20 ਮਾਰਚ 2020 ਤੋਂ ਆਸਟ੍ਰੇਲੀਅਨ ਸਰਕਾਰ ਵਲੋਂ ਸਥਾਨਕ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਤੋਂ ਇਲਾਵਾ ਸਾਰਿਆਂ ਦੀ ਉੱਤੇ ਯਾਤਰਾ ਪਾਬੰਦੀ ਲਗਾ ਦਿੱਤੀ ਗਈ ਸੀ।
ਏ ਬੀ ਐਫ਼ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਇੱਕ ਗ਼ਲਤ ਅਪਡੇਟ ਜਿਸ ਵਿੱਚ ਇਹ ਕਿਹਾ ਗਿਆ ਸੀ ਕੀ ਸਾਰੇ "ਪ੍ਰੋਵਿਸਨਲ ਵੀਜ਼ਾ ਧਾਰਕਾਂ" ਨੂੰ ਆਸਟ੍ਰੇਲੀਆ ਆਉਣ ਲਈ ਯਾਤਰਾ ਵਿੱਚ ਛੋਟ ਦੇ ਦਿੱਤੀ ਗਈ ਹੈ ਨੂੰ ਲੈ ਕੇ ਨੀਤੀ ਵਿੱਚ ਅਸਪਸ਼ਟਤਾ ਬਣ ਹੋਈ ਸੀ।

ਏ ਬੀ ਐਫ਼ ਨੇ ਐਸ ਬੀ ਐਸ ਪੰਜਾਬੀ ਨੂੰ ਦਿੱਤੇ ਸ਼ਪਸ਼ਟੀਕਰਣ ਵਿੱਚ ਇਹ ਸਾਫ਼ ਕੀਤਾ ਕੀ, "ਆਰਜ਼ੀ ਵੀਜ਼ਾ ਧਾਰਕਾਂ ਲਈ ਯਾਤਰਾ ਛੋਟਾਂ ਨੀਤੀਆਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।
ਉਨ੍ਹਾਂ ਕਿਹਾ ਕੀ ਅਸਲ ਵਿੱਚ ਇਹ ਯਾਤਰਾ ਛੋਟਾਂ ਕੇਵਲ ਪ੍ਰੋਵਿਸਨਲ ਪਾਰਟਨਰ ਵੀਜ਼ਾ ਧਾਰਕਾਂ (ਉਪ-ਕਲਾਸ 309 ਅਤੇ 820) ਨੂੰ ਪ੍ਰਦਾਨ ਕੀਤੀਆਂ ਗਈਆਂ ਹਨ ਅਤੇ ਇਹ ਸਾਰੀ ਉਲਝਣ ਵੈੱਬਸਾਈਟ ਤੇ ਅਪਡੇਟ ਪ੍ਰਕਾਸ਼ਿਤ ਕਰਣ ਸਮੇਂ ਪਾਰਟਨਰ ਲਫ਼ਜ਼ ਪ੍ਰਿੰਟ ਨਾਂ ਹੋਣ ਕਰਕੇ ਹੋਇਆ।

ਐਸ ਬੀ ਐਸ ਪੰਜਾਬੀ ਵਲੋਂ ਪੁੱਛਗਿੱਛ ਕਰਣ ਦੇ ਬਾਅਦ ਵਿਭਾਗ ਨੇ ਆਪਣੀ ਵੈੱਬਸਾਈਟ ਤੇ ਸੋਧ ਕਰ ਦਿੱਤੀ ਹੈ ਜਿਸ ਵਿੱਚ ਉਨ੍ਹਾਂ ਨੇ "ਪ੍ਰੋਵਿਸਨਲ ਵੀਜ਼ਾ ਧਾਰਕ" ਸ਼ਬਦਾਵਲੀ ਨੂੰ ਬਦਲ ਕੇ ਹੁਣ 'ਪ੍ਰੋਵੀਜ਼ਨਲ ਪਰਿਵਾਰਕ ਵੀਜ਼ਾ ਧਾਰਕ" ਕਰ ਦਿੱਤਾ ਹੈ।
ਆਸਟ੍ਰੇਲੀਆ ਵਿੱਚ ਯਾਤਰਾ ਪਾਬੰਦੀਆਂ ਤੋਂ ਮੁਕਤ ਦਾਖ਼ਲ ਹੋ ਸਕਦੀਆਂ ਸਾਰੀਆਂ ਵੀਜ਼ਾ ਸ਼੍ਰੇਣੀਆਂ ਦੀ ਵਿਸਤ੍ਰਿਤ ਸੂਚੀ ਅਤੇ ਸੰਬਧਤ ਜਾਣਕਾਰੀ ਏ ਬੀ ਐਫ਼ ਦੀ ਵੈੱਬਸਾਈਟ ਤੋਂ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
