SKIP TO MAIN CONTENT

40 ਸਾਲਾਂ ਤੋਂ ਆਸਟ੍ਰੇਲੀਆ ਰਹਿੰਦੇ ਵਿਅਕਤੀ ਦਾ ਆਸਟ੍ਰੇਲੀਅਨ ਪਾਸਪੋਰਟ ਰੱਦ ਕਰਕੇ ਡਿਪੋਰਟ ਕਰਨ ਦੀ ਤਿਆਰੀ

ਐਡਵਰਡ ਮੈਕਹਉ ਚਾਲੀ ਸਾਲਾਂ ਤੋਂ ਵੱਧ ਸਮੇ ਤੋਂ ਆਸਟ੍ਰੇਲੀਆ ਵਿੱਚ ਰਹਿ ਰਿਹਾ ਹੈ ਅਤੇ ਹੁਣ ਉਸਦੇ ਕੋਲ ਆਸਟ੍ਰੇਲੀਅਨ ਪਾਸਪੋਰਟ ਹੋਣ ਦੇ ਬਾਵਜੂਦ ਉਸਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

Edward McHugh with his family in 2000.
Edward McHugh with his family in 2000. Source: Supplied

3 min read

Published

By Jarni Blakkarly


Skip to article content

ਛੇ ਸਾਲ ਦੀ ਉਮਰ ਵਿੱਚ ਕੁਈਨਸਲੈਂਡ ਵਿਚਲੇ ਇੱਕ ਪਰਿਵਾਰ ਵੱਲੋਂ ਗੋਦ ਲਏ ਜਾਣ ਮਗਰੋਂ ਅਤੇ ਆਸਟ੍ਰੇਲੀਆ ਦਾ ਪਾਸਪੋਰਟ ਹਾਸਿਲ ਕਰਨ ਮਗਰੋਂ ਐਡਵਰਡ ਮੈਕਹਉ ਨੇ ਕਦੇ ਇਹ ਨਹੀਂ ਸੋਚਿਆ ਹੋਵੇਗਾ ਕਿ ਉਹ ਆਸਟ੍ਰੇਲੀਅਨ ਨਹੀਂ ਹੈ।

ਪਰੰਤੂ, 50 ਸਾਲਾ ਮੈਕਹਉ ਜੋ ਕਿ ਕੁੱਕ ਆਈਲੈਂਡ ਤੇ ਪੈਦਾ ਹੋਏ ਸਨ, ਹੁਣ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਉਹ ਆਸਟ੍ਰੇਲੀਆ ਦੇ ਨਾਗਰਿਕ ਨਹੀਂ ਹਨ ਅਤੇ ਉਹਨਾਂ ਦਾ ਪਾਸਪੋਰਟ ਵਾਪਿਸ ਲੈ ਕੇ ਡਿਪੋਰਟ ਕੀਤੇ ਜਾਨ ਦੀ ਤਿਆਰੀ ਹੈ ਅਤੇ ਉਹਨਾਂ ਦੇ ਸੱਤ ਬੱਚਿਆਂ ਤੋਂ ਅਲਗ ਕੀਤਾ ਜਾ ਰਿਹਾ ਹੈ।

"ਮੈਂ ਟੁਵੂਮਬਾ ਵਿੱਚ ਵੱਡਾ ਹੋਇਆ ਹਨ, ਮਾਤਾ ਪਿਤਾ ਦੋਵੇਂ ਆਸਟ੍ਰੇਲੀਅਨ ਹਨ, ਉਹਨਾਂ ਨੇ ਕਦੇ ਨਹੀਂ ਸੋਚਿਆ ਕਿ ਮੈਨੂੰ ਆਸਟ੍ਰੇਲੀਆ ਦਾ ਨਾਗਰਿਕ ਬਣਨ ਲਈ ਕੁਝ ਹੋਰ ਕਰਨ ਦੀ ਲੋੜ ਸੀ. ਮੈਂ ਹਮੇਸ਼ਾ ਇਹੀ ਸੋਚਿਆ ਕਿ ਮੈਂ ਆਸਟ੍ਰੇਲੀਆ ਦਾ ਨਾਗਰਿਕ ਹਾਂ," ਸ਼੍ਰੀ ਮੈਕਹਉ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ।

ਪਰੰਤੂ ਉਹਨਾਂ ਨੂੰ ਇਸ ਸਾਲ ਪਤਾ ਲੱਗਿਆ ਕਿ ਜੋ ਉਹ ਸੋਚ ਰਹੇ ਸਨ, ਅਸਲ ਵਿੱਚ ਅਜਿਹਾ ਨਹੀਂ ਸੀ। ਉਹਨਾਂ ਨੂੰ ਦੱਸਿਆ ਗਿਆ ਕਿ ਇੱਕ ਵਿਅਕਤੀ ਤੇ ਹਮਲਾ ਕਰਨ ਅਤੇ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਮੁਜਰਿਮ ਕਰਾਰ ਦਿੱਤੇ ਜਾਨ ਅਤੇ 9 ਮਹੀਨੇ ਕੈਦ ਮਗਰੋਂ ਉਹਨਾਂ ਨੂੰ ਡਿਪੋਰਟ ਕੀਤਾ ਜਾਵੇਗਾ।

ਉਹਨਾਂ ਦਾ ਕਹਿਣਾ ਹੈ ਕਿ ਆਪਣੇ ਜੁਰਮ ਲਈ ਕੈਦ ਕੱਟਣ ਮਗਰੋਂ ਹੁਣ ਉਹਨਾਂ ਨੂੰ ਡਿਪੋਰਟ ਨਹੀਂ ਕੀਤਾ ਜਾਣਾ ਚਾਹੀਦਾ।

ਮੈਕਹਉ ਨੂੰ ਨਿਊਜ਼ੀਲੈਂਡ ਡਿਪੋਰਟ ਕਾਰਨ ਤੱਕ ਬ੍ਰਿਸਬੇਨ ਵਿੱਚ ਇੱਕ ਇਮੀਗ੍ਰੇਸ਼ਨ ਬੰਦੀ ਘਰ ਵਿੱਚ ਰੱਖਿਆ ਗਿਆ ਹੈ। ਕੁੱਕ ਆਈਲੈਂਡ ਦੇ ਸਾਰੇ ਨਾਗਰਿਕਾਂ ਕੋਲ ਨਿਊਜ਼ੀਲੈਂਡ ਦੀ ਨਾਗਰਿਕਤਾ ਵੀ ਹੈ।

ਪਿਛਲੇ ਦੋ ਸਾਲਾਂ ਦੌਰਾਨ ਇੱਕ ਹਾਜ਼ਰ ਤੋਂ ਵੱਧ ਨਿਊਜ਼ੀਲੈਂਡ ਦੇ ਨਾਗਰਿਕਾਂ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਕੀਤਾ ਜਾ ਚੁੱਕਿਆ ਹੈ। ਪਰੰਤੂ ਸ਼੍ਰੀ ਮੈਕਹਉ ਦਾ ਮਾਮਲਾ ਅਸਾਧਾਰਨ ਹੈ ਕਿਉਂਕਿ ਪਿਛਲੇ ਇੱਕ ਸਾਲ ਦੌਰਾਨ ਉਹਨਾਂ ਵੱਲੋਂ ਆਸਟ੍ਰੇਲੀਅਨ ਪਾਸਪੋਰਟ ਅੱਪਲਾਈ ਕਰਨ ਤੇ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਦੀ ਨਾਗਰਿਕਤਾ ਆਸਟ੍ਰੇਲੀਅਨ ਦੱਸੀ ਗਈ ਹੈ।

"ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ। ਮੈਂ ਉਸ ਵੇਲੇ ਤੱਕ ਆਸਟ੍ਰੇਲੀਅਨ ਸੀ ਜਦੋ ਤੱਕ ਉਹ ਮੈਨੂੰ ਇਥੋਂ ਕੱਢਣਾ ਨਹੀਂ ਚਾਹੁੰਦੇ ਸੀ," ਉਹਨਾਂ ਕਿਹਾ।

ਉਹਨਾਂ ਨੇ ਡਿਪੋਰਟ ਕੀਤੇ ਜਾਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ।

ਹੋਮ ਅਫੇਯਰ ਵਿਭਾਗ ਦੇ ਮੁਤਾਬਿਕ ਮੈਕਹਉ ਨੇ ਕਦੇ ਵੀ ਆਸਟ੍ਰੇਲੀਆ ਦੀ ਨਾਗਰਿਕਤਾ ਲਈ ਅੱਪਲਾਈ ਨਹੀਂ ਕੀਤਾ ਅਤੇ ਉਹਨਾਂ ਨੂੰ ਕੇਵਲ ਗੋਦ ਲੈਣਾ ਉਹਨਾਂ ਨੂੰ ਆਸਟ੍ਰੇਲੀਆ ਦੀ ਨਾਗਰਿਕਤਾ ਦਾ ਹੱਕਦਾਰ ਨਹੀਂ ਬਣਾਉਂਦਾ ਕਿਓਂਕਿ ਇਹ ਕਾਨੂੰਨ ਵਿੱਚ ਤਬਦੀਲੀ ਤੋਂ ਪਹਿਲਾਂ ਹੋਇਆ।

ਪੂਰੀ ਖ਼ਬਰ ਤੁਸੀਂ ਐਸ ਬੀ ਐਸ ਨਿਊਜ਼ ਤੇ ਪੜ੍ਹ ਸਕਦੇ ਹੋ

Listen to SBS Punjabi Monday to Friday at 9 pm. Follow us on Facebook and Twitter.


Follow SBS Punjabi

Download our apps

Watch on SBS

Punjabi News

Stream now