ਇਹ ਲਘੂ ਫਿਲਮ ਦਰਸਾਉਂਦੀ ਹੈ ਕਿ ਕਿਵੇਂ ਮੌਜੂਦਾ ਕੋਰੋਨਾਵਾਇਰਸ ਵਰਗੀ ਆਲਮੀ ਮਹਾਂਮਾਰੀ ਮਨੁੱਖੀ ਜ਼ਿੰਦਗੀ ਨੂੰ ਗੰਭੀਰਤਾ ਨਾਲ ਪ੍ਰਭਾਵਤ ਕਰ ਸਕਦੀ ਹੈ ਅਤੇ ਕਿਸ ਤਰ੍ਹਾਂ ਮੌਸਮ ਵਿੱਚ ਤਬਦੀਲੀ ਦੇ ਪ੍ਰਭਾਵ ਧਰਤੀ ਉੱਤੇ ਜੀਵਨ ਦੇ ਅੰਤ ਦਾ ਕਾਰਨ ਬਣ ਸਕਦੇ ਹਨ।
ਫਿਲਮ ਨਿਰਮਾਤਾ ਮਨਪ੍ਰੀਤ ਢਿੱਲੋਂ ਦਾ ਕਹਿਣਾ ਹੈ ਕਿ, “ਇਸ ਸਮੇਂ ਬਹੁਤ ਸਾਰੀਆਂ ਕਹਾਣੀਆਂ ਕਾਲਪਨਿਕ ਲੱਗਦੀਆਂ ਹਨ, ਪਰ ਉਹ ਆਸਾਨੀ ਨਾਲ ਕੱਲ ਦੀ ਹਕੀਕਤ ਬਣ ਸਕਦੀਆਂ ਹਨ।
ਮੁੱਖ ਗੱਲਾਂ:
- ਪੂਰੀ ਫਿਲਮ ਦੀ ਸ਼ੂਟਿੰਗ ਪੱਛਮੀ ਆਸਟ੍ਰੇਲੀਆ ਦੇ ਮਿਡਲੈਂਡ ਵਿਚ ਕੀਤੀ ਗਈ ਸੀ।
- 'ਅਗਲਾ ਸਵੇਰ' ਪਰਥ ਦੇ ਰਹਿਣ ਵਾਲੇ ਮਨਪ੍ਰੀਤ ਢਿੱਲੋਂ ਦੀ ਦੂਜੀ ਲਘੂ ਫਿਲਮ ਹੈ, ਉਨ੍ਹਾਂ ਦੀ ਪਹਿਲੀ ਲਘੂ ਫਿਲਮ ‘ਯਾਰੀਆਂ’ ਸੀ।
- ਇਸ ਫਿਲਮ ਵਿਚ ਪੰਜਾਬੀ ਫਿਲਮ ਅਦਾਕਾਰ ਮਹਾਬੀਰ ਭੁੱਲਰ ਨੇ ਵੀ ਇੱਕ ਅਹਿਮ ਭੂਮਿਕਾ ਨਿਭਾਈ ਹੈ।
ਐਸ ਬੀ ਐਸ ਪੰਜਾਬੀ ਨਾਲ ਇੱਕ ਗੱਲਬਾਤ ਦੌਰਾਨ ਸ਼੍ਰੀ ਢਿੱਲੋਂ ਨੇ ਕਿਹਾ ਕਿ ਇਹ ਫਿਲਮ ਮਹਾਂਮਾਰੀ ਅਤੇ ਮੌਸਮ ਵਿੱਚ ਤਬਦੀਲੀ ਦੇ ਕਾਰਨ ਵਿਸ਼ਵ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਅਤੇ ਸੰਨ 2030 ਵਿੱਚ ਦੀ ਜ਼ਿੰਦਗੀ ਤੇ ਪੈਣ ਵਾਲੇ ਪ੍ਰਭਾਵਾਂ ਨੂੰ ਦਰਸਾਉਂਦੀ ਹੈ।
ਪੰਜਾਬੀ ਫਿਲਮ ਅਦਾਕਾਰ ਮਹਾਬੀਰ ਭੁੱਲਰ ਵੀ ਆਪਣੀ ਇੱਕ ਅਹਿਮ ਭੂਮਿਕਾ ਨਾਲ ਫਿਲਮ ਵਿੱਚ ਵੇਖੇ ਜਾ ਸਕਦੇ ਹਨ।
ਸ਼੍ਰੀ ਢਿੱਲੋਂ ਜੋ ਡਬਲਯੂਏ ਪੁਲਿਸ ਲਈ ਕੰਮ ਕਰਦੇ ਹਨ, ਦਾ ਕਹਿਣਾ ਹੈ, "ਮੈਂ ਕਦੇ ਵੀ ਕਿਸੇ ਫਿਲਮ ਸਕੂਲ ਵਿਚ ਨਹੀਂ ਗਿਆ, ਅਸਲ ਵਿਚ, ਮੈਂ ਇਕ ਸਵੈ-ਸਿਖਿਅਤ ਵਿਅਕਤੀ ਹਾਂ।"

Director and writer Mr Manpreet Dhillon Source: Supplied
ਉਨ੍ਹਾਂ ਅੱਗੇ ਕਿਹਾ, “ਅਗਲਾ ਸਵੇਰ ਦੂਸਰੀ ਲਘੂ ਫਿਲਮ ਹੈ ਜੋ ਮੇਰੇ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ। ਪਹਿਲੀ ਫਿਲਮ ਦਾ ਨਾਮ ਯਾਰੀਆਂ ਸੀ ਜੋ ਦੋਸਤਾਂ ਵਿਚਾਲੇ ਭਰੋਸੇ‘ ਤੇ ਅਧਾਰਤ ਸੀ ਅਤੇ ਹੁਣ ਮੈਂ ਆਸਟ੍ਰੇਲੀਆ ਵਿਚ ਫਸੇ ਦੋ ਪੰਜਾਬੀ ਪੁਲਿਸ ਅਧਿਕਾਰੀਆਂ ਦੀ ਇੱਕ ਕਾਮੇਡੀ ਫਿਲਮ ਦੇ ਅਗਲੇ ਪ੍ਰੋਜੈਕਟ ‘ਤੇ ਕੰਮ ਕਰ ਰਹੀ ਹਾਂ।"
ਇਹ ਫਿਲਮ 1 ਅਕਤੂਬਰ 2020 ਨੂੰ ਯੂਟਿਊਬ ਤੇ ਰਿਲੀਜ਼ ਕੀਤੀ ਗਈ ਸੀ ਅਤੇ ਇਸ ਨੂੰ ਲੋਕਾਂ ਦੁਆਰਾ ਕਈ ਸਕਾਰਾਤਮਕ ਟਿਪਣੀਆਂ ਵੀ ਪ੍ਰਾਪਤ ਹੋਈਆਂ ਹਨ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ http://www.sbs.com.au/coronavirus ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।