SKIP TO MAIN CONTENT

61 ਸਾਲ ਆਸਟ੍ਰੇਲੀਆ ਵਿੱਚ ਰਹਿਣ ਮਗਰੋਂ ਕਿਓਂ ਕੀਤਾ ਜਾ ਰਿਹਾ ਹੈ ਇਸ ਵਿਅਕਤੀ ਨੂੰ ਡਿਪੋਰਟ

ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਦੋਸ਼ੀ, ਜੋ ਕਿ ਇਸ ਸਮੇਂ ਕਰਿਸਮਿਸ ਆਈਲੈਂਡ ਵਿੱਚ ਹੈ, ਨੂੰ ਉਸ ਦੇ ਮੂਲ ਦੇਸ਼ ਮਾਲਟਾ ਵਿੱਚ ਭੇਜਿਆ ਜਾ ਰਿਹਾ ਹੈ, ਕਿਉਂਕਿ ਉਸ ਦੀ ਹਾਈ ਕੋਰਟ ਵਿੱਚ ਪਾਈ ਹੋਈ ਬੇਨਤੀ ਅਸਵੀਕਾਰ ਹੋ ਗਈ ਹੈ।

John Fazlon
will be deported back to Malta Source: SBS

2 min read

Published

Updated

By MP Singh, Greg Dyett


Skip to article content

ਇਹ 66 ਸਾਲਾਂ ਦਾ ਜੋਹਨ ਫੈਜ਼ਲੋਨ ਆਪਣੇ ਮਾਪਿਆਂ ਨਾਲ 61 ਸਾਲ ਪਹਿਲਾਂ ਆਸਟ੍ਰੇਲੀਆ ਵਿੱਚ ਆਇਆ ਸੀ ਪਰ ਕਦੀ ਵੀ ਇਥੋਂ ਦਾ ਨਾਗਰਿਕ ਨਹੀਂ ਸੀ ਬਣਿਆ।

ਸਾਲ 2008 ਵਿੱਚ ਇਸ ਨੇ ਭੰਗ ਦੀ ਤਸਕਰੀ ਸਵੀਕਾਰੀ ਸੀ ਅਤੇ 8 ਸਾਲਾਂ ਲਈ ਜੇਲ ਭੁਗਤੀ ਸੀ।

ਇਸ ਜੇਲ ਦੀ ਸਜਾ ਦੇ ਅੰਤ ਵਿੱਚ ਇਸ ਦਾ ਵੀਜ਼ਾ ਖਾਰਜ ਕਰ ਦਿੱਤਾ ਗਿਆ ਸੀ ਅਤੇ ਇਮੀਗ੍ਰੇਸ਼ਨ ਡਿਟੇਨਸ਼ਨ ਸੈਂਟਰ ਵਿੱਚ ਭੇਜ ਦਿੱਤਾ ਗਿਆ ਸੀ।

ਇਸ ਸਮੇਂ ਇਸ ਵਿਅਕਤੀ ਨੂੰ ਕਰਿਸਮਸ ਆਈਲੈਂਡ ਵਿੱਚ ਰੱਖਿਆ ਹੋਇਆ ਹੈ।

ਫੈਜ਼ਲੋਨ ਨੇ ਹਾਈ ਕੋਰਟ ਵਿੱਚ ਬੇਨਤੀ ਕੀਤੀ ਸੀ ਕਿ ਉਸ ਨੂੰ ਆਸਟ੍ਰੇਲੀਆ ਵਿੱਚੋਂ ਕੱਢਣ ਦਾ ਮਤਲਬ ਹੈ ਕਿ ਉਸ ਨੂੰ ਉਸ ਦੇ ਜੁਰਮ ਨਾਲੋਂ ਹੋਰ ਵੀ ਜਿਆਦਾ ਸਜਾ ਦਾ ਦੇਣਾ, ਕਿਉਂਕਿ ਉਸ ਨੇ ਆਪਣੇ ਜੁਰਮ ਦੀ ਸਜਾ ਤਾਂ ਜੇਲ ਕੱਟ ਕੇ ਭੁਗਤ ਹੀ ਲਈ ਹੈ।

ਪਰ ਹਾਈ ਕੋਰਟ ਨੇ ਸਰਬਸੰਮਤੀ ਨਾਲ ਫੈਸਲਾ ਕਰਦੇ ਹੋਏ ਇਸ ਦਲੀਲ ਨੂੰ ਖਾਰਜ ਕਰ ਦਿੱਤਾ ਹੈ।

ਕੋਰਟ ਵਲੋਂ ਹਦਾਇਤ ਮੁਤਾਬਕ ਪ੍ਰਵਾਸ ਮੰਤਰੀ ਕਿਸੇ ਵੀ ਵਿਅਕਤੀ ਦਾ ਵੀਜ਼ਾ ਉਸ ਸਮੇਂ ਕੈਂਸਲ ਕਰ ਸਕਦਾ ਹੈ, ਜਦੋਂ ਮੰਤਰੀ ਨੂੰ ਇਹ ਯਕੀਨ ਹੋ ਜਾਵੇ ਕਿ ਇਹ ਨੈਤਕਿਤਾ ਵਾਲੇ ਇਮਤਿਹਾਨ ਵਿੱਚੋਂ ਇਸ ਕਰਕੇ ਫੇਲ ਹੋ ਗਿਆ ਹੈ ਕਿਉਂਕਿ ਇਸ ਦਾ ਅਪਰਾਧਿਕ ਰਿਕਾਰਡ ਕਾਫੀ ਮਹੱਤਵਪੂਰਨ ਰਿਹਾ ਹੈ।

ਇਸ ਦੀ ਬੇਨਤੀ ਨੂੰ ਖਰਚੇ ਪਾਂਉਂਦੇ ਹੋਏ ਖਾਰਜ ਕਰ ਦਿੱਤ ਗਿਆ ਹੈ।

ਫੈਜ਼ਜੋਲਨ ਦੇ ਆਸਟ੍ਰੇਲੀਆ ਵਿੱਚ ਵਸ ਰਹੇ ਪਰਿਵਾਰ ਵਿੱਚ ਦੋ ਭੈਣਾਂ, ਚਾਰ ਭਰਾ ਅਤੇ ਚਾਰ ਬਾਲਗ ਬੱਚਿਆਂ ਦੇ ਨਾਲ ਦੱਸ ਪੋਤੇ ਪੋਤੀਆਂ ਵੀ ਹਨ।

ਇਸ ਦੀ ਇੱਕ ਭੈਣ ਐਨ ਫੈਜ਼ਲੋਨ ਨੇ ਐਸ ਬੀ ਐਸ ਨੂੰ ਦੱਸਿਆ ਕਿ ਇਸ ਫੈਸਲੇ ਨਾਲ ਉਹਨਾਂ ਦਾ ਸਾਰਾ ਪਰਿਵਾਰ ਬਹੁਤ ਹੀ ਟੁੱਟ ਗਿਆ ਹੈ।

ਉਸ ਨੇ ਇਹ ਵੀ ਕਿਹਾ ਕਿ ਉਸ ਦੇ ਭਰਾ ਨੂੰ ਨਸ਼ੇ ਦੀ ਤਸਕਰੀ ਦੀ ਬਹੁਤ ਹੀ ਭਿਆਨਕ ਸਜਾ ਭੁਗਤਣੀ ਪੈ ਗਈ ਹੈ।

Follow SBS Punjabi on Facebook and Twitter.


Follow SBS Punjabi

Download our apps

Watch on SBS

Punjabi News

Stream now