਇੱਕ ਲੱਤ, ਮੋਢੇ ਅਤੇ ਬਾਂਹ ਦੀ ਹੱਡੀਂ ਟੁੱਟੀਆਂ ਹੋਈਆਂ ਸਨ।

Criminal handcuffed to bars in jail
The image is for representation only. Source: AAP

3 min read

Published


Skip to article content

ਆਪਣੀ ਤਿੰਨ ਸਾਲ ਦੀ ਬੱਚੀ ਦੇ ਨਾਲ ਕੁੱਟ- ਮਾਰ ਕਰਨ ਵਾਲੇ ਭਾਰਤੀ ਵਿਅਕਤੀ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਕੀਤਾ ਜਾ ਸਕਦਾ ਹੈ। ਕੁਈਨਸਲੈਂਡ ਵਿੱਚ ਟਾਊਨਸਵਿਲ ਜ਼ਿਲਾ ਅਦਾਲਤ ਨੇ ਉਸਨੂੰ ਅਤੇ ਉਸਦੀ ਪਤਨੀ ਨੂੰ ਇਸ ਜੁਰਮ ਕਰਕੇ ਸਜ਼ਾ ਸੁਣਾਈ ਹੈ।

ਕਾਨੂੰਨੀ ਕਾਰਨਾਂ ਕਰਕੇ ਬੱਚੀ ਦੇ ਮੁਜਰਿਮ ਮਾਤਾ - ਪਿਤਾ ਜੋ ਕਿ ਹੁਣ ਇੱਕ ਦੂਜੇ ਤੋਂ ਅਲਗ ਹੋ ਚੁੱਕੇ ਹਨ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਜਾ ਸਕਦੀ।

ਇਹਨਾਂ ਦੋਵਾਂ ਤੇ ਆਪਣੀ ਤਿੰਨ ਸਾਲ ਦੀ ਬੱਚੀ ਦੇ ਨਾਲ ਅੱਠ ਮਹੀਨੇ ਸ਼ਾਰੀਰਿਕ ਦੁਰਵਿਵਹਾਰ ਕਰਨ ਦਾ ਦੋਸ਼ ਸੀ।

ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਜਿਸ ਵੇਲੇ ਬੱਚੀ ਦੀ ਮੈਡੀਕਲ ਜਾਂਚ ਕੀਤੀ ਗਈ ਤਾਂ ਉਸਨੂੰ ਬੜੀ ਗੰਦੀ ਹਾਲਤ ਵਿੱਚ ਰੱਖਿਆ ਗਿਆ ਸੀ ਅਤੇ ਜਾਂਚ ਤੋਂ ਪਹਿਲਾਂ ਉਸਨੂੰ ਸਾਫ ਕਰਨਾ ਪਿਆ।

ਨਿਊਜ਼ ਕਾਰਪ ਦੀ ਖਬਰ ਮੁਤਾਬਿਕ, ਬੱਚੀ ਬਹੁਤ ਕਮਜ਼ੋਰ ਸੀ ਅਤੇ ਉਸਦੇ ਸ਼ਰੀਰ ਤੇ ਜ਼ਖਮਾਂ ਦੇ ਨਿਸ਼ਾਨ ਸਨ। ਉਸਦੀ ਸੱਜੀ ਲੱਤ, ਮੋਢੇ ਅਤੇ ਬਾਂਹ ਦੀ ਹੱਡੀਆਂ ਟੁੱਟੀਆਂ ਹੋਈਆਂ ਸਨ।

ਅਦਾਲਤ ਵਿੱਚ ਸੁਣਵਾਈ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਇਹ ਦੇਖਣ ਲਈ ਕਿ ਉਹ ਕਿੰਨਾ ਦਰਦ ਸਹਿਣ ਕਰ ਸਕਦੀ ਹੈ, ਬੱਚੀ ਦੇ ਪਿਤਾ ਨੇ ਇੱਕ ਵਾਰ ਉਸਨੂੰ ਗਿੱਟੇ ਤੋਂ ਫੜ ਕੇ ਹਵਾ ਵਿੱਚ ਘੁਮਾ ਦਿੱਤਾ।

ਬੱਚੀ ਦੀ ਮਾਂ ਦੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਇਸ 22 ਸਾਲਾ ਔਰਤ ਦੀ ਪਰਵਰਿਸ਼ ਠੀਕ ਨਹੀਂ ਹੋਈ। ਉਸਨੇ ਦੱਸਿਆ ਕਿ 15 ਸਾਲ ਦੀ ਉਮਰ ਵਿੱਚ ਹੀ ਉਸਨੇ ਘਰ ਛੱਡ ਦਿੱਤਾ ਸੀ ਅਤੇ ਉਹ 12ਵੀਂ ਵਿੱਚ ਪੜ੍ਹ ਰਹੀ ਸੀ ਜਦੋਂ ਉਹ ਗਰਭਵਤੀ ਹੋ ਗਈ ਅਤੇ ਇਸ ਕਰਕੇ ਉਸਨੂੰ ਸਕੂਲ ਛੱਡਣਾ ਪਿਆ ਸੀ।

ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਇਸਤੋਂ ਪਹਿਲਾਂ ਇਸ ਜੋੜੇ ਨੇ ਬੱਚੀ ਦੇ ਜ਼ਖਮਾਂ ਬਾਰੇ ਝੂਠ ਬੋਲਿਆ ਸੀ ਅਤੇ ਕਿਹਾ ਕਿ ਉਹ ਸ਼ੈਤਾਨੀ ਤਾਕਤਾਂ ਦੇ ਕਾਰਨ ਲੱਗੀਆਂ ਸਨ।

27 ਸਾਲਾ ਭਾਰਤੀ ਵਿਅਕਤੀ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਹ ਸਾਲ 2014 ਵਿੱਚ ਆਸਟ੍ਰੇਲੀਆ ਪੜ੍ਹਨ ਲਈ ਆਇਆ ਸੀ। ਸਾਲ 2017 ਵਿੱਚ ਉਸਦੇ ਵੀਜ਼ੇ ਦੀ ਮਿਆਦ ਖਤਮ ਹੋਣ ਤੇ ਉਸਨੇ ਵਾਪਿਸ ਚਲੇ ਜਾਣਾ ਸੀ।

ਅਦਾਲਤ ਵਿੱਚ ਉਸ ਵੱਲੋਂ ਲਿਖੀ ਗਈ ਇੱਕ ਚਿੱਠੀ ਪੜ੍ਹੀ ਗਈ ਜਿਸ ਵਿੱਚ ਉਸਨੇ ਆਪਣੇ ਕੀਤੇ ਤੇ ਅਫਸੋਸ ਜ਼ਾਹਿਰ ਕੀਤਾ।

ਫੈਸਲਾ ਸੁਣਾਉਂਦੇ ਹੋਏ ਜੱਜ ਜਾਨ ਕੋਕਰ ਨੇ ਕਿਹਾ ਕਿ ਇਸ ਜੋੜੇ ਨੇ ਛੋਟੀ ਜਿਹੀ ਬੱਚੀ ਨੂੰ ਸ਼ਰੀਰਕ ਅਤੇ ਮਾਨਸਿਕ ਨੁਕਸਾਨ ਕੀਤਾ ਹੈ।

ਬੱਚੀ ਦੀ ਮਾਂ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਉਹ ਪਹਿਲਾਂ ਹੀ ਤਕਰੀਬਨ ਛੇ ਮਹੀਨੇ ਜੇਲ ਕੱਟਣ ਮਗਰੋਂ ਜ਼ਮਾਨਤ ਤੇ ਰਿਹਾ ਹੋਈ ਸੀ। ਹੁਣ ਉਹ ਸਤਮਬਰ ਵਿੱਚ ਪੈਰੋਲ ਦੀ ਹੱਕਦਾਰ ਹੋਵੇਗੀ। 

ਜਦਕਿ ਬੱਚੀ ਦੇ ਪਿਤਾ ਨੂੰ ਤਿੰਨ ਸਾਲ ਨੌ ਮਹੀਨੇ ਦੀ ਸਜ਼ਾ ਦਿੱਤੀ ਗਈ ਹੈ। ਉਹ 15 ਮਹੀਨੇ ਜੇਲ ਵਿੱਚ ਕੱਟ ਚੁੱਕਿਆ ਹੈ ਅਤੇ ਉਸਨੂੰ ਡਿਪੋਰਟ ਕੀਤੇ ਜਾਨ ਦੀ ਸੰਭਾਵਨਾ ਹੈ।

ਅਦਾਲਤ ਨੂੰ ਦੱਸਿਆ ਗਿਆ ਕਿ ਬੱਚੀ ਦੀ ਹਾਲਤ ਹੁਣ ਠੀਕ ਹੈ।

Listen to SBS Punjabi Monday to Friday at 9 pm. Follow us on Facebook and Twitter.


Follow SBS Punjabi

Download our apps

Watch on SBS

Punjabi News

Stream now