ਆਪਣੇ ਜੀਵਨ ਦੇ 50 ਵਰ੍ਹੇ ਆਸਟ੍ਰੇਲੀਆ ਵਿੱਚ ਬਿਤਾ ਚੁੱਕੇ ਇੱਕ ਵਿਅਕਤੀ ਨੂੰ ਉਮਰ ਦੇ ਇਸ ਪੜਾਅ ਤੇ ਇਥੋਂ ਡਿਪੋਰਟ ਕਰਨ ਦੀ ਖਬਰ ਮਗਰੋਂ ਨਊ ਸਾਊਥ ਵੇਲਸ ਦੇ ਬੇਟਮੇਨਸ ਬੇ ਵਿੱਚ ਵਸਦੇ ਭਾਈਚਾਰੇ ਨੇ ਮਿਲਕੇ ਇਸਦਾ ਪੁਰਜ਼ੋਰ ਵਿਰੋਧ ਕੀਤਾ ਸੀ। ਇੰਨਾ ਲੰਮਾ ਸਮਾਂ ਇਲਾਕੇ ਵਿੱਚ ਰਹਿਣ ਮਗਰੋਂ, ਕਈ ਸਥਾਨਿਕ ਨਿਵਾਸੀਆਂ ਦੀ ਰਾਏ ਸੀ ਕਿ ਉਸਨੂੰ ਨਾਜਾਇਜ਼ ਸਖਤੀ ਦੇ ਨਾਲ ਨਜਿਠਿਆ ਜਾ ਰਿਹਾ ਅਹਿਆ।
ਢਾਈ ਹਾਜ਼ਰ ਤੋਂ ਵੀ ਵੱਧ ਵਿਅਕਤੀਆਂ ਨੇ ਹੋਮ ਅਫੇਯਰ ਵਿਭਾਗ ਨੂੰ ਦਿੱਤੀ ਇੱਕ ਪੇਟਿਸ਼ਨ ਤੇ ਦਸਤਖਤ ਕਰਕੇ ਡੇਵਿਡ ਡੇਗਨਿੰਗ, ਜੋ ਕਿ ਆਪਣੇ ਬਚਪਨ ਤੋਂ ਹੀ ਆਸਟ੍ਰੇਲੀਆ ਵਿੱਚ ਰਿਹਾ ਹੈ, ਨੂੰ ਬ੍ਰਿਟੇਨ ਡਿਪੋਰਟ ਕਰਨ ਦੇ ਖਿਲਾਫ ਆਪਣੀ ਰਾਏ ਦਿੱਤੀ ਸੀ।
ਪਰੰਤੂ, ਹਾਲ ਹੀ ਵਿੱਚ ਸਾਹਮਣੇ ਆਏ ਤੱਥ ਦਰਸ਼ਾਉਂਦੇ ਹਨ ਕਿ ਜਿਸਨੂੰ ਸਥਾਨਿਕ ਨਿਵਾਸੀ ਸਾਲਾਂ ਪੁਰਾਣਾ ਇੱਕ ਨਿੱਕਾ ਮੋਟਾ ਜੁਰਮ ਸਮਝ ਰਹੇ ਸਨ ਉਹ ਅਸਲ ਵਿੱਚ ਇੱਕ ਗੰਭੀਰ ਸੈਕਸ ਕ੍ਰਾਈਮ ਸੀ।
ਕਾਨੂੰਨੀ ਵਜ੍ਹਾ ਕਾਰਨ ਹੁਣ ਤੱਕ ਜਨਤਕ ਨਾ ਕੀਤੇ ਗਏ ਅਦਾਲਤ ਦੇ ਦਸਤਾਵੇਜ਼ ਅਖੀਰ ਹੁਣ ਸਾਹਮਣੇ ਆਏ ਹਨ। ਇਹ ਦੱਸਦੇ ਹਨ ਕਿ ਡੇਗਨਿੰਗ ਨੂੰ ਬੇਗਾ ਦੀ ਜ਼ਿਲਾ ਅਦਾਲਤ ਨੇ ਇੱਕ ਮਾਨਸਿਕ ਰੋਗੀ ਨਾਲ ਸੰਭੋਗ ਕਰਨ ਦੇ ਦੋਸ਼ ਵਿੱਚ 17 ਮਹੀਨੇ ਦੀ ਸਸਪੇਨਡਿਡ ਸਜ਼ਾ ਸੁਣਾਈ ਸੀ।
ਸਜ਼ਾ ਸੁਣਾਉਣ ਵਾਲੇ ਜੱਜ ਨੇ ਡੇਗਨਿੰਗ ਖਿਲਾਫ ਇੱਕ ਮਾਨਸਿਕ ਰੋਗੀ ਨਾਲ ਸੰਬੋਗ ਦੀ ਕੋਸ਼ਿਸ਼ ਦੇ ਦੋਸ਼ ਨੂੰ ਵੀ ਵਿਚਾਰਿਆ ਸੀ।
ਆਸਟ੍ਰੇਲੀਆ ਦੇ ਮਾਈਗ੍ਰੇਸ਼ਨ ਕਾਨੂੰਨ ਤਹਿਤ ਕਿਸੇ ਵਿਦੇਸ਼ੀ ਨਾਗਰਿਕ ਦੇ ਚੰਗੇ ਚਰਿੱਤਰ ਦਾ ਨਾ ਹੋਣ ਤੇ, ਉਸਦਾ ਵੀਸਾ ਰੱਦ ਕਰਕੇ ਡਿਪੋਰਟ ਕੀਤਾ ਜਾ ਸਕਦਾ ਹੈ।
ਇਸ ਮਾਮਲੇ ਦਾ ਸੱਚ ਸਾਹਮਣੇ ਆਉਣ ਤੇ ਸਥਾਨਿਕ ਲੋਕ ਹੈਰਾਨੀ ਵਿੱਚ ਹਨ। ਮੋਰੂਆ ਅੰਗਲਿਕੈਨ ਮਨਿਸਟਰ ਸਤਿਕਾਰਿਤ ਲਿੰਡਾ ਚੈਪਮੈਨ ਪਹਿਲਾਂ ਜਨਤਕ ਤੌਰ ਤੇ ਡੇਗਨਿੰਗ ਨੂੰ ਡਿਪੋਰਟ ਕਰਨ ਦਾ ਵਿਰੋਧ ਕਰ ਚੁੱਕੀ ਹੈ।
ਓਹਨਾ ABC News ਨੂੰ ਦੱਸਿਆ ਕਿ ਉਹ ਡੇਗਨਿੰਗ ਵੱਲੋਂ ਕੀਤੇ ਜੁਰਮ ਦਾ ਬਚਾਅ ਨਹੀਂ ਕਰ ਰਹੇ ਪਰੰਤੂ ਫੈਡਰਲ ਸਰਕਾਰ ਦਾ ਅਜਿਹੇ ਲੋਕਾਂ ਨੂੰ, ਜੋ ਕਿ ਆਪਣਾ ਪੂਰਾ ਜੀਵਨ ਆਸਟ੍ਰੇਲੀਆ ਵਿੱਚ ਗੁਜ਼ਾਰ ਚੁੱਕੇ ਹਨ, ਨੂੰ ਡਿਪੋਰਟ ਕਰਨ ਦੇ ਅਖਤਿਆਰ ਤੇ ਚਿੰਤਿਤ ਹਨ।
"ਮੈਂ ਇਸ ਸਿਧਾਂਤ ਦਾ ਸਮਰਥਨ ਕਰ ਰਹੀ ਹਾਂ ਕਿ ਆਸਟ੍ਰੇਲੀਆ ਵਿੱਚ ਨਿਆਇਕ ਪ੍ਰਣਾਲੀ ਹੈ। ਇਹ ਵਿਅਕਤੀ ਆਸਟ੍ਰੇਲੀਆ ਵਿੱਚ ਵੱਡਾ ਹੋਇਆ ਅਤੇ ਇਸਦੇ ਇਸ ਦੇਸ਼ ਵਿੱਚ ਰਹਿਣ ਦੌਰਾਨ ਪੈਦਾ ਹੋਈ ਸਮੱਸਿਆਵਾਂ ਨਾਲ ਨਜਿੱਠਣਾ ਸਾਡੀ ਜਿੰਮੇਦਾਰੀ ਹੈ," ਓਹਨਾ ਕਿਹਾ।