ਭਾਰਤ ਸਰਕਾਰ ਕਾਨੂੰਨ ਵਿੱਚ ਤਬਦੀਲੀ ਕਰ ਕੇ ਐਨ ਆਰ ਆਈ ਪਤੀਆਂ ਵੱਲੋਂ ਵਿਆਹ ਮਗਰੋਂ ਓਹਨਾ ਦੀ ਪਤਨੀਆਂ ਨੂੰ ਛੱਡ ਦੇਣ ਅਤੇ ਅਦਾਲਤ ਦੇ ਸੰਮਨ ਮਿਲਣ ਤੇ ਓਹਨਾ ਦਾ ਪਾਲਣ ਨਾ ਕਰਨ ਤੇ ਓਹਨਾ ਨੂੰ ਭਗੋੜਾ ਐਲਾਨਣ ਅਤੇ ਓਹਨਾ ਦੀ ਸੰਪੱਤੀ ਜਬਤ ਕਰਨ ਦੇ ਪ੍ਰਸਤਾਵ ਨੂੰ ਸ਼ਾਮਿਲ ਕਰਨ ਤੇ ਵਿਚਾਰ ਕਰ ਰਹੀ ਹੈ।
ਭਾਰਤ ਦੇ ਵਿਧੇਸ਼ ਮੰਤਰਾਲੇ ਨੇ ਗ੍ਰਿਹ ਮੰਤਰਾਲੇ ਅਤੇ ਕਾਨੂੰਨ ਮੰਤਰਾਲੇ ਤੋਂ ਇਹਨਾਂ ਪਸਤਾਵਿਤ ਕਾਨੂੰਨਾਂ ਬਾਰੇ ਰਾਏ ਮੰਗੀ ਹੈ।
"ਵੇਖਣ ਵਿਚ ਆਇਆ ਹੈ ਕਿ ਪੰਤੀਆਂ ਨੂੰ ਛੱਡ ਦੇਣ ਵਾਲੇ ਐਨ ਆਰ ਆਈ ਪਤੀ ਸੱਮਨ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਇਸ ਕਾਨੂੰਨ ਵਿੱਚ ਬਦਲਾਅ ਕੀਤਾ ਜਾਂਦਾ ਹੈ, ਤਾਂ ਓਹਨਾ ਲਈ ਅਜਿਹਾ ਕਰਨਾ ਮੁਮਕਿਨ ਨਹੀਂ ਹੋਵੇਗਾ। ਤਿੰਨ ਮਹੀਨੇ ਬਾਅਦ ਓਹਨਾ ਦਾ ਨਾਂ ਵਿਦੇਸ਼ ਮੰਤਰਾਲੇ ਦੀ ਵੈਬਸਾਈਟ ਤੇ ਭਗੌੜਿਆਂ ਵਿੱਚ ਸ਼ਾਮਿਲ ਕਰ ਦਿੱਤਾ ਜਾਵੇਗਾ," ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮਾਨੇਕ ਗਾਂਧੀ ਨੇ ਕਿਹਾ।
ਕਾਨੂੰਨ ਵਿੱਚ ਬੱਚਿਆਂ ਦੇ ਸ਼ਰੀਰਕ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਉਣ ਦੀ ਸਮਾਂ ਹੱਦ ਖ਼ਤਮ ਕਰਨ ਦਾ ਪ੍ਰਸਤਾਵ ਵੀ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਦਿੱਤੇ ਪ੍ਰਸਤਾਵ ਮੁਤਾਬਿਕ ਬੱਚਿਆਂ ਦੇ ਸ਼ਰੀਰਕ ਸ਼ੋਸ਼ਣ ਦੀ ਸ਼ਿਕਾਇਤ ਕਥਿਤ ਘਟਨਾਂ ਤੋਂ ਕਿੰਨਾ ਵੀ ਸਮਾਂ ਬੀਤਣ ਤੋਂ ਬਾਅਦ ਦੇਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਮੰਤਰਾਲੇ ਮੁਤਾਬਿਕ, ਕਈ ਬੱਚੇ ਕਿਸੇ ਕਾਰਨ ਵਸ਼ ਸਮਾਂ ਰਹਿੰਦੇ ਪੁਲਿਸ ਨੂੰ ਸ਼ਿਕਾਇਤ ਨਹੀਂ ਦੇ ਸਕਦੇ ਅਤੇ ਵੱਡੇ ਹੋਣ ਤੇ ਅਜਿਹੇ ਕਿਸੇ ਜੁਰਮ ਬਾਰੇ ਰਿਪੋਰਟ ਦਰਜ ਕਰਾਉਣਾ ਚਾਹੁਣ ਤੇ ਪੁਲਿਸ ਕੋਲ ਮਾਮਲਾ ਦਰਜ ਕਰ ਸਕਣ।